Posts

Showing posts from June, 2019

Punjabi Current Affairs (ਪੰਜਾਬੀ ਕਰੰਟ ਅਫੇਅਰਜ਼)

Image
Punjabi Current Affairs ਜੂਨ (2019) ਮਹੀਨੇ ਦੇ ਚਲੰਤ ਮਸਲੇ ( Current Affairs of June 2019) 1. ਨਵੀਂ ਬਣੀ ਮੋਦੀ ਸਰਕਾਰ ਨੇ ਕੈਬਨਿਟ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ ਜਿਸ ਵਿੱਚ ਮਹੱਤਵਪੂਰਨ ਪੋਰਟਫੋਲੀਓ ਪ੍ਰਾਪਤ ਕਰਨ ਵਾਲੇ ਨਵੇਂ ਬਣੇ ਮੰਤਰੀਆਂ ਦੇ ਨਾਮ ਇਸ ਪ੍ਰਕਾਰ ਹਨ – I. ਰਾਜਨਾਥ ਸਿੰਘ – ਰੱਖਿਆ ਮੰਤਰੀ II. ਅਮਿਤ ਸ਼ਾਹ – ਗ੍ਰਹੀ ਮੰਤਰੀ III. ਨਿਤਿਨ ਗਡਕਰੀ – ਸੜਕ ਤੇ ਆਵਾਜਾਈ ਮੰਤਰੀ IV. ਸਦਾਨੰਦ ਗੌੜਾ – ਰਸਾਇਣ ਤੇ ਖਾਦਾਂ ਬਾਰੇ ਮੰਤਰੀ V. ਨਿਰਮਲਾ ਸੀਤਾਰਮਨ – ਵਿੱਤ ਮੰਤਰੀ VI. ਐੱਸ. ਜੈਸ਼ੰਕਰ – ਵਿਦੇਸ਼ ਮੰਤਰੀ VII. ਰਾਮਵਿਲਾਸ ਪਾਸਵਾਨ – ਉਪਭੋਗਤਾ ਅਤੇ ਖੁਰਾਕ ਮੰਤਰੀ VIII. ਰਵੀਸ਼ੰਕਰ ਪ੍ਰਸ਼ਾਦ – ਕਾਨੂੰਨ ਤੇ ਸੰਚਾਰ ਮੰਤਰੀ IX. ਹਰਸਿਮਰਤ ਕੌਰ ਬਾਦਲ – ਫੂਡ ਪ੍ਰੋਸੈਸਿੰਗ ਮੰਤਰੀ X. ਬਾਵਰਚੰਦ ਗਹਿਲੋਤ – ਸਮਾਜਿਕ ਨਿਆਂ ਤੇ ਸ਼ਸਕਤੀਕਰਨ ਮੰਤਰੀ ...

Vedic Period Civilization ( ਵੈਦਿਕ ਸੱਭਿਅਤਾ)

Image
Vedic  Period Civilization Vedic Period Civilization ( ਵੈਦਿਕ ਸੱਭਿਅਤਾ) ਵੈਦਿਕ ਕਾਲ ਨਾਲ ਸਬੰਧਤ ਆਪਣੇ ਗਿਆਨ ਦੀ ਪਰਖ ਕਰੋ  1. ਗਾਇਤਰੀ ਮੰਤਰ ਕਿਸ ਗਰੰਥ ਵਿੱਚ ਦਰਜ ਹੈ ? ਉੱਤਰ – ਰਿਗਵੇਦ 2. ਗਾਇਤਰੀ ਮੰਤਰ ਵਿੱਚ ਕਿਸ ਦੇਵੀ/ਦੇਵਤਾ ਦੀ ਅਰਾਧਨਾ ਕੀਤੀ ਗਈ ਹੈ ? ਉੱਤਰ – ਸਵਿੱਤਰੀ 3. ਰਿਗਵੇਦ ਵਿੱਚ ਕਿਸ ਦੇਵਤਾ ਨੂੰ ਮਹੱਤਵ ਦਿੱਤਾ ਹੈ ? ਉੱਤਰ – ਵਰੁਣ 4. ਰਿਗਵੇਦ ਕਾਲ ਵਿੱਚ ਇੰਦਰ ਨੂੰ ਕਿਸ ਦਾ ਦੇਵਤਾ ਮੰਨਿਆ ਗਿਆ ਸੀ ? ਉੱਤਰ – ਵਰਖਾ 5. ਰਿਗਵੈਦਿਕ ਕਾਲ ਵਿੱਚ ਯੋਗਾ ਨੂੰ ਕਿਸਨੇ ਪ੍ਰਚਲਿਤ ਕੀਤਾ ਸੀ ? ਉੱਤਰ – ਪੰਤਾਜਲੀ 6. ਰਿਗਵੇਦ ਗ੍ਰੰਥ ਵਿੱਚ ਕਿੰਨੇ ਮੰਤਰ ਹਨ ? ਉੱਤਰ – 1028 7. ਆਰੀਆ ਲੋਕ ਸਭ ਤੋਂ ਪਹਿਲਾਂ ਭਾਰਤ ਦੇ ਕਿਸ ਖੇਤਰ ਵਿੱਚ ਵਸੇ ? ਉੱਤਰ – ਪੰਜਾਬ 8. ਵੇਦ ਸ਼ਬਦ ਦਾ ਕੀ ਮਤਲਬ ਹੈ ? ਉੱਤਰ – ਗਿਆਨ 9. ਵਿਸ਼ਣੂ ਪੁਰਾਣ ਗ੍ਰੰਥ ਵਿੱਚ ਕਿਸ ਰਾਜਵੰਸ਼ ਦਾ ਵਰਨਣ ਹੈ ? ਉੱਤਰ – ਮੌਰੀਆ ਵੰਸ਼ 10. ਆਰੀਆ ਲੋਕ ਭਾਰਤ ਵਿੱਚ ਕਿੱਥੋਂ ਆਏ ? ਉੱਤਰ – ਮੱਧ ਏਸ਼ੀਆ 11. ਯੁੱਧ ਦੀ ਸ਼ੁਰੂਆਤ ਵਿਅਕਤੀ ਦੇ ਮਨ ਵਿੱਚੋਂ ਹੁੰਦੀ ਹੈ – ਇਹ ਕਥਨ ਕਿਸ ਗ੍ਰੰਥ ਵਿੱਚ ਦਰਜ ਹੈ ? ਉੱਤਰ – ਅਥਰਵੇਦ 12. ਵੇਦਾਂਤ ਦਾ ਦੂਜਾ ਨਾਮ ਕੀ ਹੈ ? ਉੱਤਰ – ਉਪਨਿਸ਼ਦ 13. ...

Olympic Games And India

Image
Olympic Games And India Olympic Games And India ਉਲੰਪਿਕ ਖੇਡਾਂ ਦਾ ਇਤਿਹਾਸ                                              ਉਲੰਪਿਕ ਖੇਡਾਂ ਦੀ ਸ਼ੁਰੂਆਤ ਯੂਨਾਨ ਦੇਸ਼ ਤੋਂ ਹੋਈ ਹੈ । ਖੇਡ ਸਮੀਖਿਆਕਾਰਾਂ ਵੱਲੋਂ ਇਹਨਾਂ ਖੇਡਾਂ ਦੇ ਇਤਿਹਾਸ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ । ਪਹਿਲੇ ਹਿੱਸੇ ਵਿੱਚ ਪੁਰਤਾਨ ਯੂਨਾਨ ਦੀਆਂ ਖੇਡਾਂ ਦੇ ਇਤਿਹਾਸ ਦਾ ਵਰਨਣ ਹੈ ਅਤੇ ਦੂਜੇ ਹਿੱਸੇ ਵਿੱਚ ਆਧੁਨਿਕ ਉਲੰਪਿਕ ਖੇਡਾਂ ਦਾ ਵਰਨਣ ਹੈ । ਇਤਿਹਾਸਕਾਰਾਂ ਅਨੁਸਾਰ ਪੁਰਾਤਨ ਉਲੰਪਿਕ ਖੇਡਾਂ ਦੀ ਸ਼ੁਰੂਆਤ 776 ਬੀ.ਸੀ. ਵਿੱਚ ਹੋਈ ਮੰਨੀ ਜਾਂਦੀ ਹੈ । ਇਹ ਖੇਡਾਂ ਏਥਨਜ ਵਿੱਚ ਕਲੋਡੀਅਸ ਦਰਿਆ ਦੇ ਕਿਨਾਰੇ ਹੋਈਆਂ ਸਨ । ਇਹਨਾਂ ਖੇਡਾਂ ਬਾਰੇ ਠੋਸ ਸਬੂਤ ਉਲੰਪੀਆਡ ਦੇ ਖੰਡਰਾਂ ਵਿੱਚੋਂ ਮਿਲੇ ਸਮਾਨ ਤੋਂ ਮਿਲਦੇ ਹਨ । ਇੱਥੋਂ ਕਰੋਈਬੋਸ ਨਾਮ ਦੇ ਅਥਲੀਟ ਦੀ ਮੂਰਤੀ ਮਿਲੀ ਹੈ ਜਿਸ ਉੱਪਰ ਉਲੰਪਿਕ ਚੈਪੀਅਨ 776 ਬੀ. ਸੀ. ਲਿਖਿਆ ਹੋਇਆ ਹੈ । ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਹੋ ਸਕਦਾ ਹੈ ਕਿ ਇਹ ਖੇਡਾਂ ਇਸ ਤੋਂ ਵੀ ਪਹਿਲਾਂ ਤੋਂ ਚੱਲ ਰਹੀਆਂ ਹੋਂਣ । ਕੁੱਝ ਇਤਿਹਾਸਕਾਰ ਇਹਨਾਂ ਖੇਡਾਂ ਦੀ ਸ਼ੁਰੂਆਤ ਦਾ ਕਾਰਨ ਧਾਰਮਿਕ ਭਾਵਨਾ ਮੰਨਦੇ ਹਨ । ਇਸੇ ਤਰ੍ਹਾਂ ਇੱਕ ਦੰਦ ਕਥਾ ਵੀ ਪ੍ਰਚਲਿਤ ਹੈ ਕਿ ਯੂਨਾਨ ਦੇ ਰਾਜ...

Important Fairs of Punjab ( ਪੰਜਾਬ ਦੇ ਮੁੱਖ ਮੇਲੇ )

Image
Fairs and festivals of Punjab Important Fairs of Punjab ਮਾਘੀ ਦਾ ਮੇਲਾ – ਮੁਕਤਸਰ  ਮਾਘੀ ਸਿੱਖ ਧਰਮ ਵਿੱਚ ਖਾਸ ਮਹੱਤਵ ਵਾਲਾ ਪਰਬ ਹੈ । ਜੇ ਇਸ ਪਰਬ ਦੇ ਇਤਿਹਾਸ ਤੇ ਝਾਤ ਮਾਰੀ ਜਾਵੇ ਤਾਂ ਇਸ ਦਾ ਸਬੰਧ ਖਿਦਰਾਣੇ ਦੀ ਢਾਬ ਨਾਲ ਜਾ ਜੁੜਦਾ ਹੈ । ਖਿਦਰਾਣਾ ਜਿਸਨੂੰ ਕਿ ਅੱਜ ਕੱਲ੍ਹ ਸ੍ਰੀ ਮੁਕਤਸਰ ਸਾਹਿਬ ਕਿਹਾ ਜਾਂਦਾ ਹੈ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਨੇ ਸੂਬਾ ਸਰਹਿੰਦ ਦੀ ਸ਼ਾਹੀ ਫੌਜ ਦਾ ਬਹੁਤ ਹੀ ਬਹਾਦਰੀ ਨਾਲ ਟਾਕਰਾ ਕੀਤਾ ਸੀ । ਇਤਿਹਾਸਿਕ ਹਵਾਲਿਆਂ ਅਨੁਸਾਰ ਇੱਕ ਸਮੇਂ ਮਾਝੇ ਦੇ ਚਾਲੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਨਿੱਤ ਲੜੀਆਂ ਜਾ ਰਹੀਆਂ ਜੰਗਾਂ ਤੋਂ ਤੰਗ ਆ ਕੇ ਗੁਰੂ ਗੋਬਿੰਦ ਸਿੰਘ ਨੂੰ ਬੇਦਾਵਾ ਲਿਖਕੇ ਦੇ ਆਏ ਸਨ । ਗੁਰੂ ਜੀ ਤੋਂ ਬੇਮੁੱਖ ਹੋ ਕੇ ਘਰ ਪਰਤੇ ਇਹਨਾਂ ਸਿੰਘਾ ਨੂੰ ਮਾਈ ਭਾਗੋ ਅਤੇ ਹੋਰ ਔਰਤਾਂ ਨੇ ਮਿਹਣਏ ਮਾਰੇ ਤਾਂ ਇਹ ਸਿੰਘ ਗੁਰੂ ਜੀ ਤੋਂ ਭੁੱਲ ਬਖਸ਼ਾਉਣ ਲਈ ਵਾਪਸ ਖਿਦਰਾਣੇ ਦੀ ਢਾਬ ਪਰਤ ਆਏ । ਇੱਥੇ ਹੀ ਉਹਨਾਂ ਦਾ ਟਾਕਰਾ ਮੁਗਲ ਫੌਜ ਨਾਲ ਹੋਇਆ । ਇਹਨਾਂ ਸਿੰਘਾਂ ਨੇ ਬੜੀ ਹੀ ਬਹਾਦਰੀ ਨਾਲ ਜੰਗ ਦੇ ਮੈਦਾਨ ਵਿੱਚ ਮੁਗਲ ਫੌਜ ਨੂੰ ਭਾਜੜਾਂ ਪਾ ਦਿੱਤੀਆਂ । ਇਹ ਸਿੰਘ ਮੈਦਾਨੇ ਜੰਗ ਵਿੱਚ ਸ਼ਹਾਦਤ ਦਾ ਜਾਮ ਪੀ ਗਏ । ਗੁਰੂ ਗੋਬਿੰਦ ਸਿੰਘ ਜੀ ਜਦ ਮੈਦਾਨੇ ਜੰਗ ਆਏ ਤਾਂ ਭਾਈ ਮਹਾਂ ਸਿੰਘ ਸਹਿਕ ਰਿਹਾ ਸੀ । ਗੁਰੂ ਜੀ ਕੋਲ ਮਹਾਂ ਸਿੰਘ ਨੇ ਉਹ ਬੇਦਾਵਾ ਪਾੜ ਦੇਣ ਦੀ ...

Indus Valley civilization

Image
Indus Valley Civilization History of the Punjab  1. ਪੰਜਾਬ ਨੂੰ ਸਪਤ ਸਿੰਧੂ ਕਿਸ ਕਾਲ ਵਿੱਚ ਕਿਹਾ ਜਾਂਦਾ ਸੀ ? ਉੱਤਰ – ਰਿਗਵੈਦਿਕ ਕਾਲ ਵਿੱਚ 2. ਪੰਜਾਬ ਨੂੰ ਪੰਚਨਦ ਨਾਮ ਕਿਸ ਕਾਲ ਵਿੱਚ ਦਿੱਤਾ ਗਿਆ ? ਉੱਤਰ – ਰਮਾਇਣ ਕਾਲ ਵਿੱਚ 3. ਸਿੰਧ ਘਾਟੀ ਨਾਲ ਸਬੰਧਤ ਅਵਸ਼ੇਸ਼ ਸਭ ਤੋਂ ਪਹਿਲਾਂ ਕਿਸ ਜਗਾ ਤੋਂ ਮਿਲੇ ? ਉੱਤਰ – ਹੜੱਪਾ 4. ਸਿੰਧ ਘਾਟੀ ਸਭਿੱਅਤਾ ਦਾ ਖੇਤਰਫਲ ਕਿੰਨਾ ਹੈ ? ਉੱਤਰ – 1260000 ਵਰਗ ਕਿਲੋਮੀਟਰ 5. ਹੜੱਪਾ ਦੀ ਖੁਦਾਈ ਕਿਸਨੇ ਅਤੇ ਕਦੋਂ ਕੀਤੀ ਸੀ ? ਉੱਤਰ – ਦਯਾ ਰਾਮ ਸਾਹਨੀ ਨੇ 1921 ਵਿੱਚ 6. ਹੁਣ ਤੱਕ ਸਿੰਧ ਘਾਟੀ ਨਾਲ ਸਬੰਧਤ ਕਿੰਨੇ ਕੇਂਦਰਾਂ ਦੀ ਖੁਦਾਈ ਹੋ ਚੁੱਕੀ ਹੈ ? ਉੱਤਰ – 1400 ਦੇ ਲਗਭਗ 7. ਸਿੰਧ ਘਾਟੀ ਨਾਲ ਸਬੰਧਤ ਕਿੰਨੇ ਕੇਂਦਰ ਭਾਰਤ ਵਿੱਚ ਸਥਿਤ ਹਨ ? ਉੱਤਰ – 925 8. ਮੋਹਿੰਜੋਦੜੋ ਦੀ ਖੁਦਾਈ ਕਦੋਂ ਅਤੇ ਕਿਸਨੇ ਕਰਵਾਈ ? ਉੱਤਰ – 1922 ਵਿੱਚ ਆਰ. ਡੀ. ਬੈਨਰਜੀ 9. ਮੋਹਿੰਜੋਦੜੋ ਸ਼ਬਦ ਦਾ ਕੀ ਅਰਥ ਹੈ ? ਉੱਤਰ – ਮੁਰਦਿਆਂ ਦਾ ਥੇਹ  **************************************************************************                                                ਲਗਭਗ ...

Sikh Misla in Sikh History

Image
Sikh Misla ਸਿੱਖ ਮਿਸਲਾਂ ਮਿਸਲ ਸ਼ਬਦ ਦਾ ਅਰਥ ਫਾਇਲ (File) ਦੇ ਤੌਰ ਤੇ ਲਿਆ ਜਾਂਦਾ ਹੈ । ਇਸ ਧਾਰਨਾ ਦਾ ਵਿਕਾਸ ਉਹਨਾਂ ਦਸਤਾਵੇਜਾਂ ਤੋਂ ਹੋਇਆ ਜਿੰਨਾਂ ਵਿੱਚ ਮਿਸਲ ਦੇ ਆਗੂਆਂ ਦੇ ਕੰਮਾਂ ਦਾ ਰਿਕਾਰਡ ਰੱਖਿਆ ਜਾਂਦਾ ਸੀ । ਜੇਕਰ ਮਿਸਲ ਸ਼ਬਦ ਦੀ ਉੱਤਪਤੀ ਦੀ ਪੜਚੋਲ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਮਿਸਲ ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੁੰਦਾ ਹੈ ‘ ਬਰਾਬਰ ’ । ਇਸ ਸੰਦਰਭ ਵਿੱਚ ਇਹ ਸ਼ਬਦ ਸਾਰੇ ਸਿੱਖਾਂ ਵਿੱਚ ਬਰਾਬਰੀ ਦੇ ਪ੍ਰਤੀਕ ਵਜੋਂ ਲਿਆ ਗਿਆ ਹੈ । ਸਰਕਾਰ ਦੀ ਦਮਨਕਾਰੀ ਨੀਤੀ ਦੇ ਖਿਲਾਫ ਸਿੱਖਾਂ ਨੇ ਆਪਣੇ ਆਪ ਨੂੰ ਛੋਟੇ ਛੋਟੇ ਜੱਥਿਆਂ ਵਿੱਚ ਵੰਡ ਲਿਆ । ਹਰੇਕ ਜੱਥੇ ਦਾ ਆਪਣਾ ਨੇਤਾ, ਆਪਣਾ ਝੰਡਾ ਅਤੇ ਆਪਣਾ ਨਗਾਰਾ ਹੁੰਦਾ ਸੀ । ਸੰਨ 1745 ਈਸਵੀ ਤੱਕ ਇਹਨਾਂ ਜੱਥਿਆਂ ਦੀ ਗਿਣਤੀ ਲਗਭਗ 25 ਹੋ ਗਈ । ਹੌਲੀ ਹੌਲੀ ਇਹਨਾਂ ਦੀ ਗਿਣਤੀ ਵੱਧਦੀ ਗਈ ਅਤੇ ਇਹ ਗਿਣਤੀ 65 ਤੱਤ ਜਾ ਪਹੁੰਚੀ । ਸੰਨ 1748 ਨੂੰ ਵਿਸਾਖੀ ਵਾਲੇ ਦਿਨ ਸ. ਕਪੂਰ ਸਿੰਘ ਦੇ ਯਤਨਾਂ ਨਾਲ ਦਲ ਖਾਲਸਾ ਦੀ ਸਥਾਪਨਾ ਕਰਨ ਲਈ ਅੰਮ੍ਰਿਤਸਰ ਵਿਖੇ ਭਾਰੀ ਇਕੱਠ ਹੋਇਆ । ਸ. ਕਪੂਰ ਸਿੰਘ ਦੀ ਯੋਜਨਾ ਮੁਤਾਬਕ ਸਾਰੇ ਸਿੱਖਾਂ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਲਈ ਦਲ ਖਾਲਸਾ ਦੀ ਸਥਾਪਨਾ ਕੀਤੀ ਗਈ। ਸ. ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖਾਲਸਾ ਦਾ ਸੈਨਾਪਤੀ ਨਿਯੁਕਤ ਕੀਤਾ ਗਿਆ । 65 ਜੱਥਿਆਂ ਨੂੰ ਇਕੱਠੇ ਕਰਕੇ 12 ਜੱਥਿਆਂ ਦਾ ਨਿਰਮਾਣ ਕੀਤਾ ਗਿਆ । ਇਹਨਾਂ ਜੱਥਿਆਂ ...

Important questions about Punjab

Image
Some important Question Answers about Punjab ਪੰਜਾਬ ਸਬੰਧੀ ਮਹੱਤਵਪੂਰਨ ਪ੍ਰਸ਼ਨ ਉੱਤਰ ਭਾਰਤ ਨੂੰ ਅਜ਼ਾਦੀ ਮਿਲਣ ਤੋਂ ਪਹਿਲਾਂ ਕਿਹੜੀ ਸ਼ਹਿਰ ਪੰਜਾਬ ਦੀ ਰਾਜਧਾਨੀ ਸੀ ?   ਉੱਤਰ: ਲਾਹੌਰ (ਵਰਤਮਾਨ ਸਮੇਂ ਲਾਹੌਰ ਪੱਛਮੀ ਪੰਜਾਬ ਜੋ ਕਿ ਪਾਕਿਸਤਾਨ ਵਿੱਚ ਹੈ ਦੀ ਰਾਜਧਾਨੀ ਹੈ) ਪੰਜਾਬ ਦਾ ਪੁਰਾਣਾ ਨਾਂ ਕੀ ਹੈ ?   ਉੱਤਰ:   ਸਪਤ ਸਿੰਧੂ ( ਉਸ ਸਮੇਂ ਪੰਜਾਬ ਵਿੱਚ ਸੱਤ ਨਦੀਆਂ ਵਗਦੀਆਂ ਸਨ) ਪੰਜਾਬ ਦੀ ਹੱਦ ਕਿੰਨੇ ਰਾਜਾਂ ਨਾਲ ਲੱਗਦੀ ਹੈ ? ਉੱਤਰ:   4 (ਰਾਜਸਥਾਨ, ਹਿਮਾਚਲ, ਹਰਿਆਣਾ, ਜੰਮੂ-ਕਸ਼ਮੀਰ) ਪੰਜਾਬ ਦੀ ਪਹਿਲੀ ਆਈ.ਪੀ.ਐਸ. ਮਹਿਲਾ ਕੌਣ ਹੈ ?   ਉੱਤਰ: ਮਿਸ ਕਿਰਨ ਬੇਦੀ (ਜਨਮ 09 ਜੂਨ 1949), IPS ਬਣੀ 16 ਜੁਲਾਈ 1972. ਪੰਜਾਬ ਦੀ "ਕਪਾਹ ਬੈੱਲਟ" ਕਿਸ ਖੇਤਰ ਨੂੰ ਕਿਹਾ ਜਾਂਦਾ ਹੈ ? ਉੱਤਰ: ਮਾਲਵਾ ਸਿੱਖ ਹੈਰੀਟੇਜ ਕੰਪਲੈਕਸ ਕਿੱਥੇ ਸਥਿਤ ਹੈ ? ਉੱਤਰ: ਅਨੰਦਪੁਰ ਸਾਹਿਬ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਹੈ ?   ਉੱਤਰ: ਰਾਜਿੰਦਰ ਕੌਰ ਭੱਠਲ (21 ਨਵੰਬਰ 1996 ਤੋਂ 11 ਫਰਵਰੀ 1997) ਪੰਜਾਬ ਦੀ ਪਹਿਲਾ ਮਹਿਲਾ ਡਿਪਟੀ ਕਮਿਸ਼ਨਰ ਕੌਣ ਹੈ ? ਉੱਤਰ: ਸ਼੍ਰੀਮਤੀ ਵਿਨੀ ਮਹਾਜਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਦੋਂ ਸਥਾਪਿਤ ਕੀਤੀ ਗਈ ? ਉੱਤਰ: ਪੰਜਾਬੀ ਯੂਨੀਵਰਸਿਟੀ , ਪਟਿਆਲਾ ਦੀ ਸਥਾਪਨਾ 30 ਅਪ੍ਰੈਲ 196...

Name of The Desi Months

Image
Name of The Desi Months  ( ਦੇਸੀ ਮਹੀਨਿਆਂ ਦੇ ਨਾਮ ਤਰਤੀਬਵਾਰ ) Sr. No. Name of The Desi Month Name in Punjabi Fonts English Months According to Desi Months 1 Vaisakh ਵੈਸਾਖ Mid April – Mid May 2 Jeth ਜੇਠ Mid May – Mid June 3 Harh ਹਾੜ Mid June – Mid July 4 Sawan ਸਾਵਣ Mid July – Mid August 5 Bhadon ਭਾਦੋਂ Mid August – Mid September 6 Assu ਅੱਸੂ Mid September – Mid October 7 Katak ਕੱਤਕ Mid October – Mid November 8 Maghar ਮੱਘਰ Mid November – Mid December 9 Poh ਪੋਹ Mid December – Mid January 10 Magh ਮਾਘ Mid January – Mid February 11 Phagun ਫੱਗਣ Mid February – Mid March 12 Chet ਚੇਤ Mid March – M id April