Olympic Games And India
Olympic Games And India Olympic Games And India ਉਲੰਪਿਕ ਖੇਡਾਂ ਦਾ ਇਤਿਹਾਸ ਉਲੰਪਿਕ ਖੇਡਾਂ ਦੀ ਸ਼ੁਰੂਆਤ ਯੂਨਾਨ ਦੇਸ਼ ਤੋਂ ਹੋਈ ਹੈ । ਖੇਡ ਸਮੀਖਿਆਕਾਰਾਂ ਵੱਲੋਂ ਇਹਨਾਂ ਖੇਡਾਂ ਦੇ ਇਤਿਹਾਸ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ । ਪਹਿਲੇ ਹਿੱਸੇ ਵਿੱਚ ਪੁਰਤਾਨ ਯੂਨਾਨ ਦੀਆਂ ਖੇਡਾਂ ਦੇ ਇਤਿਹਾਸ ਦਾ ਵਰਨਣ ਹੈ ਅਤੇ ਦੂਜੇ ਹਿੱਸੇ ਵਿੱਚ ਆਧੁਨਿਕ ਉਲੰਪਿਕ ਖੇਡਾਂ ਦਾ ਵਰਨਣ ਹੈ । ਇਤਿਹਾਸਕਾਰਾਂ ਅਨੁਸਾਰ ਪੁਰਾਤਨ ਉਲੰਪਿਕ ਖੇਡਾਂ ਦੀ ਸ਼ੁਰੂਆਤ 776 ਬੀ.ਸੀ. ਵਿੱਚ ਹੋਈ ਮੰਨੀ ਜਾਂਦੀ ਹੈ । ਇਹ ਖੇਡਾਂ ਏਥਨਜ ਵਿੱਚ ਕਲੋਡੀਅਸ ਦਰਿਆ ਦੇ ਕਿਨਾਰੇ ਹੋਈਆਂ ਸਨ । ਇਹਨਾਂ ਖੇਡਾਂ ਬਾਰੇ ਠੋਸ ਸਬੂਤ ਉਲੰਪੀਆਡ ਦੇ ਖੰਡਰਾਂ ਵਿੱਚੋਂ ਮਿਲੇ ਸਮਾਨ ਤੋਂ ਮਿਲਦੇ ਹਨ । ਇੱਥੋਂ ਕਰੋਈਬੋਸ ਨਾਮ ਦੇ ਅਥਲੀਟ ਦੀ ਮੂਰਤੀ ਮਿਲੀ ਹੈ ਜਿਸ ਉੱਪਰ ਉਲੰਪਿਕ ਚੈਪੀਅਨ 776 ਬੀ. ਸੀ. ਲਿਖਿਆ ਹੋਇਆ ਹੈ । ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਹੋ ਸਕਦਾ ਹੈ ਕਿ ਇਹ ਖੇਡਾਂ ਇਸ ਤੋਂ ਵੀ ਪਹਿਲਾਂ ਤੋਂ ਚੱਲ ਰਹੀਆਂ ਹੋਂਣ । ਕੁੱਝ ਇਤਿਹਾਸਕਾਰ ਇਹਨਾਂ ਖੇਡਾਂ ਦੀ ਸ਼ੁਰੂਆਤ ਦਾ ਕਾਰਨ ਧਾਰਮਿਕ ਭਾਵਨਾ ਮੰਨਦੇ ਹਨ । ਇਸੇ ਤਰ੍ਹਾਂ ਇੱਕ ਦੰਦ ਕਥਾ ਵੀ ਪ੍ਰਚਲਿਤ ਹੈ ਕਿ ਯੂਨਾਨ ਦੇ ਰਾਜ...