Posts

Historical Buildings in India (ਭਾਰਤ ਵਿੱਚ ਇਤਿਹਾਸਕ ਇਮਾਰਤਾਂ)

Image
Historical Buildings in India ਭਾਰਤੀ ਇਤਿਹਾਸ ਵਿੱਚ ਸਮਾਰਕ ਨਿਰਮਾਣ ਕਲਾ ਇਸ ਲੇਖ ਵਿੱਚ ਅਸੀਂ ਸੰਨ 800 ਤੋਂ ਲੈ ਕੇ ਸੰਨ 1707 ਤੱਕ ਬਣਾਈਆਂ ਗਈਆਂ ਇਮਾਰਤਾਂ ਅਤੇ ਇਹਨਾਂ ਦੇ ਇਤਿਹਾਸ ਬਾਰੇ ਪੜ੍ਹਾਂਗੇ – ਉੱਤਰੀ ਭਾਰਤ ਵਿੱਚ ਸਮਾਰਕ ਨਿਰਮਾਣ ਕਲਾ 800 ਈਸਵੀ ਤੋਂ 1200 ਈਸਵੀ ਤੱਕ ਇਸ ਸਮੇਂ ਉੱਤਰੀ ਭਾਰਤ ਵਿੱਚ ਬਹੁਤ ਸਾਰੇ ਮੰਦਰਾਂ ਦਾ ਨਿਰਮਾਣ ਕੀਤਾ ਗਿਆ। ਜਿਵੇਂ ਕਿ ਜਗਨਨਾਥ ਪੁਰੀ ਵਿੱ ਵਿਸ਼ਨੂੰ ਦਾ ਮੰਦਰ, ਭੁਵਨੇਸ਼ਵਰ ਵਿੱਚ ਲਿੰਗਰਾਜ ਮੰਦਰ, ਕੋਨਾਰਕ ਵਿੱਚ ਸੂਰਜ ਮੰਦਰ ਅਤੇ ਮਾਊਂਟਆਬੂ ਵਿੱਚ ਤੇਜ ਪਾਲ ਮੰਦਰ ਆਦਿ। ਮੰਦਰ ਨਿਰਮਾਣ ਕਲਾ ਦੇ ਢੰਗ ਨੂੰ ਨਾਗਰਾ ਸ਼ੈਲੀ ਕਿਹਾ ਜਾਂਦਾ ਸੀ। ਮੱਧ ਪ੍ਰਦੇਸ਼ ਵਿੱਚ ਖੁਜਰਾਹੋ ਦਾ ਮੰਦਰ, ਇਸ ਨਮੂਨੇ ਦੀ ਨਿਰਮਾਣ ਕਲਾ ਦੀ ਇੱਕ ਵਧੀਆ ਉਦਾਹਰਣ ਹੈ। ਇਹ ਮੰਦਰ ਚੰਦੇਲ ਸ਼ਾਸਕਾਂ ਦੁਆਰਾ ਬਣਾਏ ਗਏ ਸਨ। ਭੁਵਨੇਸ਼ਵਰ ਵਿੱਚ ਲਿੰਗਰਾਜ ਮੰਦਰ, ਕੋਨਾਰਕ ਵਿੱਚ ਸੂਰਜ ਮੰਦਰ ਅਤੇ ਪੁਰੀ ਵਿਕੇ ਜਗਨਨਾਥ ਦਾ ਮੰਦਰ ਨਾਗਰਾ ਨਿਰਮਾਣ ਕਲਾ ਸੈਲੀ ਦੇ ਹੀ ਨਮੂਨੇ ਹਨ। ਗੁਜਰਾਤ ਦੇ ਸੋਲਾਕੀ ਵੰਸ਼ ਦੇ ਸਾਸਕਾਂ ਨੇ ਮਾਊਟਆਬੂ ਵਿਖੇ ਤੇਜਪਾਲ ਮੰਦਰ ਬਣਾਇਆ। ਉਥੇ ਹੋਰ ਵੀ ਬਹੁਤ ਸਾਰੇ ਮੰਦਰ ਹਨ ਜਿਹੜੇ ਸੰਗਮਰਮਰ ਦੇ ਬਣੇ ਹੋਏ ਹਨ। ਇਹ ਬਹੁਤ ਹੀ ਸ਼ਾਨਦਾਰ ਅਤੇ ਉੱਤਮ ਕਾਰੀਗਰੀ ਨੂੰ ਦਰਸਾਉਂਦੇ ਹਨ। ਉਹਨਾਂ ਦੀਆਂ ਦੀਵਾਰਾਂ ਦੇ ਅਂਦਰਲੇ ਪਾਸੇ ਤੇ ਸੂਖਮ ਮੂਰਤੀਆਂ ਉਕਰੀਆਂ ਹੋਈਆਂ ਹਨ ਜਦ ਕਿ ਬਾਹਰਲੇ ਪਾਸੇ ਪੱਧਰੇ ਹਨ। ਕਰਨਾਟਕ ਵ...

Mughal Empire ( ਮੁਗਲ ਸਾਮਰਾਜ )

Image
MUGHAL EMPIRE FOUNDER IN INDIA WAS BABUR Mughal Empire ( ਮੁਗਲ ਸਾਮਰਾਜ ) ਪੰਦਰਵੀਂ ਸਦੀ ਵਿੱਚ ਭਾਰਤੀ ਉਪਮਹਾਂਦੀਪ ਕਈ ਛੋਟੇ-ਛੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀ। ਇਹ ਰਾਜ ਆਪਣੀ ਪ੍ਰਭੂਸੱਤਾ ਲਈ ਆਪਸ ਵਿੱਚ ਲੜਦੇ ਝਗੜਦੇ ਸਨ। ਦਿੱਲੀ   ਸਲਤਨਤ ਦੇ ਆਖਰੀ ਸੁਲਤਾਨ ਇਬਰਾਹੀਮ ਲੋਧੀ ਨੇ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਨਾਲ ਬੁਰਾ ਸਲੂਕ ਕੀਤਾ ਅਤੇ ਉਸ ਦੇ ਪੁੱਤਰ ਦਾ ਅਪਮਾਨ ਕੀਤਾ ਸੀ। ਇਸ ਕਰਕੇ ਦੌਲਤ ਖਾਂ ਲੋਧੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਨੇ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਬੁਲਾਇਆ। ਬਾਬਰ ਨੇ 1526 ਈਸਵੀ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹੀਮ ਲੋਧੀ ਨੂੰ ਹਰਾਇਆ।                                  ਮੁਗਲਾਂ ਦਾ ਪਿਛੋਕੜ             ਮੁਗਲ ਮੱਧ ਏਸ਼ੀਆ ਦੇ ਮੰਗੋਲ ਸ਼ਾਸਕ ਚੰਗੇਜ ਖਾਂ ਦੇ ਉਤਰਾਧਿਕਾਰੀ ਸਨ। ਇਹਨਾਂ ਨੇ ਭਾਰਤ ਦੀ ਧਨ ਦੌਲਤ ਬਾਰੇ ਸੁਣਿਆ ਸੀ। ਉਹ ਇਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਭਾਰਤ ਤੇ ਲਗਾਤਾਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਨਤੀਜੇ ਵਜੋਂ 1256 ਈਸਵ...

Delhi Sultanate (ਦਿੱਲੀ ਸਲਤਨਤ)

Image
  Delhi sultanate ਜਨਮ ਸਾਖੀਆਂ ਦੇ ਆਧਾਰ ਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਜਾਨਣ ਲਈ ਇੱਥੇ ਕਲਿੱਕ ਕਰੋ - ਬਾਬਾ ਨਾਨਕ                                                Delhi Sultanate (ਦਿੱਲੀ ਸਲਤਨਤ)                   ਭਾਰਤੀ ਇਤੀਹਾਸ ਵਿੱਚ 1206 ਈਸਵੀ ਤੋਂ 1526 ਈਸਵੀ ਤੱਕ ਦੇ ਸਮੇਂ ਨੂੰ ਦਿੱਲੀ ਸਲਤਨਤ ਦਾ ਕਾਲ ਕਿਹਾ ਜਾਂਦਾ ਹੈ। ਇਸ ਸਮੇਂ ਦੌਰਾਨ ਖਿਲਜੀ ਵੰਸ਼, ਤੁਗਲਕ ਵੰਸ਼ ਅਤੇ ਲੋਧੀ ਵੰਸ਼ ਦੇ ਸ਼ਾਸਕਾਂ ਨੇ ਦਿੱਲੀ ਤੇ ਰਾਜ ਕੀਤਾ, ਜਿਹੜੇ ਕਿ ਗੁਲਾਮ ਸਨ। ਇਲਤੁਤਮਿਸ਼, ਬਲਬਨ, ਅਲਾਉਦੀਨ ਖਿਲਜੀ,   ਮੁਹੰਮਦ ਬਿਨ ਤੁਗਲਕ ਅਤੇ ਫਿਰੋਜ਼ ਸ਼ਾਹ ਤੁਗਲਕ ਦਿੱਲੀ ਸਲਤਨਤ ਦੇ ਮਹਾਨ ਸੁਲਤਾਨ ਸਨ। ਇਹਨਾਂ ਬਾਰੇ ਜਾਣਕਾਰੀ ਸਾਨੂੰ ਹੇਠ ਲਿਖੇ ਪ੍ਰਮੁੱਖ ਸ੍ਰੋਤਾਂ ਤੋਂ ਮਿਲਦੀ ਹੈ – 1.      ਵਿਦੇਸ਼ੀ ਯਾਤਰੀਆਂ ਦੇ ਲੇਖ – ਮਾਰਕੋ ਦਾ ਪ੍ਰਸਿੱਧ ਯਾਤਰੀ ਇਬਨ ਬਾਤੂਤਾ ਅਤੇ ਮਾਰਕੋ ਪੋਲੋ ਆਦਿ ਵਿਦੇਸ਼ੀ ਯਾਤਰੀ ਜਿਨ੍ਹਾਂ ਨੇ ਇਸ ਕਾਲ ਦੌਰਾਨ ਭਾਰਤ ਦੀ ਯਾਤਰਾ ਕੀਤੀ ਸੀ, ਉਨ੍ਵਾਂ ਨੇ ਦਿੱਲੀ ਦੇ ਵੱਖ ਵੱਖ ਸੁਲਤਾਨਾਂ ਦੀ ਸ਼ਖਸੀਅਤ ਅਤੇ ਭ...

PRITHVI RAJ CHAUHAN , MUHAMAD GAURI AND MAHMOOD GAZNVI ( ਪ੍ਰਿਥਵੀ ਰਾਜ ਚੌਹਾਨ, ਮੁਹੰਮਦ ਗੌਰੀ, ਮਹਿਮੂਦ ਗਜ਼ਨਵੀ)

Image
PRITHVI RAJ CHAUHAN , MUHAMAD GAURI AND MAHMOOD GAZNVI ( ਪ੍ਰਿਥਵੀ ਰਾਜ ਚੌਹਾਨ, ਮੁਹੰਮਦ ਗੌਰੀ, ਮਹਿਮੂਦ ਗਜ਼ਨਵੀ)  ਪ੍ਰਿਥਵੀ ਰਾਜ ਚੌਹਾਨ, ਮੁਹੰਮਦ ਗੌਰੀ, ਮਹਿਮੂਦ ਗਜ਼ਨਵੀ   ਸੱਤਵੀਂ ਤੋਂ ਬਾਰਵੀਂ ਸਦੀ ਦੇ ਨਵੇਂ ਰਾਜ ਅਤੇ ਰਾਜੇ                 ਮੁੱਢਲੇ ਮੱਧਕਾਲੀਨ ਯੁਗ ਦੌਰਾਨ ਭਾਰਤ ਦੇ ਉੱਤਰੀ ਅਤੇ ਦੱਖਣੀ ਭਾਗਾਂ ਵਿੱਚ ਬਹੁਤ ਸਾਰੇ ਨਵੇਂ ਰਾਜਾਂ ਦਾ ਉਥਾਨ ਹੋਇਆ । ਉਸ ਸਮੇਂ ਉੱਤਰੀ ਭਾਰਤ ਵਿੱਚ ਪ੍ਰਤਿਹਾਰ, ਪਾਲ, ਰਾਜਪੂਤਰਾਜ, ਗਜ਼ਨਵੀ ਅਤੇ ਗੌਰੀ ਰਾਜ ਸਥਾਪਤ ਸਨ। ਦੱਖਨ ਵਿੱਚ ਰਾਸ਼ਟਰਕੂਟ ਰਾਜ ਕਰਦੇ ਸਨ। ਇੱਥੋਂ ਹੋਰ ਵੀ ਬਹੁਤ ਸਾਰੇ ਛੋਟੇ ਛੋਟੇ ਰਾਜ ਸਨ। ਦੱਖਣ ਵਿੱਚ ਪੱਲਵ, ਪਾਂਡਯ ਅਤੇ ਚੋਲ ਰਾਜ ਸਥਾਪਤ ਸਨ। ਉੱਤਰੀ ਭਾਰਤ ਵਿੱਚ ਨਵੇਂ ਰਾਜਾਂ ਦੀ ਸਥਾਪਨਾ 1.      ਗੁਰਜਰ-ਪ੍ਰਤਿਹਾਰ ਵੰਸ਼ – ਗੁਰਜਰ-ਪ੍ਰਤਿਹਾਰ ਸ਼ਾਸਕ ਰਾਜਸਥਾਨ ਅਤੇ ਗੁਜਰਾਤ ਦੇ ਹਿੱਸਿਆਂ ਵਿੱਚ ਰਾਜ ਕਰਦੇ ਸਨ। ਨਾਗਾਭੱਟ ਪਹਿਲੇ ਨੇ 725 ਈ. ਵਿੱਚ ਅਵੰਤੀ ਅਤੇ ਦੱਖਣੀ ਰਾਜਸਥਾਨ ਦੇ ਭਾਗਾਂ ਵਿੱਚ ਪ੍ਰਤਿਹਾਰ ਵੰਸ਼ ਦੀ ਸਥਾਪਨਾ ਕੀਤੀ। ਮਿਹਿਰਭੋਜ ਵਿਸ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸੀ। ਉਸਦੇ ਰਾਜਕਾਲ ਵਿੱਚ ਇਹ ਵੰਸ਼ ਆਪਣਈ ਚਰਮ ਸੀਮਾ ਤੇ ਸੀ। ਇੱਥੋਂ ਤੱਕ ਕਿ ਉਸਨੇ ਕਨੌਜ ਨੂੰ ਵੀ ਜਿੱਤ ਲਿਆ ਸੀ। ਉਸਦਾ ਪੁੱਤਰ ...

Rural and urban local government (ਪੇਂਡੂ ਅਤੇ ਸ਼ਹਿਰੀ ਸਥਾਨਕ ਸਰਕਾਰ)

Image
Rural and urban local government Rural and urban local government ਸਥਾਨਕ ਪੇਂਡੂ ਸ਼ਾਸਨ ਪ੍ਰਬੰਧ                 ਪੇਂਡੂ ਸਥਾਨਕ ਸ਼ਾਸਨ ਦੀਆਂ ਤਿੰਨ ਸੰਸਥਾਵਾਂ ਹਨ । ਪਿੰਡ ਪੱਧਰ ਤੇ ਪੰਚਾਇਤ ਹੈ । ਇਸ ਤੋਂ ਉੱਪਰ ਪੰਚਾਇਤਾ ਦੇ ਕੰਮ ਦੀ ਨਿਗਰਾਨੀ ਅਤੇ ਵਿਕਾਸ ਲਈ ਪੰਚਾਇਤ ਸੰਮਤੀਆਂ ਹਨ। ਸਭ ਤੋਂ ਸਿਖਰ ਦੀ ਕੜੀ ਜਿਲ੍ਹਾ ਪ੍ਰੀਸ਼ਦ ਹੈ। ਇਹਨਾਂ ਦੀ ਬਣਤਰ ਅਤੇ ਕਾਰਜ ਪ੍ਰਬੰਧ ਦਾ ਵਿਸਥਾਰ ਪੂਰਵਕ ਵੇਰਵਾ ਹੇਠ ਲਿਖੇ ਅਨੁਸਾਰ ਹੈ –                                      ਗ੍ਰਾਮ ਪੰਚਾਇਤ                 ਹਰੇਕ ਪਿੰਡ ਜਿਸ ਦੀ ਜਨ ਸੰਖਿਆ 200 ਤੋਂ ਵੱਧ ਹੋਵੇ ਦੇ ਸਥਾਨਕ ਕੰਮਾਂ ਲਈ ਗ੍ਰਾਮ ਪੰਚਾਇਤ ਬਣਾਈ ਜਾਂਦੀ ਹੈ। ਪਿੰਡ ਦੇ 18 ਸਾਲ ਉਮਰ ਤੋਂ ਵੱਧ ਦੇ ਵਿਅਕਤੀ ਗ੍ਰਾਮ ਪੰਚਾਇਤ ਦੀ ਚੋਣ ਵਿੱਚ ਹਿੱਸਾ ਲੈ ਸਕਦੇ ਹਨ। ਗ੍ਰਾਮ ਸਭਾ ਦੇ ਸਾਰੇ ਮੈਂਬਰਾਂ ਦੇ ਨਾਂ ਪਿੰਡ ਦੀ ਵੋਟਰ ਸੂਚੀ ਵਿੱਚ ਦਰਜ ਹੁੰਦੇ ...