East India Company ( ਈਸਟ ਇੰਡੀਆ ਕੰਪਨੀ )
ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਜਨਮ ਸਾਖੀਆਂ ਦੇ ਆਧਾਰ ਤੇ ਸਮਝਣ ਲਈ ਇੱਥੇ ਕਲਿੱਕ ਕਰੋ - ਬਾਬਾ ਨਾਨਕ ਵਾਸਕੋ ਡੀ ਗਾਮਾ East India Company ( ਈਸਟ ਇੰਡੀਆ ਕੰਪਨੀ ) 27 ਮਈ 1498 ਈਸਵੀ ਨੂੰ ਪੁਰਤਗਾਲੀ ਕਪਤਾਨ ਵਾਸਕੋ ਡੇ ਗਾਮਾ ਸਭ ਤੋਂ ਪਹਿਲਾਂ ਭਾਰਤ ਪਹੁੰਚਣ ਵਾਲਾ ਯੂਰਪੀਅਨ ਸੀ । ਪੁਰਤਗਾਲੀਆਂ ਤੋਂ ਬਾਅਦ ਡੱਚ, ਅੰਗਰੇਜ ਅਤੇ ਫਰਾਂਸੀਸੀਆਂ ਨੇ ਵੀ ਭਾਰਤ ਨਾਲ ਆਪਣੇ ਵਪਾਰਕ ਸਬੰਧ ਸਥਾਪਤ ਕਰ ਲਏ। 17ਵੀਂ ਸਦੀ ਵਿੱਚ ਡੱਚਾਂ ਅਤੇ ਪੁਰਤਗਾਲੀਆਂ ਦਾ ਪ੍ਰਭਾਵ ਭਾਰਤ ਵਿੱਚੋਂ ਘੱਟ ਗਿਆ ਅਤੇ ਅੰਗਰੇਜ ਅਤੇ ਫਰਾਂਸੀਸੀ ਸ਼ਕਤੀਆਂ ਵਿਚਕਾਰ ਸੱਤਾ ਦੀ ਪ੍ਰਾਪਤੀ ਲਈ ਸੰਘਰਸ਼ ਸ਼ੁਰੂ ਹੋਇਆ ਅਤੇ ਇਸ ਸੰਘਰਸ਼ ਵਿੱਚ ਅੰਤ ਅੰਗਰੇਜਾਂ ਦੀ ਜਿੱਤ ਹੋਈ। ਅੰਗਰੇਜੀ ਈਸਟ ਇੰਡੀਆ ਕੰਪਨੀ ਇੰਗਲੈਂਡ ਦੇ ਵਪਾਰੀਆਂ ਦੇ ਮਰਚੈਂਟ ਐਡਵੈਂਚਰਸ ਨਾਮੀ ਗਰੁੱਪ ਨੇ ਭਾਰਤ ਨਾਲ ਵਪਾਰ ਕਰਨ ਲਈ 31 ਦਸੰਬਰ 1600 ਈ. ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ । ਮਹਾਰਾਣੀ ਏਲਿਜਾਬੇਬ ਪਹਿਲੀ ਨੇ ਈਸਟ ਇੰਡੀਆ ਕੰਪਨੀ ਨੂੰ ਪੰਦਰਾਂ ਸਾਲਾਂ ਲਈ ਵਪਾਰ ਕਰਨ ਦਾ ਏਕਾਧਿਕਾਰ ਦਿੱਤਾ। ਸੰਨ 1615 ਈ. ਵਿੱਤ ਕੰਪਨੀ ਦਾ ਪ੍ਰਤੀਨਿਧ ਅਧਿਕਾਰੀ ਸਰ ਥੋਮਸ ਰੋ ਜਹਾਂਗੀਰ ਤੋਂ ਵਪਾਰਕ ਸਹੂਲਤਾਂ ਲੈਣ ਵਿੱਚ ਸਫਲ ਹੋਇਆ। ਅੰਗਰੇਜਾਂ ਨੇ ਆਪਣੀਆਂ ਵਪਾਰਕ ਬਸਤੀਆਂ ਸੂਰਤ, ਅਹਿਮਦਾਬਾਦ, ਬੜੌਚ ਤੇ ਆਗਰੇ ਵਿਖੇ ਸਥਾਪਤ ਕੀਤੀਆਂ। ਸੰਨ 1640 ਈਸਵੀ...