Posts

Showing posts with the label History

MAURYA DYNASTY ( ਮੌਰੀਆ ਸਾਮਰਾਜ )

Image
maurya dynasty MAURYA DYNASTY ( ਮੌਰੀਆ ਸਾਮਰਾਜ ) ਕੁੱਝ ਮਹੱਤਵਪੂਰਨ ਪ੍ਰਸ਼ਨ ਉੱਤਰ 1. ਸਿੰਕਦਰ ਨੇ ਭਾਰਤ ਉੱਤੇ ਕਦੋਂ ਹਮਲਾ ਕੀਤਾ ? ਉੱਤਰ – 326 ਈ. ਪੂਰਵ ਵਿੱਚ 2. ਸਿੰਕਦਰ ਕਿੱਥੋਂ ਦਾ ਰਹਿਣ ਵਾਲਾ ਸੀ ? ਉੱਤਰ – ਮਕਦੂਨੀਆਂ ਦਾ 3. ਚੰਦਰ ਗੁਪਤ ਮੌਰੀਆ ਨੇ ਕਿਸ ਦੀ ਸਹਾਇਤਾ ਨਾਲ ਗੱਦੀ ਪ੍ਰਾਪਤ ਕੀਤੀ ? ਉੱਤਰ – ਚਾਣਕੀਆ 4. ਚੰਦਰ ਗੁਪਤ ਨੇ ਕਿਸ ਵੰਸ਼ ਦਾ ਅੰਤ ਕਰਕੇ ਮੌਰੀਆ ਵੰਸ਼ ਦੀ ਸਥਾਪਨਾ ਕੀਤੀ ? ਉੱਤਰ – ਨੰਦ ਵੰਸ਼ 5. ਚੰਦਰ ਗੁਪਤ ਨੇ ਕਿਸ ਸੰਨ ਵਿੱਚ ਮੌਰੀਆ ਸਾਮਰਾਜ ਦੀ ਸਥਾਪਨਾ ਕੀਤੀ ? ਉੱਤਰ – ਸੰਨ 297 ਈ. ਪੂਰਵ 6. ਚੰਦਰ ਗੁਪਤ ਨੇ ਕਿਸਨੂੰ ਹਰਾ ਕੇ ਅਫਗਾਨਿਸਤਾਨ ਦੇ ਕੁੱਝ ਹਿੱਸੇ ਉੱਪਰ ਕਬਜਾ ਕੀਤਾ ਸੀ ? ਉੱਤਰ – ਸਿੰਕਦਰ ਦੇ ਸੈਨਾਪਤੀ ਸੈਲਯੂਕਸ ਨੂੰ ਹਰਾ ਕੇ 7. ਅਰਥਸ਼ਾਸਤਰ ਪੁਸਤਕ ਦੀ ਰਚਨਾ ਕਿਸਨੇ ਕੀਤੀ ਸੀ ? ਉੱਤਰ – ਚਾਣਕੀਆ 8. ਮੈਗਸਥਨੀਜ ਨੇ ਕਿਹੜੀ ਪੁਸਤਕ ਲਿਖੀ ਸੀ ? ਉੱਤਰ – ਇੰਡੀਕਾ 9. ਅਸ਼ੋਕ ਨੇ ਕਲਿੰਗਾ ਉੱਪਰ ਜਿੱਤ ਕਦੋਂ ਪ੍ਰਾਪਤ ਕੀਤੀ ਸੀ ? ਉੱਤਰ – 261 ਈ. ਪੂਰਵ ਵਿੱਚ 10. ਮੌਰੀਆ ਸਾਮਰਾਜ ਦਾ ਅੰਤ ਕਦੋਂ ਅਤੇ ਕਿਸਨੇ ਕੀਤਾ ਸੀ ? ਉੱਤਰ – ਸੁੰਗ ਵੰਸ਼ ਦੇ ਪੁਸ਼ਿਆਮਿੱਤਰ ਨੇ ਸੰਨ 184 ਈ. ਪੂਰਵ ਵਿੱਚ ਮੌਰੀਆ ਸਮਰਾਟ ਬ੍ਰਿਹਦਰਥ ਨੂੰ ਮਾਰਕੇ ਮੌਰੀਆ ਸਾਮਰਾਜ ਦਾ ਅੰਤ ਕੀਤਾ ਸੀ । ਮੌਰੀਆ ਅਤੇ ਸ਼ੁੰਗ ਕਾਲ 326 ਈ. ਪੂਰਵ ਵਿੱਚ ਮੁਕਦੂਨ...

History 600 BCE (ਬੁੱਧ ਅਤੇ ਜੈਨ ਧਰਮ ਸਮਾਂ)

Image
History time 600 BCE History  600 BCE (ਬੁੱਧ ਅਤੇ ਜੈਨ ਧਰਮ ਸਮਾਂ) ਜਨਪਦ ਅਤੇ ਮਹਾਜਨਪਦ ਸੰਨ 600 ਈ. ਪੂਰਵ ਦੇ ਆਸ ਪਾਸ ਜਨਪਦ ਅਤੇ ਮਹਾਜਨਪਦਾ ਦੀ ਸਥਾਪਨਾ ਹੋਈ । ਜਨਪਦ ਛੋਟੇ ਰੂਪ ਵਾਲੇ ਰਾਜ ਸਨ ਜਦਕਿ ਮਹਾਜਨਪਦ ਸ਼ਕਤੀਸ਼ਾਲੀ ਰਾਜ ਸਨ । ਬੋਧ ਅਤੇ ਜੈਨ ਸਾਹਿਤ ਤੋਂ ਸਾਨੂੰ ਇਹਨਾਂ ਬਾਰੇ ਜਾਣਕਾਰੀ ਮਿਲਦੀ ਹੈ । ਮਹਾਜਨਪਦਾ ਦੀ ਗਿਣਤੀ ਸੋਲਾਂ ਸੀ । ਕਾਸ਼ੀ, ਕੌਸ਼ਲ, ਅੰਗ, ਵਤਸ, ਅਵੰਤੀ ਅਤੇ ਮਗਧ ਜਿਆਦਾ ਸ਼ਕਤੀਸ਼ਾਲੀ ਮਹਾਜਨਪਦ ਸਨ । ਇਹਨਾਂ ਦੇ ਨਾਲ ਹੀ ਜੋ ਜਨਪਦਾ ਦੀ ਸਥਾਪਨਾ ਹੋਈ ਸੀ ਉਹਨਾਂ ਵਿਚੋਂ ਕੁੱਝ ਗਣਤੰਤਰ ਰਾਜ ਸਨ ਜਿਸ ਤਰ੍ਹਾਂ ਕਿ ਵੰਜੀ ਗਣਰਾਜ ਅੱਠ ਕੁਲਾਂ ਦਾ ਸੰਘ ਸੀ ।  ਜੇਕਰ ਸ਼ਕਤੀਸ਼ਾਲੀ ਜਨਪਦਾਂ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਵਿੱਚ ਮਗਧ, ਕੌਸ਼ਲ ਅਤੇ ਅੰਵਤੀ ਦਾ ਜਿਕਰ ਕਰਨਾ ਬਣਦਾ ਹੈ । ਇਹਨਾਂ ਵਿੱਚੋਂ ਵੀ ਜੇਕਰ ਗੱਲ ਕਰੀਏ ਤਾਂ ਮਗਧ ਜਿਆਦਾ ਸ਼ਕਤੀਸ਼ਾਲੀ ਸੀ । ਹਰਿਅੰਕ ਵੰਸ਼ ਦੇ ਰਾਜੇ ਬਿੰਬੀਸਾਰ ਦੇ ਰਾਜਕਾਲ ਵਿੱਚ ਮਗਧ ਰਾਜ ਆਪਣੀ ਉੱਨਤੀ ਦੀਆਂ ਬਲੰਦੀਆਂ ਤੇ ਸੀ । ਇਸ ਵਿੱਚ ਬਿਹਾਰ ਸਟੇਟ ਦੇ ਪਟਨਾ ਅਤੇ ਗਯਾ ਦੇ ਇਲਾਕੇ ਸ਼ਾਮਲ ਸਨ । ਬਿੰਬੀਸਾਰ ਦਾ ਰਾਜਕਾਲ 543 ਤੋਂ 492 ਈ. ਪੂਰਵ ਤੱਕ ਦਾ ਹੈ । ਉਹ ਮਹਾਤਮਾ ਬੁੱਧ ਦਾ ਸਮਕਾਲੀ ਹੈ । ਮਗਧ ਰਾਜ ਦੀ ਰਾਜਧਾਨੀ ਰਾਜਗ੍ਰਹਿ ਸੀ । ਰਾਜਗ੍ਰਹਿ ਨਾਲੰਦਾ ਦੇ ਕੋਲ ਸੀ । ਬਿੰਬੀਸਾਰ ਦੇ ਪੁੱਤਰ ਅਜਾਤਸ਼ਤਰੂ ਨੇ ਵੀ ਮਗਧ ਰਾਜ ਦਾ ਵਿਕਾਸ ਕਰਨ ਵਿੱਚ ਅਹਿਮ ਯੋਗਦਾਨ ਪਾਇਆ ...