Historical Buildings in India (ਭਾਰਤ ਵਿੱਚ ਇਤਿਹਾਸਕ ਇਮਾਰਤਾਂ)
| Historical Buildings in India |
ਭਾਰਤੀ ਇਤਿਹਾਸ ਵਿੱਚ ਸਮਾਰਕ ਨਿਰਮਾਣ ਕਲਾ
ਇਸ ਲੇਖ ਵਿੱਚ ਅਸੀਂ ਸੰਨ 800 ਤੋਂ ਲੈ ਕੇ ਸੰਨ 1707 ਤੱਕ ਬਣਾਈਆਂ
ਗਈਆਂ ਇਮਾਰਤਾਂ ਅਤੇ ਇਹਨਾਂ ਦੇ ਇਤਿਹਾਸ ਬਾਰੇ ਪੜ੍ਹਾਂਗੇ –
ਉੱਤਰੀ ਭਾਰਤ ਵਿੱਚ ਸਮਾਰਕ ਨਿਰਮਾਣ ਕਲਾ 800 ਈਸਵੀ ਤੋਂ 1200 ਈਸਵੀ
ਤੱਕ
ਇਸ ਸਮੇਂ ਉੱਤਰੀ ਭਾਰਤ ਵਿੱਚ ਬਹੁਤ ਸਾਰੇ ਮੰਦਰਾਂ ਦਾ ਨਿਰਮਾਣ ਕੀਤਾ
ਗਿਆ। ਜਿਵੇਂ ਕਿ ਜਗਨਨਾਥ ਪੁਰੀ ਵਿੱ ਵਿਸ਼ਨੂੰ ਦਾ ਮੰਦਰ, ਭੁਵਨੇਸ਼ਵਰ ਵਿੱਚ ਲਿੰਗਰਾਜ ਮੰਦਰ,
ਕੋਨਾਰਕ ਵਿੱਚ ਸੂਰਜ ਮੰਦਰ ਅਤੇ ਮਾਊਂਟਆਬੂ ਵਿੱਚ ਤੇਜ ਪਾਲ ਮੰਦਰ ਆਦਿ।
ਮੰਦਰ ਨਿਰਮਾਣ ਕਲਾ ਦੇ ਢੰਗ ਨੂੰ ਨਾਗਰਾ ਸ਼ੈਲੀ ਕਿਹਾ ਜਾਂਦਾ ਸੀ। ਮੱਧ
ਪ੍ਰਦੇਸ਼ ਵਿੱਚ ਖੁਜਰਾਹੋ ਦਾ ਮੰਦਰ, ਇਸ ਨਮੂਨੇ ਦੀ ਨਿਰਮਾਣ ਕਲਾ ਦੀ ਇੱਕ ਵਧੀਆ ਉਦਾਹਰਣ ਹੈ। ਇਹ
ਮੰਦਰ ਚੰਦੇਲ ਸ਼ਾਸਕਾਂ ਦੁਆਰਾ ਬਣਾਏ ਗਏ ਸਨ। ਭੁਵਨੇਸ਼ਵਰ ਵਿੱਚ ਲਿੰਗਰਾਜ ਮੰਦਰ, ਕੋਨਾਰਕ ਵਿੱਚ
ਸੂਰਜ ਮੰਦਰ ਅਤੇ ਪੁਰੀ ਵਿਕੇ ਜਗਨਨਾਥ ਦਾ ਮੰਦਰ ਨਾਗਰਾ ਨਿਰਮਾਣ ਕਲਾ ਸੈਲੀ ਦੇ ਹੀ ਨਮੂਨੇ ਹਨ।
ਗੁਜਰਾਤ ਦੇ ਸੋਲਾਕੀ ਵੰਸ਼ ਦੇ ਸਾਸਕਾਂ ਨੇ ਮਾਊਟਆਬੂ ਵਿਖੇ ਤੇਜਪਾਲ ਮੰਦਰ
ਬਣਾਇਆ। ਉਥੇ ਹੋਰ ਵੀ ਬਹੁਤ ਸਾਰੇ ਮੰਦਰ ਹਨ ਜਿਹੜੇ ਸੰਗਮਰਮਰ ਦੇ ਬਣੇ ਹੋਏ ਹਨ। ਇਹ ਬਹੁਤ ਹੀ
ਸ਼ਾਨਦਾਰ ਅਤੇ ਉੱਤਮ ਕਾਰੀਗਰੀ ਨੂੰ ਦਰਸਾਉਂਦੇ ਹਨ। ਉਹਨਾਂ ਦੀਆਂ ਦੀਵਾਰਾਂ ਦੇ ਅਂਦਰਲੇ ਪਾਸੇ ਤੇ
ਸੂਖਮ ਮੂਰਤੀਆਂ ਉਕਰੀਆਂ ਹੋਈਆਂ ਹਨ ਜਦ ਕਿ ਬਾਹਰਲੇ ਪਾਸੇ ਪੱਧਰੇ ਹਨ। ਕਰਨਾਟਕ ਵਿੱਚ
ਸ਼ਰਵਰਣਬੋਲਗੋਲਾ ਵਿਖੇ ਗੁਮਤੇਸ਼ਵਰ ਦਾ ਬੁੱਤ ਸੰਸਾਰ ਦੀ ਸਭ ਤੇਂ ਵੱਡੀ ਮੂਰਤੀ ਹੈ।
ਦੱਖਣੀ ਬਾਰਤ ਵਿੱਚ ਸਮਾਰਕ ਨਿਰਮਾਣ ਕਲਾ ( 800 ਤੋਂ 1200 ਈਸਵੀ ਤੱਕ)
ਇਸ ਸਮੇਂ ਦੇ ਪੱਲਵ, ਪਾਂਡਯ ਅਤੇ ਯੌਲ ਸਾਸਕ ਕਲਾ ਅਤੇ ਭਵਨ ਨਿਰਮਾਣ ਕਲਾ
ਦੇ ਬਹੁਤ ਪ੍ਰੇਮੀ ਸਨ। ਇਸ ਸਮੇਂ ਜੌਰਾਨ ਦੱਖਣੀ ਭਾਰਤ ਵਿੱਚ ਚੋਲ ਸ਼ਾਸਕ ਰਾਜਰਾਜ ਨੇ ਰਾਜਰਾਜੇਸ਼ਵਰ
ਮੰਦਰ ਬਣਾਇਆ। ਰਾਜਿੰਦਰ ਪਹਿਲੇ ਨੇ ਗੰਗਈਕੋਂਡ ਚੋਲ ਪੁਰਮ ਦਾ ਮੰਦਰ ਬਣਾਇਆ। ਚੋਲ ਸਾਸਕ ਮਹਾਨ
ਮੰਦਰ ਨਿਰਮਾਤਾ ਸਨ। ਉਹਨਾਂ ਦੇ ਮੰਦਰ ਦਰਾਵਿੜ ਸ਼ੈਲੀ ਨਿਰਮਾਣ ਕਲਾ ਦੇ ਨੁਸਾਰ ਬਣੇ ਹੋਏ ਹਨ। ਇਹ ਰਾਜਰਾਜੇਸ਼ਵਰ ਮੰਦਰ ਭਗਵਾਨ ਸ਼ਿਵਜੀ ਨੂੰ ਸਮਰਪਿਤ
ਰਾਜਰਾਜ ਪਹਿਲੇ ਦੁਆਰਾ ਬਣਇਆ ਗਿਆ ਸੀ। ਇਸ ਮੰਦਰ ਦੇ ਮੁੱਖ ਦਵਾਰ ਨੂੰ ਗੋਪੁਰਮ ਕਿਹਾ ਜਾਂਦਾ ਹੈ।
ਇਸ ਦੀ ਉਚਾਈ ਲਗਪਗ 95 ਮੀਟਰ ਹੈ। ਐਲੋਰਾ ਵਿਖੇ ਕੌਲਾਸ਼ ਮੰਦਰ ਰਾਸ਼ਟਰਕੂਟ ਸ਼ਾਸਕਾਂ ਦੀ ਭਵਨ ਨਿਰਮਾਣ
ਕਲਾ ਦਾ ਇੱਕ ਪ੍ਰਸਿੱਧ ਨਮੂਨਾ ਹੈ। ਇਹ ਰਾਸ਼ਟਰਕੂਟ ਰਾਜਾ ਕ੍ਰਿਸ਼ਨ ਪਹਿਲੇ ਦੁਆਰਾ ਬਣਾਇਆ ਗਿਆ ਸੀ।
ਇਸ ਮੰਦਰ ਦੀ ਉਸਾਰੀ ਚਟਾਨਾਂ ਨੂੰ ਕੱਟ ਕੇ ਕੀਤੀ ਗਈ ਹੈ। ਇਸ ਮੰਦਰ ਨੂੰ ਸੰਸਾਰ ਦੇ ਨਿਰਮਾਣ ਕਲਾ
ਅਜੂਬਿਆਂ ਵਿੱਚੋਂ ਇੱਕ ਕਿਹਾ ਜਾਂਦਾ ਹੈ।
ਦਿੱਲੀ ਸਲਤਨਤ ਅਧੀਨ ਸਮਾਰਕ ਨਿਰਮਾਣ ਕਲਾ ( 1206 ਤੋਂ 1526 ਈਸਵੀ
ਤੱਕ)
ਦਿੱਲੀ ਸਲਤਨਤ ਕਾਲ ਦੌਰਾਨ ਭਵਨ ਨਿਰਮਾਣ ਕਲਾ ਦੇ ਖੇਤਰ ਵਿੱਚ ਸਾਨਦਾਰ
ਵਿਕਾਸ ਹੋਇਆ। ਭਾਰਤ ਵਿੱਚ ਤੁਰਕਾਂ ਅਤੇ ਅਫਗਾਨਾਂ ਨੇ ਭਵਨ ਨਿਰਮਾਣ ਕਾਲ ਦੀਆਂ ਨਵੀਆਂ ਵਿਧੀਆਂ
ਅਤੇ ਨਮੂਨੇ ਤਿਆਰ ਕੀਤੇ। ਇਹ ਜਦੋਂ ਉਸ ਸਮੇਂ ਦੇ ਬਾਕਤੀ ਭਵਨ ਨਿਰਮਾਣ ਕਲਾ ਦੇ ਨੂਨਿਆਂ ਨਾਲ ਰਲ
ਮਿਲ ਗਏ ਤਾਂ ਭਾਰਤੀ –ਮੁਸਲਿਮ ਭਵਨ ਉਸਾਰੀ ਕਲਾ ਨਾਂ ਦੀ ਇੱਕ ਨਵੀਂ ਸ਼ੈਲੀ ਦਾ ਜਨਮ ਹੋਇਆ।
ਇਸ ਸਮੇਂ ਕਈ ਤਰ੍ਹਾਂ ਦੀਆਂ ਇਮਾਰਤਾਂ ਜਿਵੇਂ ਕਿ ਨਿਰਮਾਣ ਕਲਾ ਦੀਆਂ
ਪ੍ਰਮੁੱਖ ਵਿਸ਼ੇਸ਼ਤਾਵਾਂ ਗੁਬੰਦ, ਮਹਿਰਾਬ ਅਤੇ ਮੀਨਾਰ ਸਨ। ਕੁਤਬਦੀਨ ਐਬਕ ਨੇ ਦਿੱਲੀ ਵਿੱਚ ਕੁੱਵਤ
ਲ ਇਸਲਾਮ ਨਾਂ ਦੀ ਇ4ਕ ਮਸਜਿਦ ਬਣਾਈ। ਇਰਸ ਦੀਆਂ ਦੀਵਾਰਾਂ ਉੱਤੇ ਕੁਰਾਨ ਦੀਆਂ ਪਵਿੱਤਰ ਆਇਤਾਂ
ਲਿਖੀਆਂ ਹੋਈਆਂ ਹਨ। ਉਸ ਨੇ ਅਜਮੇਰ ਵਿਕੇ ਢਾਈ ਦਿਨ ਕਾ ਝੌਪੜਾ ਨਾਂ ਦੀ ਇੱਕ ਮਸਜਿਦ ਬਣਵਾਈ। ਕੁਤਬਦੀਨ ਐਬਕ ਨੇ ਦਿੱਲੀ ਦੇ ਨੇੜੇ ਮਹਿਰੋਲੀ ਵਿਕੇ
ਕੁਤਬਮੀਨਾਰ ਦੀ ਉਸਾਰੀ ਸ਼ੁਰੂ ਕਰਵਾਈ ਸੀ। ਪਰੰਤੂ ਅਚਾਨਕ ਉਸ ਦੀ ਮੌਤ ਹੋ ਜਾਣ ਕਰਕੇ ਇਹ ਕੰਮ ਪੂਰਾ
ਨਾ ਹੋ ਸਕਿਆ। ਬਾਅਦ ਵਿੱਚ ਉਸ ਦੇ ਉੱਤਰਾਧਿਕਾਰੀ ਇਲਤੁਤਮਿਸ਼ ਨੇ ਇਰਸ ਕੰਮ ਨੂੰ ਪੂਰਾ ਕੀਤਾ। ਇਸ
ਦੀਆਂ ਪੰਜ ਮੰਜਲਾਂ ਹਨ ਅਤੇ ਇਸ ਦੀ ਉਚਾਈ 70 ਮੀਟਰ ਹੈ।
ਅਲਾਉਦੀਨ ਖਿਲਜੀ ਦੇ ਰਾਜਕਾਲ ਵਿੱਚ ਭਵਨ ਨਿਰਮਾਣ ਕਾਲ ਦਾ ਨਵਾਂ ਦੌਰ
ਸ਼ੁਰੂ ਹੋਇਆ। ਉਸ ਦੁਆਰਾ ਬਣਾਈਆਂ ਗਈਆਂ ਇਮਾਰਤਾਂ ਵਿੱਚੋਂ ਅਲਾਈ ਦਰਵਾਜਾ ਸਭ ਤੋਂ ਵੱਧ ਪ੍ਰਸਿੱਧ
ਸੀ। ਇਹ ਦਰਵਾਜਾ ਲਾਲ ਪੱਥਰ ਅਤੇ ਸਫੈਦ ਸੰਗਮਰਮਰ ਦਾ ਬਣਿਆ ਹੋਇਆ ਸ। ਇਹ ਦਰਵਾਜਾ ਆਪਣੇ ਆਪ ਵਿੱਚ
ਮੰਦਰ ਕਲਾ ਦਾ ਇੱਕ ਨਮੂਨਾ ਹੈ। ਅਲਾਉਦੀਨ ਖਿਲਜੀ ਨੇ ਹਜਾਰ ਥੰਮਾਂ ਵਾਲਾ ਮਹਿਲ, ਇਕ ਹੌਜ ਏ ਖਾਸ
ਅਤੇ ਜਮਾਇਤ ਖਾਨ ਮਸਜਿਦ ਬਣਾਈ ਸੀ।
ਗਿਆਸਉਦੀਨ ਤੁਗਲਕ ਨੇ ਦਿੱਲੀ ਵਿੱਚ ਤੁਗਲਕਾਬਾਦ ਨਾਂ ਦਾ ਇੱਕ ਨਵਾਂ ਨਗਰ
ਵਸਾਇਆ। ਮੁਹੰਮਦ ਬਿਨ ਤੁਗਲਕ ਨੇ ਜਹਾਂਪਨਾਹ ਨਾਂ ਦੇ ਇਕ ਨਵੇਂ ਨਗਰ ਦੀ ਉਸਾਰੀ ਕਰਵਾਈ। ਫਿਰੋਜਸ਼ਾਹ
ਤੁਗਲਕ ਨੇ ਵੀ ਕਈ ਨਵੇਂ ਨਗਰਾਂ ਦਾ ਨਿਰਮਾਣ ਕਰਵਾਇਆ ਸੀ। ਉਦਾਹਰਣ ਵਜੋਂ ਫਿਰੋਜਾਬਾਦ, ਹਿਸਾਰ,
ਫਿਰੋਜਾ ਅਤੇ ਜੌਨਪੁਰ ਆਦਿ ਨਾਂਦੇ ਪ੍ਰਸਿੱਧ ਨਗਰ ਵਸਾਏ। ਉਸਨੇ ਬਹੁਤ ਸਾਰੀਆਂ ਮਸਜਿਦਾਂ, ਸਕੂਲ
ਅਤੇ ਪੁਲ ਵੀ ਬਣਾਏ ਸਨ। ਲੋਧੀ ਅਤੇ ਸੱਯਦ ਵੰਸ਼ ਦੇ
ਸ਼ਾਸਕਾਂ ਨੇ ਮੁਬਾਰਕ ਸਾਹ ਸੱਯਦ ਅਤੇ ਮੁਹੰਮਦ ਸਾਹ ਸੱਯਦ ਦੇ ਮਕਬਰੇ ਬਣਾਏ ਸਨ। ਸਿਕੰਦਰ ਲੋਧੀ ਦਾ
ਮਕਬਰਾ, ਮੇਠ ਦੀ ਮਸਜਿਦ, ਬਾੜਾ ਗੁਬੰਦ ਆਦਿ ਲੋਧੀ ਕਾਲ ਵਿੱਚ ਬਣਾਏ ਗਏ ਸਨ।
ਦੱਖਣ ਦੀ ਇਮਾਰਤਕਾਰੀ
ਦੱਖਣੀ ਭਾਰਤ ਵਿੱਚ ਬਾਹਮਨੀ ਅਤੇ ਵਿਜੈਨਗਰ ਰਾਜ ਦੇ ਰਾਜਿਆਂ ਨੇ ਕਈ
ਪ੍ਰਸਿੱਧ ਇਮਾਰਤਾਂ ਬਣਾਈਆਂ ਸਨ। ਬਾਹਮਨੀ ਰਾਜਕਾਲ ਸਮੇਂ ਜਾਮਾ ਮਸਜਿਦ, ਚਾਰ ਮੀਨਾਰ, ਮਹਿਮੂਦ ਗਵਾ
ਦਾ ਮਦਰੱਸਾ ਆਦਿ ਇਮਾਰਤਾਂ ਬਣਾਈਆਂ ਗਈਆਂ ਸਨ। ਗੁਲਬਰਗਾ ਵਿਕੇ ਫਿਰੋਜਸ਼ਾਹ ਦਾ ਮਕਬਰਾ ਭਵਨ ਨਿਰਮਾਣ
ਕਲਾ ਦਾ ਸੁੰਦਰ ਨਮੂਨਾ ਹੈ। ਵਿਜੈਨਗਰ ਰਾਜ ਦੇ ਰਾਜਿਆਂ ਨੇ ਵੀ ਹਜਾਰਾ ਰਾਮ ਅਤੇ ਵਿਠੱਲ ਸਵਾਮੀ
ਮੰਦਰ ਆਦਿ ਬਣਵਾਏ ਸਨ।
ਮੁਗਲਾਂ ਅਧੀਨ ਸਮਾਰਕ ਨਿਰਮਾਣ ਕਲਾ ( 1526 ਈ. ਤੋਂ 1707 ਈ. ਤੱਕ)
ਮੁਗਲ ਬਾਦਸ਼ਾਹ ਬਾਬਰ, ਹੁਮਾਯੂੰ, ਅਕਬਰ, ਜਹਾਂਗੀਰ ਅਤੇ ਵਿਸ਼ੇਸ਼ ਤੌਰ ਤੇ
ਸ਼ਾਹਜਹਾਂ ਨੂੰ ਭਵਨ ਨਿਰਮਾਣ ਕਲਾ ਨਾਲ ਬਹੁਤ ਪਿਆਰ ਸੀ। ਮੁਗਲ ਬਾਦਸ਼ਾਹਾਂ ਨੇ ਮੰਦਰ, ਕਿਲ੍ਹੇ,
ਮਹਿਲ, ਮਕਬਰੇ ਅਤੇ ਮਸਜਿਦਾਂ ਅਤੇਬਾਗ ਬਣਾਏ ਸਨ। ਅਕਬਰ ਨੇ ਬਹੁਤ ਸਾਰੇ ਕਿਲ੍ਹੇ ਅਤੇ ਇਮਾਰਤਾਂ
ਲਾਲ ਪੱਥਰ ਦੀਆਂ ਬਣਾਈਆਂ ਸਨ। ਉਹਨਾਂ ਵਿੱਚੋਂ
ਫਤਿਹਪੁਰ ਸੀਕਰੀ ਵਿਖੇ ਜਾਮਾ ਮਸਜਿਦ, ਪੰਜ ਮਹਿਲ, ਦੀਵਾਨ ਏ ਖਾਸ ਅਤੇ ਦੀਵਾਨ ਏ ਆਮ ਇਮਾਰਤਾਂ
ਬਹੁਤ ਪ੍ਰਸਿੱਧ ਹਨ। ਇੱਥੇ ਹੀ ਅਕਬਰ ਨ੍ ਗੁਜਰਾਤ ਦੀ ਜਿੱਤ ਵਿੱਚ ਇੱਕ ਬੁਲੰਦ ਦਰਵਾਜਾ ਬਣਾਇਆ ਸੀ।
ਉਸ ਦੀਆਂ ਇਮਾਰਤਾਂ ਈਨਾਨੀ ਅਤੇ ਹਿੰਦੂ ਭਵਨ ਕਲਾ ਦੇ ਨਮੂਨੇ ਦੀਆਂ ਸਨ।
ਮੁਗਲ ਬਾਦਸਾਹ ਜਹਾਂਗੀਰ ਨੇ ਸਿਕੰਦਰਾਂ ਵਿਕੇ ਅਕਬਰ ਅਤੇ ਆਗਰੇ ਵਿਖੇ
ਇਤਮਾਦਉਦ ਦੌਲਾ ਦਾ ਮਕਬਰਾ ਚਿੱਟੇ ਸੰਗਮਰਮਰ ਦਾ ਬਣਾਇਆ।
ਮੁਗਲ ਸ਼ਾਸਕਾਂ ਵਿੱਚੋਂ ਸ਼ਾਹਜਹਾਂ ਇੱਕ ਮਹਾਨ ਭਵਨ ਨਿਰਮਾਤਾ ਸੀ। ਇਸਨੂੰ
ਭਵਨ ਨਿਰਮਾਤਾਵਾਂ ਦਾ ਸ਼ਾਹਜਾਦਾ ਕਿਹਾ ਜਾਂਦਾ ਸੀ। ਉਸਨੇ ਆਪਣੇ ਰਾਜਕਾਲ ਦੌਰਾਨ ਬਹੁਤ ਸਾਰੀਆਂ
ਇਮਾਰਤਾਂ ਬਣਾਈਆਂ। ਉਸ ਦੁਆਰਾ ਆਗਰੇ ਦੇ ਕਿਲ੍ਹੇ ਵਿੱਚ ਦੀਵਾਨ ਏ ਖਾਸ, ਦੀਵਾਨੇ ਆਮ, ਮੋਤੀ ਮਸਜਿਦ
ਅਤੇ ਤਾਜ ਮਹਿਲ ਆਦਿ ਸੁੰਦਰ ਇਮਾਰਤਾਂ ਦਾ ਨਿਰਮਾਣ ਕੀਤਾ ਗਿਆ। ਉਸ ਦੁਆਰਾ ਬਣਾਈਆਂ ਗਈਆਂ ਇਮਾਰਤਾਂ
ਸੁੰਦਰ ਅਤੇ ਸੋਹਣੀਆਂ ਸਨ। ਸ਼ਾਹਜਹਾਂ ਦੀਆਂ ਇਮਾਰਤਾਂ ਵਿੱਚੋਂ ਆਗਰੇ ਵਿਖੇ ਬਣੀ ਤਾਜ ਮਹਿਲ ਦੀ
ਇਮਾਰਤ ਸਭ ਤੋਂ ਸਭ ਤੋਂ ਜਿਆਦਾ ਪ੍ਰਸਿੱਧ ਹੈ। ਸ਼ਾਹਜਹਾਂ ਨੇ ਆਪਣੀ ਪਿਆਰੀ ਬੇਗਮ ਮੁਮਤਾਜ ਮਹਿਲ ਦੀ
ਯਾਦ ਵਿੱਚ ਇਸ ਦਾ ਨਿਰਮਾਣ ਕਰਵਾਇਆ ਸੀ। ਤਾਜ ਮਹਿਲ ਦੀ ਉਸਾਰੀ ਕਰਨ ਲਈ ਲਗਪਗ 20000 ਕਾਰੀਗਰ, 22
ਸਾਲ ਤੱਕ ਕੰਮ ਕਰਦੇ ਰਹੇ ਸਨ। ਇਸ ਤੇ ਲਗਪਗ ਤਿੰਨ ਕਰੋੜ ਰੁਪਏ ਖਰਚ ਕੀਤੇ ਗਏ।
ਲਾਲ ਕਿਲ੍ਹਾ – ਸੰਨ 1639 ਈਸਵੀ ਵਿੱਚ ਇਹ ਕਿਲ੍ਹਾ ਸ਼ਾਹਜਹਾਂ ਦੁਆਰਾ
ਦਿੱਲੀ ਵਿਖੇ, ਜਮੁਨਾ ਕਿਨਾਰੇ ਲਾਲ ਪੱਥਰਾਂ ਦਾ ਬਣਾਇਆ ਗਿਆ ਸੀ। ਇਸ ਵਿੱਚ ਰੰਗ ਮਹਿਲ, ਦੀਵਾਨ –ਏ-ਆਮ,
ਅਤੇ ਦੀਵਾਨ-ਏ-ਖਾਸ, ਸ਼ਾਹ ਬੁਰਜ, ਖਵਾਭ-ਗਾਹ ਆਦਿ ਕਈ ਸੁੰਦਰ ਇਮਾਰਤਾਂ ਸ਼ਾਮਲ ਹਨ।
ਮੋਤੀ ਮਸਜਿਦ – ਸ਼ਾਹਜਹਾਂ ਦੁਆਰਾ ਆਗਰੇ ਵਿਖੇ ਲਾਲ ਕਿਲ੍ਹੇ ਵਿੱਚ ਮੇਤੀ
ਮਸਜਿਦ ਬਣਾਈ ਗਈ ਸੀ। ਇਸਨੂੰ ਬਣਾਉਣ ਵਿੱਚ ਚਾਰ ਸਾਲ ਲੱਗੇ ਤੇ ਲਗਪਗ 300000 ਰੁਪਏ ਦਾ ਖਰਚਾ
ਹੋਇਆ ਸੀ। ਇਹ ਸੰਗਮਰਮਰ ਦੀਬਣੀ ਹੋਈ ਹੈ।
ਜਾਮਾ ਮਸਜਿਦ – ਇਹ ਭਾਰਤ ਦੀਆਂ ਵੱਡੀਆਂ ਮਸਜਿਦਾਂ ਵਿੱਚੋਂ ਇੱਕ ਹੈ। ਇਹ
ਇੱਕ ਉੱਚੇ ਥੜੇ ਬਣੀ ਹੋਈ ਹੈ। ਇਸ ਦੀ ਉਸਾਰੀ ਦਾ ਕੰਮ ਦਸ ਸਾਲਾਂ ਵਿੱਚ ਪੂਰਾ ਕੀਤਾ ਗਿਆ ਸੀ।
Comments
Post a Comment
if you have any doubt feel free to write me @ my email muktsarcity544@gmail.com