Sikh Misla in Sikh History
| Sikh Misla |
ਸਿੱਖ ਮਿਸਲਾਂ
ਮਿਸਲ ਸ਼ਬਦ ਦਾ ਅਰਥ
ਫਾਇਲ (File) ਦੇ
ਤੌਰ ਤੇ ਲਿਆ ਜਾਂਦਾ ਹੈ । ਇਸ ਧਾਰਨਾ ਦਾ ਵਿਕਾਸ ਉਹਨਾਂ ਦਸਤਾਵੇਜਾਂ ਤੋਂ ਹੋਇਆ ਜਿੰਨਾਂ ਵਿੱਚ
ਮਿਸਲ ਦੇ ਆਗੂਆਂ ਦੇ ਕੰਮਾਂ ਦਾ ਰਿਕਾਰਡ ਰੱਖਿਆ ਜਾਂਦਾ ਸੀ । ਜੇਕਰ ਮਿਸਲ ਸ਼ਬਦ ਦੀ ਉੱਤਪਤੀ ਦੀ
ਪੜਚੋਲ ਕੀਤੀ ਜਾਵੇ ਤਾਂ ਪਤਾ ਲਗਦਾ ਹੈ ਕਿ ਮਿਸਲ ਸ਼ਬਦ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੁੰਦਾ
ਹੈ ‘ਬਰਾਬਰ’ । ਇਸ ਸੰਦਰਭ ਵਿੱਚ
ਇਹ ਸ਼ਬਦ ਸਾਰੇ ਸਿੱਖਾਂ ਵਿੱਚ ਬਰਾਬਰੀ ਦੇ ਪ੍ਰਤੀਕ ਵਜੋਂ ਲਿਆ ਗਿਆ ਹੈ । ਸਰਕਾਰ ਦੀ ਦਮਨਕਾਰੀ
ਨੀਤੀ ਦੇ ਖਿਲਾਫ ਸਿੱਖਾਂ ਨੇ ਆਪਣੇ ਆਪ ਨੂੰ ਛੋਟੇ ਛੋਟੇ ਜੱਥਿਆਂ ਵਿੱਚ ਵੰਡ ਲਿਆ । ਹਰੇਕ ਜੱਥੇ
ਦਾ ਆਪਣਾ ਨੇਤਾ, ਆਪਣਾ ਝੰਡਾ ਅਤੇ ਆਪਣਾ ਨਗਾਰਾ ਹੁੰਦਾ ਸੀ । ਸੰਨ 1745 ਈਸਵੀ ਤੱਕ ਇਹਨਾਂ
ਜੱਥਿਆਂ ਦੀ ਗਿਣਤੀ ਲਗਭਗ 25 ਹੋ ਗਈ । ਹੌਲੀ ਹੌਲੀ ਇਹਨਾਂ ਦੀ ਗਿਣਤੀ ਵੱਧਦੀ ਗਈ ਅਤੇ ਇਹ ਗਿਣਤੀ
65 ਤੱਤ ਜਾ ਪਹੁੰਚੀ । ਸੰਨ 1748 ਨੂੰ ਵਿਸਾਖੀ ਵਾਲੇ ਦਿਨ ਸ. ਕਪੂਰ ਸਿੰਘ ਦੇ ਯਤਨਾਂ ਨਾਲ ਦਲ
ਖਾਲਸਾ ਦੀ ਸਥਾਪਨਾ ਕਰਨ ਲਈ ਅੰਮ੍ਰਿਤਸਰ ਵਿਖੇ ਭਾਰੀ ਇਕੱਠ ਹੋਇਆ । ਸ. ਕਪੂਰ ਸਿੰਘ ਦੀ ਯੋਜਨਾ
ਮੁਤਾਬਕ ਸਾਰੇ ਸਿੱਖਾਂ ਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਲਈ ਦਲ ਖਾਲਸਾ ਦੀ ਸਥਾਪਨਾ ਕੀਤੀ ਗਈ। ਸ.
ਜੱਸਾ ਸਿੰਘ ਆਹਲੂਵਾਲੀਆ ਨੂੰ ਦਲ ਖਾਲਸਾ ਦਾ ਸੈਨਾਪਤੀ ਨਿਯੁਕਤ ਕੀਤਾ ਗਿਆ । 65 ਜੱਥਿਆਂ ਨੂੰ
ਇਕੱਠੇ ਕਰਕੇ 12 ਜੱਥਿਆਂ ਦਾ ਨਿਰਮਾਣ ਕੀਤਾ ਗਿਆ । ਇਹਨਾਂ ਜੱਥਿਆਂ ਨੇ ਆਪੋ ਆਪਣੇ ਸੁਤੰਤਰ ਰਾਜ ਸਥਾਪਤ ਕਰ ਲਏ ਸਨ । ਇਹਨਾਂ
ਜੱਥਿਆਂ ਨੂੰ ਹੀ ਮਿਸਲਾਂ ਕਿਹਾ ਜਾਣ ਲੱਗਾ ।
ਇਹਨਾਂ 12 ਮਿਸਲਾਂ ਦਾ ਸੰਖੇਪ ਵਿੱਚ ਵਰਨਣ ਇਸ ਤਰ੍ਹਾਂ ਹੈ -
1. ਸ਼ੁਕਰਚੱਕੀਆ ਮਿਸਲ – ਸ਼ੁਕਰਚੱਕੀਆ ਮਿਸਲ
ਦਾ ਸੰਸਥਾਪਕ ਸ. ਚੜ੍ਹਤ ਸਿੰਘ ਸੀ । ਚੜ੍ਹਤ ਸਿੰਘ ਦਾ ਪੋਤਾ ਸ. ਰਣਜੀਤ ਸਿੰਘ ਇੱਕ ਮਹਾਨ ਸ਼ਾਸ਼ਕ
ਹੋਇਆ ਜਿਸਨੇ ਲਾਹੌਰ, ਅੰਮ੍ਰਿਤਸਰ, ਕਸੂਰ, ਝੰਗ, ਸਿਆਲਕੋਟ, ਜੰਮੂ, ਅਟਕ, ਮੁਲਤਾਨ, ਕਸ਼ਮੀਰ, ਅਤੇ
ਪਿਸ਼ਾਵਰ ਆਦਿ ਨੂੰ ਜਿੱਤ ਕੇ ਇੱਕ ਵਿਸ਼ਾਲ ਸਿੱਖ ਰਾਜ ਦੀ ਸਥਾਪਨਾ ਕੀਤੀ । ਮਹਾਰਾਜਾ ਰਣਜੀਤ ਸਿੰਘ
ਜੀ ਦੇ ਪਿਤਾ ਦਾ ਨਾਮ ਸ. ਮਹਾਂ ਸਿੰਘ ਸਿੰਘ ਅਤੇ ਮਾਤਾ ਦਾ ਨਾਮ ਰਾਜ ਕੌਰ ਸੀ ਜੋ ਕਿ ਫੂਲਕੀਆ
ਘਰਾਣੇ ਨਾਲ ਸਬੰਧਤ ਸੀ । ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਕਿਹਾ ਜਾਂਦਾ ਹੈ ।
2. ਆਹਲੂਵਾਲੀਆ ਮਿਸਲ – ਸ. ਜੱਸਾ ਸਿੰਘ
ਆਹਲੂਵਾਲੀਆ ਨੇ ਆਹਲੂਵਾਲੀਆ ਮਿਸਲ ਦੀ ਸਥਾਪਨਾ ਕੀਤੀ । ਇਸ ਮਿਸਲ ਦਾ ਖੇਤਰ ਕਪੂਰਥਲਾ, ਹੁਸ਼ਿਆਰਪੁਰ
ਅਤੇ ਸੁਲਤਾਨਪੁਰ ਸੀ ।
3. ਫੈਜਲਪੁਰੀਆ ਮਿਸਲ - ਇਸ ਮਿਸਲ ਦੀ ਸਥਾਪਨਾ ਸ. ਕਪੂਰ ਸਿੰਘ ਨੇ ਕੀਤੀ ਸੀ ।
ਸ. ਕਪੂਰ ਸਿੰਘ ਇੱਕ ਪ੍ਰਸਿੱਧ ਸਿੱਖ ਨੇਤਾ ਸੀ । ਇਸ ਮਿਸਲ ਦਾ ਰਾਜ ਜਲੰਧਰ, ਨੂਰਮਹਿਲ ਅਤੇ
ਬਹਿਰਾਮਪੁਰ ਪੱਟੀ ਆਦਿ ਖੇਤਰਾਂ ਤੇ ਸੀ ।
4. ਭੰਗੀ ਮਿਸਲ - ਭੰਗੀ ਮਿਸਲ ਦਾ ਸੰਸਥਾਪਕ ਸ. ਛੱਜਾ ਸਿੰਘ ਸੀ । ਇਸ
ਮਿਸਲ ਦੇ ਨੇਤਾ ਭੰਗ ਦੇ ਸ਼ੌਕੀਨ ਹੋਣ ਕਾਰਨ ਇਸ ਮਿਸਲ ਦਾ ਨਾਮ ਭੰਗੀ ਮਿਸਲ ਪੈ ਗਿਆ । ਲਾਹੌਰ,
ਅੰਮ੍ਰਿਤਸਰ, ਗੁਜਰਾਤ ਅਤੇ ਸਿਆਲਕੋਟ ਆਦਿ ਮਹੱਤਵਪੂਰਨ ਖੇਤਰਾਂ ਉੱਪਰ ਇਸ ਮਿਸਲ ਦਾ ਅਧਿਕਾਰ ਸੀ ।
5. ਸ਼ਹੀਦ ਮਿਸਲ ਜਾਂ
ਨਹਿੰਗ ਮਿਸਲ – ਇਸ ਮਿਸਲ ਦਾ ਨਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਮ 'ਤੇ ਪਿਆ । ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪਹੁਵਿੰਡ ਵਿਖੇ
ਭਾਈ ਭਗਤੂ ਜੀ ਦੇ ਘਰ 1682 ਵਿੱਚ ਪੈਦਾ ਹੋਏ । ਉਨ੍ਹਾਂ ਨੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤਪਾਨ ਕੀਤਾ ਅਤੇ ਸਿੰਘ ਬਣ ਗਏ ਸਨ
। ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਮਗਰੋਂ ਇਸ ਮਿਸਲ ਦਾ ਨਵਾਂ ਜਥੇਦਾਰ ਕਰਮ ਸਿੰਘ ਨਿਯੁਕਤ ਹੋਇਆ ਸੀ ।
6. ਨਿਸ਼ਾਨਵਾਲੀਆ ਮਿਸਲ – ਸ. ਸੰਗਤ ਸਿੰਘ
ਅਤੇ ਸ. ਮੋਹਰ ਸਿੰਘ ਇਸ ਮਿਸਲ ਦੀ ਸਥਾਪਨਾ ਕੀਤੀ । ਇਸ ਮਿਸਲ ਦਾ ਅਧਿਕਾਰ ਖੇਤਰ ਕਰਨਾਲ, ਸ਼ਾਹਬਾਦ
ਅਤੇ ਅੰਬਾਲਾ ਸੀ ।
7. ਰਾਮਗੜ੍ਹੀਆ ਮਿਸਲ – ਰਾਮਗੜ੍ਹੀਆ ਮਿਸਲ
ਦੀ ਸਥਾਪਨਾ ਸ. ਨੰਦ ਸਿੰਘ ਨੇ ਕੀਤੀ ਸੀ । ਇਸ ਮਿਸਲ ਦਾ ਪ੍ਰਸਿੱਧ ਨੇਤਾ ਸ. ਜੱਸਾ ਸਿੰਘ
ਰਾਮਗੜ੍ਹੀਆ ਹੋਇਆ ਹੈ । ਇਸ ਮਿਸਲ ਦਾ ਅਧਿਕਾਰ ਖੇਤਰ ਬਟਾਲਾ, ਕਲਾਨੌਰ ਅਤੇ ਕਾਦੀਆਂ ਆਦਿ ਸੀ ।
8. ਘਨ੍ਹਾਈਆ
ਮਿਸਲ - ਇਸ ਮਿਸਲ ਦਾ ਸੰਸਥਾਪਕ ਸ. ਜੈ ਸਿੰਘ ਸੀ
। ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਦਾ ਸਬੰਧ ਵੀ ਇਸੇ ਮਿਸਲ ਨਾਲ ਸੀ । ਇਸ ਮਿਸਲ ਦਾ
ਅਧਿਕਾਰ ਖੇਤਰ ਪਠਾਨਕੋਟ, ਗੁਰਦਾਸਪੁਰ ਅਤੇ ਮੁਕੇਰੀਆਂ ਆਦਿ ਖੇਤਰ ਸਨ ।
9. ਫੂਲਕੀਆ ਮਿਸਲ – ਇਸ
ਮਿਸਲ ਦੀ ਸਥਾਪਨਾ ਸ. ਫੂਲ ਸਿੰਘ ਨੇ ਕੀਤੀ ਸੀ । ਬਾਬਾ ਆਲਾ ਸਿੰਘ ਅਤੇ ਸ. ਸਾਹਿਬ ਸਿੰਘ ਇਸ ਮਿਸਲ
ਦੇ ਪ੍ਰਸਿੱਧ ਨੇਤਾ ਹੋਏ ਹਨ । ਪਟਿਆਲਾ, ਨਾਭਾ ਅਤੇ ਜੀਂਦ ਆਦਿ ਇਸ ਮਿਸਲ ਦੇ ਅਧਿਕਾਰ ਵਿੱਚ ਆਉਣ
ਵਾਲੇ ਖੇਤਰ ਸਨ ।
10. ਨਕੱਈ ਮਿਸਲ – ਇਸ ਮਿਸਲ
ਦੀ ਸਥਾਪਨ ਸ. ਹੀਰਾ ਸਿੰਘ ਨੇ ਕੀਤੀ ਸੀ । ਇਸ ਮਿਸਲ ਦਾ ਅਧਿਕਾਰ ਖੇਤਰ ਮੁਲਤਾਨ ਅਤੇ ਕਸੂਰ ਦੇ
ਕੁਝ ਖੇਤਰ ਸਨ ।
11. ਕਰੋੜਸਿੰਘੀਆ ਮਿਸਲ –
ਸ. ਕਰੋੜ ਸਿੰਘ ਨੇ ਇਸ ਮਿਸਲ ਦੀ ਸਥਾਪਨਾ ਕੀਤੀ ਸੀ । ਉਸੇ ਦੇ ਨਾਮ ਤੇ ਹੀ ਇਸ ਮਿਸਲ ਦਾ ਨਾਮ
ਕਰੋੜਸਿੰਘੀਆ ਮਿਸਲ ਪੈ ਗਿਆ । ਇਹ ਮਿਸਲ ਨਵਾਂ ਸ਼ਹਿਰ ਅਤੇ ਭੁੰਗਾ ਆਦਿ ਖੇਤਰਾਂ ਤੇ ਕਾਬਜ ਸੀ।
12. ਡੱਲੇਵਾਲੀਆ ਮਿਸਲ –
ਸ. ਗੁਲਾਬ ਸਿੰਘ ਨੇ ਡੱਲੇਵਾਲੀਆ ਮਿਸਲ ਦੀ ਸਥਾਪਨਾ ਕੀਤੀ । ਜਲੰਧਰ ਦੁਆਬ ਅਤੇ ਸਤਲੁਜ ਦਰਿਆ ਦੇ
ਆਸਪਾਸ ਦੇ ਕੁੱਝ ਇਲਾਕੇ ਉੱਪਰ ਇਸ ਮਿਸਲ ਦਾ ਕਬਜਾ ਸੀ ।
Comments
Post a Comment
if you have any doubt feel free to write me @ my email muktsarcity544@gmail.com