Posts

Showing posts from July, 2019

HARSHVARDHAN, CHALUKYA AND PALLAVAS (ਹਰਸ਼ਵਰਧਨ ਚਾਲੂਕਿਆ ਅਤੇ ਪੱਲਵ)

Image
Harshvardhan                                                    ਹਰਸ਼ਵਰਧਨ ਚਾਲੂਕਿਆ ਅਤੇ ਪੱਲਵ                                       ਗੁਪਤ ਸਾਮਰਾਜ ਦੇ ਪਤਨ ਤੋਂ ਬਾਅਦ ਉੱਤਰੀ ਭਾਰਤ ਕਈ ਛੋਟੇ ਛੋਟੇ ਰਾਜਾਂ ਵਿੱਚ ਵੰਡਿਆਂ ਗਿਆ। ਕਾਨੌਜ ਦੇ ਮੌਖਰੀ, ਮਗਧ ਦੇ ਪਰਵਰਤੀ, ਗੁਜਰਾਤ ਦੇ ਮੈਤਰਕ, ਅਤੇ ਬੰਗਾਲ ਦਾ ਸ਼ਸ਼ਾਕ ਇਹਨਾਂ ਵਿੱਚੋਂ ਪ੍ਰਮੁੱਖ ਸਨ। ਇਹਨਾਂ ਵਿਚੋਂ ਇੱਕ ਪ੍ਰਮੁੱਖ ਵੰਸ਼ ਪੁਸ਼ਿਆਭੂਤੀ ਸੀ, ਜਿਨ੍ਹਾਂ ਨੇ ਅੱਜ ਕੱਲ੍ਹ ਦੇ ਹਰਿਆਣੇ ਦੇ ਕਰੂਕਸ਼ੇਤਰ ਇਲਾਕੇ ਵਿੱਚ ਆਪਣਾ ਰਾਜ ਸ਼ੁਰੂ ਕੀਤਾ ਸੀ। ਇਹਨਾਂ ਦੀ ਰਾਜਧਾਨੀ ਸਥਾਨੇਸ਼ਵਰ (ਵਰਤਮਾਨ ਥਾਨੇਸਰ) ਸੀ । ਪੁਸ਼ਿਆਭੂਤੀ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਹਰਸ਼ਵਰਧਨ ਸੀ। ਉਹ ਆਪਣੇ ਵੱਡੇ ਭਰਾ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਗੱਦੀ ਤੇ ਬੈਠਾ ਸੀ। ਇਹ ਗੱਲ 606 ਈਸਵੀਂ ਸੰਨ ਦੀ ਹੈ। ਹਰਸ਼ਵਰਧਨ ਦੇ ਵੱਡੇ ਭਰਾ ਦਾ ਨਾਮ ਰਾਜਵਰਧਨ ਅਤੇ ਉਸ ਦੇ ਜੀਜੇ ਦਾ ਨਾਮ ਗ੍ਰਹਿਵਰਧਨ ਸੀ ਜੋ ਕਿ ਮੌਖਰੀ ਵੰਸ਼ ਦਾ ਰਾਜਾ ਸੀ। ਹਰਸ਼ਵਰਧਨ ਨੇ ਰਾਜ ਗੱਦੀ ਉੱਤੇ ਬੈਠਕੇ ਆਪਣੀ ਰਾਜਧਾਨੀ ਕੰਨੋਜ ਬਣਾ ਲਈ। ਉਹ ਦੋਨਾਂ ਰਾਜਾ...

Gupt Samaraj (ਗੁਪਤ ਸਾਮਾਰਾਜ)

Image
Samunder Gupt ਗੁਪਤ ਸਾਮਰਾਜ ਗੁਪਤ ਸਾਮਰਾਜ ਦੀ ਸਥਾਪਨਾ ਮਹਾਰਾਜਾ ਗੁਪਤ ਨੇ ਕੀਤੀ ਸੀ । ਉਸਦਾ ਪੋਤਾ ਚੰਦਰ ਗੁਪਤ ਪਹਿਲਾ ਇਸ ਵੰਸ਼ ਦਾ ਮਹਾਨ ਰਾਜਾ ਹੋਇਆ ਹੈ । ਚੰਦਰ ਗੁਪਤ ਨੇ 319 ਈਸਵੀ ਵਿੱਚ ਰਾਜ ਗੱਦੀ ਪ੍ਰਾਪਤ ਕੀਤੀ ਸੀ । ਉਸਨੇ ਲਿਸ਼ਵੀ ਵੰਸ਼ ਦੀ ਰਾਜਕੁਮਾਰੀ ਕੁਮਾਰਦੇਵੀ ਨਾਲ ਵਿਆਹ ਕੀਤਾ ਸੀ । ਇਸ ਤਰ੍ਹਾਂ ਉਸਨੇ ਮਗਧ ਰਾਜ ਨੂੰ ਆਪਣੇ ਰਾਜ ਵਿੱਚ ਮਿਲਾਕੇ ਆਪਣੇ ਰਾਜ ਦਾ ਵਿਸਥਾਰ ਕੀਤਾ । ਉਸ ਦਾ ਪੁੱਤਰ ਸਮੁਦਰ ਗੁਪਤ ਵੀ ਇੱਕ ਸ਼ਕਤੀਸ਼ਾਲੀ ਰਾਜਾ ਹੋਇਆ ਸੀ । ਸੁਮਦਰ ਗੁਪਤ ਨੂੰ ਉਸਦੇ ਪਿਤਾ ਚੰਦਰ ਗੁਪਤ ਨੇ ਗੱਦੀ ਦਿੱਤੀ ਸੀ । ਉਸਨੇ ਲਗਪਗ 35 ਸਾਲਾਂ ਤੱਕ ਰਾਜ ਕੀਤਾ ਅਤੇ ਇਸ ਸਮੇਂ ਦਰਮਿਆਨ ਉਸਨੇ ਅਨੇਕ ਰਾਜਿਆਂ ਨੂੰ ਹਰਾ ਕੇ ਆਪਣੇ ਅਧੀਨ ਕਰ ਲਿਆ ਸੀ । ਸਮੁਦਰ ਗੁਪਤ ਦੀਆਂ ਸਫਲਤਾਵਾਂ ਦਾ ਵਰਨਣ ਉਸਦੇ ਰਾਜ ਕਵੀ ਹਰੀਸੇਨ ਨੇ ਇਲਾਹਾਬਾਦ ਦੇ ਸਤੰਭ ਵਿੱਚ ਕੀਤਾ ਹੈ । ਸਮੁਦਰ ਗੁਪਤ ਨੇ ਉੱਤਰੀ ਭਾਰਤ ਜਿਸਨੂੰ ਉਸ ਸਮੇਂ ਆਰੀਆਵਰਤ ਕਿਹਾ ਜਾਂਦਾ ਸੀ ਦੇ ਅੱਠ ਰਾਜਿਆਂ ਨੂੰ ਵੀ ਹਰਾਇਆ ਸੀ । ਉਸਨੇ ਦੱਖਣੀ ਭਾਰਤ ਉੱਤੇ ਚੜਾਈ ਕਰਕੇ 12 ਰਾਜਿਆਂ ਨੂੰ ਹਰਾਇਆ ਸੀ । ਬਾਅਦ ਵਿੱਚ ਸਮੁਦਰ ਗੁਪਤ ਨੇ ਉਹਨਾਂ ਦੇ ਰਾਜ ਉਹਨਾਂ ਨੂੰ ਵਾਪਸ ਕਰ ਦਿੱਤੇ ਸਨ । ਇਹਨਾਂ ਵਿੱਚ ਪੰਜਾਬ ਦੇ ਮਦ੍ਰਕ ਅਤੇ ਪੰਜਾਬ ਹਰਿਆਣੇ ਦੇ ਯੌਧੇਅ ਵੀ ਸ਼ਾਮਲ ਸਨ । ਕੁੱਝ ਵਿਦੇਸ਼ੀ ਤਾਕਤਾਂ ਨੇ ਜਿਵੇਂ ਕਿ ਪੱਛਮੀ ਭਾਰਤ ਦੇ ਸ਼ਕ ਅਤੇ ਗੰਧਾਰ ਦੇ ਕੁਸਾਣ, ਸ੍ਰੀਲੰਕਾ ਅਤੇ ਹੋਰਨਾਂ ਨੇ ਵੀ ਉ...

Indian History 300 BC to 200 BC (ਭਾਰਤ ਦਾ ਇਤਿਹਾਸ 300 ਈ. ਪੂਰਵ ਤੋਂ 200 ਈ. ਪੂਰਵ ਤੱਕ )

Image
Indian History 300 BC to 200 BC ਭਾਰਤ ਦਾ ਇਤਿਹਾਸ 300 ਈ. ਪੂਰਵ ਤੋਂ 200 ਈ. ਪੂਰਵ ਤੱਕ                            ਵਿਧਿੰਆਚਲ ਪਰਬਤ ਅਤੇ ਨਰਮਦਾ ਨਦੀ ਦੇ ਦੱਖਣੀ ਇਲਾਕੇ ਨੂੰ ਦੱਕਨ ਕਿਹਾ ਜਾਂਦਾ ਹੈ । ਪ੍ਰਾਚੀਨ ਭਾਰਤ ਵਿੱਚ ਇਸ ਨੂੰ ਦਕਿਸ਼ਣਾਪੱਥ ਕਿਹਾ ਜਾਂਦਾ ਸੀ । ਦੱਕਨ ਵਿੱਚ ਸਾਤਵਾਹਨ   ਵੰਸ਼ ਨੇ ਮੌਰੀਆ ਦੇ ਪਤਨ ਤੋਂ ਬਾਅਦ ਰਾਜ ਸਥਾਪਤ ਕੀਤਾ । ਇਹ ਰਾਜ ਅਸ਼ੋਕ ਦੇ ਬੁੱਧ ਧਰਮ ਵਾਲੇ ਰਾਜ ਦਾ ਵਿਰੋਧੀ ਵੀ ਆਖਿਆ ਜਾ ਸਕਦਾ ਹੈ । ਸਾਤਾਵਾਹਨ ਸਾਮਰਾਜ ਦੱਖਣੀ ਭਾਰਤ ਦਾ ਪ੍ਰਾਚੀਨ ਅਤੇ ਸਭ ਤੋਂ ਵੱਡਾ ਰਾਜ ਸੀ । ਸਾਤਾਵਾਹਨ ਸ਼ਾਸਕਾਂ ਨੇ ਲੱਗਪਗ ਸਾਢੇ ਚਾਰ ਸੌ ਸਾਲ ਰਾਜ ਕੀਤਾ ਸੀ । ਸਾਤਾਵਾਹਨ ਰਾਜਵੰਸ਼ ਬਾਰੇ ਇਤਿਹਾਸਕ ਸਰੋਤਾਂ ਦੀ ਬਹੁਤ ਘਾਟ ਹੈ । ਦੱਖਣ ਵਿੱਚ ਮਿਲੇ ਸਿਰਫ 29 ਸ਼ਿਲਾਲੇਖਾਂ ਤੋਂ ਹੀ ਇਸ ਰਾਜਵੰਸ਼ ਬਾਰੇ ਜਿਆਦਾ ਜਾਣਕਾਰੀ ਮਿਲਦੀ ਹੈ । ਡਾ. ਡੀ.ਆਰ. ਭੰਡਾਰਕਰ ਅਨੁਸਾਰ 500 ਈ. ਪੂਰਵ ਨੂੰ ਸਾਤਵਾਹਨਾਂ ਦਾ ਉਦੈ ਕਾਲ ਮੰਨਿਆ ਜਾਂਦਾ ਹੈ । ਗੌਤਮੀ ਪੁੱਤਰ ਸ਼ਤਕਰਨੀ ਇੱਕ ਮਹਾਨ ਸਾਤਵਾਹਨ ਰਾਜਾ ਸੀ । ਉਸਨੇ 106 ਈ. ਤੋਂ 130 ਈ. ਤੱਕ ਰਾਜ ਕੀਤਾ । ਉਹ ਇੱਕ ਬਹੁਤ ਸ਼ਕਤੀਸ਼ਾਲੀ ਰਾਜਾ ਸੀ । ਗੌਤਮੀਪੁੱਤਰ ਸ਼ਤਕਰਨੀ ਦਾ ਉੱਤਰਾਧਿਕਾਰੀ ਉਸ ਦਾ ਪੁੱਤ ਵਸਿਸ਼ਠੀ ਰਾਜਗੱਦੀ ਤੇ ਬੈਠਾ ਅਤੇ ਉਸਨੇ 130 ਈਸਵੀ ਤੋਂ 154 ਈਸਵੀ ਤੱਕ ਰਾਜ ਕੀਤਾ ਸੀ । ...

MAURYA DYNASTY ( ਮੌਰੀਆ ਸਾਮਰਾਜ )

Image
maurya dynasty MAURYA DYNASTY ( ਮੌਰੀਆ ਸਾਮਰਾਜ ) ਕੁੱਝ ਮਹੱਤਵਪੂਰਨ ਪ੍ਰਸ਼ਨ ਉੱਤਰ 1. ਸਿੰਕਦਰ ਨੇ ਭਾਰਤ ਉੱਤੇ ਕਦੋਂ ਹਮਲਾ ਕੀਤਾ ? ਉੱਤਰ – 326 ਈ. ਪੂਰਵ ਵਿੱਚ 2. ਸਿੰਕਦਰ ਕਿੱਥੋਂ ਦਾ ਰਹਿਣ ਵਾਲਾ ਸੀ ? ਉੱਤਰ – ਮਕਦੂਨੀਆਂ ਦਾ 3. ਚੰਦਰ ਗੁਪਤ ਮੌਰੀਆ ਨੇ ਕਿਸ ਦੀ ਸਹਾਇਤਾ ਨਾਲ ਗੱਦੀ ਪ੍ਰਾਪਤ ਕੀਤੀ ? ਉੱਤਰ – ਚਾਣਕੀਆ 4. ਚੰਦਰ ਗੁਪਤ ਨੇ ਕਿਸ ਵੰਸ਼ ਦਾ ਅੰਤ ਕਰਕੇ ਮੌਰੀਆ ਵੰਸ਼ ਦੀ ਸਥਾਪਨਾ ਕੀਤੀ ? ਉੱਤਰ – ਨੰਦ ਵੰਸ਼ 5. ਚੰਦਰ ਗੁਪਤ ਨੇ ਕਿਸ ਸੰਨ ਵਿੱਚ ਮੌਰੀਆ ਸਾਮਰਾਜ ਦੀ ਸਥਾਪਨਾ ਕੀਤੀ ? ਉੱਤਰ – ਸੰਨ 297 ਈ. ਪੂਰਵ 6. ਚੰਦਰ ਗੁਪਤ ਨੇ ਕਿਸਨੂੰ ਹਰਾ ਕੇ ਅਫਗਾਨਿਸਤਾਨ ਦੇ ਕੁੱਝ ਹਿੱਸੇ ਉੱਪਰ ਕਬਜਾ ਕੀਤਾ ਸੀ ? ਉੱਤਰ – ਸਿੰਕਦਰ ਦੇ ਸੈਨਾਪਤੀ ਸੈਲਯੂਕਸ ਨੂੰ ਹਰਾ ਕੇ 7. ਅਰਥਸ਼ਾਸਤਰ ਪੁਸਤਕ ਦੀ ਰਚਨਾ ਕਿਸਨੇ ਕੀਤੀ ਸੀ ? ਉੱਤਰ – ਚਾਣਕੀਆ 8. ਮੈਗਸਥਨੀਜ ਨੇ ਕਿਹੜੀ ਪੁਸਤਕ ਲਿਖੀ ਸੀ ? ਉੱਤਰ – ਇੰਡੀਕਾ 9. ਅਸ਼ੋਕ ਨੇ ਕਲਿੰਗਾ ਉੱਪਰ ਜਿੱਤ ਕਦੋਂ ਪ੍ਰਾਪਤ ਕੀਤੀ ਸੀ ? ਉੱਤਰ – 261 ਈ. ਪੂਰਵ ਵਿੱਚ 10. ਮੌਰੀਆ ਸਾਮਰਾਜ ਦਾ ਅੰਤ ਕਦੋਂ ਅਤੇ ਕਿਸਨੇ ਕੀਤਾ ਸੀ ? ਉੱਤਰ – ਸੁੰਗ ਵੰਸ਼ ਦੇ ਪੁਸ਼ਿਆਮਿੱਤਰ ਨੇ ਸੰਨ 184 ਈ. ਪੂਰਵ ਵਿੱਚ ਮੌਰੀਆ ਸਮਰਾਟ ਬ੍ਰਿਹਦਰਥ ਨੂੰ ਮਾਰਕੇ ਮੌਰੀਆ ਸਾਮਰਾਜ ਦਾ ਅੰਤ ਕੀਤਾ ਸੀ । ਮੌਰੀਆ ਅਤੇ ਸ਼ੁੰਗ ਕਾਲ 326 ਈ. ਪੂਰਵ ਵਿੱਚ ਮੁਕਦੂਨ...

History 600 BCE (ਬੁੱਧ ਅਤੇ ਜੈਨ ਧਰਮ ਸਮਾਂ)

Image
History time 600 BCE History  600 BCE (ਬੁੱਧ ਅਤੇ ਜੈਨ ਧਰਮ ਸਮਾਂ) ਜਨਪਦ ਅਤੇ ਮਹਾਜਨਪਦ ਸੰਨ 600 ਈ. ਪੂਰਵ ਦੇ ਆਸ ਪਾਸ ਜਨਪਦ ਅਤੇ ਮਹਾਜਨਪਦਾ ਦੀ ਸਥਾਪਨਾ ਹੋਈ । ਜਨਪਦ ਛੋਟੇ ਰੂਪ ਵਾਲੇ ਰਾਜ ਸਨ ਜਦਕਿ ਮਹਾਜਨਪਦ ਸ਼ਕਤੀਸ਼ਾਲੀ ਰਾਜ ਸਨ । ਬੋਧ ਅਤੇ ਜੈਨ ਸਾਹਿਤ ਤੋਂ ਸਾਨੂੰ ਇਹਨਾਂ ਬਾਰੇ ਜਾਣਕਾਰੀ ਮਿਲਦੀ ਹੈ । ਮਹਾਜਨਪਦਾ ਦੀ ਗਿਣਤੀ ਸੋਲਾਂ ਸੀ । ਕਾਸ਼ੀ, ਕੌਸ਼ਲ, ਅੰਗ, ਵਤਸ, ਅਵੰਤੀ ਅਤੇ ਮਗਧ ਜਿਆਦਾ ਸ਼ਕਤੀਸ਼ਾਲੀ ਮਹਾਜਨਪਦ ਸਨ । ਇਹਨਾਂ ਦੇ ਨਾਲ ਹੀ ਜੋ ਜਨਪਦਾ ਦੀ ਸਥਾਪਨਾ ਹੋਈ ਸੀ ਉਹਨਾਂ ਵਿਚੋਂ ਕੁੱਝ ਗਣਤੰਤਰ ਰਾਜ ਸਨ ਜਿਸ ਤਰ੍ਹਾਂ ਕਿ ਵੰਜੀ ਗਣਰਾਜ ਅੱਠ ਕੁਲਾਂ ਦਾ ਸੰਘ ਸੀ ।  ਜੇਕਰ ਸ਼ਕਤੀਸ਼ਾਲੀ ਜਨਪਦਾਂ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਵਿੱਚ ਮਗਧ, ਕੌਸ਼ਲ ਅਤੇ ਅੰਵਤੀ ਦਾ ਜਿਕਰ ਕਰਨਾ ਬਣਦਾ ਹੈ । ਇਹਨਾਂ ਵਿੱਚੋਂ ਵੀ ਜੇਕਰ ਗੱਲ ਕਰੀਏ ਤਾਂ ਮਗਧ ਜਿਆਦਾ ਸ਼ਕਤੀਸ਼ਾਲੀ ਸੀ । ਹਰਿਅੰਕ ਵੰਸ਼ ਦੇ ਰਾਜੇ ਬਿੰਬੀਸਾਰ ਦੇ ਰਾਜਕਾਲ ਵਿੱਚ ਮਗਧ ਰਾਜ ਆਪਣੀ ਉੱਨਤੀ ਦੀਆਂ ਬਲੰਦੀਆਂ ਤੇ ਸੀ । ਇਸ ਵਿੱਚ ਬਿਹਾਰ ਸਟੇਟ ਦੇ ਪਟਨਾ ਅਤੇ ਗਯਾ ਦੇ ਇਲਾਕੇ ਸ਼ਾਮਲ ਸਨ । ਬਿੰਬੀਸਾਰ ਦਾ ਰਾਜਕਾਲ 543 ਤੋਂ 492 ਈ. ਪੂਰਵ ਤੱਕ ਦਾ ਹੈ । ਉਹ ਮਹਾਤਮਾ ਬੁੱਧ ਦਾ ਸਮਕਾਲੀ ਹੈ । ਮਗਧ ਰਾਜ ਦੀ ਰਾਜਧਾਨੀ ਰਾਜਗ੍ਰਹਿ ਸੀ । ਰਾਜਗ੍ਰਹਿ ਨਾਲੰਦਾ ਦੇ ਕੋਲ ਸੀ । ਬਿੰਬੀਸਾਰ ਦੇ ਪੁੱਤਰ ਅਜਾਤਸ਼ਤਰੂ ਨੇ ਵੀ ਮਗਧ ਰਾਜ ਦਾ ਵਿਕਾਸ ਕਰਨ ਵਿੱਚ ਅਹਿਮ ਯੋਗਦਾਨ ਪਾਇਆ ...