MAURYA DYNASTY ( ਮੌਰੀਆ ਸਾਮਰਾਜ )
| maurya dynasty |
MAURYA DYNASTY ( ਮੌਰੀਆ ਸਾਮਰਾਜ )
ਕੁੱਝ ਮਹੱਤਵਪੂਰਨ ਪ੍ਰਸ਼ਨ ਉੱਤਰ
1. ਸਿੰਕਦਰ ਨੇ ਭਾਰਤ ਉੱਤੇ ਕਦੋਂ ਹਮਲਾ ਕੀਤਾ ?
ਉੱਤਰ – 326 ਈ. ਪੂਰਵ ਵਿੱਚ
2. ਸਿੰਕਦਰ ਕਿੱਥੋਂ ਦਾ ਰਹਿਣ ਵਾਲਾ ਸੀ ?
ਉੱਤਰ – ਮਕਦੂਨੀਆਂ ਦਾ
3. ਚੰਦਰ ਗੁਪਤ ਮੌਰੀਆ ਨੇ ਕਿਸ ਦੀ ਸਹਾਇਤਾ ਨਾਲ ਗੱਦੀ ਪ੍ਰਾਪਤ ਕੀਤੀ ?
ਉੱਤਰ – ਚਾਣਕੀਆ
4. ਚੰਦਰ ਗੁਪਤ ਨੇ ਕਿਸ ਵੰਸ਼ ਦਾ ਅੰਤ ਕਰਕੇ ਮੌਰੀਆ ਵੰਸ਼ ਦੀ ਸਥਾਪਨਾ ਕੀਤੀ ?
ਉੱਤਰ – ਨੰਦ ਵੰਸ਼
5. ਚੰਦਰ ਗੁਪਤ ਨੇ ਕਿਸ ਸੰਨ ਵਿੱਚ ਮੌਰੀਆ ਸਾਮਰਾਜ ਦੀ ਸਥਾਪਨਾ ਕੀਤੀ ?
ਉੱਤਰ – ਸੰਨ 297 ਈ. ਪੂਰਵ
6. ਚੰਦਰ ਗੁਪਤ ਨੇ ਕਿਸਨੂੰ ਹਰਾ ਕੇ ਅਫਗਾਨਿਸਤਾਨ ਦੇ ਕੁੱਝ ਹਿੱਸੇ ਉੱਪਰ ਕਬਜਾ ਕੀਤਾ ਸੀ ?
ਉੱਤਰ – ਸਿੰਕਦਰ ਦੇ ਸੈਨਾਪਤੀ ਸੈਲਯੂਕਸ ਨੂੰ ਹਰਾ ਕੇ
7. ਅਰਥਸ਼ਾਸਤਰ ਪੁਸਤਕ ਦੀ ਰਚਨਾ ਕਿਸਨੇ ਕੀਤੀ ਸੀ ?
ਉੱਤਰ – ਚਾਣਕੀਆ
8. ਮੈਗਸਥਨੀਜ ਨੇ ਕਿਹੜੀ ਪੁਸਤਕ ਲਿਖੀ ਸੀ ?
ਉੱਤਰ – ਇੰਡੀਕਾ
9. ਅਸ਼ੋਕ ਨੇ ਕਲਿੰਗਾ ਉੱਪਰ ਜਿੱਤ ਕਦੋਂ ਪ੍ਰਾਪਤ ਕੀਤੀ ਸੀ ?
ਉੱਤਰ – 261 ਈ. ਪੂਰਵ ਵਿੱਚ
10. ਮੌਰੀਆ ਸਾਮਰਾਜ ਦਾ ਅੰਤ ਕਦੋਂ ਅਤੇ ਕਿਸਨੇ ਕੀਤਾ ਸੀ ?
ਉੱਤਰ – ਸੁੰਗ ਵੰਸ਼ ਦੇ ਪੁਸ਼ਿਆਮਿੱਤਰ ਨੇ ਸੰਨ 184 ਈ. ਪੂਰਵ ਵਿੱਚ ਮੌਰੀਆ ਸਮਰਾਟ ਬ੍ਰਿਹਦਰਥ ਨੂੰ ਮਾਰਕੇ ਮੌਰੀਆ ਸਾਮਰਾਜ ਦਾ ਅੰਤ ਕੀਤਾ ਸੀ ।
ਮੌਰੀਆ ਅਤੇ ਸ਼ੁੰਗ ਕਾਲ
326 ਈ. ਪੂਰਵ ਵਿੱਚ ਮੁਕਦੂਨੀਆਂ ਦੇ ਮਹਾਨ ਸ਼ਾਸਕ ਸਿੰਕਦਰ ਨੇ ਭਾਰਤ ਉੱਤੇ ਹਮਲਾ ਕੀਤਾ ਸੀ । ਉਹ ਇੱਕ ਮਹਾਨ ਜੇਤੂ ਜਰਨੈਲ ਸੀ । ਉਸ ਨੇ ਬਿਆਸ ਨਦੀ ਤੱਕ ਪੰਜਾਬ ਵਿੱਚ ਉੱਤਰ-ਪੱਛਮ ਦੇ ਕਈ ਰਾਜਿਆਂ ਨੂੰ ਹਰਾਇਆ ਸੀ । ਪਹਿਲਾਂ ਉਸਨੇ ਤਕਸ਼ਿਲਾ (ਵਰਤਮਾਨ ਨਾਮ ਇਸਲਾਮਾਬਾਦ ਜੋ ਕਿ ਪਾਕਿਸਤਾਨ ਵਿੱਚ ਹੈ) ਦੇ ਨੇੜੇ ਰਾਜੇ ਅੰਭੀ ਨੂੰ ਹਰਾਇਆ ਸੀ । ਪੋਰਸ ਨੇ ਵੀ ਸਿੰਕਦਰ ਦਾ ਡਟ ਕੇ ਮੁਕਾਬਲਾ ਕੀਤਾ ਸੀ ਪਰ ਉਹ ਹਾਰ ਗਿਆ ਸੀ । ਸਿੰਕਦਰ ਦੇ ਸੈਨਿਕ ਪੰਜਾਬੀ ਲੋਕਾਂ ਦੀ ਬਹਾਦਰੀ ਦੇਖਕੇ ਡਰ ਗਏ ਸਨ ਅਤੇ ਉਹ ਘਰ ਤੋਂ ਵੀ ਬਹੁਤ ਦੂਰ ਸਨ ਅਤੇ ਥੱਕੇ ਹੋਏ ਵੀ ਸਨ ਜਿਸ ਕਾਰਨ ਸਿੰਕਦਰ ਨੂੰ ਬਿਆਸ ਨਦੀ ਤੋਂ ਹੀ ਵਾਪਸ ਮੁੜਨਾ ਪਿਆ । ਜਦ ਸਿੰਕਦਰ ਵਾਪਸ ਗਿਆ ਤਾਂ ਉਸ ਸਮੇਂ ਭਾਰਤ ਕਈ ਛੋਟੇ ਛੋਟੇ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ । ਇਸ ਸਮੇਂ ਚੰਦਰ ਗੁਪਤ ਮੌਰੀਆ ਨੇ ਆਪਣੇ ਗੁਰੂ ਚਾਣਕੀਆ ਦੀ ਮੱਦਦ ਨਾਲ ਨੰਦ ਵੰਸ਼ ਦਾ ਖਾਤਮਾ ਕਰਕੇ ਮੌਰੀਆ ਵੰਸ਼ ਦੀ ਨੀਂਹ ਰੱਖੀ । ਚਾਣਕੀਆ ਇੱਕ ਮਹਾਨ ਨੀਤੀਵਾਨ ਵਿਅਕਤੀ ਸੀ । ਚਾਣਕੀਆ ਦੁਆਰਾ ਲਿਖਿਆ ਗਿਆ ਅਰਥਾਸ਼ਾਸਤਰ ਇੱਕ ਮਹੱਤਵਪੂਰਨ ਇਤਿਹਾਸਕ ਸਰੋਤ ਹੈ। ਚਾਣਕੀਆ ਤਕਸ਼ਿਲਾ ਵਿਸ਼ਵ ਵਿਦਿਆਲੇ ਵਿੱਚ ਅਧਿਆਪਕ ਸੀ । ਉਸ ਸਮੇਂ ਦੇ ਇਤਿਹਾਸ ਬਾਰੇ ਇੱਕ ਹੋਰ ਮਹੱਤਵਪੂਰਨ ਪੁਸਤਕ ਪ੍ਰਾਪਤ ਹੁੰਦੀ ਹੈ ਜਿਸ ਤੋਂ ਉਸ ਸਮੇਂ ਦੇ ਇਤਿਹਾਸ ਦਾ ਪਤਾ ਲਗਦਾ ਹੈ ਉਹ ਹੈ ਮੈਗਸਥਨੀਜ ਦੁਆਰਾ ਲਿਖੀ ਹੋਈ ਪੁਸਤਕ ਇੰਡਿਕਾ । ਮੈਗਸਥਨੀਜ ਚੰਦਰ ਗੁਪਤ ਮੌਰੀਆ ਦੇ ਦਰਬਾਰ ਵਿੱਚ ਯੂਨਾਨੀ ਸ਼ਾਸਕ ਸੈਲਯੂਕਸ ਦਾ ਰਾਜਦੂਤ ਸੀ ।
ਚੰਦਰ ਗੁਪਤ ਮੌਰੀਆ ਉਸ ਸਮੇਂ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਸੀ । ਉਸ ਨੇ ਸਿੰਕਦਰ ਦੇ ਸੈਨਾਪਤੀ ਸੈਲਯੂਕਸ ਨੂੰ ਵੀ ਹਰਾਇਆ ਸੀ । ਚੰਦਰ ਗੁਪਤ ਦਾ ਰਾਜ ਉੱਤਰ-ਪੱਛਮ ਵਿੱਚ ਅਫਗਾਨਿਸਤਾਨ ਤੋਂ ਲੈਕੇ ਦੱਖਣ ਵਿੱਚ ਕਰਨਾਟਕ ਤੱਕ ਅਤੇ ਪੂਰਬ ਵਿੱਚ ਆਸਾਮ ਤੋਂ ਲੈ ਕੇ ਪੱਛਮ ਵਿੱਚ ਗੁਜਰਾਤ ਤੱਕ ਫੈਲਿਆ ਹੋਇਆ ਸੀ । ਚੰਦਰ ਗੁਪਤ ਨੇ 321 ਈ. ਪੂਰਵ ਤੋਂ ਲੈ ਕੇ 297 ਈ. ਪੂਰਵ ਤੱਕ ਰਾਜ ਕੀਤਾ ਸੀ । ਚੰਦਰ ਗੁਪਤ ਤੋਂ ਪਿੱਛੋਂ ਉਸਦਾ ਪੁੱਤਰ ਬਿੰਦੂਸਾਰ ਰਾਜਗੱਦੀ ਉੱਤੇ ਬੈਠਾ ਅਤੇ ਉਸਨੇ ਵੀ ਲਗਪਗ 25 ਸਾਲ ਤੱਕ ਰਾਜ ਕੀਤਾ । ਬਿੰਦੂਸਾਰ ਦੀ ਮੌਤ 273 ਈ. ਪੂਰਵ ਵਿੱਚ ਹੋ ਗਈ । ਬਿੰਦੂਸਾਰ ਦੀ ਮੌਤ ਤੋਂ ਪਿੱਛੋਂ ਉਸਦਾ ਪੁੱਤਰ ਅਸ਼ੋਕ ਰਾਜ ਗੱਦੀ ਉੱਤੇ ਬੈਠਾ ।
ਅਸ਼ੋਕ ਇੱਕ ਮਹਾਨ ਸ਼ਾਸਕ ਹੋਇਆ ਸੀ । ਉਹ ਆਪਣੇ ਸ਼ਾਤੀ ਅਤੇ ਮਾਨਵਤਾ ਦੇ ਸੰਦੇਸ਼ ਲਈ ਸੰਸਾਰ ਪ੍ਰਸਿੱਧ ਸੀ । ਸੰਨ 261 ਈ. ਪੂਰਵ ਵਿੱਚ ਕਲਿੰਗ ਦੀ ਜਿੱਤ ਤੋਂ ਬਾਅਦ ਅਸ਼ੋਕ ਨੇ ਸਦਾ ਲਈ ਯੁੱਧ ਦਾ ਤਿਆਗ ਕਰ ਦਿੱਤਾ । ਉਸਨੇ ਬੋਧੀ ਤੀਰਥਾਂ ਜਿਵੇਂ ਕਿ ਬੋਧਗਯਾ, ਸਾਰਨਾਥ ਅਤੇ ਲੁਬਿੰਨੀ ਆਦਿ ਦੀਆਂ ਯਾਤਰਾਵਾਂ ਕੀਤੀਆਂ । ਉਸਨੇ ਬਹੁਤ ਸਾਰੇ ਸਤੂਪ ਅਤੇ ਸ਼ਿਲਾਲੇਖਾਂ ਦਾ ਨਿਰਮਾਣ ਕਰਵਾਇਆ । ਅਸ਼ੋਕ ਨੇ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਵਿਦੇਸ਼ਾ ਵਿੱਚ ਵੀ ਦੂਤ ਭੇਜੇ । ਉਸਨੇ ਆਪਣੇ ਪੁੱਤਰ ਮਹਿੰਦਰ ਅਤੇ ਪੁੱਤਰੀ ਸੰਘਮਿਤਰਾ ਨੂੰ ਸ਼੍ਰੀਲੰਕਾ ਵਿੱਚ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਭੇਜਿਆ । ਅਸ਼ੋਕ ਨੇ ਆਪਣੇ ਰਾਜ ਵਿੱਚ ਸ਼ਿਕਾਰ ਖੇਡਣ ਤੇ ਵੀ ਪੂਰਨ ਪਾਬੰਦੀ ਲਗਾਈ ਹੋਈ ਸੀ । ਉਸਨੇ ਯਾਤਰੀਆਂ ਲਈ ਖੂਹਾਂ ਅਤੇ ਸਰਾਵਾਂ ਦਾ ਨਿਰਮਾਣ ਕਰਵਾਇਆ । ਪਸ਼ੂਆਂ ਲਈ ਹਸਪਤਾਲ ਵੀ ਬਣਵਾਏ । ਉਸਨੇ ਸਭ ਨੂੰ ਅਹਿੰਸਾ ਦੇ ਨਿਯਮਾਂ ਦੀ ਪਾਲਣਾ ਕਰਨ ਨੂੰ ਕਿਹਾ । ਅਸ਼ੋਕ ਦੀਆਂ ਸਿੱਖਿਆਵਾਂ ਦੇ ਸੰਗ੍ਰਹਿ ਨੂੰ ਅਸ਼ੋਕ ਦਾ ਧੰਮ ਕਿਹਾ ਜਾਂਦਾ ਹੈ । ਸੰਨ 232 ਈ. ਪੂਰਵ ਵਿੱਚ ਅਸ਼ੋਕ ਦੀ ਮੌਤ ਤੋਂ ਬਾਅਦ ਮੌਰੀਆ ਵੰਸ਼ ਦਾ ਪਤਨ ਸ਼ੁਰੂ ਹੋ ਗਿਆ । ਆਖਰੀ ਮੌਰੀਆ ਸਮਰਾਟ ਬ੍ਰਿਹਦਰਥ ਨੂੰ ਉਸ ਦੇ ਸੈਨਾਪਤੀ ਪੁਸ਼ਿਆਮੱਤਰ ਸ਼ੁੰਗ ਨੇ ਮਾਰ ਦਿੱਤਾ ਸੀ ।
ਪੁਸ਼ਿਆਮਿੱਤਰ ਸ਼ੁੰਗ ਨੇ ਸ਼ੁੰਗ ਵੰਸ਼ ਦੀ ਸਥਾਪਨਾ ਕੀਤੀ । ਪੁਸ਼ਿਆਮਿੱਤਰ ਸ਼ੁੰਗ ਇੱਕ ਸ਼ਕਤੀਸ਼ਾਲੀ ਰਾਜਾ ਸੀ ਉਸਨੇ ਅਨੇਕ ਜਿੱਤਾਂ ਪ੍ਰਾਪਤ ਕੀਤੀਆਂ । ਪੁਸ਼ਆਮਿੱਤਰ ਸ਼ੁੰਗ ਦੇ ਪੋਤੇ ਵਸੂਮਿੱਤਰ ਨੇ ਯੂਨਾਨੀ ਹਮਲਾਵਰ ਮਿਨਾਂਦਰ ਨੂੰ ਹਰਾਇਆ । ਪੁਸ਼ਿਆਮਿੱਤਰ ਨੇ ਦੋ ਅਸ਼ਵਮੇਘ ਯੱਗ ਕੀਤੇ ਸਨ । ਪੁਸ਼ਿਆਮਿੱਤਰ ਤੋਂ ਬਾਅਦ ਉਸਦਾ ਪੁੱਤਰ ਅਗਨੀਮਿੱਤਰ ਰਾਜਗੱਦੀ ਤੇ ਬੈਠਾ । ਇਸਤੋਂ ਬਾਅਦ ਸ਼ੁੰਗ ਵੰਸ਼ ਦਾ ਪਤਨ ਸ਼ੁਰੂ ਹੋ ਗਿਆ ।
ਕੌਟੱਲਿਆ ਦੇ ਅਰਥਸ਼ਾਸਤਰ ਅਤੇ ਮੈਗਸਥਨੀਜ ਦੀ ਇੰਡਿਕਾ ਤੋਂ ਸਾਨੂੰ ਮੌਰੀਆ ਰਾਜ ਪ੍ਰਬੰਧ ਦਾ ਪਤਾ ਲਗਦਾ ਹੈ । ਇਹ ਇੱਕ ਵੱਡਾ ਅਤੇ ਚੰਗਾ ਰਾਜ ਪ੍ਰਬੰਧ ਸੀ । ਰਾਜਾ ਸਾਮਰਾਜ ਦਾ ਮੁੱਖੀ ਹੁੰਦਾ ਸੀ । ਮੌਰੀਆ ਕਾਲ ਦੇ ਰਾਜ ਪ੍ਰਬੰਧ ਨੂੰ ਚਲਾਉਣ ਲਈ ਕੁੱਝ ਮੰਤਰੀਆਂ ਦੀ ਨਿਯੁਕਤੀ ਵੀ ਕੀਤੀ ਹੁੰਦੀ ਸੀ ਜਿੰਨ੍ਹਾਂ ਵਿੱਚੋਂ ਮੁੱਖ ਸਨ –
ਯੁਵਰਾਜ
ਸਨੀਧਾਤਾ - ਖਜਾਨਾ ਅਧਿਕਾਰੀ
ਸਮਾਹਰਤਾ - ਟੈਕਸ ਇੱਕਠਾ ਕਰਨ ਵਾਲਾ ਅਧਿਕਾਰੀ
ਰਾਜੁਕ , ਮਹਾਮਾਤਰ ਅਤੇ ਯੁੱਕਤ ਹੋਰ ਅਧਿਕਾਰੀ ਹੁੰਦੇ ਸਨ ।
ਸਾਰੇ ਸਾਮਰਾਜ ਨੂੰ ਪ੍ਰਾਤਾਂ ਵਿੱਚ ਵੰਡਿਆ ਹੋਇਆ ਸੀ । ਆਮ ਤੌਰ ਤੇ ਰਾਜਕੁਮਾਰਾਂ ਨੂੰ ਪ੍ਰਾਂਤਾਂ ਦਾ ਗਵਰਨਰ ਬਣਾਇਆ ਜਾਂਦਾ ਸੀ । ਮੌਰੀਆ ਸੈਨਾ ਵਿੱਚ ਪੈਦਲ ਸੈਨਿਕ, ਘੋੜਸਵਾਰ, ਹਾਥੀ ਸਵਾਰ ਅਤੇ ਰੱਥਵਾਨ ਹੁੰਦੇ ਸਨ । ਮੌਰੀਆ ਸ਼ਾਸਕਾਂ ਕੋਲ ਜੰਗੀ ਬੇੜੇ ਵੀ ਸਨ । ਇਸਤੋਂ ਇਲਾਵਾ ਮੌਰੀਆ ਸਾਮਰਾਜ ਦਾ ਜਾਸੂਸੀ ਵਿਭਾਗ ਵੀ ਕਾਫੀ ਅਹਿਮ ਸੀ ।
ਮੈਗਸਥਨੀਜ ਨੇ ਮੌਰੀਆ ਕਾਲ ਦੇ ਸਮਾਜਿਕ ਜੀਵਨ ਦਾ ਵਰਨਣ ਵੀ ਕੀਤਾ ਹੈ । ਉਸ ਅਨੁਸਾਰ ਲੋਕ ਤਰ੍ਹਾਂ ਤਰ੍ਹਾਂ ਦੇ ਕੰਮ ਧੰਦੇ ਕਰਦੇ ਸਨ । ਪਾਟਲੀਪੁੱਤਰ ਵਿੱਚ ਵਿਦੇਸ਼ੀ ਲੋਕਾਂ ਦਾ ਕਾਫੀ ਆਉਣਾ ਜਾਣਾ ਸੀ । ਤਕਸ਼ਿਲਾ, ਪਾਟਲੀਪੁੱਤਰ ਅਤੇ ਵਾਰਾਨਸੀ ਸਿੱਖਿਆ ਦੇ ਮਹੱਤਵਪੂਰਨ ਕੇਂਦਰ ਸਨ । ਲੋਕਾਂ ਵਿੱਚ ਧਾਰਮਿਕ ਸਦਭਾਵਨਾ ਸੀ ਅਤੇ ਇਸਤਰੀਆਂ ਦੀ ਸਥਿਤੀ ਵੀ ਕਾਫੀ ਚੰਗੀ ਸੀ । ਰਾਜ ਪ੍ਰਬੰਧ ਚਲਾਉਣ ਲਈ ਲੋਕਾਂ ਉੱਪਰ ਕਰ ਵੀ ਲਗਾਏ ਜਾਂਦੇ ਸਨ ਇਹ ਕਰ ਆਮ ਤੌਰ ਤੇ ਉੱਪਜ ਦਾ ਛੇਵਾਂ ਹਿੱਸਾ ਹੁੰਦਾ ਸੀ । ਮੌਰੀਆ ਸਮਰਾਟ ਕਲਾ ਪ੍ਰੇਮੀ ਸਨ ਉਹਨਾਂ ਨੇ ਭਵਨ ਨਿਰਮਾਣ ਕਲਾ ਦਾ ਬਹੁਤ ਵਿਕਾਸ ਕਰਵਾਇਆ । ਚੰਦਰ ਗੁਪਤ ਮੌਰੀਆ ਨੇ ਗੁਜਰਾਤ ਵਿੱਚ ਸੁਦਰਸ਼ਨ ਝੀਲ ਦਾ ਨਿਰਮਾਣ ਕਰਵਾਇਆ ਸੀ । ਮੱਧ ਪ੍ਰਦੇਸ ਵਿੱਚ ਬਣਿਆ ਸਾਂਚੀ ਦਾ ਸਤੂਪ ਵੀ ਮੌਰੀਆ ਕਾਲ ਵਿੱਚ ਬਣਾਇਆ ਗਿਆ ਹੈ ।

| ਸਾਂਚੀ ਦਾ ਸਤੂਪ |
ਮਹਾਰਾਜਾ ਅਸੋਕ ਨੇ ਬਹੁਤ ਸਾਰੇ ਸਤੰਭਾ ਦਾ ਨਿਰਮਾਣ ਕਰਵਾਇਆ ਸੀ ਜੋ ਕਿ ਚਨਾਰ ਪੱਥਰ ਦੇ ਬਣੇ ਹੁੰਦੇ ਸਨ । ਬਾਰਾਬਰ ਦੀ ਗੁਫਾ ਦਾ ਨਿਰਮਾਣ ਵੀ ਮੌਰੀਆ ਕਾਲ ਵਿੱਚ ਹੋਇਆ ਸੀ । ਅਸ਼ੋਕ ਨੇ ਜੋ ਸਤੰਭਾ ਦਾ ਨਿਰਮਾਣ ਕਰਵਾਇਆ ਸੀ ਉਹਨਾਂ ਉੱਪਰ ਬੈਲ, ਹਾਥੀ, ਸ਼ੇਰ ਆਦਿ ਦੀਆਂ ਮੂਰਤੀਆਂ ਬਣੀਆਂ ਹੁੰਦੀਆਂ ਸਨ । ਇੱਕ ਅਜਿਹੀ ਮੂਰਤੀ ਵਿੱਚ ਚਾਰ ਸ਼ੇਰ ਪਿੱਠ ਨਾਲ ਪਿੱਠ ਲਗਾ ਕੇ ਬੈਠੇ ਦਿਖਾਈ ਦਿੰਦੇ ਹਨ ।
ਇਹ ਮੂਰਤੀ ਸਾਰਨਾਥ ਤੋਂ ਪ੍ਰਾਪਤ ਹੋਈ ਹੈ ਜੋ ਕਿ ਵਰਤਮਾਨ ਸਮੇਂ ਸਾਡੇ ਦੇਸ਼ ਦਾ ਰਾਸ਼ਟਰੀ ਚਿਨ੍ਹ ਹੈ । ਇਹਨਾਂ ਤੋਂ ਇਲਾਵਾ ਯਕਸ਼ਾਂ ਅਤੇ ਯਕਸ਼ਣੀਆਂ ਦੀਆਂ ਖੂਬਸੂਰਤ ਮੂਰਤੀਆਂ ਵੀ ਬਣਾਈਆਂ ਗਈਆਂ ਸਨ । ਪਟਨਾ ਦੇ ਨੇੜੇ ਦੀਦਾਰਗੰਜ ਤੋਂ ਪ੍ਰਾਪਤ ਹੋਈ ਮੋਢੇ ਤੇ ਚੌਰੀ ਚੁੱਕੀ ਹੋਈ ਇੱਕ ਯਕਸ਼ਣੀ ਦੀ ਮੂਰਤੀ ਬਹੁਤ ਪ੍ਰਸਿੱਧ ਹੈ । ਅਸ਼ੋਕ ਨੇ ਭਿਖਸ਼ੂਆਂ ਅਤੇ ਨਿਰਗ੍ਰੰਥਾਂ ਲਈ ਬਿਹਾਰ ਦੇ ਨਾਗਅਰਜੁਨੀ ਅਤੇ ਬਾਰਾਬਰ ਦੇ ਪਹਾਫਾਂ ਵਿੱਚ ਸੁੰਦਰ ਗੁਫਾਵਾਂ ਬਣਵਾਈਆਂ ਸਨ ।
Comments
Post a Comment
if you have any doubt feel free to write me @ my email muktsarcity544@gmail.com