Mughal Empire ( ਮੁਗਲ ਸਾਮਰਾਜ )

MUGHAL EMPIRE FOUNDER IN INDIA WAS BABUR

Mughal Empire ( ਮੁਗਲ ਸਾਮਰਾਜ )

ਪੰਦਰਵੀਂ ਸਦੀ ਵਿੱਚ ਭਾਰਤੀ ਉਪਮਹਾਂਦੀਪ ਕਈ ਛੋਟੇ-ਛੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀ। ਇਹ ਰਾਜ ਆਪਣੀ ਪ੍ਰਭੂਸੱਤਾ ਲਈ ਆਪਸ ਵਿੱਚ ਲੜਦੇ ਝਗੜਦੇ ਸਨ। ਦਿੱਲੀ  ਸਲਤਨਤ ਦੇ ਆਖਰੀ ਸੁਲਤਾਨ ਇਬਰਾਹੀਮ ਲੋਧੀ ਨੇ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਨਾਲ ਬੁਰਾ ਸਲੂਕ ਕੀਤਾ ਅਤੇ ਉਸ ਦੇ ਪੁੱਤਰ ਦਾ ਅਪਮਾਨ ਕੀਤਾ ਸੀ। ਇਸ ਕਰਕੇ ਦੌਲਤ ਖਾਂ ਲੋਧੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਨੇ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਬੁਲਾਇਆ। ਬਾਬਰ ਨੇ 1526 ਈਸਵੀ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹੀਮ ਲੋਧੀ ਨੂੰ ਹਰਾਇਆ।
                                 ਮੁਗਲਾਂ ਦਾ ਪਿਛੋਕੜ
            ਮੁਗਲ ਮੱਧ ਏਸ਼ੀਆ ਦੇ ਮੰਗੋਲ ਸ਼ਾਸਕ ਚੰਗੇਜ ਖਾਂ ਦੇ ਉਤਰਾਧਿਕਾਰੀ ਸਨ। ਇਹਨਾਂ ਨੇ ਭਾਰਤ ਦੀ ਧਨ ਦੌਲਤ ਬਾਰੇ ਸੁਣਿਆ ਸੀ। ਉਹ ਇਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਭਾਰਤ ਤੇ ਲਗਾਤਾਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਨਤੀਜੇ ਵਜੋਂ 1256 ਈਸਵੀ ਵਿੱਚ ਬਾਬਰ ਨੇ ਇਬਰਾਹੀਮ ਲੋਧੀ ਨੂੰ ਪਾਨੀਪਤ ਦੀ ਪਹਿਲੀ ਲੜਾਈ ਵਿੱਚ ਹਰਾ ਕੇ ਮੁਗਲ ਸਾਮਰਾਜ ਦੀ ਨੀਂਹ ਰੱਖੀ।
1.     ਬਾਬਰ – ਬਾਬਰ ਮੁਗਲ ਸਾਮਰਾਜ ਦਾ ਪਹਿਲਾ ਸ਼ਾਸਕ ਸੀ। ਉਸਨੇ 1526 ਤੋਂ 1530 ਈਸਵੀ ਤੱਕ ਰਾਜ ਕੀਤਾ। ਉਹ ਦੌਲਤ ਖਾਂ ਲੋਧੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਦੇ ਸੱਦੇ ਤੇ ਮੱਧ ਏਸ਼ੀਆ ਤੋਂ ਭਾਰਤ ਆਇਆ। ਸੰਨ 1526 ਈਸਵੀ ਵਿੱਚ ਬਾਬਰ ਨੇ ਇਬਰਾਹੀਮ ਲੋਧੀ ਨੂੰ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਹਰਾ ਕੇ ਦਿੱਲੀ ਅਤੇ ਆਗਰੇ ਤੇ ਕਬਜਾ ਕਰ ਲਿਆ। ਬਾਬਰ ਦੁਆਰਾ ਅਜਿਹਾ ਕਰਨ ਕਰਕੇ ਰਾਣਾ ਸਾਂਗਾ ਬਾਬਰ ਦੇ ਨਾਲ ਨਰਾਜ ਹੋ ਗਿਆ। ਉਸ ਨੇ ਬਾਬਰ ਦੇ ਵਿਰੁੱਧ ਇੱਕ ਵਿਸਾਲ ਸੈਨਾ ਭੇਜੀ। ਬਾਬਰ ਨੇ ਰਾਣਾ ਸਾਂਗਾ ਨੂੰ 1527 ਈਸਵੀ ਵਿੱਚ ਕਾਨਵਾਹ ਦੀ ਲੜਾਈ ਵਿੱਚ ਹਰਾ ਦਿੱਤਾ। ਇਸ ਤਰ੍ਹਾਂ ਬਾਬਰ ਨੇ ਉੱਤਰੀ ਭਾਰਤ ਤੇ ਅਧਿਕਾਰ ਕਰ ਲਿਆ। ਉਸ ਨੇ 1528 ਈਸਵੀ ਵਿੱਚ ਚੰਦੇਰੀ ਦੀ ਲੜਾਈ ਵਿੱਚ ਰਾਜਪੂਤਾਂ ਨੂੰ ਵੀ ਬੁਰੀ ਤਰ੍ਹਾਂ ਹਰਇਆ। ਸੰਨ 1529 ਈਸਵੀ ਵਿੱਚ ਬਾਬਰ ਨੇ ਅਫਗਾਨਾਂ ਘਾਘਰਾ ਦੀ ਲੜਾਈ ਵਿੱਚ ਹਰਾਇਆ। ਸੰਨ 1530 ਈਸਵੀ ਵਿੱਚ ਬਾਬਰ ਦੀ ਮੌਤ ਹੌ ਗਈ ਅਤੇ ਉਸ ਦਾ ਪੁੱਤਰ ਉਸ ਦਾ ਉਤਰਾਧਿਕਾਰੀ ਨਿਯੁੱਕਤ ਹੋਇਆ।
2.     ਹਮਾਯੂੰ – ਸੰਨ 1530 ਈਸਵੀ ਵਿੱਚ ਹਮਾਯੂੰ ਬਾਬਰ ਦੀ ਮੌਤ ਹੋ ਜਾਣ ਕਰਕੇ ਮੁਗਲ ਬਾਦਸ਼ਾਹ ਬਣਿਆ। ਪਰੰਤੂ ਸੰਨ 1540 ਈਸਵੀ ਵਿੱਚ ਸ਼ੇਰ ਸ਼ਾਹ ਸੂਰੀ ਨੇ ਉਸ ਨੂੰ ਹਰਾ ਕੇ ਦੁਬਾਰਾ ਦਿੱਲੀ ਉੱਪਰ ਕਬਜਾ ਕਰ ਲਿਆ। 
        

   ਪਰ ਸੰਨ 1555 ਈਸਵੀ ਵਿੱਤ ਹਮਾਯੂੰ ਨੇ ਸ਼ੇਰ ਸ਼ਾਹ ਸੂਰੀ ਦੇ ਉਤਰਾਧਿਕਾਰੀ ਸਿਕੰਦਰ ਸੂਰੀ ਨੂੰ ਹਰਾ ਕੇ ਦੁਬਾਰਾ ਦਿੱਲੀ ਤੇ ਅਧਿਕਾਰ ਕਰ ਲਿਆ। ਸੰਨ 1556 ਈਸਵੀ ਵਿੱਚ ਹੁਮਾਯੂੰ ਦੀ ਮੌਤ ਹੋ ਗਈ।
3.     ਅਕਬਰ – ਹੁਮਾਯੂੰ ਦੀ ਮੌਤ ਤੋਂ ਪਿਛੋਂ 14 ਫਰਵਰੀ 1556 ਈਸਵੀ ਨੂੰ ਬੈਰਮ ਖਾਂ ਨੇ ਅਕਬਰ ਨੂੰ ਕਲਾਨੌਰ (ਗੁਰਦਾਸਪੁਰ) ਵਿਖੇ ਮੁਗਲ ਰਾਜਗੱਦੀ ਉੱਤੇ ਬੈਠਾਇਆ। 
AKBAR THE GREAT

    ਅਕਬਰ ਨੇ ਰਾਜਗੱਦੀ ਤੇ ਬੈਠਣ ਪਿੱਛੋਂ ਜਲਦੀ ਹੀ ਦਿੱਲੀ ਅਤੇ ਆਗਰੇ ਤੇ ਮੁੜ ਕਬਜਾ ਕਰਨ ਲਈ ਦਿੱਲੀ ਵੱਲ ਕੂਚ ਕੀਤਾ। ਸੰਨ 1556 ਈਸਵੀ ਵਿੱਚ ਉਸ ਦਾ ਅਫਗਾਨਿਸਤਾਨ ਦੇ ਸੌਨਾਪਤੀ ਹੇਮੂੰ ਨਾਲ ਪਾਣੀਪਤ ਦੇ ਮੈਦਾਨ ਵਿੱਚ ਟਾਕਰਾ ਹੋਇਆ। ਅਕਬਰ ਇਸ ਲੜਾਈ ਵਿੱਚ ਜਿੱਤ ਗਿਆ ਅਤੇ ਹੂੰ ਦੀ ਮੌਤ ਹੋ ਗਈ। ਬੈਰਮ ਖਾਂ ਦੀ ਨਵਾਬ-ਸ਼ਾਹੀ ਖਤਮ ਕਰ ਦਿੱਤੀ ਅਤੇ ਸਰਕਾਰ ਤੇ ਕਬਜਾ ਕਰ ਲਿਆ। ਅਕਬਰ ਨੇ ਆਪਣੇ ਰਾਮਰਾਜ ਦਾ ਵਿਸਥਾਰ ਕਰਨ ਲਈ ਗਵਾਲੀਅਰ, ਜੌਨਪੁਰ, ਅਜਮੇਰ ਅਤੇ ਮਾਲਵਾ ਤੇ ਜਿੱਤ ਪ੍ਰਾਪਤ ਕੀਤੀ। ਉਸ ਨੇ ਰਾਜਪੂਤ ਪਰਿਵਾਰਾਂ ਵਿੱਚ ਰਾਜਪੂਤ ਰਾਜ ਕੁਮਾਰੀਆਂ ਨਾਲ ਆਪਣੇ ਵਿਆਹ ਕਰਵਾਏ। ਇਸ ਤਰ੍ਹਾਂ ਉਸ ਨੇ ਵਿਆਹਕ ਸੰਧੀਆਂ ਰਾਹੀਂ ਆਪਣਈ ਸਥਿਤੀ ਨੂੰ ਮਜਬੂਤ ਬਣਾਇਆ। ਉਸ ਨੇ ਆਪਣੇ ਸ਼ਾਸਨ ਪ੍ਰਬੰਧ ਵਿੱਚ ਰਾਜਪੂਤਾਂ ਨੂੰ ਉੱਚੇ ਅਹੁਦੇ ਦਿੱਤੇ। ਕੁਝ ਰਾਜਪੂਤ ਉਸਦੇ ਮਹੱਤਵਪੂਰਨ ਅਤੇ ਵਫਾਦਾਰ ਅਫਸਰ ਸਨ ਜਿਵੇਂ ਕਿ ਰਾਜਾ ਮਾਨ ਸਿੰਘ। ਪਰੂਤੂ ਉਹ ਉਹਨਾਂ ਰਾਜਪੂਤਾਂ ਦੇ ਵਿਰੁੱਧ ਲੜਿਆ ਵੀ ਸੀ, ਜਿਨ੍ਹਾਂ ਨੇ ਉਸ ਦਾ ਵਿਰੋਧ ਕੀਤਾ ਸੀ ਜਿਵੇ ਕਿ ਮੇਵਾੜ ਦਾ ਰਾਜਾ ਪ੍ਰਤਾਪ ਸਿੰਘ ਅਕਬਰ ਸਾਰੇ ਭਾਰਤ ਤੇ ਕਬਜਾ ਕਰਨਾ ਚਾਹੁੰਦਾ ਸੀ । ਇਸ ਲਈ ਉਸ ਨੇ ਗੁਜਰਾਤ ਅਤੇ ਬੰਗਾਲ ਨੂੰ ਜਿੱਤ ਲਿਆ। ਸੰਨ 1595 ਈਸਵੀ ਵਿੱਚ ਉਸ ਨੇ ਕਸ਼ਮੀਰ, ਸਿੰਧ, ਉੜੀਸਾ, ਮੱਧ ਭਾਰਤ ਦੇ ਜਿਆਦਾ ਹਿੱਸੇ ਅਤੇ ਕੰਧਾਰ ਤੇ ਵੀ ਜਿੱਤ ਪ੍ਰਾਪਤ ਕਰ ਲਈ। ਉਸ ਨੇ ਉੱਤਰ- ਪੱਛਮ ਵਿੱਚ ਕਸ਼ਮੀਰ, ਸਿੰਧ, ਕਾਬੁਲ ਅਤੇ ਕੰਧਾਰ ਨੂੰ ਆਪਣੇ ਸਾਮਰਾਜ ਦੇ ਹਿੱਸਿਆਂ ਉੱਤੇ ਸੁੱਚੇ ਰੂਪ ਵਿੱਚ ਅਧਿਕਾਰ ਕਰ ਲਿਆ ਸੀ। ਅਕਬਰ  ਭਾਰਤ ਦੇ ਵੱਡੇ ਹਿੱਸੇ ਦਾ ਬਾਦਸ਼ਾਹ ਬਣ ਗਿਆ ਸੀ।
4.     ਜਹਾਂਗੀਰ ਦੀਆਂ ਜਿੱਤਾਂ – ਜਹਾਂਗੀਰ ਨੇ ਮੁਗਲ ਸਾਮਰਾਜ ਨੂੰ ਮਜਬੂਤ ਕਰਨ ਲਈ ਸਭ ਤੇਂ ਪਹਿਲਾਂ ਆਪਣੇ ਪੁੱਤਰ ਖੁਸਰੋ ਦੇ ਵਿਦਰੋਹ ਦਾ ਦਮਨ ਕੀਤਾ। ਉਸ ਤੋਂ ਪਿੱਛੋਂ ਉਸ ਨੇ ਬੰਗਾਲ ਅਤੇ ਅਵਧ ਨੂੰ ਮੁਗਲਾਂ ਦੇ ਕਬਜੇ ਵਿੱਚ ਕੀਤਾ। ਸੰਨ 1613 ਈਸਵੀ ਵਿੱਚ ਉਸਨੇ ਮੇਵਾੜ ਦੇ ਸ਼ਾਸਕ ਰਾਣਾ ਅਮਰ ਸਿੰਘ ਨੂੰ ਉਸ ਦੇ ਇਲਾਕਿਆਂ ਤੇ ਰਾਜ ਕਰਨ ਦਾ ਅਧਿਕਾਰ ਇਸ ਸ਼ਰਤ ਤੇ ਦਿੱਤਾ ਕਿ ਉਹ ਮੁਗਲ ਬਾਦਸ਼ਾਹ ਪ੍ਰਤੀ ਵਪਾਦਾਰ ਰਹੇਗਾ। ਸੰਨ 1620 ਵੀਸਵੀ ਵਿੱਚ ਜਹਾਂਗੀਰ ਨੇ ਕਾਂਕੜੇ ਉੱਤੇ ਵੀ ਜਿੱਤ ਪ੍ਰਾਪਤ ਕਰ ਲਈ ਸੀ। ਜਹਾਂਗੀਰ ਨੇ ਦੱਖਣ ਵਿੱਚ ਮੁਗਲਾਂ ਦੇ ਪ੍ਰਭਾਵ ਦਾ ਵਿਸਥਾਰ ਕਰਨ ਲਈ ਮਹਿਮਦਨਗਰ ਦੇ ਕਿਲ੍ਹੇ ਨੂੰ ਜਿੱਤ ਲਿਆ। ਪਰੰਤੂ ਅਹਿਮਦਨਗਰ ਦੇ ਸੈਨਾਪਤੀ ਮਲਿਕ ਐਬਰ ਨੇ ਦੱਖਣ ਦੇ ਇਲਾਕੇ ਜਿੱਤਣ ਲਈ ਮੁਗਲਾਂ ਦਾ ਵਿਰੋਧ ਕੀਤਾ। ਇਰਾਨੀਆਂ ਨੇ ਅਫਗਾਨਿਸਤਾਨ ਵਿੱਚ ਕੰਧਾਰ ਦਾ ਇਲਾਕਾ ਜਹਾਂਗੀਰ ਪਾਸੋਂ ਖੋਹ ਲਿਆ। ਜਹਾਂਗੀਰ ਨੇ 1611 ਈਸਵੀ ਵਿੱਚ ਨੂਰਜਹਾਂ ਨਾਲ ਸ਼ਾਦੀ ਕਰਵਾਈ। ਉਹ ਬਹੁਤ ਸੁੰਦਰ ਅਤੇ ਬੁੱਧੀਮਾਨ ਇਸਤਰੀ ਸੀ। ਉਹ ਬਹੁਤ ਅਭੁਲਾਸ਼ੀ ਅਤੇ ਰਾਜ ਦੇ ਸਾਸਨ ਪ੍ਰਬੰਧ ਵਿੱਚ ਦਿਲਚਸਪੀ ਰੱਖਦੀ ਸੀ। ਜਹਾਂਗੀਰ ਮਹੱਤਵਪੂਰਨ ਰਾਜਸੀ ਮਾਮਲਿਆਂ ਵਿੱਚ ਉਸਦੀ ਸਲਾਹ ਲੈਂਦਾ ਸੀ। ਇੱਥੋਂ ਤੱਕ ਕਿ ਜਹਾਂਗੀਰ ਅਤੇ ਨੂਰਜਹਾਂ ਦੇ ਨਾਂ ਦੇ ਸਾਂਝੇ ਸਿੱਕੇ ਵੀ ਜਾਰੀ ਕੀਤੇ।
5.     ਸ਼ਾਹਜਹਾਂ – ਆਪਣੇ ਪਿਤਾ ਜਹਾਂਗੀਰ ਦੀ ਮੌਤ ਤੋਂ ਪਿੱਛੋਂ 1628 ਈਸਵੀ ਵਿੱਚ ਸਾਹਜਹਾਂ ਗੱਦੀ ਉ4ਤੇ ਬੈਠਾ। ਉਸ ਨੂੰ ਬੁੰਦੇਲਖੰਡ ਅਤੇ ਦੱਖਣ ਵਿੱਚ ਬਹੁਤ ਸਾਰੇ ਵਿਦਰੋਹਾਂ ਦਾ ਟਾਕਰਾ ਕਰਨਾ ਪਿਆ। ਸੰਨ 1628 ੲਸਵੀ ਵਿੱਚ ਬੰਦੇਲਖੰਡ ਦੇ ਸਾਸਕ ਰਾਜਾ ਜੁਝਾਰ ਸਿੰਘ ਨੇ ਸ਼ਾਹਜਹਾਂ ਵਿਰੁੱਧ ਵਿਦਰੋਹ ਕਰ ਦਿੱਤਾ। ਪਹੰਤੂ ਉਹ ਹਾਰ ਗਿਆ। ਉਸ ਨੇ 1635 ਈਸਵੀ ਵਿੱਚ ਦੁਬਾਰਾ ਵਿਦਰੋਹ ਕਰ ਦਿੱਤਾ ਅਤੇ ਮੁਗਲਾ ਦੁਆਰਾ ਮਾਰਿਆ ਗਿਆ।ਸੰਨ 1633 ਈਸਵੀ ਵਿੱਚ ਸ਼ਾਹਜਹਾਂ ਨੇ ਦੱਖਣ ਵਿੱਚ ਅਹਿਮਦਨਗਰ ਉੱਤੇ ਹਮਲਾ ਕਰਕੇ ਉਸਨੂੰ ਮੁਗਲ ਸਾਮਰਾਜ ਵਿੱਚ ਮਿਲਾ ਲਿਆ। ਬੀਜਾਪੁਰ ਅਤੇ ਗੋਲਕੁੰਡਾ ਸੁਤੰਤਰ ਰਾਜਾਂ ਨੇ ਵੀ ਮੁਗਲਾਂ ਦੀ ਅਧੀਨਤਾ ਸਵੀਕਾਰ ਕਰ ਲਈ ਅਤੇ ਸ਼ਾਂਤੀ ਸੰਧੀ ਤੇ ਹਸਤਾਖਰ ਕਰ ਦਿੱਤੇ। ਸੰਨ 1657 ਈਸਵੀ ਵਿੱਚ ਸ਼ਾਹਜਹਾਂ ਬਿਮਾਰ ਪੈ ਗਿਆ ਅਤੇ ਉਸ ਦੇ ਪੁੱਤਰਾਂ ਵਿੱਚ ਰਾਜਗੱਦੀ ਲਈ ਸੰਘਰਸ਼ ਸ਼ੁਰੂ ਹੋ ਗਿਆ। ਔਰੰਗਜੇਬ ਨੇ ਸ਼ਾਹਜਹਾਂ ਨੂੰ ਆਗਰੇ ਦੇ ਕਿਲ੍ਹੇ ਵਿੱਚ ਕੈਦ ਕਰ ਲਿਆ ਅਤੇ ਆਪ ਬਾਦਸ਼ਾਹ ਬਣ ਗਿਆ।
6.     ਔਰੰਗਜੇਬ – ਇਹ ਮੂਗਲ ਸਾਮਰਾਜ ਦਾ ਆਖਰੀ ਪ੍ਰਸਿੱਧ ਸ਼ਾਸਕਸੀ। ਉਸ ਨੇ 1658-1707 ਈਸਵੀ ਤੱਕ ਸ਼ਾਸਨ ਕੀਤਾ। ਉਸ ਦੇ ਸਾਮਰਾਜ ਵਿੱਚ ਲਗਪਗ ਸਾਰਾ ਭਾਰਤ ਸ਼ਾਮਲ ਸੀ।
   

Aurangzeb


ਪਰੰਤੂ ਉਸ ਦਾ ਰਾਜਕਾਲ ਮੁਸੀਬਤਾਂ ਨਾਲ ਭਰਿਆ ਹੋਇਆ ਸੀ। 1669 ਈਸਵੀ ਵਿੱਚ ਮਥੁਰਾ, ਆਗਰਾ ਦੇ ਜਾਟਾਂ ਨੇ ਔਰੰਗਜੇਬ ਦੇ ਵਿਰੁੱਧ ਵਿਦਰੋਹ ਕਰ ਦਿੱਤਾ। ਉਸ ਨੇ ਵਿਦਰੋਹ ਨੂੰ ਤਾਂ ਕੁਚਲ ਦਿੱਤਾ ਪਰੰਤੂ ਜਾਟਾਂ ਨੇ ਮੁਗਲਾਂ ਵਿਰੁੱਧ ਲੜਾਈ ਜਾਰੀ ਰੱਖੀ। ਨਰਨੋਲ ਅਤੇ ਮੇਵਾੜ ਵਿੱਚ ਸਤਨਾਮੀਏ ਹਿੰਦੂ ਸਾਧੂਆਂ ਦੀ ਇੱਕ ਸੰਪ੍ਰਦਾਇ ਸੀ, ਉਹਨਾਂ ਦੀ ਹੱਤਿਆਂ ਨੇ ਸਤਨਾਮੀਆਂ ਨੂੰ ਮੁਗਲਾਂ ਵਿਰੁੱਧ ਵਿਦਰੋਹ ਕਰਨ ਲਈ ਮਜਬੂਰ ਕਰ ਦਿੱਤਾ। ਪਰੰਤੂ ਮੁਗਲਾਂ ਨੇ ਦਿਦਰੋਹ ਨੂੰ ਕੁਚਲ ਦਿੱਤਾ। ਔਰੰਗਜੈਬ ਦੀ ਕਠੋਰ ਭੂਮੀ ਸੁਧਾਰ ਨੀਤੀ ਕਾਰਣ ਬੁਦੇਲਾਂ ਨੇ ਬੁੰਦੇਲਖੰਡ ਵਿੱਚ ਵਿਦਰੋਹ ਕਰ ਦਿੱਤਾ। ਔਰੰਗਜੇਬ ਨੇ ਇਸ ਵਿਦਰੋਹ ਨੂੰ ਵੀ ਕੁਚਲ ਦਿੱਤਾ। ਔਰੰਗਜੈਬ ਦੇ ਵਿਰੁੱਦ ਰਾਜਪੂਤ, ਮਰਾਠਿਆਂ ਅਤੇ ਸਿੱਖਾਂ ਨੇ ਸ਼ਕਤੀਸ਼ਾਲੀ ਵਿਦਰੋਹ ਕਰ ਦਿੱਤੇ, ਜਿਨ੍ਹਾਂ ਨੂੰ ਕੁਚਲਣ ਲਈ ਬਹੁਤ ਸਮਾਂ ਲੱਗਾ। ਸੰਨ 1707 ਈਸਵੀ ਵਿੱਚ ਔਰੰਗਜੇਬ ਦੀ ਮੌਤ ਤੋਂ ਬਾਅਦ ਉਸ ਦੇ ਉਤਰਾਧਿਕਾਰੀ ਬਹਦਰ ਸ਼ਾਹ ਨੇ ਗੱਦੀ ਸੰਭਾਲੀ ਪਰ ਔਰੰਗਜੇਬ ਦੇ ਸਾਰੇ ਹੀ ਉਤਰਾਧਿਕਾਰੀ ਕਮਜੋਰ ਸਿੱਧ ਹੋਏ ਉਹ ਮੁਗਲ ਸਾਮਰਾਜ ਨੂੰ ਬਚਾ ਨਾ ਸਕੇ। ਨਾਦਰ ਸ਼ਾਹ ਅਤੇ ਅਬਦਾਲੀ ਦੇ ਹਮਲਿਆਂ ਨੇ ਵੀ ਮੁਗਲ ਸਾਮਰਾਜ ਦੀ ਕਮਰ ਤੋੜ ਦਿੱਤੀ।













Comments

Popular posts from this blog

Delhi Sultanate (ਦਿੱਲੀ ਸਲਤਨਤ)

Sikh Religion (Guru Nanak Dev Ji) ਸਿੱਖ ਧਰਮ ( ਗੁਰੂ ਨਾਨਕ ਦੇਵ ਜੀ)

Vedic Period Civilization ( ਵੈਦਿਕ ਸੱਭਿਅਤਾ)

Punjab GK General Knowledge about

Guru Ramdas ji And Guru Arjan Dev ji (ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ)

History 600 BCE (ਬੁੱਧ ਅਤੇ ਜੈਨ ਧਰਮ ਸਮਾਂ)

Indian History 300 BC to 200 BC (ਭਾਰਤ ਦਾ ਇਤਿਹਾਸ 300 ਈ. ਪੂਰਵ ਤੋਂ 200 ਈ. ਪੂਰਵ ਤੱਕ )

Questions about Guru Angad Dev ji And Guru Amardas ji (ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਸਬੰਧੀ ਪ੍ਰਸ਼ਨ)

Gupt Samaraj (ਗੁਪਤ ਸਾਮਾਰਾਜ)