Sikh Misla in Sikh History
Sikh Misla ਸਿੱਖ ਮਿਸਲਾਂ ਮਿਸਲ ਸ਼ਬਦ ਦਾ ਅਰਥ ਫਾਇਲ (File) ਦੇ ਤੌਰ ਤੇ ਲਿਆ ਜਾਂਦਾ ਹੈ । ਇਸ ਧਾਰਨਾ ਦਾ ਵਿਕਾਸ ਉਹਨਾਂ ਦਸਤਾਵੇਜਾਂ ਤੋਂ ਹੋਇਆ ਜਿੰਨਾਂ ਵਿੱਚ ਮਿਸਲ ਦੇ ਆਗੂਆਂ ਦੇ ਕੰਮਾਂ ਦਾ ਰਿਕਾਰਡ ਰੱਖਿਆ ਜਾਂਦਾ ਸੀ । ਜੇਕਰ ਮਿਸਲ ਸ਼ਬਦ ਦੀ ਉੱਤਪਤੀ ਦੀ ਪੜਚੋਲ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਮਿਸਲ ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੁੰਦਾ ਹੈ ‘ ਬਰਾਬਰ ’ । ਇਸ ਸੰਦਰਭ ਵਿੱਚ ਇਹ ਸ਼ਬਦ ਸਾਰੇ ਸਿੱਖਾਂ ਵਿੱਚ ਬਰਾਬਰੀ ਦੇ ਪ੍ਰਤੀਕ ਵਜੋਂ ਲਿਆ ਗਿਆ ਹੈ । ਸਰਕਾਰ ਦੀ ਦਮਨਕਾਰੀ ਨੀਤੀ ਦੇ ਖਿਲਾਫ ਸਿੱਖਾਂ ਨੇ ਆਪਣੇ ਆਪ ਨੂੰ ਛੋਟੇ ਛੋਟੇ ਜੱਥਿਆਂ ਵਿੱਚ ਵੰਡ ਲਿਆ । ਹਰੇਕ ਜੱਥੇ ਦਾ ਆਪਣਾ ਨੇਤਾ, ਆਪਣਾ ਝੰਡਾ ਅਤੇ ਆਪਣਾ ਨਗਾਰਾ ਹੁੰਦਾ ਸੀ । ਸੰਨ 1745 ਈਸਵੀ ਤੱਕ ਇਹਨਾਂ ਜੱਥਿਆਂ ਦੀ ਗਿਣਤੀ ਲਗਭਗ 25 ਹੋ ਗਈ । ਹੌਲੀ ਹੌਲੀ ਇਹਨਾਂ ਦੀ ਗਿਣਤੀ ਵੱਧਦੀ ਗਈ ਅਤੇ ਇਹ ਗਿਣਤੀ 65 ਤੱਤ ਜਾ ਪਹੁੰਚੀ । ਸੰਨ 1748 ਨੂੰ ਵਿਸਾਖੀ ਵਾਲੇ ਦਿਨ ਸ. ਕਪੂਰ ਸਿੰਘ ਦੇ ਯਤਨਾਂ ਨਾਲ ਦਲ ਖਾਲਸਾ ਦੀ ਸਥਾਪਨਾ ਕਰਨ ਲਈ ਅੰਮ੍ਰਿਤਸਰ ਵਿਖੇ ਭਾਰੀ ਇਕੱਠ ਹੋਇਆ । ਸ. ਕਪੂਰ ਸਿੰਘ ਦੀ ਯੋਜਨਾ ਮੁਤਾਬਕ ਸਾਰੇ ਸਿੱਖਾਂ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਲਈ ਦਲ ਖਾਲਸਾ ਦੀ ਸਥਾਪਨਾ ਕੀਤੀ ਗਈ। ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖਾਲਸਾ ਦਾ ਸੈਨਾਪਤੀ ਨਿਯੁਕਤ ਕੀਤਾ ਗਿਆ । 65 ਜੱਥਿਆਂ ਨੂੰ ਇਕੱਠੇ ਕਰਕੇ 12 ਜੱਥਿਆਂ ਦਾ ਨਿਰਮਾਣ ਕੀਤਾ ਗਿਆ । ਇਹਨਾਂ ਜੱਥਿਆਂ ...