East India Company ( ਈਸਟ ਇੰਡੀਆ ਕੰਪਨੀ )

ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਜਨਮ ਸਾਖੀਆਂ ਦੇ ਆਧਾਰ ਤੇ ਸਮਝਣ ਲਈ ਇੱਥੇ ਕਲਿੱਕ ਕਰੋ - ਬਾਬਾ ਨਾਨਕ
ਵਾਸਕੋ ਡੀ ਗਾਮਾ

East India Company ( ਈਸਟ ਇੰਡੀਆ ਕੰਪਨੀ )

          27 ਮਈ 1498 ਈਸਵੀ ਨੂੰ ਪੁਰਤਗਾਲੀ ਕਪਤਾਨ ਵਾਸਕੋ ਡੇ ਗਾਮਾ ਸਭ ਤੋਂ ਪਹਿਲਾਂ ਭਾਰਤ ਪਹੁੰਚਣ ਵਾਲਾ ਯੂਰਪੀਅਨ ਸੀ । ਪੁਰਤਗਾਲੀਆਂ ਤੋਂ ਬਾਅਦ ਡੱਚ, ਅੰਗਰੇਜ ਅਤੇ ਫਰਾਂਸੀਸੀਆਂ ਨੇ ਵੀ ਭਾਰਤ ਨਾਲ ਆਪਣੇ ਵਪਾਰਕ ਸਬੰਧ ਸਥਾਪਤ ਕਰ ਲਏ। 17ਵੀਂ ਸਦੀ ਵਿੱਚ ਡੱਚਾਂ ਅਤੇ ਪੁਰਤਗਾਲੀਆਂ ਦਾ ਪ੍ਰਭਾਵ ਭਾਰਤ ਵਿੱਚੋਂ ਘੱਟ ਗਿਆ ਅਤੇ ਅੰਗਰੇਜ ਅਤੇ ਫਰਾਂਸੀਸੀ ਸ਼ਕਤੀਆਂ ਵਿਚਕਾਰ ਸੱਤਾ ਦੀ ਪ੍ਰਾਪਤੀ ਲਈ ਸੰਘਰਸ਼ ਸ਼ੁਰੂ ਹੋਇਆ ਅਤੇ ਇਸ ਸੰਘਰਸ਼ ਵਿੱਚ ਅੰਤ ਅੰਗਰੇਜਾਂ ਦੀ ਜਿੱਤ ਹੋਈ।

ਅੰਗਰੇਜੀ ਈਸਟ ਇੰਡੀਆ ਕੰਪਨੀ

ਇੰਗਲੈਂਡ ਦੇ ਵਪਾਰੀਆਂ ਦੇ ਮਰਚੈਂਟ ਐਡਵੈਂਚਰਸ ਨਾਮੀ ਗਰੁੱਪ ਨੇ ਭਾਰਤ ਨਾਲ ਵਪਾਰ ਕਰਨ ਲਈ 31 ਦਸੰਬਰ 1600 ਈ. ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ । ਮਹਾਰਾਣੀ ਏਲਿਜਾਬੇਬ ਪਹਿਲੀ ਨੇ ਈਸਟ ਇੰਡੀਆ ਕੰਪਨੀ ਨੂੰ ਪੰਦਰਾਂ ਸਾਲਾਂ ਲਈ ਵਪਾਰ ਕਰਨ ਦਾ ਏਕਾਧਿਕਾਰ ਦਿੱਤਾ। ਸੰਨ 1615 ਈ. ਵਿੱਤ ਕੰਪਨੀ ਦਾ ਪ੍ਰਤੀਨਿਧ ਅਧਿਕਾਰੀ ਸਰ ਥੋਮਸ ਰੋ ਜਹਾਂਗੀਰ ਤੋਂ ਵਪਾਰਕ ਸਹੂਲਤਾਂ ਲੈਣ ਵਿੱਚ ਸਫਲ  ਹੋਇਆ। ਅੰਗਰੇਜਾਂ ਨੇ ਆਪਣੀਆਂ ਵਪਾਰਕ ਬਸਤੀਆਂ ਸੂਰਤ, ਅਹਿਮਦਾਬਾਦ, ਬੜੌਚ ਤੇ ਆਗਰੇ ਵਿਖੇ ਸਥਾਪਤ ਕੀਤੀਆਂ। ਸੰਨ 1640 ਈਸਵੀ ਵਿੱਚ ਅੰਗਰੇਜਾਂ ਨੇ ਮਦਰਾਸ ਵਿਖੇ ਬਸਤੀ ਸਥਾਪਤ ਕੀਤੀ। ਸੰਨ 1690 ਈਸਵੀ ਵਿੱਚ ਅੰਗਰੇਜਾਂ ਨੇ ਕਲਕੱਤੇ ਵਿਖੇ ਬਸਤੀ ਸਥਾਪਤ ਕੀਤੀ ਅਤੇ ਉੱਥੇ ਫੋਰਟ ਵਿਲੀਅਮ ਨਾਂ ਦੇ ਕਿਲ੍ਹੇ ਦੀ ਸਥਾਪਨਾ ਕੀਤੀ। ਸੰਨ 1717 ਈਸਵੀ ਵਿੱਚ ਮੁਗਲ ਸਮਰਾਟ ਫਰੁਖਸੀਆਰ ਤੋਂ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ 3000 ਰੁਪਏ ਸਲਾਨਾ ਕਰ ਦੇ ਬਦਲੇ ਬਿਨਾਂ ਚੁੰਗੀ ਕਰ ਦਿੱਤੇ ਵਪਾਰ ਕਰਨ ਦਾ ਅਧਿਕਾਰ ਪ੍ਰਾਪਤ ਕਰ ਲਿਆ। ਅੰਗਰੇਜ ਭਾਰਤ ਵਿੱਚ ਕਲਈ, ਪਾਰਾ, ਸਿੱਕਾ ਅਤੇ ਕੱਪੜਾ ਭੇਜਦੇ ਸਨ ਅਤੇ ਭਾਰਤ ਤੋਂ ਸੂਤੀ ਅਤੇ ਰੇਸ਼ਮੀ ਕੱਪੜਾ, ਗਰਮ ਮਸਾਲੇ, ਨੀਲ ਅਤੇ ਅਫੀਮ ਮੰਗਵਾਉਂਦੇ ਸਨ। ਹੌਲੀ ਹੌਲੀ ਅੰਗਰੇਜਾਂ ਨੇ ਭਾਰਤ ਦੇ ਰਾਜਨੀਤਿਕ ਮਾਮਲਿਆਂ ਵਿੱਚ ਦਖਲ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਹ ਭਾਰਤ ਵਿੱਚ ਇੱਕ ਸਰਵ ਉੱਚ ਸ਼ਕਤੀ ਬਣ ਗਏ।

ਫਰਾਂਸੀਸੀ ਈਸਟ ਇੰਡੀਆ ਕੰਪਨੀ

          ਭਾਰਤ ਵਿੱਚ ਅੰਗਰੇਜੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਤੋਂ ਪਿੱਛੋਂ 1664 ਈਸਵੀ ਵਿੱਚ ਫਰਾਂਸੀਸੀਆਂ ਨੇ ਭਾਰਤ ਵਿੱਚ ਆਪਣੀ ਵਪਾਰਕ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ। ਇਸ ਕੰਪਨੀ ਨੇ ਚੰਦਰ ਨਗਰ, ਮਾਹੀ ਅਤੇ ਕਾਰੀਕਲ ਵਿਖੇ ਆਪਣੀਆਂ ਬਸਤੀਆਂ ਦੀ ਸ਼ਥਾਪਨਾ ਕੀਤੀ। ਡੂਮਾ ਅਤੇ ਡੁਪਲੇ ਫਰਾਂਸੀਸੀ ਗਵਰਨਰਾਂ ਦੀ ਅਗਵਾਈ ਹੇਠ ਫਰਾਂਸੀਸੀ ਈਸਟ ਇੰਡੀਆ ਕੰਪਨੀ ਦੀ ਬੜੀ ਉੱਨਤੀ ਹੋਈ। ਫਰਾਂਸ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਅੰਗਰੇਜਾਂ ਨੇ ਫਰਾਂਸੀਸੀਆਂ ਨਾਲ ਸੰਘਰਸ਼ ਸ਼ੁਰੂ ਕਰ ਦਿੱਤਾ।

ਐਂਗਲੋ – ਫਰਾਂਸੀਸੀ ਦੁਸ਼ਮਣੀ

          ਅੰਗਰੇਜਾਂ ਅਤੇ ਫਰਾਂਸੀਸੀਆਂ ਵਿਚਾਲੇ ਭਾਰਤ ਵਿੱਚ ਆਪਣੀ ਵਪਾਰਕ ਅਤੇ ਰਾਜਨੀਤਿਕ ਸਰਵ-ਉੱਚਤਾ ਕਾਇਮ ਕਰਨ ਲਈ ਸੰਘਰਸ਼ ਸ਼ੁਰੂ ਹੋਇਆ, ਇਸ ਸੰਘਰਸ਼ ਦੇ ਅਧੀਨ ਕਰਨਾਟਕ ਵਿੱਚ ਤਿੰਨ ਯੁੱਧ ਹੋਏ, ਜਿੰਨ੍ਹਾਂ ਵਿੱਚ ਅੰਗਰੇਜਾਂ ਨੂੰ ਜਿੱਤ ਪ੍ਰਾਪਤ ਹੋਈ। ਇਹਨਾਂ ਤਿੰਨਾਂ ਯੁੱਧਾਂ ਦਾ ਵਰਨਣ ਇਸ ਤਰ੍ਹਾਂ ਹੈ –
          ਕਰਨਾਟਕ ਦਾ ਪਹਿਲਾ ਯੁੱਧ – ਅੰਗਰੇਜਾਂ ਅਤੇ ਫਰਾਂਸੀਸੀ ਕੰਪਨੀਆਂ ਇੱਕ ਦੂਜੇ ਨੂੰ ਆਪਣੇ ਅਧੀਨ ਕਰਨਾ ਚਾਹੁਦੀਆਂ ਸਨ। ਇਸ ਕਰਕੇ 1740 ਈਸਵੀ ਵਿੱਚ ਆਸਟਰੀਆ ਦੇ ਉਤਰਾਧਿਕਾਰੀ ਸੰਬੰਧੀ ਝਗੜੇ ਕਾਰਨ ਯੂਰਪ ਵਿੱਚ ਅੰਗਰੇਜਾਂ ਅਤੇ ਫਰਾਂਸੀਸੀਆਂ ਵਿਚਕਾਰ ਯੁੱਧ ਸ਼ੁਰੂ ਹੋ ਗਿਆ। ਇਸ ਯੁੱਧ ਦੇ ਸਿੱਟੇ ਵਜੋਂ ਭਾਰਤ ਵਿੱਚ ਵੀ ਇਹਨਾਂ ਦੋਹਾਂ ਸ਼ਕਤੀਆਂ ਵਿਚਕਾਰ ਪਹਿਲਾ ਕਰਨਾਟਕ ਦੇ ਯੁੱਧ ਸ਼ੁਰੂ ਹੋਇਆ।
          1746 ਈਸਵੀ ਵਿੱਚ ਫਰਾਂਸੀਸੀ ਗਵਰਨਰ ਡੁਪਲੇ ਨੇ ਮਦਰਾਸ ਵਿਖੇ ਅੰਗਰੇਜਾਂ ਦੀ ਬਸਤੀ ਉੱਤੇ ਅਧਿਕਾਰ ਕਰ ਲਿਆ ਜੋ ਕਿ ਅਜੋਕੇ ਕਰਨਾਟਕ ਰਾਜ ਵਿੱਚ ਸਥਿਤ ਸੀ। ਕਰਨਾਟਕ ਦੇ ਨਵਾਬ ਅਨਵਰੁੱਦੀਨ ਨੇ ਫਰਾਂਸੀਸੀਆਂ ਨੂੰ ਮਦਰਾਸ ਅੰਗਰੇਜਾਂ ਨੂੰ ਵਾਪਸ ਕਰਨ ਨੂੰ ਕਿਹਾ, ਪ੍ਰੰਤੂ ਉਹਨਾਂ ਨੇ ਇਨਕਾਰ ਕਰ ਦਿੱਤਾ ਤਾਂ ਅੰਗਰੇਜਾਂ ਨੇ ਬਦਲੇ ਵਿੱਚ ਪਾਂਡੀਚਾਰੀ ਉੱਤੇ ਅਧਿਕਾਰ ਕਰਨ ਦੀ ਕੋਸ਼ਿਸ ਕੀਤੀ ਪਰ ਉਹ ਅਸਫਲ ਰਹੇ. ਜਿਉਂ ਹੀ ਯੂਰਪ ਵਿੱਚ ਆਸਟਰੀਆ ਦਾ ਯੁੱਧ ਸਮਾਪਤ ਹੋਇਆ ਤਾਂ ਸਿੱਟੇ ਵਜੋਂ ਭਾਰਤ ਵਿੱਚ ਵੀ ਕਰਨਾਟਕ ਦਾ ਯੁੱਧ ਸਮਾਪਤ ਹੋ ਗਿਆ।
          ਕਰਨਾਟਕ ਦਾ ਦੂਸਰਾ ਯੁੱਧ – ਕਰਨਾਟਕ ਦੇ ਪਹਿਲੇ ਯੁੱਧ ਤੋਂ ਬਾਅਦ ਕਰਨਾਟਕ ਅਤੇ ਹੈਦਰਾਬਾਦ ਵਿੱਚ ਰਾਜਗੱਦੀ ਪ੍ਰਾਪਤ ਕਰਨ ਲਈ ਸ਼ੁਰੂ ਹੋਏ ਯੁੱਧ ਵਿੱਚ ਅੰਗਰੇਜਾਂ ਅਤੇ ਫਰਾਂਸੀਸੀਆਂ ਨੇ ਇੱਕ ਦੂਜੇ ਦੇ ਵਿਰੋਧੀਆਂ ਦੀ ਸਹਾਇਤਾ ਕੀਤੀ। ਇਸ ਕਾਰਨ ਫਰਾਂਸੀਸੀਆਂ ਅਤੇ ਅੰਗਰੇਜਾਂ ਵਿੱਚ ਕਰਨਾਟਕ ਦੇ ਦੂਜਾ ਯੁੱਧ ਸ਼ੁਰੂ ਹੋ ਗਿਆ। 1748 ਵਿੱਚ ਹੈਦਰਾਬਾਦ ਵਿੱਚ ਅੰਗਰੇਜਾਂ ਨੇ ਨਾਸਿਰ ਜੰਗ ਅਤੇ ਫਰਾਂਸੀਸੀਆਂ ਨੇ ਮੁਜੱਫਰ ਜੰਗ ਦੀ ਸਹਾਇਤਾ ਕੀਤੀ। ਇਸੇ ਤਰ੍ਹਾਂ ਹੀ ਚੰਦਾ ਸਾਹਿਬ ਫਰਾਂਸੀਸੀਆਂ ਦੀ ਸਹਾਇਤਾ ਨਾਲ ਕਰਨਾਟਕ ਦਾ ਨਵਾਬ ਬਣ ਗਿਆ। ਇਸੇ ਦੌਰਾਨ ਹੀ ਇਕ ਅੰਗਰੇਜ ਅਧਿਕਾਰੀ ਰਾਬਰਟ ਕਲਾਈਵ ਨੇ ਕਰਨਾਟਕ ਦੀ ਰਾਜਧਾਨੀ ਅਰਕਾਟ ਉੱਤੇ ਹਮਲਾ ਕਰ ਦਿੱਤਾ ਅਆਤੇ ਚੰਦਾ ਸਾਹਿਬ ਨੂੰ ਮਾਰਕੇ ਮੁਹੰਮਦ ਅਲੀ ਨੂੰ ਕਰਨਾਟਕ ਦਾ ਨਵਾਬ ਬਣਾ ਦਿੱਤਾ ਗਿਆਡੁਪਲੇ ਨੂੰ ਵਾਪਸ ਫਰਾਂਸ ਬਲਾ ਲਿਆ ਗਿਆ ਅਤੇ ਉਸ ਦੀ ਥਾਂ ਗੋਡੇਬਿਊ ਨੂੰ ਗਵਰਨਰ ਨਿਯੁਕਤ ਕੀਤਾ ਗਿਆ।
          ਕਰਨਾਟਕ ਦਾ ਤੀਜਾ ਯੁੱਧ – 1756 ਈਸਵੀ ਵਿੱਚ ਯੂਰਪ ਵਿੱਚ ਇੰਗਲੈਂਡ ਅਤੇ ਫਰਾਂਸ ਵਿਚਕਾਰ ਸੱਤ ਸਾਲਾ ਯੁੱਧ ਸ਼ੁਰੂ ਹੋ ਗਿਆ ਸੀ। ਇਸ ਲਈ ਭਾਰਤ ਵਿੱਚ ਵੀ ਇਹਨਾਂ ਦੋਹਾਂ ਸ਼ਕਤੀਆਂ ਵਿਚਕਾਰ ਯੁੱਧ ਸ਼ੁਰੂ ਹੋ ਗਿਆ। ਫਰਾਂਸ ਦੀ ਸਰਕਾਰ ਨੇ ਭਾਰਤ ਵਿੱਚ ਅੰਗਰੇਜੀ ਸ਼ਕਤੀ ਨੂੰ ਖਤਮ ਕਰਨ ਲਈ 1758 ਈਸਵੀ ਵਿੱਚ ਕਾਊਂਟ ਡੀ ਲਾਲੀ ਨੂੰ ਭਾਰਤ ਭੇਜਿਆ। ਪਰੰਤੂ ਉਹ ਅਸਫਲ ਰਿਹਾ। 1763 ਈਸਵੀ ਵਿੱਚ ਯੂਰਪ ਵਿੱਚ ਅੰਗਰੇਜਾਂ ਅਤੇ ਫਰਾਂਸੀਸੀਆਂ ਵਿੱਚ ਪੈਰਿਸ ਦੀ ਸੰਧੀ ਹੋਈ ਅਤੇ ਇਹ ਯੁੱਧ ਖਤਮ ਹੋ ਗਿਆ। ਸਿੱਟੇ ਵਜੋਂ ਭਾਰਤ ਵਿੱਚ ਵੀ ਦੋਹਾਂ ਸ਼ਕਤੀਆਂ ਵਿੱਚ ਯੁੱਧ ਖਤਮ ਹੋ ਗਿਆ। ਪਾਂਡੀਚਰੀ ਅਤੇ ਮਾਹੀ ਆਦਿ ਬਸਤੀਆਂ ਫਰਾਂਸ ਨੂੰ ਵਾਪਸ ਕਰ ਦਿੱਤੀਆਂ ਗਈਆਂ। ਪਰ ਉਹਨਾਂ ਨੂੰ ਇਹਨਾਂ ਬਸਤੀਆਂ ਦੀ ਕਿਲ੍ਹਾਬੰਦੀ ਕਰਨ ਦੀ ਆਗਿਆ ਨਾ ਦਿੱਤੀ ਗਈ। ਹੁਣ ਉਹ ਭਾਰਤ ਵਿੱਚ ਸਿਰਫ ਵਪਾਰ ਹੀ ਕਰ ਸਕਦੇ ਸਨ। ਇਸ ਤਰ੍ਹਾਂ ਭਾਰਤ ਵਿੱਚ ਫਰਾਂਸੀਸੀ ਸ਼ਕਤੀ ਦਾ ਅੰਤ ਹੋ ਗਿਆ ਅਤੇ ਅੰਗਰੇਜੀ ਕੰਪਨੀ ਦੀ ਸਰਵ-ਉੱਚਤਾ ਕਾਇਮ ਹੋ ਗਈ।

ਅੰਗਰੇਜਾਂ ਦੁਆਰਾ ਬੰਗਾਲ ਦੀ ਜਿੱਤ


Major-General Robert Clive

         
ਅੰਗਰੇਜ ਲੰਬੇ ਸਮੇਂ ਤੋਂ ਬੰਗਾਲ ਨਾਲ ਵਪਾਰ ਕਰ ਰਹੇ ਸਨ। ਸੰਨ 1717 ਈ. ਵਿੱਚ ਮੁਗਲ ਬਾਦਸ਼ਾਹ ਫਰੁਖਸੀਅਰ ਨੇ ਈਸਟ ਇੰਡੀਆ ਕੰਪਨੀ ਨੂੰ 3000 ਰੁਪਏ ਸਲਾਨਾ ਕਰ ਦੇਣ ਬਦਲੇ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਬਿਨ੍ਹਾਂ ਕਰ ਦਿੱਤੇ ਵਪਾਰ ਕਰਨ ਦਾ ਅਧਿਕਾਰ ਦੇ ਦਿੱਤਾ। ਜਦ ਨਵਾਬ ਸਿਰਾਜ ਉਦ ਦੌਲਾ ਬੰਗਾਲ ਦਾ ਨਵਾਬ ਬਣਿਆ ਤਾਂ ਉਸਨੇ ਅੰਗਰੇਜਾਂ ਦੀਆਂ ਗਤੀਵਿਧੀਆਂ ਨੂੰ ਨਿਯੰਤਰਿਤ ਕਰਨ ਦੇ ਯਤਨ ਕੀਤੇ ਜਿਸ ਦੇ ਸਿੱਟੇ ਵਜੋਂ ਪਲਾਸੀ ਨਾਮ ਦੇ ਸਥਾਨ ਤੇ ਅੰਗਰੇਜਾਂ ਅਤੇ ਨਵਾਬ ਦੀਆਂ ਫੌਜਾਂ ਵਿਚਕਾਰ 23 ਜੂਨ 1757 ਈਸਵੀ ਨੂੰ ਯੁੱਧ ਹੋਇਆ। ਇਸ ਯੁੱਧ ਵਿੱਚ ਰਾਬਰਟ ਕਲਾਈਵ ਦੇ ਅਧੀਨ ਅੰਗਰੇਜੀ ਫੌਜ ਨੇ ਨਵਾਬ ਨੂੰ ਹਰਾ ਦਿੱਤਾ। ਇਸ ਯੁੱਧ ਵਿੱਚ ਨਵਾਬ ਦੀ ਹਾਰ ਦਾ ਮੁੱਖ ਕਾਰਨ ਮੀਰ ਜਾਫਰ ਅਤੇ ਰਾਏ ਦੁਰਲਭ ਨੇ ਅੰਦਰਖਾਤੇ ਅੰਗਰੇਜਾਂ ਦਾ ਸਾਥ ਦਿੱਤਾ ਸੀ।

ਬਕਸਰ ਦੀ ਲੜਾਈ

          ਮੀਰ ਕਾਸਿਮ, ਸ਼ੁਜਾ-ਉਦ-ਦੌਲਾ ਅਤੇ ਮੁਗਲ ਸਮਰਾਟ ਸ਼ਾਹ ਆਲਮ ਦੂਜੇ ਨੇ ਮਿਲਕੇ 1764 ਈਸਵੀ ਵਿੱਚ  ਬਕਸਰ ਦੇ ਮੈਦਾਨ ਵਿੱਚ ਅੰਗਰੇਜਾਂ ਵਿਰੁੱਧ ਯੁੱਧ ਕੀਤਾ ਸੀ।

         ਇਸ ਲੜਾਈ ਵਿੱਚ ਅੰਗਰੇਜਾਂ ਫੌਜਾਂ ਦਾ ਨੇਤਾ ਮੇਜਰ ਮੁਨਰੋ ਸੀ। ਇਸ ਘਮਾਸਾਨ ਦੀ ਲੜਾਈ ਵਿੱਚ ਜਿੱਤ ਅੰਗਰੇਜੀ ਫੌਜ ਦੇ ਹਿੱਸੇ ਆਈ। ਮੀਰ ਕਾਸਿਮ ਨੂੰ ਗੱਦੀ ਤੋਂ ਉਤਾਰ ਕੇ ਮੀਰ ਜਾਫਰ ਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ। ਇਹਨਾਂ ਜਿੱਤਾਂ ਨਾਲ ਅੰਗਰੇਜਾਂ ਨੂੰ ਭਾਰਤ ਵਿੱਚ ਜਿੱਤ ਪ੍ਰਾਪਤੀ ਦੇ ਰਾਹ ਖੁੱਲ ਗਏ। ਸ਼ੁਜਾ ਉਦ ਦੌਲਾ ਨੂੰ 50 ਲ਼ੱਖ ਰੁਪਏ ਬਦਲੇ ਅਵਧ ਵਾਪਸ ਕਰ ਦਿੱਤਾ ਗਿਆ। ਮੁਗਲ ਬਾਦਸ਼ਾਹ ਸਾਹ ਆਲਮ ਨੂੰ 26 ਲੱਖ ਰੁਪਏ ਸਲਾਨਾ ਪੈਨਸ਼ਨ ਦਿੱਤੀ ਗਈ। ਸ਼ਾਹ ਆਲਮ ਨੇ ਅੰਗਰੇਜਾਂ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਦਿੱਤੀ ਗਈ। ਹੁਣ ਅੰਗਰੇਜ ਵਾਸਤਵਿਕ ਰੂਪ ਵਿੱਚ ਭਾਰਤ ਵਿੱਚ ਸ਼ਾਸਕ ਬਣ ਗਏ। ਸੈਨਿਕ ਅਤੇ ਮਾਲੀਆ ਸਾਸਨ ਪ੍ਰਬੰਧ ਵੀ ਕੰਪਨੀ ਦੇ ਅਧਿਕਾਰ ਹੇਠ ਆ ਗਿਆ। 1772 ਈਸਵੀ ਵਿੱਚ ਬੰਗਾਲ ਵਿੱਚ ਦੂਹਰੀ ਸ਼ਾਸਨ ਪ੍ਰਣਾਲੀ ਖਤਮ ਕਰ ਦਿੱਤੀ ਗਈ। ਇਸ ਤਰ੍ਹਾਂ ਬੰਗਾਲ ਉੱਤੇ ਈਸਟ ਇੰਡੀਆ ਕੰਪਨੀ ਦਾ ਸਿੱਧਾ ਸ਼ਾਸਨ ਸਥਾਪਤ ਹੋ  ਗਿਆ।

Comments

Popular posts from this blog

Delhi Sultanate (ਦਿੱਲੀ ਸਲਤਨਤ)

Sikh Religion (Guru Nanak Dev Ji) ਸਿੱਖ ਧਰਮ ( ਗੁਰੂ ਨਾਨਕ ਦੇਵ ਜੀ)

Vedic Period Civilization ( ਵੈਦਿਕ ਸੱਭਿਅਤਾ)

Mughal Empire ( ਮੁਗਲ ਸਾਮਰਾਜ )

Punjab GK General Knowledge about

Guru Ramdas ji And Guru Arjan Dev ji (ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ)

History 600 BCE (ਬੁੱਧ ਅਤੇ ਜੈਨ ਧਰਮ ਸਮਾਂ)

Indian History 300 BC to 200 BC (ਭਾਰਤ ਦਾ ਇਤਿਹਾਸ 300 ਈ. ਪੂਰਵ ਤੋਂ 200 ਈ. ਪੂਰਵ ਤੱਕ )

Questions about Guru Angad Dev ji And Guru Amardas ji (ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਸਬੰਧੀ ਪ੍ਰਸ਼ਨ)

Gupt Samaraj (ਗੁਪਤ ਸਾਮਾਰਾਜ)