PRITHVI RAJ CHAUHAN , MUHAMAD GAURI AND MAHMOOD GAZNVI ( ਪ੍ਰਿਥਵੀ ਰਾਜ ਚੌਹਾਨ, ਮੁਹੰਮਦ ਗੌਰੀ, ਮਹਿਮੂਦ ਗਜ਼ਨਵੀ)
PRITHVI RAJ CHAUHAN , MUHAMAD GAURI AND MAHMOOD GAZNVI ( ਪ੍ਰਿਥਵੀ ਰਾਜ ਚੌਹਾਨ, ਮੁਹੰਮਦ ਗੌਰੀ, ਮਹਿਮੂਦ ਗਜ਼ਨਵੀ)ਪ੍ਰਿਥਵੀ ਰਾਜ ਚੌਹਾਨ, ਮੁਹੰਮਦ ਗੌਰੀ, ਮਹਿਮੂਦ ਗਜ਼ਨਵੀ |
ਸੱਤਵੀਂ ਤੋਂ ਬਾਰਵੀਂ ਸਦੀ ਦੇ ਨਵੇਂ ਰਾਜ ਅਤੇ ਰਾਜੇ
ਮੁੱਢਲੇ
ਮੱਧਕਾਲੀਨ ਯੁਗ ਦੌਰਾਨ ਭਾਰਤ ਦੇ ਉੱਤਰੀ ਅਤੇ ਦੱਖਣੀ ਭਾਗਾਂ ਵਿੱਚ ਬਹੁਤ ਸਾਰੇ ਨਵੇਂ ਰਾਜਾਂ ਦਾ
ਉਥਾਨ ਹੋਇਆ । ਉਸ ਸਮੇਂ ਉੱਤਰੀ ਭਾਰਤ ਵਿੱਚ ਪ੍ਰਤਿਹਾਰ, ਪਾਲ, ਰਾਜਪੂਤਰਾਜ, ਗਜ਼ਨਵੀ ਅਤੇ ਗੌਰੀ
ਰਾਜ ਸਥਾਪਤ ਸਨ। ਦੱਖਨ ਵਿੱਚ ਰਾਸ਼ਟਰਕੂਟ ਰਾਜ ਕਰਦੇ ਸਨ। ਇੱਥੋਂ ਹੋਰ ਵੀ ਬਹੁਤ ਸਾਰੇ ਛੋਟੇ ਛੋਟੇ
ਰਾਜ ਸਨ। ਦੱਖਣ ਵਿੱਚ ਪੱਲਵ, ਪਾਂਡਯ ਅਤੇ ਚੋਲ ਰਾਜ ਸਥਾਪਤ ਸਨ।
ਉੱਤਰੀ ਭਾਰਤ ਵਿੱਚ ਨਵੇਂ ਰਾਜਾਂ ਦੀ ਸਥਾਪਨਾ
1.
ਗੁਰਜਰ-ਪ੍ਰਤਿਹਾਰ
ਵੰਸ਼ – ਗੁਰਜਰ-ਪ੍ਰਤਿਹਾਰ ਸ਼ਾਸਕ ਰਾਜਸਥਾਨ ਅਤੇ ਗੁਜਰਾਤ ਦੇ ਹਿੱਸਿਆਂ ਵਿੱਚ ਰਾਜ ਕਰਦੇ ਸਨ।
ਨਾਗਾਭੱਟ ਪਹਿਲੇ ਨੇ 725 ਈ. ਵਿੱਚ ਅਵੰਤੀ ਅਤੇ ਦੱਖਣੀ ਰਾਜਸਥਾਨ ਦੇ ਭਾਗਾਂ ਵਿੱਚ ਪ੍ਰਤਿਹਾਰ ਵੰਸ਼
ਦੀ ਸਥਾਪਨਾ ਕੀਤੀ। ਮਿਹਿਰਭੋਜ ਵਿਸ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸੀ। ਉਸਦੇ ਰਾਜਕਾਲ ਵਿੱਚ
ਇਹ ਵੰਸ਼ ਆਪਣਈ ਚਰਮ ਸੀਮਾ ਤੇ ਸੀ। ਇੱਥੋਂ ਤੱਕ ਕਿ ਉਸਨੇ ਕਨੌਜ ਨੂੰ ਵੀ ਜਿੱਤ ਲਿਆ ਸੀ। ਉਸਦਾ
ਪੁੱਤਰ ਮਹਿੰਦਰਪਾਲ ਉਸਦਾ ਉੱਤਰਧਿਕਾਰੀ ਬਣਿਆ। ਉਸਨੇ 885 ਈਸਵੀ ਤੋਂ 910 ਈਸਵੀ ਤੱਕ ਰਾਜ ਕੀਤਾ।
ਪ੍ਰਤਿਹਾਰ ਸ਼ਾਸਕ ਰਾਜਪਾਲ ਨੇ 1018-19 ਈਸਵੀ ਵਿੱਚ ਮਹਿਮੂਦ ਗਜਨਵੀ ਦੀ ਅਧੀਨਤਾ ਸਵੀਕਾਰ ਕਰ ਲਈ
ਸੀ। ਅੰਤ ਉਹ ਰਾਜਪੂਤਾਂ ਹੱਥੋਂ ਮਾਰਿਆ ਗਿਆ ਅਤੇ
ਇਸ ਤਰ੍ਹਾਂ ਪ੍ਰਤਿਹਾਰ ਵੰਸ਼ ਦਾ ਅੰਤ ਹੋ ਗਿਆ।
2.
ਪਾਲ
ਵੰਸ਼ – ਪਾਲ ਵੰਸ਼ ਦੇ ਸ਼ਾਸਕਾਂ ਨੇ ਬੰਗਾਲ, ਬਿਹਾਰ ਅਤੇ ਝਾਰਖੰਡ ਦੇ ਖੇਤਰਾਂ ਤੇ ਰਾਜ ਕੀਤਾ। ਸੰਨ
750 ਈਸਵੀ ਵਿੱਚ ਗੋਪਾਲ ਨੇ ਬਿਹਾਰ ਅਤੇ ਬੰਗਾਲ ਵਿੱਚ ਪਾਲ ਵੰਸ਼ ਦੀ ਸਥਾਪਨਾ ਕੀਤੀ। ਉਹ ਇੱਕ ਬੋਧੀ
ਸੀ। ਉਸਨੇ ਵਿਕ੍ਰਮਸਿਲਾ ਵਿਹਾਰ ਦੀ ਸਥਾਪਨਾ ਕੀਤੀ। ਇਹ ਬਾਅਦ ਵਿੱਚ ਇੱਕ ਮਸ਼ਹੂਰ ਯੂਨੀਵਰਸਿਟੀ
ਬਣਿਆ। ਉਸਦਾ ਉੱਤਰਾਧਿਕਾਰੀ ਦੇਵਪਾਲ ਵੀ ਇੱਕ ਪ੍ਰਸਿੱਧ ਸ਼ਾਸਕ ਸੀ। ਬਾਰਵੀਂ ਸਦੀ ਦੇ ਅੰਤ ਤੱਕ ਪਾਲ
ਵੰਸ਼ ਦਾ ਅੰਤ ਹੋ ਗਿਆ।
3.
ਰਾਸ਼ਟਰਕੂਟ
ਵੰਸ਼ – ਰਾਸ਼ਟਰਕੂਟ ਦੱਕਨ ਜੋ ਕਿ ਕ੍ਰਿਸ਼ਨਾ ਅਤੇ ਤੁੰਗਭਦਰਾ ਨਦੀਆਂ ਦੇ ਉੱਤਰੀ ਇਲਾਕੇ ਨੂੰ ਕਿਹਾ
ਜਾਂਦਾ ਹੈ, ਵਿੱਚ ਰਾਜ ਕਰਦੇ ਸਨ। ਦੰਤੀਦੁਰਗ ਨੇ 742 ਈਸਵੀ ਵਿੱਚ ਵਰਤਮਾਨ ਮਹਾਂਰਾਸ਼ਟਰ ਵਿੱਚ
ਰਾਸ਼ਟਰਕੂਟ ਵੰਸ਼ ਦੀ ਸਥਾਪਨਾ ਕੀਤੀ। ਦੰਤੀਦੁਰਗ ਦੀ ਮੌਤ ਤੋਂ ਪਿੱਛੋਂ ਉਸਦਾ ਪੁੱਤਰ ਕ੍ਰਿਸ਼ਨ ਪਹਿਲਾ
ਗੱਦੀ ਤੇ ਬੈਠਾ। ਉਸਤੋਂ ਪਿੱਛੋਂ ਗੌਵਿੰਦ ਦੂਜਾ, ਗੌਵਿੰਦ ਤੀਜਾ, ਅਮੋਘਵਰਸ਼ ਅਤੇ ਕ੍ਰਿਸ਼ਨ ਤੀਜਾ
ਰਾਜਗੱਦੀ ਤੇ ਬੈਠੇ। ਇਹਨਾਂ ਨੇ ਦੱਖਣੀ ਭਾਰਤ ਵਿੱਚ ਚਾਲੂਕਿਆ ਅਤੇ ਪੱਲਵਾਂ ਨਾਲ ਯੁੱਧ ਕੀਤੇ। ਕ੍ਰਿਸ਼ਨ
ਤੀਜੇ ਦੀ ਮੌਤ ਤੋਂ ਪਿੱਛੋਂ ਰਾਸ਼ਟਰਕੂਟ ਵੰਸ਼ ਦਾ ਅੰਤ ਹੋ ਗਿਆ। ਰਾਸ਼ਟਰਕੂਟ ਰਾਜੇ ਕਲਾ ਅਤੇ ਸਾਹਿਤ
ਦੇ ਸਰਪ੍ਰਸਤ ਸਨ। ਰਾਸ਼ਟਰਕੂਟ ਰਾਜਿਆਂ ਨੇ ਸ਼ੈਵ ਧਰਮ ਅਤੇ ਵੈਸ਼ਨਵ ਧਰਮ ਵਿੱਚ ਵਿਸ਼ਵਾਸ ਰੱਖਦੇ ਸਨ।
ਕਨੌਜ ਲਈ ਸੰਘਰਸ਼
ਰਾਜਾ
ਹਰਸ਼ਵਰਧਨ ਦੀ ਰਾਜਧਾਨੀ ਕਨੌਜ ਸੀ। ਕਨੌਜ ਦੀ ਭੂਗੋਲਿਕ ਸਥਿਤੀ ਅਜਿਹੀ ਸੀ ਕਿ ਜਿਹੜਾ ਵੀ ਕਨੌਜ
ਉੱਤੇ ਕਬਜਾ ਕਰਦਾ ਸੀ, ਉਹ ਸਾਰੀ ਗੰਗਾ ਵਾਦੀ ਤੇ ਕਬਜਾ ਕਰ ਸਕਦਾ ਸੀ। ਸਿੱਟੇ ਵਜੋਂ ਤਿੰਨ ਸ਼ਕਤੀਆਂ
– ਗੁਰਜਰ-ਪ੍ਰਤਿਹਾਰ, ਪਾਲ ਅਤੇ ਰਾਸ਼ਟਰਕੂਟ ਸ਼ਾਸਕਾਂ ਵਿੱਚਕਾਰ ਕਨੌਜ ਲਈ ਸੰਘਰਸ਼ ਸ਼ੁਰੂ ਹੋ ਗਿਆ। ਇਹ
ਸੰਘਰਸ਼ ਲਗਪਗ 200 ਸਾਲਾਂ ਤੱਕ ਚਲਦਾ ਰਿਹਾ। ਇਸ ਲਈ ਇਤਿਹਾਸਕਾਰਾਂ ਨੇ ਇਸਨੂੰ ਤ੍ਰੈ ਪੱਖੀ ਸੰਘਰਸ਼
ਦਾ ਨਾਮ ਦਿੱਤਾ ਹੈ। ਇਸ ਸੰਘਰਸ਼ ਨੇ ਇਹਨਾਂ ਤਿੰਨਾ ਹੀ ਵੰਸਾ ਨੂੰ ਬਹੁਤ ਕਮਜੋਰ ਕਰ ਦਿੱਤਾ ਸੀ।
4.
ਚੌਹਾਨ
ਵੰਸ਼ – ਯੁੱਧ ਕਰਨ ਵਾਲੇ ਰਾਜਿਆਂ ਵਿੱਚਕਾਰ ਚਾਹਮਾਨ ਵੀ ਸ਼ਾਮਲ ਸਨ ਜ ਬਾਅਦ ਵਿੱਚ ਚੌਹਾਨ ਨਾਂ ਨਾਲ
ਪ੍ਰਸਿੱਧ ਹੋਏ। ਚੌਹਾਨ ਵੰਸ਼ ਦੇ ਰਾਜੇ ਦਿੱਲੀ ਅਤੇ ਅਜਮੇਰ ਅਤੇ ਆਸ ਪਾਸ ਦੇ ਇਲਾਕਿਆਂ ਉੱਪਰ ਰਾਜ
ਕਰਦੇ ਸਨ। ਉਹਨਾਂ ਨੇ ਪੱਛਮ ਅਤੇ ਪੂਰਬ ਦਿਸ਼ਾ ਵੱਲ ਆਪਣੇ ਰਾਜ ਦਾ ਵਿਸਥਾਰ ਕਰਨਾ ਚਾਹਿਆ। ਇਸ ਲਈ
ਉਨ੍ਹਾਂ ਨੇ ਗੁਜਰਾਤ ਦੇ ਚਾਲੂਕਿਆਂ ਅਤੇ ਗੁੜਵਾਲਿਆਂ ਨਾਲ ਯੁੱਧ ਕੀਤਾ। ਚੌਹਾਨ ਵੰਸ਼ ਦਾ ਸਭ ਤੋਂ
ਸ਼ਕਤੀਸ਼ਾਲੀ ਰਾਜਾ ਪ੍ਰਿਥਵੀਰਾਜ ਚੌਹਾਨ ਸੀ। ਉਸਨੇ 1179 ਤੋਂ 1192 ਤੱਕ ਰਾਜ ਕੀਤਾ। ਉਸਨੇ ਮਹੁੰਮਦ
ਗੌਰੀ ਨੂੰ 1191 ਈਸਵੀ ਵਿੱਚ ਤਰਾਇਨ ਦੀ ਪਹਿਲੀ ਲੜਾਈ ਵਿੱਚ ਹਰਾਇਆ। ਪਰੰਤੂ ਉਹ 1192 ਈਸਵੀ ਵਿੱਚ
ਮਹੁੰਮਦ ਗੌਰੀ ਕੋਲੋ ਤਰਾਇਨ ਦੀ ਦੂਜੀ ਲੜਾਈ ਵਿੱਚ ਹਾਰ ਗਿਆ ਅਤੇ ਮਾਰਿਆ ਗਿਆ।
ਰਾਜਪੂਤ
ਰਾਜਾ
ਹਰਸ਼ ਵਰਧਨ ਦੀ ਮੌਤ ਤੋਂ ਪਿੱਛੋ ਦੇਸ਼ ਬਹੁਤ ਸਾਰੇ ਛੋਟੇ ਛੋਟੇ ਰਾਜਾਂ ਵਿੱਚ ਵੰਡਿਆ ਗਿਆ। ਇਹਨਾਂ
ਵਿੱਚੋਂ ਬਹੁਤ ਸਾਰੇ ਰਾਜਾਂ ਵਿੱਚ ਰਾਜਪੂਤਾਂ ਦਾ ਰਾਜ ਸੀ। ਉਹ ਆਪਸ ਵਿੱਚ ਲੜਦੇ ਰਹਿੰਦੇ ਸਨ ਇਸ
ਕਰਕੇ ਬਹੁਤ ਗਿਣਤੀ ਵਿੱਚ ਰਾਜ ਹੋਂਦ ਵਿੱਚ ਆਏ, ਖਤਮ ਹੋਏ ਅਤੇ ਦੁਬਾਰਾ ਸਥਾਪਿਤ ਹੋਏ। ਅੱਠਵੀਂ
ਸਦੀ ਤੋਂ ਬਾਰਵੀਂ ਸਦੀ ਤੱਕ ਬਹੁਤ ਸਾਰੇ ਰਾਜਪੂਤ ਰਾਜ ਹੋਂਦ ਵਿੱਚ ਆਏ । ਜਿਸ ਕਾਰਨ ਇਸ ਸਮੇਂ ਨੂੰ
ਰਾਜਪੂਤ ਕਾਲ ਵੀ ਕਿਹਾ ਜਾਂਦਾ ਹੈ।
ਮਹਿਮੂਦ ਗਜ਼ਨਵੀ
ਮੁੱਧ
ਕਾਲੀਨ ਯੁੱਗ ਵਿੱਚ ਵਿੱਚ ਮਹਿਮੂਦ ਗਜ਼ਨਵੀ, ਗਜ਼ਨੀ ਰਾਜ ਦਾ ਸ਼ਾਸਕ ਸੀ, ਜੋ ਕਿ ਵਰਤਮਾਨ ਸਮੇਂ
ਅਫਗਾਨਿਸਤਾਨ ਹੈ। ਉਹ ਗਜ਼ਨੀ ਰਾਜ ਨੂੰ ਸ਼ਕਤੀਸ਼ਾਲੀ ਰਾਜ ਬਣਾਉਣਾ ਚਾਹੁੰਦਾ ਸੀ। ਇਸ ਲਈ ਉਹ ਲਈ ਉਹ
ਇੱਕ ਵੱਡੀ ਫੌਜ ਬਣਾਉਣੀ ਚਾਹੁੰਦਾ ਸੀ ਅਤੇ ਇਸ ਮੰਤਵ ਨੂੰ ਪੂਰਾ ਕਰਨ ਲਈ ਉਸਨੂੰ ਬਹੁਤ ਸਾਰੇ ਧਨ
ਦੀ ਜਰੂਰਤ ਸੀ। ਉਸਨੇ ਧਨ ਇੱਕਠਾ ਕਰਨ ਲਈ ਭਾਰਤ ਉੱਪਰ 1001 ਤੋਂ 1025 ਈਸਵੀ ਤੱਕ 17 ਵਾਰ ਹਮਲੇ
ਕੀਤੇ। ਜਿਨ੍ਹਾਂ ਵਿੱਚੋਂ ਪ੍ਰਮੁੱਖ ਹਮਲਿਆਂ ਦਾ ਵਰਨਣ ਇਸ ਤਰ੍ਹਾਂ ਹੈ –
1.
ਜੈਪਾਲ
ਉੱਪਰ ਹਮਲਾ ਸੰਨ 1001 ਈਸਵੀ – ਇਸ ਹਮਲੇ ਵਿੱਚ ਮਹਿਮੂਦ ਗਜਨਵੀ ਨੇ ਹਿੰਦੂਸ਼ਾਹੀ ਰਾਜੇ ਜੈਪਾਲ ਨੂੰ
ਹਰਾਇਆ ਸੀ।
2.
ਆਨੰਦਪਾਲ
ਉੱਪਰ ਹਮਲਾ ਸੰਨ 1008 ਈਸਵੀ- ਆਨੰਦਪਾਲ ਨੇ ਉੱਜੈਨ, ਗਵਾਲੀਆਰ, ਕਾਲਿੰਜਰ, ਦਿੱਲੀ ਅਤੇ ਅਜ਼ਮੇਰ
ਦੇ ਹਿੰਦੂ ਸ਼ਾਸਕਾਂ ਨੂੰ ਇੱਕਠਾ ਕਰ ਲਿਆ। ਮਹਿਮੂਦ ਗਜ਼ਨਵੀ ਨੇ ਇਹਨਾਂ ਨੂੰ ਹਰਾ ਦਿੱਤਾ ਸੀ।
3.
ਨਗਰਕੋਟ
ਉੱਪਰ ਹਮਲਾ ਸੰਨ 1009 ਈਸਵੀ -
4.
ਥਾਨੇਸਰ
ਉੱਪਰ ਹਮਲਾ ਸੰਨ 1014 ਈਸਵੀ
5.
ਮਥਰਾ
ਅਤੇ ਕਨੌਜ ਉੱਪਰ ਹਮਲਾ ਸੰਨ 1018-19 ਈਸਵੀ
6.
ਕਾਲਿੰਜਰ
ਉੱਪਰ ਹਮਲਾ ਸੰਨ 1021 ਈਸਵੀ
7.
ਸੋਮਨਾਥ
ਦੇ ਮੰਦਰ ਉੱਪਰ ਹਮਲਾ ਸੰਨ 1025 ਈਸਵੀ – ਮਹਿਮੂਦ ਗਜ਼ਨਵੀ ਨੇ ਕਾਠੀਆਵਾੜ ਵਿਖੇ ਸੋਮਨਾਥ ਮੰਦਰ ਤੇ
ਹਮਲਾ ਕੀਤਾ ਅਤੇ ਉਥੋਂ ਸੈਕੜੇ ਮਣ ਸੋਨਾ, ਚਾਂਦੀ ਅਤੇ ਗਹਿਣੇ ਲੈ ਗਿਆ।
ਮਹੁੰਮਦ ਗੌਰੀ
ਮਹੁੰਮਦ
ਗੌਰੀ, ਅਫਗਾਨਿਸਤਾਨ ਦੇ ਗੌਰ ਰਾਜ਼ ਦਾ ਸ਼ਾਸਕ ਸੀ। ਉਸਨੇ ਭਾਰਤ ਵਿੱਚ ਆਪਣਾ ਰਾਜ ਸਥਾਪਤ ਕਰਨ ਲਈ
ਹਮਲਾ ਕੀਤਾ। ਉਸਨੇ ਸੰਨ 1175 ਈਸਵੀ ਵਿੱਚ ਮੁਲਤਾਨ ਉੱਪਰ ਹਮਲਾ ਕੀਤਾ ਅਤੇ ਮੁਲਤਾਨ ਉੱਪਰ ਕਬਜਾ
ਕਰ ਲਿਆ। ਫਿਰ ਉਸਨੇ ਸੰਨ 1178 ਈਸਵੀ ਵਿੱਚ ਗੁਜਰਾਤ ਉੱਪਰ ਹਮਲਾ ਕੀਤਾ ਅਤੇ ਉੱਥੋਂ ਦੇ ਸ਼ਾਸਕ
ਭੀਮਦੇਵ ਨੇ ਉਸਨੂੰ ਕਰਾਰੀ ਹਾਰ ਦਿੱਤੀ। ਇਸਤੋਂ ਬਾਅਦ ਮਹੁੰਮਦ ਗੌਰੀ ਨੇ ਸੰਨ 1179 ਈਸਵੀ ਵਿੱਚ
ਪਿਸ਼ਾਵਰ ਅਤੇ ਸੰਨ 1182 ਈਸਵੀ ਵਿੱਚ ਸਿਆਲਕੋਟ ਅਤੇ ਪੰਜਾਬ ਉੱਪਰ ਜਿੱਤ ਪ੍ਰਾਪਤ ਕੀਤੀ। ਸੰਨ 1194 ਈਸਵੀ ਵਿੱਚ ਮਹੁੰਮਦ ਗੌਰੀ ਨੇ ਕਨੌਜ਼
ਦੇ ਰਾਜਾ ਜੈਚੰਦ ਨੂੰ ਚੰਦਰਵਾੜਾ ਦੀ ਲੜਾਈ ਵਿੱਚ ਹਰਾ ਦਿੱਤਾ। ਬਾਅਦ ਵਿੱਚ ਉਸਦੀ ਫੌਜ ਨੇ ਗੰਗਾ –
ਜਮਨਾ ਦੁਆਬ ਦੇ ਸਾਰੇ ਖੇਤਰ ਉੱਪਰ ਕਬਜਾ ਕਰ ਲਿਆ। ਜਲਦੀ ਹੀ ਉਸਨੇ ਭਾਰਤ ਵਿੱਚ ਇੱਕ ਵਿਸਾਲ ਤੁਰਕ
ਸਾਮਰਾਜ ਦੀ ਸਥਾਪਨਾ ਕੀਤੀ
ਮਹੱਤਵਪੂਰਨ ਯਾਦ ਰੱਖਣ ਯੋਗ ਗੱਲਾਂ
1.
ਮੁੱਢਲੇ
ਮੱਧਕਾਲੀਨ ਯੁੱਗ ਦੌਰਾਨ ਭਾਰਤੀ ਉੱਪਮਹਾਂਦੀਪ ਦੇ ਉੱਤਰੀ ਭਾਗ ਵਿੱਚ ਗੁਰਜਰ-ਪ੍ਰਤਿਹਾਰ ਵੰਸ਼, ਪਾਲ
ਵੰਸ਼ ਅਤੇ ਰਾਸ਼ਟਰਕੂਟ ਵੰਸ਼ ਆਦਿ ਨਵੇਂ ਰਾਜ ਸਥਾਪਤ ਹੋਏ।
2.
ਮੁੱਢਲੇ
ਮੱਧਕਾਲੀਨ ਯੁੱਗ ਦੌਰਾਨ ਭਾਰਤ ਦੇ ਉੱਤਰੀ ਭਾਗ ਵਿੱਚ ਜਾਤੀ ਪ੍ਰਥਾ ਬਹੁਤ ਕਠੋਰ ਸੀ। ਸਮਾਜ ਚਾਰ
ਵਰਗਾਂ – ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ ਵਿੱਚ ਵੰਡਿਆ ਹੋਇਆ ਸੀ।
3.
ਮੁੱਢਲੇ
ਮੱਧਕਾਲੀਨ ਯੁੱਗ ਦੌਰਾਨ ਉੱਤਰੀ ਭਾਰਤ ਵਿੱਚ ਜੈਨ ਧਰਮ, ਬੁੱਧ ਧਰਮ, ਸ਼ੈਵ ਅਤੇ ਵੈਸ਼ਨਵ ਧਰਮ ਦਾ
ਵਿਕਾਸ ਹੋਇਆ।
4.
ਮੁੱਢਲੇ
ਮੱਧਕਾਲੀਨ ਕਾਲ ਦੌਰਾਨ ਭਾਰਤੀ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ।
5.
ਕਨੌਜ
ਤੇ ਜਿੱਤ ਪ੍ਰਾਪਤ ਕਰਨ ਲਈ ਪਾਲ, ਗੁਰਜਰ-ਪ੍ਰਤਿਹਾਰ ਅਤੇ ਰਾਸ਼ਟਰਕੂਟਾਂ ਵਿਚਕਾਰ ਸੰਘਰਸ਼ ਹੋਇਆ ਸੀ।
6.
ਪ੍ਰਿਥਵੀ
ਰਾਜ ਚੌਹਾਨ, ਚੌਹਾਨ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਸੀ।
7.
ਮਹਿਮੂਦ
ਗਜ਼ਨਵੀ ਨੇ ਭਾਰਤ ਉੱਤੇ ਸਤਾਰਾਂ ਹਮਲੇ ਕੀਤੇ।
8.
ਮਹੁੰਮਦ
ਗੌਰੀ ਨੇ ਪ੍ਰਿਥਵੀ ਰਾਜ ਚੌਹਾਨ ਨੂੰ ਤਰਾਇਨ ਦੀ ਦੂਜੀ ਲੜਾਈ ਵਿੱਚ ਜੋ ਕਿ 1192 ਈਸਵੀ ਨੂੰ ਹੋਈ
ਸੀ ਵਿੱਚ ਹਰਾ ਦਿੱਤਾ ਸੀ।
Comments
Post a Comment
if you have any doubt feel free to write me @ my email muktsarcity544@gmail.com