Guru Hargobind Ji (ਗੁਰੂ ਹਰਗੋਬਿੰਦ ਜੀ ਪ੍ਰਸ਼ਨ ਉੱਤਰ)
ਗੁਰੂ ਹਰਗੋਬਿੰਦ ਜੀ (Guru Hargobind Ji)ਸ੍ਰੀ ਗੁਰੂ ਹਰਗੋਬਿੰਦ ਜੀ
1.
ਸਿੱਖ ਧਰਮ ਵਿੱਚ
ਛੇਵੇਂ ਗੁਰੂ ਕੌਣ ਸਨ?
a.
ਗੁਰੂ ਗੋਬਿੰਦ ਸਿੰਘ
ਜੀ
b.
ਗੁਰੂ ਤੇਗ ਬਹਾਦਰ
ਜੀ
c.
ਗੁਰੂ ਰਾਮਦਾਸ ਜੀ
d.
ਗੁਰੂ ਹਰਗੋਬਿੰਦ ਜੀ ਉੱਤਰ - d
2.
ਗੁਰੂ ਹਰਗੋਬਿੰਦ ਜੀ
ਦਾ ਜਨਮ ਸਾਲ ਕਿਹੜਾ ਹੈ?
a.
1595 ਈਸਵੀ
b.
1539 ਈਸਵੀ
c.
1699 ਈਸਵੀ
d.
1469 ਈਸਵੀ ਉੱਤਰ -a
3.
ਗੁਰੂ ਹਰਗੋਬਿੰਦ ਜੀ
ਦੇ ਪਿਤਾ ਦਾ ਨਾਮ?
a.
ਗੁਰੂ ਨਾਨਕ ਦੇਵ ਜੀ
b.
ਗੁਰੂ ਅਮਰਦਾਸ ਜੀ
c.
ਗੁਰੂ ਅਰਜਨ ਦੇਵ ਜੀ
d.
ਗੁਰੂ ਅੰਗਦ ਦੇਵ ਜੀ ਉੱਤਰ -c
4.
ਗੁਰੂ ਹਰਗੋਬਿੰਦ ਜੀ
ਦੀ ਮਾਤਾ ਦਾ ਨਾਮ?
a.
ਮਾਤਾ ਸੁਲੱਖਣੀ
b.
ਬੀਬੀ ਭਾਨੀ
c.
ਮਾਤਾ ਗੰਗਾ
d.
ਮਾਤਾ ਗੁਜਰੀ ਉੱਤਰ -c
5.
ਗੁਰੂ ਹਰਗੋਬਿੰਦ
ਸਿੰਘ ਜੀ ਦੇ ਕਿੰਨੇ ਪੁੱਤਰ ਸਨ?
a.
ਦੋ
b.
ਪੰਜ
c.
ਚਾਰ
d.
ਇੱਕ ਉੱਤਰ -b
6.
ਗੁਰੂ ਹਰਗੋਬਿੰਦ
ਸਿੰਘ ਜੀ ਦੀਆਂ ਕਿੰਨੀਆ ਪੁੱਤਰੀਆਂ ਸਨ?
a.
ਦੋ
b.
ਇੱਕ
c.
ਕੋਈ ਨਹੀਂ
d.
ਤਿੰਨ ਉੱਤਰ -b
7.
ਗੁਰੂ ਹਰਗੋਬਿੰਦ ਜੀ
ਨੇ ਮੁੱਢਲੀ ਵਿੱਦਿਆ ਕਿਸ ਤੋਂ ਪ੍ਰਾਪਤ ਕੀਤੀ ਸੀ?
a.
ਬਾਬਾ ਬੁੱਢਾ ਜੀ
b.
ਗੁਰੂ ਅਰਜਨ ਦੇਵ ਜੀ
c.
ਭਾਈ ਬਾਲਾ ਜੀ
d.
ਪੰਡਿਤ ਹਰਜੱਸ ਉੱਤਰ -a
8.
ਗੁਰੂ ਹਰਗੋਬਿੰਦ ਜੀ
ਕਿੰਨੇ ਸਾਲ ਦੀ ਉਮਰ ਵਿੱਚ ਗੁਰਗੱਦੀ ਤੇ ਬੈਠੇ ਸਨ?
a.
ਪੰਜ
b.
ਦਸ
c.
ਗਿਆਰਾਂ
d.
ਪੰਦਰਾਂ ਉੱਤਰ -c
9.
ਗੁਰੂ ਹਰਗੋਬਿੰਦ ਜੀ
ਦੇ ਸਮਕਾਲੀ ਮੁਗਲ ਬਾਦਸ਼ਾਹ ਕੌਣ ਸੀ?
a.
ਔਰੰਗਜੇਬ
b.
ਸ਼ਾਹਜਹਾਂ
c.
ਜਹਾਂਗੀਰ
d.
ਆਪਸ਼ਨ b ਅਤੇ c ਉੱਤਰ -d
10. ਸਿੱਖਾਂ
ਅਤੇ ਮੁਗਲਾਂ ਵਿਚਕਾਰ ਪਹਿਲੀ ਲੜਾਈ ਦਾ ਨਾਮ?
a.
ਆਨੰਦਪੁਰ ਦੀ ਲੜਾਈ
b.
ਚਮਕੌਰ ਸਾਹਿਬ ਦੀ
ਲੜਾਈ
c.
ਅੰਮ੍ਰਿਤਸਰ ਦੀ
ਲੜਾਈ
d.
ਖਿਦਰਾਣੇ ਦੀ ਲੜਾਈ ਉੱਤਰ –c
11. ਕੀਰਤਪੁਰ
ਨਗਰ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ਸੀ?
a.
ਗੁਰੂ ਅਮਰਦਾਸ ਜੀ
b.
ਗੁਰੂ ਰਾਮਦਾਸ ਜੀ
c.
ਗੁਰੂ ਹਰਗੋਬਿੰਦ ਜੀ
d.
ਗੁਰੂ ਗੋਬਿੰਦ ਸਿੰਘ
ਜੀ ਉੱਤਰ –c
12. ਸਿੱਖਾਂ
ਅਤੇ ਮੁਗਲਾਂ ਵਿਚਕਾਰ ਪਹਿਲੀ ਲੜਾਈ ਕਦੋਂ ਲੜੀ ਗਈ ਸੀ?
a.
1634
b.
1635
c.
1643
d.
1653 ਉੱਤਰ –a
13. ਭਾਈ
ਬਿਧੀ ਚੰਦ ਕੌਣ ਸੀ?
a.
ਮੁਗਲ ਸ਼ਾਸਕ
b.
ਮੁਗਲ ਸੂਬੇਦਾਰ
c.
ਸਿੱਖ ਸ਼ਰਧਾਲੂ
d.
ਪਹਾੜੀ ਰਾਜਾ ਉੱਤਰ –c
14. ਅਕਾਲ
ਤਖਤ ਦਾ ਨਿਰਮਾਣ ਕਿਸ ਗੁਰੂ ਸਾਹਿਬ ਨੇ ਕਰਵਾਇਆ ਸੀ?
a.
ਗੁਰੂ ਅਮਰਦਾਸ ਜੀ
b.
ਗੁਰੂ ਰਾਮਦਾਸ ਜੀ
c.
ਗੁਰੂ ਹਰਗੋਬਿੰਦ ਜੀ
d.
ਗੁਰੂ ਗੋਬਿੰਦ ਸਿੰਘ
ਜੀ ਉੱਤਰ – c
15. ਅਕਾਲ
ਤਖਤ ਕਿੱਥੇ ਸਥਿਤ ਹੈ?
a.
ਆਨੰਦਪੁਰ
b.
ਦਮਦਮਾ ਸਾਹਿਬ
c.
ਕੀਰਤਪੁਰ
d.
ਅੰਮ੍ਰਿਤਸਰ ਉੱਤਰ – d
16. ਅਕਾਲ
ਤਖਤ ਦਾ ਨਿਰਮਾਣ ਕਦੋਂ ਸ਼ੁਰੂ ਕੀਤਾ ਗਿਆ?
a.
1606
b.
1660
c.
1609
d.
1690 ਉੱਤਰ – a
17. ਅਕਾਲ
ਤਖਤ ਦਾ ਨਿਰਮਾਣ ਕਾਰਜ ਕਦੋਂ ਪੂਰਾ ਹੋਇਆ ਸੀ?
a.
1606
b.
1660
c.
1609
d.
1690 ਉੱਤਰ – c
18. ਅਕਾਲ
ਤਖਤ ਦੀ ਨੀਂਹ ਕਿਸਨੇ ਰੱਖੀ
a.
ਮੀਆਂ ਮੀਰ
b.
ਗੁਰੂ ਰਾਮਦਾਸ ਜੀ
c.
ਗੁਰੂ ਹਰਗੋਬਿੰਦ ਜੀ
d.
ਗੁਰੂ ਗੋਬਿੰਦ ਸਿੰਘ
ਜੀ ਉੱਤਰ – c
19. ਅਕਾਲ
ਤਖਤ ਨਾਮਕ ਇਮਾਰਤ ਦੀਆਂ ਕਿੰਨੀਆਂ ਮੰਜਿਲਾਂ ਹਨ?
a.
ਪੰਜ
b.
ਚਾਰ
c.
ਸੱਤ
d.
ਦੋ ਉੱਤਰ – a
20. ਮੁਗਲਾਂ
ਨਾਲ ਗੁਰੂ ਹਰਗੋਬਿੰਦ ਜੀ ਦੀ ਅੰਤਿਮ ਲੜਾਈ ਕਿਹੜੀ ਸੀ?
a.
ਲਹਿਰਾ ਦੀ ਲੜਾਈ
b.
ਕਰਤਾਰਪੁਰ ਦੀ ਲੜਾਈ
c.
ਅੰਮ੍ਰਿਤਸਰ ਦੀ
ਲੜਾਈ
d.
ਚਮਕੌਰ ਸਾਹਿਬ ਦੀ
ਲੜਾਈ ਉੱਤਰ
– c
21. ਅੰਮ੍ਰਿਤਸਰ
ਦੀ ਕਿਲ੍ਹਾ ਬੰਦੀ ਕਿਸ ਗੁਰੂ ਸਾਹਿਬ ਜੀ ਦੁਆਰਾ ਕੀਤੀ ਗਈ ਸੀ?
a.
ਗੁਰੂ ਅਰਜਨ ਦੇਵ ਜੀ
b.
ਗੁਰੂ ਗੋਬਿੰਦ ਸਿੰਘ
ਜੀ
c.
ਗੁਰੂ ਹਰਗੋਬਿੰਦ ਜੀ
d.
ਗੁਰੂ ਤੇਗ ਬਹਾਦਰ
ਜੀ ਉੱਤਰ – c
22. ਮੀਰੀ
ਪੀਰੀ ਦੀ ਨੀਤੀ ਦਾ ਸਬੰਧ ਕਿਸ ਗੁਰੂ ਨਾਲ ਹੈ?
a.
ਗੁਰੂ ਅਰਜਨ ਦੇਵ ਜੀ
b.
ਗੁਰੂ ਗੋਬਿੰਦ ਸਿੰਘ
ਜੀ
c.
ਗੁਰੂ ਹਰਗੋਬਿੰਦ ਜੀ
d.
ਗੁਰੂ ਤੇਗ ਬਹਾਦਰ
ਜੀ ਉੱਤਰ – c
23. ਗੁਰੂ
ਹਰਗੋਬਿੰਦ ਜੀ ਨੂੰ ਕਿਸ ਮੁਗਲ ਬਾਦਸ਼ਾਹ ਦੁਆਰਾ ਕੈਦ ਕੀਤਾ ਗਿਆ ਸੀ?
a.
ਔਰੰਗਜੇਬ
b.
ਸ਼ਾਹਜਹਾਂ
c.
ਜਹਾਂਗੀਰ
d.
ਅਕਬਰ ਉੱਤਰ – c
24. ਗੁਰੂ
ਹਰਗੋਬਿੰਦ ਜੀ ਨੂੰ ਕਿੱਥੇ ਕੈਦ ਕੀਤਾ ਗਿਆ ਸੀ?
a.
ਗਵਾਲੀਅਰ
b.
ਲਾਹੌਰ
c.
ਦਿੱਲੀ
d.
ਪਟਨਾ ਉੱਤਰ – a
25. ਗੁਰੂ
ਹਰਗੋਬਿੰਦ ਜੀ ਕਿਸ ਸਾਲ ਜੋਤੀ ਜੋਤ ਸਮਾਏ?
a.
1645
b.
1654
c.
1564
d.
1546 ਉੱਤਰ – a
26. ਗੁਰੂ
ਹਰਗੋਬਿੰਦ ਜੀ ਨੇ ਵਿਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਦੀ ਜਿੰਮੇਵਾਰੀ ਕਿਸਨੂੰ ਸੌਪੀ ?
a.
ਬਾਬਾ ਬੁੱਢਾ
b.
ਗੁਰੂ ਅਰਜਨ ਦੇਵ ਜੀ
c.
ਭਾਈ ਮਰਦਾਨਾ
d.
ਕੋਈ ਨਹੀਂ ਉੱਤਰ –a
27. ਬਾਬਾ
ਬੁੱਢਾ ਜੀ ਨੂੰ ਸ਼ਾਸਤਰ ਤੇ ਵਿਦਿਆ ਦੀ ਸਿਖਲਾਈ ਦੀ ਜਿੰਮੇਵਾਰੀ ਕਿਸ ਸਾਲ ਦਿੱਤੀ ਗਈ?
a.
1704
b.
1603
c.
1805
d.
1919 ਉੱਤਰ –b
28. ਗੁਰੂ
ਹਰਗੋਬਿੰਦ ਜੀ ਨੂੰ ਗੁਰਿਆਈ ਕਿਸ ਨੇ ਸੌਪੀਂ
a.
ਗੁਰੂ ਨਾਨਕ ਦੇਵ ਜੀ
b.
ਗੁਰੂ ਰਾਮਦਾਸ ਜੀ
c.
ਬਾਬਾ ਬੁੱਢਾ ਜੀ
d.
ਗੁਰੂ ਤੇਗ ਬਹਾਦਰ
ਜੀ ਉੱਤਰ –c
29. ਗੁਰੂ
ਹਰਗੋਬਿੰਦ ਜੀ ਨੇ ਕਿਸ ਸੰਨ ਵਿੱਚ ਗੁਰਗੱਦੀ ਸੰਭਾਲੀ?
a.
1606
b.
1660
c.
1704
d.
1539 ਉੱਤਰ –a
30. ਨਾਨਕਸ਼ਾਹੀ
ਕਲੰਡਰ ਅਨੁਸਾਰ ਗੁਰੂ ਹਰਗੋਬਿੰਦ ਜੀ ਦਾ ਗੁਰਗੱਦੀ ਦਿਵਸ ਕਿਸ ਮਿਤੀ ਨੂੰ ਮਨਾਇਆ ਜਾਂਦਾ ਹੈ?
a.
28 ਜੇਠ
b.
1 ਸਾਵਣ
c.
15 ਪੋਹ
d.
26 ਮਾਘ ਉੱਤਰ –a
31. ‘ਪੰਜ ਪਿਆਲੇ, ਪੰਜਿ
ਪੀਰ, ਛਠਮੁ ਪੀਰੁ ਬੈਠਾ ਗੁਰੁ ਭਾਰੀ।। ਇਸ ਤੁਕ ਵਿੱਚ ਪੰਜ ਪਿਆਲੇ ਸ਼ਬਦ ਤੋਂ ਕੀ ਭਾਵ ਹੈ?
a.
ਪੰਜ ਸ਼ੁਭ ਗੁਣ
b.
ਪੰਜ ਵਿਕਾਰ
c.
ਪੰਜ ਗਿਆਨ ਇੰਦਰੇ
d.
ਪੰਜ ਪਿਆਰੇ ਉੱਤਰ –a
32. ‘ਪੰਜ ਪਿਆਲੇ, ਪੰਜਿ
ਪੀਰ, ਛਠਮੁ ਪੀਰੁ ਬੈਠਾ ਗੁਰੁ ਭਾਰੀ।। ਇਸ ਤੁਕ ਵਿੱਚ ਪੰਜ ਪੀਰ ਕੀ ਹਨ?
a.
ਪੰਜ ਪਿਆਰੇ
b.
ਪੰਜ ਵਿਕਾਰ
c.
ਪੰਜ ਗਿਆਨ ਇੰਦਰੇ
d.
ਪਹਿਲੇ ਪੰਜ ਸਿੱਖ
ਗੁਰੂ ਉੱਤਰ
–d
33. ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹਾੜ ਵਦੀ 7, 21 ਹਾੜ
ਸੰਮਤ 1652 ਬਿਕ੍ਰਮੀ ਮੁਤਾਬਿਕ 19 ਜੂਨ 1595
ਈ: (ਯੂਲੀਅਨ) ਨੂੰ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ,
ਪਿੰਡ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ;
ਇਸੇ ਕਰਕੇ ਉਸ ਨਗਰ ਨੂੰ ਗੁਰੂ ਕੀ ਵਡਾਲੀ ਕਿਹਾ ਜਾਂਦਾ ਹੈ। ਸਾਲ 2003 ਈ: ਤੋਂ ਪਹਿਲਾਂ ਸਾਰੇ ਗੁਰਪੁਰਬ ਚੰਦ੍ਰਮਾਂ ਦੀਆਂ ਤਿੱਥਾਂ ਅਨੁਸਾਰ ਮਨਾਏ ਜਾਣ ਸਦਕਾ
ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹਾੜ ਵਦੀ 7 ਨੂੰ ਮਨਾਇਆ ਜਾਂਦਾ
ਸੀ।
34. ਪਰ ਚੰਦਰ ਸਾਲ, ਸੂਰਜੀ ਸਾਲ ਤੋਂ 11 ਦਿਨ ਛੋਟਾ ਹੋਣ ਕਰਕੇ ਇਹ ਗੁਰਪੁਰਬ ਕਦੀ
ਵੀ ਸਥਿਰ ਤਰੀਖਾਂ ਨੂੰ ਨਹੀਂ ਸੀ ਆਉਂਦੇ ਇਸੇ ਕਾਰਣ 2003 ਵਿੱਚ ਨਾਨਕਸ਼ਾਹੀ
ਕੈਲੰਡਰ ਲਾਗੂ ਕਰਨ ਸਮੇਂ ਚੰਦਰ ਅਧਾਰਤ ਕੈਲੰਡਰ ਦਾ ਤਿਆਗ ਕਰਕੇ ਸੂਰਜੀ ਕੈਲੰਡਰ ਦੀਆਂ ਤਰੀਖਾਂ
ਅਪਣਾਈਆਂ ਗਈਆਂ। ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 21
ਹਾੜ ਨਿਸਚਤ ਕੀਤਾ ਗਿਆ ਹੈ ਜੋ ਹਰ ਸਾਲ 5 ਜੁਲਾਈ ਨੂੰ
ਹੀ ਆਉਂਦਾ ਹੈ।
35. ਪਰ ਸ਼੍ਰੋਮਣੀ
ਕਮੇਟੀ ਵੱਲੋਂ ਇਸ ਸਾਲ ਦੇ ਜਾਰੀ ਕੀਤੇ ਕੈਲੰਡਰ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ
ਪ੍ਰਕਾਸ਼ ਦਿਹਾੜਾ 20 ਜੇਠ, 3-6-2015ਈ: ਵਿਖਾਇਆ ਗਿਆ ਹੈ। ਇਸ ਲਈ ਸ਼੍ਰੋਮਣੀ ਕਮੇਟੀ
ਅਤੇ ਇਸ ਨੂੰ ਜਾਰੀ ਕਰਨ ਵਾਲੇ ਜਥੇਦਾਰ ਸਾਹਿਬ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਸਿੱਖ
ਇਤਿਹਾਸ ਨੂੰ ਵਿਗਾੜਨ ਵਾਲੀਆਂ ਇਹ ਤਰੀਖਾਂ ਕਿੱਥੋਂ ਲਈਆਂ ਹਨ?
36.ਆਪ ਦਾ ਵਿਆਹ ਗੁਰੂ
ਮਹਿਲ ਦਮੋਦਰੀ ਜੀ, ਮਾਤਾ ਨਾਨਕੀ ਜੀ ਅਤੇ ਮਾਤਾ ਮਹਾਂ ਦੇਵੀ (ਮਰਵਾਹੀ) ਨਾਲ ਹੋਇਆ। ਆਪ ਜੀ ਦੇ ਘਰ ਪੰਜ
ਪੁੱਤਰਾਂ- ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਇ ਜੀ, ਬਾਬਾ ਅਟੱਲ ਰਾਇ ਜੀ, ਬਾਬਾ ਤੇਗ ਮੱਲ ਜੀ (ਗੁਰੂ ਤੇਗ ਬਹਾਦਰ ਜੀ) ਅਤੇ ਇੱਕ ਪੁੱਤਰੀ ਬੀਬੀ ਵੀਰੋ ਜੀ ਨੇ ਜਨਮ
ਲਿਆ। ਸੰਸਾਰ ਵਿਚ ਸਦਾ ਦੋ ਗੁਣਾਂ ਦੀ ਪੂਜਾ ਹੁੰਦੀ ਆਈ ਹੈ: ਸਿਮਰਨ ਤੇ ਰਾਜਸੀ ਤਾਕਤ। ਗੁਰੂ ਅਰਜਨ
ਦੇਵ ਜੀ ਨੇ ਪਹਿਲੇ ਗੁਣ ਨੂੰ ਸਿਖਰ ਤੇ ਪੁਚਾ ਦਿੱਤਾ ਸੀ। ਤੱਤੀ ਲੋਹ ‘ਤੇ
ਬਹਿ ਕੇ ਵੀ ਸ਼ਾਂਤ ਰਹਿਣਾ ਤੇ ਸਿਮਰਨ ਕਰਨਾ, ਇਹ ਸਿਮਰਨ ਦੀ ਸਿਖਰਲੀ ਹੱਦ
ਸੀ।
37. ਇਸ ਕੁਰਬਾਨੀ ਦਾ
ਸਭ ‘ਤੇ ਬਹੁਤ ਅਸਰ ਪਿਆ। ਦੂਸਰਾ ਗੁਣ ਰਾਜਸੀ ਤਾਕਤ ਸੀ। ਪਹਿਲੇ ਗੁਣ ਦੇ ਕਾਰਨ ਗੁਰੂ
ਸਾਹਿਬਾਨ ਦਾ ਬਹੁਤ ਸਤਿਕਾਰ ਸੀ ਤੇ ਦੂਸਰੀ ਸ਼ਕਤੀ ਦੇ ਕਾਰਨ ਜੰਤਾ ਮੁਗਲਾਂ ਦੀ ਸਰਕਾਰ ਅੱਗੇ ਝੁਕਦੀ
ਸੀ। ਗੁਰੂ ਅਰਜਨ ਦੇਵ ਜੀ ਚਾਹੁੰਦੇ ਸਨ ਕਿ ਸਿੱਖ, ਦੂਸਰੇ ਮਨੁੱਖ
ਸਾਹਮਣੇ ਅਕਾਰਣ ਹੀ ਝੁਕਣ ਵਾਲਾ ਸੁਭਾਉ ਬਦਲ ਲੈਣ। ਇਸ ਵਾਸਤੇ ਉਹਨਾਂ ਨੇ ਸਾਹਿਬਜ਼ਾਦੇ ਹਰਿਗੋਬਿੰਦ
ਜੀ ਨੂੰ ਧਾਰਮਿਕ ਵਿਦਿਆ ਦੇ ਨਾਲ-ਨਾਲ ਸ਼ਸਤਰ ਵਿਦਿਆ ਦਾ ਅਭਿਆਸ ਵੀ ਕਰਨ ਲਈ ਕਿਹਾ। 1603 ਵਿਚ (ਗੁਰੂ) ਹਰਗੋਬਿੰਦ ਜੀ ਦੀ ਵਿਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੁਢਾ ਜੀ
ਨੂੰ ਜ਼ਿੰਮੇਵਾਰੀ ਸੌਂਪੀ ਗਈ।
|
Comments
Post a Comment
if you have any doubt feel free to write me @ my email muktsarcity544@gmail.com