Indian History 300 BC to 200 BC (ਭਾਰਤ ਦਾ ਇਤਿਹਾਸ 300 ਈ. ਪੂਰਵ ਤੋਂ 200 ਈ. ਪੂਰਵ ਤੱਕ )

Indian History 300 BC to 200 BC

ਭਾਰਤ ਦਾ ਇਤਿਹਾਸ 300 ਈ. ਪੂਰਵ ਤੋਂ 200 ਈ. ਪੂਰਵ ਤੱਕ

                           ਵਿਧਿੰਆਚਲ ਪਰਬਤ ਅਤੇ ਨਰਮਦਾ ਨਦੀ ਦੇ ਦੱਖਣੀ ਇਲਾਕੇ ਨੂੰ ਦੱਕਨ ਕਿਹਾ ਜਾਂਦਾ ਹੈ । ਪ੍ਰਾਚੀਨ ਭਾਰਤ ਵਿੱਚ ਇਸ ਨੂੰ ਦਕਿਸ਼ਣਾਪੱਥ ਕਿਹਾ ਜਾਂਦਾ ਸੀ । ਦੱਕਨ ਵਿੱਚ ਸਾਤਵਾਹਨ  ਵੰਸ਼ ਨੇ ਮੌਰੀਆ ਦੇ ਪਤਨ ਤੋਂ ਬਾਅਦ ਰਾਜ ਸਥਾਪਤ ਕੀਤਾ । ਇਹ ਰਾਜ ਅਸ਼ੋਕ ਦੇ ਬੁੱਧ ਧਰਮ ਵਾਲੇ ਰਾਜ ਦਾ ਵਿਰੋਧੀ ਵੀ ਆਖਿਆ ਜਾ ਸਕਦਾ ਹੈ । ਸਾਤਾਵਾਹਨ ਸਾਮਰਾਜ ਦੱਖਣੀ ਭਾਰਤ ਦਾ ਪ੍ਰਾਚੀਨ ਅਤੇ ਸਭ ਤੋਂ ਵੱਡਾ ਰਾਜ ਸੀ । ਸਾਤਾਵਾਹਨ ਸ਼ਾਸਕਾਂ ਨੇ ਲੱਗਪਗ ਸਾਢੇ ਚਾਰ ਸੌ ਸਾਲ ਰਾਜ ਕੀਤਾ ਸੀ । ਸਾਤਾਵਾਹਨ ਰਾਜਵੰਸ਼ ਬਾਰੇ ਇਤਿਹਾਸਕ ਸਰੋਤਾਂ ਦੀ ਬਹੁਤ ਘਾਟ ਹੈ । ਦੱਖਣ ਵਿੱਚ ਮਿਲੇ ਸਿਰਫ 29 ਸ਼ਿਲਾਲੇਖਾਂ ਤੋਂ ਹੀ ਇਸ ਰਾਜਵੰਸ਼ ਬਾਰੇ ਜਿਆਦਾ ਜਾਣਕਾਰੀ ਮਿਲਦੀ ਹੈ । ਡਾ. ਡੀ.ਆਰ. ਭੰਡਾਰਕਰ ਅਨੁਸਾਰ 500 ਈ. ਪੂਰਵ ਨੂੰ ਸਾਤਵਾਹਨਾਂ ਦਾ ਉਦੈ ਕਾਲ ਮੰਨਿਆ ਜਾਂਦਾ ਹੈ । ਗੌਤਮੀ ਪੁੱਤਰ ਸ਼ਤਕਰਨੀ ਇੱਕ ਮਹਾਨ ਸਾਤਵਾਹਨ ਰਾਜਾ ਸੀ । ਉਸਨੇ 106 ਈ. ਤੋਂ 130 ਈ. ਤੱਕ ਰਾਜ ਕੀਤਾ । ਉਹ ਇੱਕ ਬਹੁਤ ਸ਼ਕਤੀਸ਼ਾਲੀ ਰਾਜਾ ਸੀ । ਗੌਤਮੀਪੁੱਤਰ ਸ਼ਤਕਰਨੀ ਦਾ ਉੱਤਰਾਧਿਕਾਰੀ ਉਸ ਦਾ ਪੁੱਤ ਵਸਿਸ਼ਠੀ ਰਾਜਗੱਦੀ ਤੇ ਬੈਠਾ ਅਤੇ ਉਸਨੇ 130 ਈਸਵੀ ਤੋਂ 154 ਈਸਵੀ ਤੱਕ ਰਾਜ ਕੀਤਾ ਸੀ । ਉਸਨੇ ਮਹਾਂਰਾਸ਼ਟਰ ਵਿੱਚ ਔਰੰਗਾਬਾਦ ਨੂੰ ਆਪਣੀ ਰਾਜਧਾਨੀ ਬਣਾਇਆ ਸੀ । ਸਾਤਵਾਹਨਾਂ ਦਾ ਅੰਤਿਮ ਸ਼ਾਸਕ ਯੱਗਸ਼੍ਰੀ ਸ਼ਾਤਕਰਨੀ ਸੀ । ਉਸਦੀ ਮੌਤ ਤੋਂ ਬਾਅਦ ਸਾਤਵਾਹਨ ਰਾਜਵੰਸ਼ ਦਾ ਅੰਤ ਹੋ ਗਿਆ ।
ਸਾਤਵਾਹਨ ਸ਼ਾਸਨਕਾਲ ਵਿੱਚ ਰਾਜ ਦਾ ਮੁੱਖੀ ਰਾਜਾ ਹੁੰਦਾ ਸੀ । ਸਾਰੇ ਸਾਮਰਾਜ ਨੂੰ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ । ਪ੍ਰਾਂਤ ਦਾ ਪ੍ਰਬੰਧ ਸੈਨਾਪਤੀ ਦੇ ਹੱਥ ਹੁੰਦਾ ਸੀ ਅਤੇ ਪ੍ਰਾਂਤ ਨੂੰ ਅੱਗੇ ਜਿਲ੍ਹਿਆਂ ਵਿੱਚ ਵੰਡਿਆਂ ਹੋਇਆ ਸੀ । ਜਿਲ੍ਹਿਆਂ ਨੂੰ ਅਹਾਰਾਸ ਕਿਹਾ ਜਾਂਦਾ ਸੀ । ਉਸ ਸਮੇਂ ਸੜਕਾਂ ਦਾ ਜਾਲ ਵਿਸ਼ਿਆ ਹੋਇਆ ਸੀ । ਉਸ ਸਮੇਂ ਵਪਾਰ ਕਾਫੀ ਉੱਨਤ ਸੀ । ਅੰਤਰਰਾਸ਼ਟਰੀ ਵਪਾਰ ਅਰਬ, ਈਰਾਨ, ਮਿਸਰ, ਬਰਮਾ, ਅਤੇ ਮਲਾਇਆ ਆਦਿ ਦੇਸ਼ਾ ਨਾਲ ਹੁੰਦਾ ਸੀ । ਸਾਤਵਾਹਨ ਰਾਜਵੰਸ਼ ਹਿੰਦੂ ਧਰਮ ਨੂੰ ਮੰਨਦਾ ਸੀ । ਉਸ ਸਮੇਂ ਦੇ ਮੁੱਖ ਪੂਜੇ ਜਾਣ ਵਾਲੇ ਦੇਵਤੇ ਵਿਸ਼ਨੂੰ ਅਤੇ ਸ਼ਿਵ ਸਨ । ਕੁੱਝ ਲੋਕ ਹਿੰਦੂ ਧਰਮ ਮੰਨਦੇ ਸਨ । ਸਾਤਾਹਨਾਂ ਨੇ ਪੱਛਮੀ ਦੱਕਨ ਵਿੱਚ ਪੱਥਰ ਕੱਟ ਕੇ ਭਵਨ ਨਿਰਮਾਣ ਕਲਾ ਨੂੰ ਖੂਬ ਵਿਕਸਤ ਕਰਵਾਇਆ । ਪੂਨੇ ਦੇ ਨੇੜੇ ਕਾਰਲੇ ਦਾ ਪੱਥਰ ਕੱਟਕੇ ਚੈਤਿਯਾ ਹਾਲ ਬਣਾਇਆ ਗਿਆ ਸੀ । ਸਾਤਵਾਹਨਾਂ ਨੇ ਬਹੁਤ ਸਾਰੇ ਸਤੂਪ ਵੀ ਬਣਵਾਏ । ਸਾਂਚੀ ਦੇ ਸਤੂਪ ਨਾਲੋਂ ਵੀ ਖੂਬਸੂਰਤ ਸਤੂਪ ਅਮਰਾਵਤੀ ਵਿਖੇ ਬਣਾਇਆ ਗਿਆ । ਇਸ ਵਿੱਚ ਬੁੱਧ ਦੇ ਜੀਵਨ ਦੀ ਸਮੁੱਚੀ ਕਹਾਣੀ ਨੂੰ ਚਿੱਤਰਾਂ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ ਹੈ ।
ਦੱਕਨ ਅਤੇ ਦੱਖਣੀ ਭਾਰਤ ਦੀ ਮਹਾਪਾਸ਼ਾਣ ਸੰਸਕ੍ਰਿਤੀ –
                                  200 ਈ. ਪੂਰਵ ਵਿੱਚਤ ਲੋਹੇ ਦੀ ਖੋਜ ਹੋਈ ਜਿਸਨੇ ਮਨੁੱਖੀ ਵਿਕਾਸ ਨੂੰ ਨਵੀਂ ਦਿਸ਼ਾ ਦਿੱਤੀ । ਲੋਹਾ ਤਾਂਬੇ ਅਤੇ ਕਾਸੇ ਨਾਲੋਂ ਮਜਬੂਤ ਧਾਂਤ ਹੈ । ਇਸ ਲਈ ਇਹ ਜਲਦੀ ਹੀ ਲੋਕਪ੍ਰਿਯ ਹੋ ਗਿਆ । ਲੋਕਾਂ ਨੇ ਲੋਹੇ ਦੀ ਵਰਤੋਂ ਔਜਾਰ ਅਤੇ ਭਾਂਡੇ ਬਣਾਉਣ ਲਈ ਕਰਨੀ ਸ਼ੁਰੂ ਕਰ ਦਿੱਤੀ । ਦੱਖਣ ਵਿੱਚ ਲੋਹੇ ਦੀ ਵਰਤੋਂ ਕਰਨ ਵਾਲੇ ਮਹਾਂਪਾਸ਼ਾਣ ਦੇ ਨਾਮ ਨਾਲ ਪ੍ਰਸਿੱਧ ਹਨ । ਉਹਨਾਂ ਨੂੰ ਇਹ ਨਾਮ ਉਹਨਾਂ ਦੁਆਰਾ ਮੁਰਦਿਆਂ ਨੂੰ ਵਿਸ਼ੇਸ ਢੰਗ ਨਾਲ ਦਫਨਾਉਣ ਕਾਰਨ ਦਿੱਤਾ ਗਿਆ । ਉਹ ਲੋਕ ਮੁਰਦੇ ਨੂੰ ਦਫਣਾ ਕੇ ਉਸਦੇ ਚਾਰੇ ਪਾਸੇ ਪੱਥਰਾਂ ਦਾ ਇੱਕ ਘੇਰਾ ਬਣਾ ਦਿੰਦੇ ਸਨ । ਇਸ ਤਰ੍ਹਾਂ ਦੀਆਂ ਕਬਰਾਂ ਦੁਨੀਆਂ ਦੇ ਕਈ ਹੋਰ ਭਾਗਾਂ ਵਿੱਚ ਮਿਲਈਆਂ ਹਨ । ਇਹ ਲੋਕ ਮਰਨ ਵਾਲੇ ਵਿਅਕਤੀ ਦੇ ਨਾਲ ਰੋਜਾਨਾ ਵਰਤੋਂ ਦੀਆਂ ਕਾਫੀ ਵਸਤਾਂ ਦਫਨਾਂ ਦਿੰਦੇ ਸਨ । ਉਹਨਾਂ ਦਾ ਵਿਸ਼ਵਾਸ ਸੀ ਕਿ ਮਰ ਕੇ ਵਿਅਕਤੀ ਹੋਰ ਦੁਨੀਆਂ ਵਿੱਚ ਚਲਾ ਜਾਂਦਾ ਹੈ ਜਿੱਥੇ ਉਸਨੂੰ ਇਹਨਾਂ ਵਸਤਾਂ ਦੀ ਜਰੂਰਤ ਪੈਂਦੀ ਹੈ । ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵਸਤਾਂ ਖੁਦਾਈ ਦੌਰਾਨ ਪ੍ਰਾਪਤ ਹੋਈਆਂ ਹਨ । ਮਹਾਂਪਸ਼ਾਣ ਕਾਲ ਦੇ ਖੰਡਰ ਮੁੱਖ ਰੂਪ ਵਿੱਚ ਇਨਾਮਗਾਉ, ਤਕਲਾਘਾਟ, ਮਹੂਰਝੜੀ ਅਤੇ ਦੱਖਣੀ ਭਾਰਤ ਵਿੱਚ ਮਾਸਕੀ ਕੋਪਬਲ ਅਤੇ ਬ੍ਰਹਮਗਿਰੀ ਵਿੱਚ ਮਿਲੇ ਹਨ । ਇਹ ਲੋਕ ਕਾਲੇ ਅਤੇ ਲਾਲ ਰੰਗ ਦੇ ਮਿੱਟੀ ਦੇ ਬਰਤਨ ਵਰਤਦੇ ਸਨ । ਇਹਨਾਂ ਵਿੱਚ ਕਈ ਤਰ੍ਹਾਂ ਦੇ ਘੜੇ ਅਤੇ ਹੋਰ ਬਰਤਨ ਸ਼ਾਮਲ ਸਨ । ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ । ਕੁੱਝ ਲੋਕ ਸ਼ਿਕਾਰ ਵੀ ਕਰਦੇ ਸਨ । ਖੁਦਾਈ ਦੌਰਾਨ ਬਹੁਤ ਸਾਰੇ ਖੇਤੀਬਾੜੀ ਦੇ ਸੰਦ ਅਤੇ ਸ਼ਿਕਾਰ ਕਰਨ ਵਾਲੇ ਹਥਿਆਰ ਪ੍ਰਾਪਤ ਹੋਏ ਹਨ ।
ਦੱਖਣੀ ਭਾਰਤ –
ਚੋਲ – ਚੋਲ ਰਾਜ ਕਵੇਰੀ ਡੈਲਟਾ ਵਿੱਚ ਸਥਿਤ ਸੀ ਅਤੇ ਇਸ ਦੀ ਰਾਜਧਾਨੀ ਉਰਯੁਰ ਜਿਸਨੂੰ ਵਰਤਮਾਨ ਸਮੇਂ ਤ੍ਰਿਚਨਾਪਾਲੀ ਕਿਹਾ ਜਾਂਦਾ ਹੈ ਹੁੰਦੀ ਸੀ । ਪ੍ਰਸਿੱਧ ਚੋਲ ਸ਼ਾਸਕ ਕਾਰੀਕਲ ਨੇ ਬਹੁਤ ਸਾਰੇ ਰਾਜਾਂ ਉੱਪਰ ਜਿੱਤ ਪ੍ਰਾਪਤ ਕੀਤੀ ।
ਪਾਂਡਯਾ – ਪਾਂਡਯ ਰਾਜ ਦੀ ਰਾਜਧਾਨੀ ਮਦੁਰਾ ਸੀ । ਪਾਂਡਯ ਰਾਜ ਆਪਣੇ ਮੋਤੀਆਂ ਦੇ ਵਪਾਰ ਲਈ ਪ੍ਰਸਿੱਧ ਸੀ । ਨੇਦੂੰਜਯਾਨ ਇੱਕ ਪ੍ਰਸਿੱਧ ਪਾਂਡਯ ਸਾਸਕ ਸੀ ।
ਚੇਰ – ਚੇਰ ਰਾਜ ਵਿੱਚ ਸਮੁੰਦਰ ਅਤੇ ਪੱਛਮੀ ਘਾਟਾਂ ਵਿਚਕਾਰਲੀ ਤੰਗ ਪੱਟੀ ਸ਼ਾਮਲ ਸੀ । ਇਸ ਵਿੱਚ ਮਾਲਾਬਾਰ, ਕੋਚੀਨ ਅਤੇ ਵਰਤਮਾਨ ਟਰਾਵਨਕੋਰ ਸ਼ਾਮਲ ਸਨ । ਇਸ ਦੀ ਰਾਜਧਾਨੀ ਵੰਜੀ ਸੀ । ਚੇਰ ਰਾਜ ਦੇ ਰੋਮ ਅਤੇ ਮਿਸਰ ਨਾਲ ਪਹਿਲੀ ਸਦੀ ਈਸਵੀ ਤੋਂ ਸਬੰਧ ਸਥਾਪਤ ਹੋ ਚੁੱਕੇ ਸਨ ।
                                      ਉਸ ਸਮੇਂ ਦੇ ਜੇਕਰ ਸਮਾਜਿਕ ਜੀਵਨ ਦੀ ਗੱਲ ਕਰੀਏ ਤਾਂ ਉਸ ਸਮੇਂ ਦੇ ਜਿਆਦਾਤਰ ਲੋਕ ਪਿੰਡਾਂ ਵਿੱਚ ਹੀ ਰਹਿੰਦੇ ਸਨ । ਲੋਕਾਂ ਦਾ ਮੁੱਖ ਕਿੱਤਾ ਖੇਤੀ ਬਾੜੀ ਸੀ । ਕੁੱਝ ਲੋਕ ਵਪਾਰ ਵੀ ਕਰਦੇ ਸਨ । ਸ਼ਾਹੀ ਖਾਨਦਾਨ ਅਤੇ ਅਮੀਰ ਲੋਕ ਨਗਰਾਂ ਦੇ ਵਿੱਚਕਾਰ ਹੀ ਰਹਿੰਦੇ ਸਨ । ਬਹੁਤ ਸਾਰੇ ਵਪਾਰੀ ਅਤੇ ਕਾਰੀਗਰ ਤੱਟਾਂ ਨਾਲ ਲੱਗਦੇ ਨਗਰਾਂ ਵਿੱਚ ਰਹਿੰਦੇ ਸਨ । ਲੋਕਾਂ ਨੂੰ ਆਪਣਾ ਕਾਰੋਬਾਰ ਕਰਨ ਲਈ ਟੈਕਸ ਦੇਣਾ ਪੈਂਦਾ ਸੀ । ਸੰਗੀਤ, ਨਾਚ, ਜੂਆ ਅਤੇ ਕਾਵਿ ਉਸ ਸਮੇਂ ਮੰਨੋਰੰਜਨ ਦੇ ਪ੍ਰਮੁੱਖ ਸਾਧਨ ਸਨ ।
                                 ਉਸ ਸਮੇਂ ਵੈਦਿਕ ਦੇਵਤਿਆਂ ਦੀ ਪੂਜਾ, ਅਤੇ ਬੁੱਧ ਅਤੇ ਜੈਨ ਧਰਮ ਦੇ ਸਿਧਾਤਾਂ ਵਿੱਚ ਲੋਕਾਂ ਦੀ ਆਸਥਾ ਸੀ । ਕੁੱਝ ਲੋਕ ਸਮੁੰਦਰੀ ਦੇਵਤਿਆਂ ਦੀ ਪੂਜਾ ਵੀ ਕਰਦੇ ਸਨ । 100 ਈ. ਵਿੱਚ ਪੱਛਮੀ ਏਸ਼ੀਆ ਵਿੱਚ ਈਸਾਈ ਧਰਮ ਦਾ ਉਦੈ ਹੋਇਆ । ਜੋ ਕਿ ਹੋਲੀ ਹੋਲੀ ਭਾਰਤ ਵਿੱਚ ਵੀ ਆ ਗਿਆ । ਇਸ ਧਰਮ ਦਾ ਆਰੰਭ ਈਸਾ ਮਸੀਹ ਜੀ ਤੋਂ ਹੋਇਆ । ਇਹ ਮੁੱਢਲੇ ਯਹੂਦੀ ਧਰਮ ਉੱਪਰ ਆਧਾਰਿਤ ਸੀ । ਈਸਾਈ ਧਰਮ ਦਾ ਸਾਰੇ ਯੂਰਪ ਵਿੱਚ ਬਹੁਤ ਪਸਾਰ ਹੋਇਆ । ਭਾਰਤ ਵਿੱਚ ਈਸਾਈ ਧਰਮ ਦਾ ਪਰਸਾਰ ਮਾਲਾਬਾਰ ਤੱਟ ਤੇ ਸਭ ਤੋਂ ਪਹਿਲਾਂ ਹੋਇਆ । ਸ਼ਿਲਾਲੇਖ ਪ੍ਰਮਾਣ ਤੋਂ ਪਤਾ ਲਗਦਾ ਹੈ ਕਿ 700 ਈ. ਤੋਂ ਕੇਰਲਾ ਵਿੱਚ ਈਸਾਈ – ਭਾਰਤੀ ਭਾਈਚਾਰੇ ਰਹਿੰਦੇ ਸਨ ।
ਉੱਤਰੀ ਭਾਰਤ –
                                      326 ਈਸਵੀ ਪੂਰਵ ਵਿੱਚ ਭਾਰਤ ਚੋ ਵਾਪਸ ਜਾਂਦੇ ਹੋਏ ਸਿਕੰਦਰ ਨੇ ਆਪਣੇ ਜਿੱਤੇ ਹੋਏ ਖੇਤਰਾਂ ਵਿੱਚ ਆਪਣੇ ਗਵਰਨਰ ਨਿਯੁਕਤ ਕਰ ਦਿੱਤੇ ਸਨ । ਉਹ ਗਵਰਨਰ ਭਾਰਤ ਦੇ ਸਰਹੱਦੀ ਖੇਤਰਾਂ ਵਿੱਚ ਰਾਜ ਕਰਦੇ ਰਹੇ । ਮੌਰੀਆ ਰਾਜ ਦੇ ਪਤਨ ਤੋਂ ਬਆਦ ਇਹਨਾਂ ਨੇ ਸੱਤਾ ਫਿਰ ਹਾਸਲ ਕਰਨ ਦਾ ਯਤਨ ਕੀਤਾ । ਡਿਮਿਟਰੀਅਸ ਇਹਨਾਂ ਵਿੱਚੋਂ ਪ੍ਰਮੁੱਖ ਸੀ । ਇੱਕ ਹੋਰ ਯੂਨਾਨੀ ਮੀਨੇਂਦਰ ਨੇ ਪੁਸਯਮਿੱਤਰ ਸ਼ੁੰਗ ਦੇ ਕਾਲ ਵਿੱਚ ਹਮਲਾ ਕੀਤਾ ਸੀ । ਮੱਧ ਏਸ਼ੀਆ ਤੋਂ ਸ਼ੱਕ ਭਾਰਤ ਆਏ ਸਨ । ਸ਼ੁਰੂਆਤੀ ਦੌਰ ਵਿੱਚ ਇਹਨਾਂ ਦੀਆਂ ਬਸਤੀਆਂ ਉੱਤਰ ਪੱਛਮੀ ਪੰਜਾਬ, ਉੱਤਰ ਪ੍ਰਦੇਸ ਵਿੱਚ ਮਥੁਰਾ ਅਤੇ ਮੱਧ ਭਾਰਤ ਵਿੱਚ ਸਨ । ਪਰੰਤੂ ਬਾਅਦ ਵਿੱਚ ਪੱਛਮੀ ਭਾਰਤ ਦੇ ਗੁਜਰਾਤ ਅਤੇ ਮੱਧ ਪ੍ਰਦੇਸ ਵਿੱਚ ਮਥੂਰਾ ਇਹਨਾਂ ਦੀ ਸ਼ਕਤੀ ਦਾ ਕੇਂਦਰ ਬਣ ਗਿਆ ਸੀ । ਰੂਦਰਦਾਮਨ ਪਹਿਲਾ, ਜਿਸਨੇ 200 ਈਸਵੀ ਵਿੱਚ ਰਾਜ ਕੀਤਾ ਸੀ ਇਹਨਾਂ ਦਾ ਇੱਕ ਸ਼ਕਤੀਸ਼ਾਲੀ ਰਾਜਾ ਸੀ । ਚੌਥੀ ਸਦੀ ਦੇ ਅੰਤ ਵਿੱਚ ਗੁਪਤ ਸਮਰਾਟ ਚੰਦਰਗੁਪਤ-II (ਵਿਕਰਮਦਿੱਤਿਆ ਨੇ ਸ਼ਕਾਂ ਦੇ ਸ਼ਾਸਨ ਦਾ ਅੰਤ ਕਰ ਦਿੱਤਾ ।
                                ਇਸ ਸਮੇਂ ਦਰਮਿਆਨ ਹੀ ਪੱਲਵ ਈਰਾਨ ਤੋਂ ਭਾਰਤ ਆਏ । ਗੋਡੋਫਰਨੀਜ ਇਹਨਾਂ ਦਾ ਮਸ਼ਹੂਰ ਰਾਜਾ ਸੀ । ਪੱਲਵ ਰਾਜ ਪੰਜਾਬ ਅਤੇ ਉੱਤਰ ਪ੍ਰਦੇਸ ਦੇ ਕੁੱਝ ਹਿੱਸਿਆਂ ਤੱਕ ਫੈਲਿਆ ਹੋਇਆ ਸੀ । ਗੋਡੋਫਰਨੀਜ ਦੀ ਮੌਤ ਤੋਂ ਬਾਅਦ ਹੀ ਪੱਲਵ ਰਾਜ ਦਾ ਅੰਤ ਹੋ ਗਿਆ ਸੀ ।
                               ਇੱਕ ਹੋਰ ਜਾਤੀ ਜਿਸਨੂੰ ਕੁਸ਼ਾਨ ਕਿਹਾ ਜਾਂਦਾ ਹੈ ਮੱਧ ਏਸ਼ੀਆ ਤੋਂ ਭਾਰਕ ਆਈ ਸੀ । ਚੀਨ ਦੀ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੀ ਜਾਤੀ ਸੀ ।100 ਈਸਵੀ ਪੂਰਵ ਵਿੱਚ ਉਹ ਅਫਗਾਨਿਸਤਾਨ ਪਹੁੰਚੇ ਅਤੇ ਇਥੋਂ ਹੁੰਦੇ ਹੋਏ ਉਹਨਾਂ ਨੇ ਪੰਜਾਬ ਉੱਤੇ ਅਧਿਕਾਰ ਕਰ ਲਿਆ । ਇਸ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਕਨਿਸ਼ਕ ਸੀ । ਉਸਨੇ 78 ਈਸਵੀ ਤੋਂ 102 ਈਸਵੀ ਤੱਕ ਰਾਜ ਕੀਤਾ । ਉਹ ਇੱਕ ਮਹਾਨ ਜੇਤੂ ਸੀ । ਉਸਨੇ ਦੇ ਰਾਜ ਵਿੱਚ ਮੱਧ ਭਾਰਤ, ਗੁਜਰਾਤ, ਸਿੰਧ, ਪੰਜਾਬ, ਅਫਗਾਨਿਸਤਾਨ ਅਤੇ ਬਲਖ ਸ਼ਾਮਲ ਸਨ । ਅਸ਼ੋਕ ਦੀ ਤਰ੍ਹਾਂ ਕਨਿਸ਼ਕ ਵੀ ਬੁੱਧ ਧਰਮ ਨੂੰ ਮੰਨਦਾ ਸੀ । ਉਸ ਨੇ ਕਸ਼ਮੀਰ ਵਿੱਚ ਬੁੱਧ ਧਰਮ ਦੇ ਵਿਦਵਾਨਾਂ ਦੀ ਇੱਕ ਸਭਾ ਬੁਲਾਈ ਸੀ, ਜਿਸਨੂੰ ਚੌਥੀ ਬੁੱਧ ਸਭਾ ਕਿਹਾ ਜਾਂਦਾ ਹੈ । ਉਸਨੇ ਬੋਧ ਸਤੂਪ ਅਤੇ ਵਿਹਾਰ ਵੀ ਬਣਾਏ ਸਨ । ਉਸਦੇ ਦਰਬਾਰ ਵਿੱਚ ਅਸ਼ਵਘੋਸ਼ ਵਰਗੇ ਪ੍ਰਸਿੱਧ ਵਿਦਵਾਨ ਰਹਿੰਦੇ ਸਨ । ਉਸ ਸਮੇਂ ਬੁੱਧ ਦੀਆਂ ਬਹੁਤ  ਖੂਬਸੂਰਤ ਮੂਰਤੀਆਂ ਦਾ ਨਿਰਮਾਣ ਕੀਤਾ ਗਿਆ । ਉੱਤਰ – ਪੱਛਮੀ ਪਾਕਿਸਤਾਨ ਵਿੱਚ ਗੰਧਾਰ ਦਾ ਖੇਤਰ ਬੋਧ ਕਲਾ ਲਈ ਪ੍ਰਸਿੱਧ ਸੀ । ਯੂਨਾਨੀ ਅਤੇ ਭਾਰਤੀ ਮਿਲੀ ਜੁਲੀ ਕਲਾ ਨੂੰ ਗੰਧਾਰ ਕਲਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਤੀਜੀ ਸਦੀ ਈਸਵੀ ਵਿੱਚ ਕੁਸ਼ਾਨ ਰਾਜ ਦਾ ਅੰਤ ਹੋ ਗਿਆ ।

Comments

Popular posts from this blog

Delhi Sultanate (ਦਿੱਲੀ ਸਲਤਨਤ)

Sikh Religion (Guru Nanak Dev Ji) ਸਿੱਖ ਧਰਮ ( ਗੁਰੂ ਨਾਨਕ ਦੇਵ ਜੀ)

Vedic Period Civilization ( ਵੈਦਿਕ ਸੱਭਿਅਤਾ)

Mughal Empire ( ਮੁਗਲ ਸਾਮਰਾਜ )

Punjab GK General Knowledge about

Guru Ramdas ji And Guru Arjan Dev ji (ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ)

History 600 BCE (ਬੁੱਧ ਅਤੇ ਜੈਨ ਧਰਮ ਸਮਾਂ)

Questions about Guru Angad Dev ji And Guru Amardas ji (ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਸਬੰਧੀ ਪ੍ਰਸ਼ਨ)

Gupt Samaraj (ਗੁਪਤ ਸਾਮਾਰਾਜ)