Delhi Sultanate (ਦਿੱਲੀ ਸਲਤਨਤ)

 Delhi sultanate
ਜਨਮ ਸਾਖੀਆਂ ਦੇ ਆਧਾਰ ਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਜਾਨਣ ਲਈ ਇੱਥੇ ਕਲਿੱਕ ਕਰੋ - ਬਾਬਾ ਨਾਨਕ

                                              Delhi Sultanate (ਦਿੱਲੀ ਸਲਤਨਤ) 

                ਭਾਰਤੀ ਇਤੀਹਾਸ ਵਿੱਚ 1206 ਈਸਵੀ ਤੋਂ 1526 ਈਸਵੀ ਤੱਕ ਦੇ ਸਮੇਂ ਨੂੰ ਦਿੱਲੀ ਸਲਤਨਤ ਦਾ ਕਾਲ ਕਿਹਾ ਜਾਂਦਾ ਹੈ। ਇਸ ਸਮੇਂ ਦੌਰਾਨ ਖਿਲਜੀ ਵੰਸ਼, ਤੁਗਲਕ ਵੰਸ਼ ਅਤੇ ਲੋਧੀ ਵੰਸ਼ ਦੇ ਸ਼ਾਸਕਾਂ ਨੇ ਦਿੱਲੀ ਤੇ ਰਾਜ ਕੀਤਾ, ਜਿਹੜੇ ਕਿ ਗੁਲਾਮ ਸਨ। ਇਲਤੁਤਮਿਸ਼, ਬਲਬਨ, ਅਲਾਉਦੀਨ ਖਿਲਜੀ,  ਮੁਹੰਮਦ ਬਿਨ ਤੁਗਲਕ ਅਤੇ ਫਿਰੋਜ਼ ਸ਼ਾਹ ਤੁਗਲਕ ਦਿੱਲੀ ਸਲਤਨਤ ਦੇ ਮਹਾਨ ਸੁਲਤਾਨ ਸਨ। ਇਹਨਾਂ ਬਾਰੇ ਜਾਣਕਾਰੀ ਸਾਨੂੰ ਹੇਠ ਲਿਖੇ ਪ੍ਰਮੁੱਖ ਸ੍ਰੋਤਾਂ ਤੋਂ ਮਿਲਦੀ ਹੈ –
1.     ਵਿਦੇਸ਼ੀ ਯਾਤਰੀਆਂ ਦੇ ਲੇਖ – ਮਾਰਕੋ ਦਾ ਪ੍ਰਸਿੱਧ ਯਾਤਰੀ ਇਬਨ ਬਾਤੂਤਾ ਅਤੇ ਮਾਰਕੋ ਪੋਲੋ ਆਦਿ ਵਿਦੇਸ਼ੀ ਯਾਤਰੀ ਜਿਨ੍ਹਾਂ ਨੇ ਇਸ ਕਾਲ ਦੌਰਾਨ ਭਾਰਤ ਦੀ ਯਾਤਰਾ ਕੀਤੀ ਸੀ, ਉਨ੍ਵਾਂ ਨੇ ਦਿੱਲੀ ਦੇ ਵੱਖ ਵੱਖ ਸੁਲਤਾਨਾਂ ਦੀ ਸ਼ਖਸੀਅਤ ਅਤੇ ਭਿੰਨ ਭਿਂਨ ਖੇਤਰਾਂ ਦੀ ਜਾਣਕਾਰੀ ਸਬੰਧੀ ਲੇਖ ਲਿਖੇ।
2.     ਦਰਬਾਰੀ ਬ੍ਰਿਤਾਂਤ – ਤੁਗਲਕ ਨਾਮਾ, ਤਾਰੀਖ ਏ ਇਲਾਹੀ, ਤਾਰੀਖ ਏ ਫਿਰੋਜ ਸ਼ਾਹੀ, ਫਤੁਹਾਤ ਏ ਫਿਰੋਜ ਸ਼ਾਹੀ, ਤਾਰੀਖ ਏ ਮੁਬਾਰਕ ਸ਼ਾਹੀ ਅਤੇ ਮਖਜਰੀ ਏ ਅਫਗਾਨ ਆਦਿ ਦਰਬਾਰੀ ਬ੍ਰਿਤਾਤਾਂ ਤੋਂ ਸਾਨੂੰ ਦਿੱਲੀ ਦੇ ਸੁਲਤਾਨਾਂ ਅਤੇ ਪ੍ਰਮੁੱਖ ਘਟਨਾਵਾਂ ਬਾਰੇ ਜਾਣਕਾਰੀ ਮਿਲਦੀ ਹੈ।
3.     ਇਤਿਹਾਸਿਕ ਇਮਾਰਤਾਂ – ਦਿੱਲੀ ਸਲਤਨਤ ਦੇ ਸਮੇਂ ਦੀਆਂ ਇਤਿਹਾਸਿਕ ਇਮਾਰਤਾਂ ਜਿਵੇਂ ਕਿ ਕੁਬੇਤ ਉਲ ਇਸਲਾਮ ਮਸਜਿਦ, ਅਲਾਈ ਦਰਵਾਜਾ, ਤੁਗਲਕਬਾਦ, ਹਉਜ ਖਾਸ, ਲੋਧੀ ਗੁਬੰਦ, ਫਿਰੋਜਸ਼ਾਹ ਕੋਟਲਾ ਆਦਿ ਤੋਂ ਸਾਨੂੰ ਦਿੱਲੀ ਦੇ ਸੁਲਤਾਨਾਂ ਦੀਆਂ ਕਲਾਤਮਿਕ ਰੁਚੀਆਂ ਬਾਰੇ ਜਾਣਕਾਰੀ ਮਿਲਦੀ ਹੈ।
ਦਿੱਲੀ ਸਤਨਤ ਦੇ ਪ੍ਰਸਿੱਧ ਰਾਜ ਵੰਸ਼ਾ ਦਾ ਵਰਣਨ –
                                     ਦਾਸ ਵੰਸ਼
1.     ਕੁਤਬਉਦੀਨ ਐਬਕ – ਮੱਧਕਾਲੀਨ ਯੁੱਗ ਦੌਰਾਨ ਭਾਰਤ ਵਿੱਚ ਤੁਰਕ ਰਾਜ ਦਾ ਅਸਲ ਸੰਸਥਾਪਕ ਕੁਤਬਉਦੀਨ ਐਬਕ ਸੀ। ਉਹ ਦਿੱਲੀ ਸਲਤਨਤ ਦਾ ਪਹਿਲਾ ਸ਼ਾਸਕ ਸੀ। ਉਸਨੇ ਗਜ਼ਨੀ ਦੇ ਸ਼ਾਸਕ ਯਾਲਦੋਜ਼ ਦੇ ਪੰਜਾਬ ਤੇ ਹਮਲੇ ਨੂੰ ਰੋਕਣ ਲਈ ਇਸ ਉੱਪਰ ਕਬਜਾ ਕਰ ਲਿਆ। ਉਸਨੇ ਲਾਹੌਰ ਨੂ ਆਪਣੀ ਰਾਜਧਾਨੀ ਬਣਾਇਆ। ਨਸਿਰਉਰਦੀਨ ਕਬਾਚਾ, ਜਿਸ ਨੇ ਮੁਲਤਾਨ ਅਤੇ ਸਿੰਧ ਤੇ ਅਧਿਕਾਰ ਕਰ ਲਿਆ ਸੀ, ਉਸ ਨੇ ਕੁਤਬਉਦੀਨ ਐਬਕ ਦੀ ਭੈਣ ਨਾਲ ਸ਼ਾਦੀ ਕਰਵਾਈ। ਤੁਬਉਦੀਨ ਐਬਕ ਇੱਕ ਮਹਾਨ ਕਲਾ ਪ੍ਰੇਮੀ ਸੀ। ਉਸਨੇ ਦਿੱਲੀ ਅਤੇ ਅਜਮੇਰ ਵਿੱਚ ਮਸਜਿਦਾਂ ਬਣਾਈਆਂ। ਉਸਨੇ ਕੁਤਬ ਮੀਨਾਰ ਦੀ ਉਸਾਰੀ ਵੀ ਸ਼ੁਰੂ ਕਰਵਾਈ ਸੀ। ਪਰ ਸੰਨ 1210 ਈਸਵੀ ਵਿੱਚ ਉਹ ਅਚਾਨਕ ਘੋੜੇ ਤੋਂ ਡਿੱਗ ਕੇ ਮਰ ਗਿਆ।
2.     ਇਲਤੁਤਮਿਸ਼ – ਇਲਤੁਤਮਿਸ਼ ਕੁਤਬਉਦੀਨ ਐਬਕ ਦਾ ਦਾਸ ਸੀ। ਉਸ ਦੀ ਯੋਗਤਾ ਅਤੇ ਇਮਾਨਦਾਰੀ ਤੋਂ ਪ੍ਰਭਾਵਿਤ ਹੋ ਕੇ ਕੁਬਉਦੀਨ ਐਬਕ ਨੇ ਇਲਤੁਤਮਿਸ਼ ਨੁੰ ਅਮੀਰ ਏ ਸ਼ਿਕਾਰ ਦੇ ਪਦ ਤੇ ਨਿਯੁਕਤ ਕੀਤਾ ਅਤੇ ਬਾਅਦ ਵਿੱਚ ਉਸਦਾ ਜਵਾਈ ਬਣ ਗਿਆ। ਕੁਤਬਦੀਨ ਐਬਕ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਅਰਾਮ ਸਾਹ ਦਿੱਲੀ ਸਲਤਨਤ ਦਾ ਸ਼ਾਸਕ ਬਣਿਆ ਜੋ ਇੱਕ ਅਯੋਗ ਸੁਲਤਾਨ ਸੀ। ਇਸ ਕਰਕੇ ਉਸ ਤੋਂ ਪਿੱਛੋਂ ਇਲਤੁਤਮਿਸ਼ ਦਿੱਲੀ ਦਾ ਸੁਲਤਾਨ ਬਣਿਆ ਉਸਨੇ ਅਰਾਮ ਸ਼ਾਹ ਨੂੰ ਹਰਾਇਆ ਅਤੇ ਉਸ ਨੂੰ ਬੰਦੀ ਬਣਾ ਲਿਆ। ਫਿਰ ਇਲਤਤਮਿਸ਼ ਨੇ ਉਸ ਨੂੰ ਮਾਰ ਦਿੱਤਾ। ਇਸ ਕਰਕੇ 1211 ਈਸਵੀ ਵਿੱਚ ਇਲਤੁਤਮਿਸ਼ ਦਿੱਲੀ ਦਾ ਸਾਸਕ ਬਣ ਗਿਆ।

    ਇਲਤੁਤਮਿਸ਼ ਨੇ ਦਿੱਲੀ ਨੂੰ ਮਜਬੂਤ ਕਰਨ ਲਈ ਅਮੀਰਾਂ ਉੱਪਰ ਕਾਬੂ ਪਾਇਆ, ਜੋ ਦਿੱਲੀ ਸਲਤਨਤ ਦੇ ਵਿਰੁੱਧ ਸਨ। ਉਸਨੇ ਗਜਨੀ ਦੇ ਤਾਜਉਦੀਨ ਯਲਦੌਜ ਅਤੇ ਮੁਲਤਾਨ ਦੇ ਨਸਿਰਉਦੀਨ ਕਬਾਚਾ ਨੂੰ ਹਰਾ ਦਿੱਤਾ। ਉਸਨੇ ਰਣਬੰਭੌਰ, ਗਵਾਲੀਅਰ ਅਤੇ ਉਜੈਨ ਆਦਿ ਵਰਗੇ ਰਾਜਪੂਤਾ ਦੇ ਕਿਲ੍ਹਿਆਂ ਤੇ ਅਧਿਕਾਰ ਕਰ ਲਿਆ। ਉਸ ਨੇ ਆਪਣੇ ਵਿਰੁੱਧ ਬੰਗਾਲ ਦੇ ਵਿਦਰੋਹ ਨੂੰ ਕੁਚਲ ਦਿੱਤਾ ਅਤੇ ਬੰਗਾਲ ਤੇ ਦੁਬਾਰਾ ਕਬਜਾ ਕਰ ਲਿਆ। ਸੰਨ 1221 ਈਸਵੀ ਵਿੱਚ ਉਸਨੇ ਚੰਗੇਜ ਖਾਂ ਦੀ ਅਗਵਾਈ ਹੇਠ ਭਾਰਤ ਨੂੰ ਮੰਗੋਲ ਹਮਲੇ ਤੋਂ ਬਚਾਇਆ। ਉਸ ਨੇ ਰਾਜ ਦਾ ਸ਼ਾਸਨ ਪ੍ਰਬੰਧ ਚਲਾਉਣ ਲਈ ਚਾਲੀ ਅਮੀਰਾਂ ਦੀ ਨਿਯੁਕਤੀ ਕੀਤੀ, ਜਿਲ੍ਹਾਂ ਨੂੰ ਚਾਲੀਸਾ ਕਿਹਾ ਜਾਂਦਾ ਹੈ।
3.     ਰਜੀਆ ਸੁਲਤਾਨਾ – ਰਜੀਆ ਸੁਲਤਾਨ ਇਲਤੁਤਮਿਸ਼ ਦੀ ਪੁੱਤਰੀ ਸੀ। ਇਲਤੁਤਮਿਸ਼ ਦੀ ਮੌਤ ਪਿੱਛੋਂ ਉਹ ਦਿੱਲੀ ਸਲਤਨਤ ਦੀ ਸ਼ਾਸਕ ਬਣੀ। ਉਸਨੇ ਸੰਨ 1236 ਈਸਵੀ ਤੋਂ 1240 ਈਸਵੀ ਤੱਕ ਰਾਜ ਕੀਤਾ।

    ਉਸਨੇ ਪ੍ਰਦੇਸ਼ਿਕ ਗਵਰਨਰਾਂ ਦੇ ਵਿਦਰੋਹ ਨੂੰ ਕੁਚਲ ਦਿੱਤਾ। ਪਰੰਤੂ ਅਮੀਰ ਅਤੇ ਫੌਜ ਦੇ ਜਨਰਲ ਉਸਦੀ ਆਗਿਆ ਦੀ ਪਾਲਣਾ ਨਹੀਂ ਕਰਦੇ ਸਨ। ਕਿਉਂਕਿ ਉਹ ਇੱਕ ਇਸਤਰੀ ਦੇ ਅਧੀਨ ਰਹਿਣਾ ਪਸੰਦ ਨਹੀਂ ਕਰਦੇ ਸਨ। ਉਹਨਾਂ ਨੇ ਉਸਨੂੰ 1240 ਈਸਵੀ ਵਿੱਚ ਮਾਰ ਦਿੱਤਾ। ਰਜੀਆ ਸੁਲਤਾਨ ਦੇ ਪਿੱਛੋਂ ਬਹਿਰਾਮ ਸ਼ਾਹ, ਅਲਉਦੀਨ ਮਸੂਦਸ਼ਾਹ ਅਤੇ ਨਸਿਰਉਦੀਨ ਆਦਿ ਕਈ ਅਪ੍ਰਸਿੱਧ ਸ਼ਾਸਕ ਸਤ੍ਹਾ ਵਿੱਚ ਆਏ।
4.     ਗਿਆਸਉੱਦੀਨ ਬਲਬਨ – ਨਸਿਰਉਦੀਨ ਦੀ ਮੌਤ ਪਿੱਛੋਂ 1266 ਈਸਵੀ ਵਿੱਚ ਗਿਆਸਉੱਦੀਨ ਬਲਬਨ ਨੇ ਆਪਣੇ ਆਪ ਨੂੰ ਦਿੱਲੀ ਸਲਤਨਤ ਦਾ ਸੁਲਤਾਨ ਘੋਸ਼ਿਤ ਕਰ ਦਿੱਤਾ। 

    ਉਹ ਦਿੱਲੀ ਸਲਤਨਤ ਦਾ ਮਹਾਨ ਸ਼ਾਸਕ ਸੀ। ਉਸਨੇ ਦਿੱਲੀ ਦੇ ਨੇੜੇ ਮੇਵਾਤੀਆਂ ਦੁਆਰਾ ਫੈਲਾਈ ਹੋਈ ਅਸ਼ਾਤੀ ਅਤੇ ਦੁਆਬੇ ਦੇ ਲੁਟੇਰਿਆਂ ਤੇ ਕਾਬੂ ਪਾਇਆ। ਉਸਨੇ ਬੰਗਾਲ ਵਿੱਚ ਤੁਗਰਿਲ ਦੇ ਵਿਦਰੋਹ ਨੂੰ ਕੁਚਲ ਦਿੱਤਾ ਅਤੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ। ਉਸਨੇ ਫੌਜ ਦਾ ਪੁਨਰ ਗਠਨ ਕੀਤਾ। ਮੰਗੋਲ ਹਮਲਿਆਂ ਤੋਂ ਰੱਖਿਆ ਕਰਨ ਲਈ ਉੱਤਰ ਪੱਰਛਮੀ ਸੀਮਾਂਵਤੀ ਪ੍ਰਾਂਤਾ ਵਿੱਚ ਇੱਕ ਵਿਸ਼ੇਸ਼ ਸੈਨਾ ਰੱਖੀ. ਉਸਨੇ ਰੱਖਿਆ ਕਰਨ ਲਈ ਉੱਤਰ ਪੱਛਮੀ ਸੀਮਾਂਵਰਤੀ ਪ੍ਰਾਂਤਾਂ ਵਿੱਚ ਇੱਕ ਵਿਸ਼ੇਸ਼ ਸੈਨਾ ਰੱਖੀ। ਉਨ ਨੇ ਮੰਗੋਲਾਂ ਦੇ ਵਿਰੁੱਧ ਇੱਕ ਕਠੋਰ ਨੀਤੀ ਅਪਣਈ ਜਿਸ ਨੂੰ ਲਹੂ ਅਤੇ ਲੋਹੇ ਦੀ ਨੀਤੀ ਕਿਹਾ ਜਾਂਦਾ ਹੈ। ਉਸਨੇ ਸ਼ਾਸਨ ਪ੍ਰਬੰਧ ਵਿੱਚ ਵੀ ਸੁਧਾਰ ਕੀਤਾ।ਉਸ ਨੇ ਆਪਣਈ ਪਰਜਾ ਨੂੰ ਨਿਆਂ ਦਿੱਤਾ। ਪਰੰਤੂ 1286 ਈਸਵੀ ਵਿੱਚ ਗਿਆਸਉਦੀਨ ਬਲਬਨ ਦੀ ਮੌਤ ਹੋ ਗਈ। ਉਸਦੇ ਉਤਰਾਧਿਕਾਰੀ ਕਮਜੋਰ ਅਤੇ ਅਯੋਗ ਹੋਣ ਕਰਕੇ ਜਲਾਲਉੱਦੀਨ ਖਿਲਜੀ ਦਿੱਲੀ ਸਲਤਨਤ ਦੀ ਰਾਜਗੱਦੀ ਤੇ ਬੈਠਾ ਅਤੇ ਦਾਸ ਵੰਸ਼ ਦਾ ਅੰਤ ਹੋ ਗਿਆ।
                                 ਖਿਲਜੀ ਵੰਸ਼
ਖਿਲਜੀ ਵੰਸ਼ ਦਾ ਸੰਸਥਾਪਕ ਜਲਾਲਉਦੀਨ ਖਿਲਜੀ ਸੀ। ਉਸ ਨੇ 1290-1296 ਈਸਵੀ ਤੱਕ ਦਿੱਲੀ ਸਲਤਨਤ ਤੇ ਸ਼ਾਸਨ ਕੀਤਾ। ਇਸ ਕਰਕੇ ਦਰਬਾਰ ਸਾਜਸ਼ਾਂ ਦਾ ਸਥਾਨ ਬਣ ਗਿਆ ਸੀ। ਅਲਾਉਦੀਨ ਖਿਲਜੀ 1296 ਈਸਵੀ ਵਿੱਚ ਜਲਾਲਉਦੀਨ ਖਿਲਜੀ ਨੂੰ ਕਤਲ ਕਰਕੇ ਦਿੱਲੀ ਸਲਤਨਤ ਦੀ ਰਾਜਗੱਦੀ ਉੱਤੇ ਬੈਠਿਆ, ਜੋ ਉਸ ਦਾ ਭਤੀਜਤਾ ਅਤੇ ਜਵਾਈ ਸੀ।
 ਅਲਾਉਦੀਨ ਖਿਲਜੀ – ਖਿਲਜੀ ਵੰਸ਼ ਦਾ ਪ੍ਰਸਿੱਧ ਸ਼ਾਸਕ ਅਲਉਦੀਨ ਖਿਲਜੀ ਸੀ। ਉਸ ਨੇ 1296 -1316 ਈਸਵੀ ਤੱਕ ਰਾਜ ਕੀਤਾ। ਉਹ ਭਾਰਤ ਵਿੱਚ ਇੱਕ ਸਾਮਰਾਜ ਸਥਾਪਤ ਕਰਨਾ ਚਾਹੁੰਦਾ ਸੀ। ਇਸ ਲਈ 1299 ਈਸਵੀ ਵਿੱਚ ਉਸ ਨੇ ਗੁਜਰਾਤ ਤੇ ਜਿੱਤ ਪ੍ਰਾਪਤ ਕੀਤੀ। ਫਿਰ 1301 ਈਸਵੀ ਵਿੱਤ ਉਸ ਨੇ ਰਣਥੰਭੋਰ ਤੇ ਅਧਿਕਾਰ ਕਰ ਲਿਆ। ਇਸ ਤੋਂ ਪਿੱਛੋਂ 1303 ਈਸਵੀ ਵਿੱਚ ਉਸ ਨੇ ਚਿਤੌੜ ਤੇ ਕਬਜਾ ਕਰ ਲਿਆ। ਫਿਰ ਉਸਨੇ ਆਪਣੇ ਜਨਰਲ ਮਲਿਕ ਕਫੂਰ ਦੀ ਅਗਵਾਈ ਹੇਠ ਇੱਕ ਵੱਡੀ ਫੌਜ ਦੱਖਣੀ ਭਾਰਤ ਵਿੱਚ ਭੇਦੀ। ਮਲਿਕ ਕਫੂਰ ਨੇ ਦੇਵਗਿਰੀ, ਵਾਰੰਗਲ, ਦਵਾਰ ਸਮੰਦਰ ਅਤੇ ਮਦੁਰਾਇ ਦੇ ਇਲਾਕੇ ਜਿੱਤ ਲਏ। ਪਰੰਤੂ ਅਉਦੀਨ ਖਿਲਜੀ ਨੇ ਇਹਨਾਂ ਇਲਾਕਿਆਂ ਨੂੰ ਦਿੱਲੀ ਸਲਤਨਤ ਵਿੱਚ ਸਾਮਲ ਨਾ ਕੀਤਾ।
                                 ਤੁਗਲਕ ਵੰਸ਼
ਮੁਹੰਮਦ ਬਿਨ ਤੁਗਲਕ – ਮੁਹੰਮਦ ਬਿਨ ਤੁਗਲਕ ਦਿੱਲੀ ਸਲਤਨਤ ਦਾ ਇੱਕ ਸ਼ਕਤੀਸ਼ਾਲੀ ਸ਼ਾਸਕ ਸੀ। ਉਸ ਨੇ 1325 – 1351 ਈਸਵੀ ਤੱਕ ਰਾਜ ਕੀਤਾ। ਉਹ ਆਪਣੀਆਂ ਕਾਲਪਨਿਕ ਯੋਜਨਾਵਾਂ ਲਈ ਭਾਰਤੀ ਇਤਿਹਾਸ ਵਿੱਚ ਬਹੁਤ ਪ੍ਰਸਿੱਧ ਹੈ। ਉਹ ਬਹੁਤ ਪੜ੍ਹਿਆ ਲਿਖਿਆ ਸੀ। ਪਹੰਤੂ ਉਸਦੀ ਅਗਿਆਨਤਾ ਕਾਰਣ ਉਸ ਦੀਆਂ ਸਾਰੀਆਂ ਯੋਜਨਾਵਾਂ ਫੇਲ ਹੋ ਗਈਆਂ ਸਨ। ਉਸ ਦੀਆਂ ਯੋਜਨਾਵਾਂ ਕਾਰਣ ਲੋਕਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਇਸ ਕਰਕੇ ਲੋਕ ਉਸ ਦੇ ਵਿਰੁੱਧ ਹੋ ਗਏ ਸਨ। ਇਹੀ ਕਾਰਣ ਹੈ ਕਿ ਮੁਹੰਮਦ ਬਿਨ ਤੁਗਲਕ ਨੂੰ ਬੁੱਧੀਮਾਨ ਮੂਰਖ ਕਿਹਾ ਜਾਂਦਾ ਹੈ।
ਫਿਰੋਸ਼ਾਹ ਤੁਗਲਕ – ਮੁਹੰਮਦ ਬਿਨ ਤੁਗਲਕ ਦੀ ਮੌਤ ਹੋ ਜਾਣ ਪਿੱਛੋਂ ਫਿਰੋਜਸ਼ਾਹ ਤੁਗਲਕ ਦਿੱਲੀ ਸਲਤਨਤ ਦਾ ਸੁਲਤਾਨ ਬਣਿਆ। ਉਸਨੇ 1351-1388 ਈਸਵੀ ਤੱਕ ਰਾਜ ਕੀਤਾ।

 ਫਿਰੋਜਸ਼ਾਹ ਨੇ ਲੋਕਾਂ ਦੀ ਭਲਾਈ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ। ਉਸ ਨੇ ਕਈ ਨਹਿਰਾਂ, ਤਲਾਬ, ਖੂਹ, ਹਸਪਤਾਲ, ਸਰਾਵਾਂ ਆਦਿ ਬਣਵਾਏ। ਉਸਨੇ ਕੁੱਝ ਨਵੇਂ ਕਸਬੇ ਜਿਵੇਂ ਕਿ ਫਿਰੋਜਾਬਾਦ, ਫਿਰੋਜਪੁਰ, ਜੌਨਪੁਰ ਅਤੇ ਹਿਸਾਰ ਆਦਿ ਵੀ ਸਥਾਪਤ ਕੀਤੇ। ਉਸ ਨੇ ਕਈ ਸਿੱਖਿਆ ਸੰਸਥਾਵਾਂ ਵੀ ਸਥਾਪਤ ਕੀਤੀਆਂ। ਪਰੰਤੂ 1388 ਈਸਵੀ ਵਿੱਤ ਉਸਦੀ ਮੌਤ ਹੋ ਗਈ। ਤੈਮੂਰ ਦੇ ਹਮਲਿਆਂ ਨੇ ਤੁਗਲਕ ਵੰਸ਼ ਦਾ ਅੰਤ ਕਰ ਦਿੱਤਾ।
                                 ਸੱਯਦ ਵੰਸ਼
ਤੁਗਲਕ ਸਾਮਰਾਜਦੇ ਪਤਨ ਤੋਂ ਬਾਅਦ ਖਿਜਰ ਖਾਂ ਨੇ ਸੱਯਦ ਸੰਸ਼ਦੇ ਰਾਜ ਦੀ ਨੀਂਹ ਰੱਖੀ। ਇਸ ਵੰਸ਼ ਨੇ 1414-1451 ਈਸਵੀ ਤੱਕ ਰਾਜ ਕੀਤਾ। ਇਸ ਵੰਸ਼ ਦੇ ਸ਼ਾਸਕ ਮੁਬਾਰਕ ਸ਼ਾਹ, ਮੁਹੰਮਦ ਸ਼ਾਹ, ਅਲਾਉਦੀਨ ਆਲਮ ਸ਼ਾਹ ਸਨ। ਲਾਉਦੀਨ ਆਲਮ ਸ਼ਾਹ ਲਾਹੌਰ ਦੇ ਗਵਰਨਰ ਬਹਿਲੋਲ ਲੋਧੀ ਕੋਲੋਂ ਹਾ ਗਿਆ ਜਿਸ ਦੇ ਫਲਸਰੂਪ ਇਸ ਵੰਸ਼ ਦਾ ਅੰਤ ਹੋ ਗਿਆ।
                                 ਲੋਧੀ ਵੰਸ਼
ਬਹਿਲੋਲ ਲੋਧੀ, ਲੋਧੀ ਵੰਸ਼ਦਾ ਸੰਸਥਾਪਕ ਸੀ। ਉਸ ਨੇ ਦੇਸ਼ ਵਿੱਚ ਸਾਂਤੀ ਅਤੇ ਕਾਨੂੰਨ ਕਾਇਣ ਕੀਤਾ। ਸੰਨ 1488 ਈਸਵੀ ਵਿੱਚ ਉਸਦੀ ਮੌਤ ਹੋ ਗਈ। 

ਇਸ ਕਰਕੇ ਉਸ ਦਾ ਪੁੱਤਰ ਸਿਕੰਦਰ ਲੋਧੀ ਉਸ ਦਾ ਉਤਰਾਧਿਕਾਰੀ ਨਿਯੁਕਤ ਹੋਇਆ। ਸਿਕੰਦਰ ਲੋਧੀ ਨੇ 1488-1517 ਈਸਵੀ ਤੱਕ ਰਾਜ ਕੀਤਾ। ਉਹ ਇਸ ਵੰਸ਼ ਦਾ ਬਹੁਤ ਸ਼ਾਕਤੀਸ਼ਾਲੀ ਰਾਜਾ ਸੀ ਉਸ ਨੇ ਲੋਕਾਂ ਦੀ ਭਾਲਈ ਲਈ ਕਈ ਕੰਮ ਕੀਤੇ। ਇਸਨੇ ਸੰਨ 1503 ਈਸਵੀ ਵਿੱਚ ਆਗਰਾ ਸ਼ਹਿਰ ਦੀ ਸਥਾਪਨਾ ਵੀ ਕੀਤੀ ਅਤੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ। ਸੰਨ 1517 ਈਸਵੀ ਵਿੱਚ ਉਸਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸਦਾ ਪੁੱਤਰ ਇਬਰਾਹੀਮ ਲੋਧੀ ਗੱਦੀ ਉਪਰ ਬੈਠਾ। ਇਬਰਾਹੀਮ ਲੋਧੀ ਨੇ 1517-1526 ਈਸਵੀ ਤੱਕ ਰਾਜ ਕੀਤਾ। ਬਾਬਰ ਨੇ ਭਾਰਤ ਉੱਤੇ ਹਮਲਾ ਕਰਕੇ ਲੋਧੀ ਵੰਸ਼ ਦਾ ਅੰਤ ਕਰ ਦਿੱਤਾ  ਅਤੇ ਭਾਰਤ ਵਿੱਚ ਮੁਗਲ ਸਾਮਰਾਜ ਦੀ ਨੀਂਹ ਰੱਖੀ।

Comments

Popular posts from this blog

Sikh Religion (Guru Nanak Dev Ji) ਸਿੱਖ ਧਰਮ ( ਗੁਰੂ ਨਾਨਕ ਦੇਵ ਜੀ)

Vedic Period Civilization ( ਵੈਦਿਕ ਸੱਭਿਅਤਾ)

Mughal Empire ( ਮੁਗਲ ਸਾਮਰਾਜ )

Punjab GK General Knowledge about

Guru Ramdas ji And Guru Arjan Dev ji (ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ)

History 600 BCE (ਬੁੱਧ ਅਤੇ ਜੈਨ ਧਰਮ ਸਮਾਂ)

Indian History 300 BC to 200 BC (ਭਾਰਤ ਦਾ ਇਤਿਹਾਸ 300 ਈ. ਪੂਰਵ ਤੋਂ 200 ਈ. ਪੂਰਵ ਤੱਕ )

Questions about Guru Angad Dev ji And Guru Amardas ji (ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਸਬੰਧੀ ਪ੍ਰਸ਼ਨ)

Gupt Samaraj (ਗੁਪਤ ਸਾਮਾਰਾਜ)