Olympic Games And India
Olympic Games And India
Olympic Games And India
ਉਲੰਪਿਕ ਖੇਡਾਂ ਦਾ ਇਤਿਹਾਸ
ਉਲੰਪਿਕ ਖੇਡਾਂ ਦੀ ਸ਼ੁਰੂਆਤ ਯੂਨਾਨ ਦੇਸ਼ ਤੋਂ ਹੋਈ ਹੈ । ਖੇਡ ਸਮੀਖਿਆਕਾਰਾਂ ਵੱਲੋਂ ਇਹਨਾਂ ਖੇਡਾਂ ਦੇ ਇਤਿਹਾਸ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ । ਪਹਿਲੇ ਹਿੱਸੇ ਵਿੱਚ ਪੁਰਤਾਨ ਯੂਨਾਨ ਦੀਆਂ ਖੇਡਾਂ ਦੇ ਇਤਿਹਾਸ ਦਾ ਵਰਨਣ ਹੈ ਅਤੇ ਦੂਜੇ ਹਿੱਸੇ ਵਿੱਚ ਆਧੁਨਿਕ ਉਲੰਪਿਕ ਖੇਡਾਂ ਦਾ ਵਰਨਣ ਹੈ । ਇਤਿਹਾਸਕਾਰਾਂ ਅਨੁਸਾਰ ਪੁਰਾਤਨ ਉਲੰਪਿਕ ਖੇਡਾਂ ਦੀ ਸ਼ੁਰੂਆਤ 776 ਬੀ.ਸੀ. ਵਿੱਚ ਹੋਈ ਮੰਨੀ ਜਾਂਦੀ ਹੈ । ਇਹ ਖੇਡਾਂ ਏਥਨਜ ਵਿੱਚ ਕਲੋਡੀਅਸ ਦਰਿਆ ਦੇ ਕਿਨਾਰੇ ਹੋਈਆਂ ਸਨ । ਇਹਨਾਂ ਖੇਡਾਂ ਬਾਰੇ ਠੋਸ ਸਬੂਤ ਉਲੰਪੀਆਡ ਦੇ ਖੰਡਰਾਂ ਵਿੱਚੋਂ ਮਿਲੇ ਸਮਾਨ ਤੋਂ ਮਿਲਦੇ ਹਨ । ਇੱਥੋਂ ਕਰੋਈਬੋਸ ਨਾਮ ਦੇ ਅਥਲੀਟ ਦੀ ਮੂਰਤੀ ਮਿਲੀ ਹੈ ਜਿਸ ਉੱਪਰ ਉਲੰਪਿਕ ਚੈਪੀਅਨ 776 ਬੀ. ਸੀ. ਲਿਖਿਆ ਹੋਇਆ ਹੈ । ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਹੋ ਸਕਦਾ ਹੈ ਕਿ ਇਹ ਖੇਡਾਂ ਇਸ ਤੋਂ ਵੀ ਪਹਿਲਾਂ ਤੋਂ ਚੱਲ ਰਹੀਆਂ ਹੋਂਣ । ਕੁੱਝ ਇਤਿਹਾਸਕਾਰ ਇਹਨਾਂ ਖੇਡਾਂ ਦੀ ਸ਼ੁਰੂਆਤ ਦਾ ਕਾਰਨ ਧਾਰਮਿਕ ਭਾਵਨਾ ਮੰਨਦੇ ਹਨ । ਇਸੇ ਤਰ੍ਹਾਂ ਇੱਕ ਦੰਦ ਕਥਾ ਵੀ ਪ੍ਰਚਲਿਤ ਹੈ ਕਿ ਯੂਨਾਨ ਦੇ ਰਾਜੇ ਨੇ ਰਾਜੇ ਨੇ ਆਪਣੀ ਧੀ ਦੇ ਵਿਆਹ ਲਈ ਇਹ ਸ਼ਰਤ ਰੱਖੀ ਸੀ ਕਿ ਜੋ ਵੀ ਰਾਜਕਮਾਰ ਇੱਕ ਦੌੜ ਜੋ ਕਿ ਰਾਜੇ ਵੱਲੋਂ ਨਿਰਧਾਰਤ ਕੀਤੀਆਂ ਮੁਸ਼ਕਿਲਾਂ ਅਨੁਸਾਰ ਹੋਵੇਗੀ ਵਿੱਚ ਜੇਤੂ ਰਹੇਗਾ ਉਸ ਨਾਲ ਉਹ ਆਪਣੀ ਧੀ ਦਾ ਵਿਆਹ ਕਰ ਦੇਵੇਗਾ । ਆਖਰਕਾਰ ਏਥਨਜ ਦਾ ਰਾਜਕੁਮਾਰ ਇਸ ਵਿੱਚ ਜੇਤੂ ਰਿਹਾ ਅਤੇ ਉਸ ਨੇ ਉਸ ਰਾਜਕੁਮਾਰੀ ਨਾਲ ਵਿਆਹ ਕਰਵਾ ਲਿਆ । ਉਹ ਆਪਣੀ ਜਿੱਤ ਦੇ ਸ਼ੁਕਰਾਨੇ ਵਜੋਂ ਜੀਅਸ ਦੇਵਤਾ ਦੇ ਮੰਦਰ ਗਿਆ ਅਤੇ ਉੱਥੇ ਉਸਨੇ ਇੱਕ ਰੰਗਾ-ਰੰਗ ਪ੍ਰੋਗਰਾਮ ਦਾ ਆਯੋਜਨ ਕਰਵਾਇਆ । ਇਸ ਵਿੱਚ ਕਰਤੱਬ ਦਿਖਾਉਣ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ । ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ ਹਰ ਸਾਲ ਆਯੋਜਿਤ ਕੀਤਾ ਜਾਣ ਲੱਗਾ ਅਤੇ ਉਲੰਪਿਕ ਖੇਡਾਂ ਦੀ ਸ਼ੁਰੂਆਤ ਹੋ ਗਈ ।
ਆਧੁਨਿਕ ਉਲੰਪਿਕ ਖੇਡਾਂ ਦੀ ਸ਼ੁਰੂਆਤ ਸੰਨ 1896 ਈ. ਵਿੱਚ ਯੂਨਾਨ ਦੀ ਰਾਜਧਾਨੀ ਏਥਨਜ ਵਿੱਚ ਹੋਈ । ਮਿਤੀ 13 ਜੂਨ 1894 ਨੂੰ ਅੰਤਰ ਰਾਸ਼ਟਰੀ ਉਲੰਪਿਕ ਕਮੇਟੀ ਦਾ ਗਠਨ ਕੀਤਾ ਗਿਆ ਸੀ । ਇਹਨਾਂ ਖੇਡਾਂ ਵਿੱਚ ਨਿਮਨਲਿਖਤ 13 ਦੇਸ਼ਾ ਦੇ 241 ਖਿਡਾਰੀਆਂ ਨੇ ਹਿੱਸਾ ਲਿਆ ਸੀ –
1. ਆਸਟ੍ਰੇਲੀਆ
2. ਆਸਟਰੀਆ
3. ਬਰਤਾਨੀਆ
4. ਬੁਲਗਾਰੀਆ
5. ਚਿੱਲੀ
6. ਡੈਨਮਾਰਕ
7. ਫਰਾਂਸ
8. ਜਰਮਨੀ
9. ਹੰਗਰੀ
10. ਸਵੀਡਨ
11. ਸਵਿਟਜਰਲੈਂਡ
12. ਅਮਰੀਕਾ
13. ਯੂਨਾਨ
ਇਹਨਾਂ ਖੇਡਾਂ ਵਿੱਚ ਵੱਖ ਵੱਖ ਤਰ੍ਹਾਂ ਦੇ 9 ਵਰਗਾਂ ਵਿੱਚ ਮੁਕਾਬਲੇ ਕਰਵਾਏ ਗਏ ।ਉਸ ਸਮੇਂ ਤੋਂ ਇਹ ਖੇਡਾਂ ਹਰ ਚਾਰ ਸਾਲ ਬਾਅਦ ਹੁੰਦੀਆਂ ਆ ਰਹੀਆਂ ਹਨ । ਸਿਰਫ ਵਿਸ਼ਵ ਯੁੱਧ ਵਾਲੇ ਸਾਲਾਂ ਵਿੱਚ ਮਾਹੌਲ ਸਾਜਗਾਰ ਨਾ ਹੋਣ ਕਾਰਨ ਇਹ ਖੇਡਾਂ ਨਹੀਂ ਹੋ ਸਕੀਆਂ ਸਨ । ਸੰਨ 1896 ਵਿੱਚ ਹੋਈਆਂ ਪਹਿਲੀਆਂ ਆਧੁਨਿਕ ਉਲੰਪਿਕ ਖੇਡਾਂ ਵਿੱਚ ਅਮਰੀਕਾ ਦੇ ਜੇਮਸ ਕੋਲੋਨੀ ਨੇ ਟ੍ਰਿਪਲ ਜੰਪ ਵਿੱਚ ਪਹਿਲਾ ਸੋਨ ਤਗਮਾ ਜਿੱਤਿਆ ਸੀ ।
ਆਧੁਨਿਕ ਉਲੰਪਿਕ ਖੇਡਾਂ ਦੀ ਸਮਾਂ ਸਾਰਣੀ
1. ਏਥਨਜ (ਯੂਨਾਨ)
06 ਅਪ੍ਰੈਲ 1896 ਤੋਂ 15 ਅਪ੍ਰੈਲ 1896 ਤੱਕ
2. ਪੈਰਿਸ ( ਫਰਾਂਸ )
20 ਮਈ 1900 ਤੋਂ 28 ਅਕੂਬਰ 1900 ਤੱਕ
3. ਸੇਂਟ ਲੂਈਸ ਅਤੇ ਮਿਸੂਰੀ (ਸੰਯੁਕਤ ਰਾਜ ਅਮਰੀਕਾ)
1 ਜੁਲਾਈ 1904 ਤੋਂ 23 ਨਵੰਬਰ 1904 ਤੱਕ
4. ਲੰਡਨ (ਇੰਗਲੈਂਡ)
27 ਅਪ੍ਰੈਲ 1908 ਤੋਂ 31 ਅਕਤੂਬਰ, 1908 ਤੱਕ
5. ਸਟਾਕਹੋਲਮ (ਸਵੀਡਨ)
5 ਮਈ 1912 ਤੋਂ 22 ਜੁਲਾਈ 1912 ਤੱਕ
6. ਬਰਲਿਨ ਜਰਮਨੀ
ਖੇਡਾਂ ਨਹੀਂ ਹੋਈਆਂ
7. ਐਂਟੀਵਰਪ (ਬੈਲਜੀਅਮ)
20 ਅਪ੍ਰੈਲ 1920 ਤੋਂ 12 ਸਤੰਬਰ 1920 ਤੱਕ
8. ਪੈਰਿਸ (ਫਰਾਂਸ)
04 ਮਈ 1924 ਤੋਂ 27 ਜੁਲਾਈ 1924 ਤੱਕ
9. ਐਸਟਟਰਡਮ (ਨੀਦਰਲੈਂਡਜ਼)
17 ਮਈ 1928 ਤੋਂ 12 ਅਗਸਤ 1928
10. ਲਾਸ ਏਂਜਲਸ ਅਤੇ ਕੈਲੀਫੋਰਨੀਆ (ਅਮਰੀਕਾ)
30 ਜੁਲਾਈ -14 ਅਗਸਤ 1932
11. ਬਰਲਿਨ (ਜਰਮਨੀ)
1 ਅਗਸਤ ਤੋਂ 16 ਅਗਸਤ 1936
12. ਟੋਕਯੋ, ਜਾਪਾਨ
ਖੇਡਾਂ ਨਹੀਂ ਹੋਈਆਂ
13. ਲੰਡਨ, ਇੰਗਲੈਂਡ
ਖੇਡਾਂ ਨਹੀਂ ਹੋਈਆਂ
14. ਲੰਡਨ (ਇੰਗਲੈਂਡ)
ਜੁਲਾਈ 29-ਅਗਸਤ 14, 1948
15. ਹੇਲਸਿੰਕੀ (ਫਿਨਲੈਂਡ)
ਜੁਲਾਈ 19-ਅਗਸਤ 3, 1952
16. ਮੇਲਬੋਰਨ (ਆਸਟ੍ਰੇਲੀਆ)
ਨਵੰਬਰ 22-ਦਸੰਬਰ 8, 1956
17. ਰੋਮ (ਇਟਲੀ)
ਅਗਸਤ 25-ਸਤੰਬਰ 11, 1960
18. ਟੋਕਯੋ (ਜਾਪਾਨ)
10 ਤੋਂ 24 ਅਕਤੂਬਰ 1964
19. ਮੈਕਸੀਕੋ ਸਿਟੀ (ਮੈਕਸੀਕੋ)
12 ਤੋਂ 27 ਅਕਤੂਬਰ, 1968
20. ਮਿਯੂਨਿਚ (ਜਰਮਨੀ)
ਅਗਸਤ 26 - ਸਤੰਬਰ 10, 1972
21. ਮਾਂਟਰੀਅਲ (ਕੈਨੇਡਾ)
ਜੁਲਾਈ 17-ਅਗਸਤ 1, 1976
22. ਮਾਸਕੋ (ਸੋਵੀਅਤ ਸੰਘ)
ਜੁਲਾਈ 19-ਅਗਸਤ 3, 1980
23. ਲਾਸ ਏਂਜਲਸ ਅਤੇ ਕੈਲੀਫੋਰਨੀਆ (ਅਮਰੀਕਾ)
ਜੁਲਾਈ 28-ਅਗਸਤ 12, 1984
24. ਸਿਉਲ, (ਗਣਰਾਜ ਕੋਰੀਆ)
ਸਿਤੰਬਰ 17-ਅਕਤੂਬਰ 2, 1988
25. ਬਾਰਸੀਲੋਨਾ, (ਸਪੇਨ)
ਜੁਲਾਈ 25-ਅਗਸਤ 9, 1992
26. ਅਟਲਾਂਟਾ ਅਤੇ ਜਾਰਜੀਆ (ਅਮਰੀਕਾ)
ਜੁਲਾਈ 19-ਅਗਸਤ 9, 1996
27. ਸਿਡਨੀ (ਆਸਟ੍ਰੇਲੀਆ)
ਸਤੰਬਰ 15-ਅਕਤੂਬਰ 1, 2000
28. ਏਥਨਜ (ਯੂਨਾਨ)
13 ਤੋਂ 29 ਅਗਸਤ 2004
29. ਬੀਜਿੰਗ (ਚੀਨ)
8 ਤੋਂ 24 ਅਗਸਤ 2008
30. ਲੰਡਨ (ਬ੍ਰਿਟੇਨ)
ਜੁਲਾਈ 27- ਅਗਸਤ 12, 2012
31. ਰਿਓ ਡੀ ਜਨੇਰੀਓ (ਬ੍ਰਾਜ਼ੀਲ)
05 ਤੋਂ 21 ਅਗਸਤ 2016
2016 ਵਿੱਚ ਇਹ ਖੇਡਾਂ ਰੀਓ-ਡੀ-ਜਨੀਰੇਉ ਵਿਚ 5 ਅਗਸਤ ਤੋਂ 21 ਅਗਸਤ ਤੱਕ ਹੋਈਆਂ , ਜਿਸ ਵਿਚ 207 ਮੁਲਕਾਂ ਦੇ 10500 ਚੋਣਵੇਂ ਖਿਡਾਰੀਆਂ ਨੇ ਭਾਗ ਲਿਆ । 28 ਸਪੋਰਟਸ ਦੇ 41 ਡਿਸਿਪਲਿਨਜ਼ ਵਿਚ 306 ਈਵੈਂਟਾਂ ਦੇ ਮੁਕਾਬਲੇ ਹੋਏ । ਜਿੱਤਣ ਲਈ ਮੈਡਲਾਂ ਦੇ 306 ਸੈੱਟ ਸਨ । ਖਿਡਾਰੀਆਂ ਦਾ ਸਭ ਤੋਂ ਵੱਡਾ ਦਲ ਮੇਜ਼ਬਾਨ ਮੁਲਕ ਬ੍ਰਾਜ਼ੀਲ (431) ਦਾ ਸੀ । ਉਸ ਤੋਂ ਘੱਟ ਦਲ ਅਮਰੀਕਾ (360), ਆਸਟ੍ਰੇਲੀਆ (348), ਫਰਾਂਸ (305) ਤੇ ਰੂਸ (300) ਦੇ ਸਨ । ਚੀਨ ਦੇ 279 ਤੇ ਭਾਰਤ ਦੇ 91 ਖਿਡਾਰੀਆਂ ਨੇ ਭਾਗ ਲਿਆ । 2008 ਵਿਚ ਬੀਜਿੰਗ ਦੀਆਂ ਉਲੰਪਿਕ ਖੇਡਾਂ ਵਿਚੋਂ ਸਭ ਤੋਂ ਵੱਧ ਤਗਮੇ ਚੀਨ ਨੇ ਜਿੱਤੇ ਸਨ, ਦੂਜੇ ਥਾਂ ਅਮਰੀਕਾ ਰਿਹਾ ਸੀ। 2012 ਵਿਚ ਲੰਡਨ ਦੀਆਂ ਖੇਡਾਂ ਸਮੇਂ ਅਮਰੀਕਾ ਉਪਰ ਆ ਗਿਆ, ਚੀਨ ਦੂਜੇ ਥਾਂ ਜਾ ਪਿਆ। ਹਾਲੇ ਤੱਕ ਭਾਰਤ ਵਰਗੇ ਆਪਣੇ ਆਪ ਨੂੰ ਦੁਨੀਆਂ ਦੀ ਤਾਕਤ ਸਮਝਣ ਵਾਲੇ ਮੁਲਕ ਨੇ ਕੋਈ ਤਗਮਾ ਨਹੀ ਜਿੱਤਿਆ। ਭਾਰਤੀ ਮੀਡੀਆ ‘ਤੇ ਇਸ ਸਬੰਧੀ ਬੜਾ ਰੌਲਾ ਪਾਇਆ ਜਾ ਰਿਹਾ ਹੈ ਕਿ ਭਾਰਤ ਹਾਲੇ ਤੱਕ ਕੋਈ ਖਾਸ ਪ੍ਰਾਪਤੀ ਕਿਉਂ ਨਹੀ ਕਰ ਸਕਿਆ ? ਕੋਈ ਇਸ ਸਬੰਧੀ ਮਾੜੇ ਖੇਡ ਪ੍ਰਬੰਧ ਨੂੰ ਦੋਸ਼ ਦੇ ਰਿਹਾ ਹੈ, ਕੋਈ ਸਿਖਿਆ ਪ੍ਰਬੰਧ ਨੂੰ ਅਤੇ ਕੋਈ ਰਾਜਸੀ ਪ੍ਰਬੰਧ ਨੂੰ। ਟੈਲੀਵਿਜ਼ਨ ਤੇ ਬੋਲਣ ਵਾਲੇ ‘ਵਿਸ਼ੇਸ਼ ਮਾਹਰ’ ਭਾਰਤ ਦੀ ਅਸਫਲਤਾ ਨੂੰ ਆਪਣੇ ਆਪਣੇ ਢੰਗ ਨਾਲ ਬਿਆਨ ਰਹੇ ਹਨ।
ਓਲੰਪਿਕ ਖੇਡਾਂ ਵਿੱਚ ਭਾਰਤੀ ਤਗਮਾ ਜੇਤੂ ਕੁੱਝ ਖਿਡਾਰੀ
ਨਾਮ - ਮੈਡਲ - ਈਵੈਂਟ - ਸਾਲ - ਸਥਾਨ
ਨੋਰਮਨ ਪਿੱਚਾਰਡ - ਸਿਲਵਰ - 200 ਮੀਟਰ ਹਰਡਲ - 1900 ਪੈਰਿਸ
**********************************************
ਕੇ.ਡੀ. ਜਾਧਵ – ਕਾਂਸੀ - ਕੁਸ਼ਤੀ - 1952 ਹੇਲਸਿੰਕੀ
**********************************************
ਲਿਏਂਡਰ ਪੇਸ – ਕਾਂਸੀ - ਟੈਨਿਸ 1996 ਅਟਲਾਂਟਾ
***********************************************
ਕਰਨਮ ਮਾਲਲੇਸਵਾਰੀ - ਬ੍ਰੋਨਜ਼ - ਵੇਟਲਿਫਟਿੰਗ - 2000 ਸਿਡਨੀ
***********************************************
ਰਾਜਵਰਧਨ ਸਿੰਘ ਰਾਠੌਰ – ਸਿਲਵਰ – ਨਿਸ਼ਾਨੇਬਾਜੀ- 2004 ਏਥਨਜ
***********************************************
ਅਭਿਨਵ ਬਿੰਦਰਾ – ਗੋਲਡ – ਸ਼ੂਟਿੰਗ - 2008 ਬੀਜਿੰਗ
***********************************************
ਸੁਸ਼ੀਲ ਕੁਮਾਰ – ਬ੍ਰੋਨਜ਼ – ਕੁਸ਼ਤੀ - 2008 ਬੀਜਿੰਗ
*************************************************
ਵਿਜੇਂਦਰ ਕੁਮਾਰ – ਕਾਂਸੀ – ਬਾਕਸਿੰਗ - 2008 ਬੀਜਿੰਗ
*************************************************
ਵਿਜੇ ਕੁਮਾਰ – ਸਿਲਵਰ – ਨਿਸ਼ਾਨੇਬਾਜ਼ੀ - 2012 ਲੰਡਨ
*************************************************
ਸੁਸ਼ੀਲ ਕੁਮਾਰ – ਸਿਲਵਰ - ਕੁਸ਼ਤੀ - 2012 ਲੰਡਨ
*************************************************
ਯੋਗੇਸ਼ਵਰ ਦੱਤ – ਬ੍ਰੋਨਜ਼ – ਕੁਸ਼ਤੀ - 2012 ਲੰਡਨ
**************************************************
ਮੈਰੀ ਕੋਮ – ਕਾਂਸੀ – ਬਾਕਸਿੰਗ - 2012 ਲੰਡਨ
***************************************************
ਸਾਇਨਾ ਨੇਹਵਾਲ – ਕਾਂਸੀ – ਬੈਡਮਿੰਟਨ - 2012 ਲੰਡਨ
***************************************************
ਗਗਨ ਨਾਰੰਗ - ਕਾਂਸੀ - ਸ਼ੂਟਿੰਗ - 2012 ਲੰਡਨ
***************************************************
ਪੀ.ਵੀ. ਸਿੰਧੂ – ਚਾਂਦੀ – ਬੈਡਮਿੰਟਨ - 2016 ਰਿਓ ਡੀ ਜਨੇਰੀਓ
***************************************************
ਸਾਕਸ਼ੀ ਮਲਿਕ – ਕਾਂਸੀ - ਕੁਸ਼ਤੀ - 2016 ਰਿਓ ਡੀ ਜਨੇਰੀਓ
***************************************************
ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਦੇ ਮੈਡਲ
ਸਾਲ - ਸਥਾਨ - ਮੈਡਲ
1928 - ਐਮਟਰਡਮ - ਗੋਲਡ
1932 - ਲਾਸ ਏਂਜਲਸ - ਗੋਲਡ
1936 - ਬਰਲਿਨ - ਗੋਲਡ
1948 - ਲੰਡਨ - ਗੋਲਡ
1952 - ਹੈਲਸਿੰਕੀ - ਗੋਲਡ
1956 - ਮੇਲਬੋਰਨ - ਗੋਲਡ
1960 - ਰੋਮ - ਸਿਲਵਰ
1964 - ਟੋਕੀਓ - ਗੋਲਡ
1968 - ਮੇਕ੍ਸਿਕੋ ਸਿਟੀ - ਕਾਂਸੀ
1972- ਮੂਯਨਿਕ - ਬ੍ਰੋਨਜ਼
1980 - ਮਾਸਕੋ – ਗੋਲਡ
****ਸੰਨ 2020 ਦੀਆਂ ਉਲੰਪਿਕ ਖੇਡਾਂ ਟੋਕੀਓ (ਜਾਪਾਨ) ਵਿਖੇ ਹੋ ਰਹੀਆਂ ਹਨ

Comments
Post a Comment
if you have any doubt feel free to write me @ my email muktsarcity544@gmail.com