Indus Valley civilization

Indus Valley Civilization



History of the Punjab 

1. ਪੰਜਾਬ ਨੂੰ ਸਪਤ ਸਿੰਧੂ ਕਿਸ ਕਾਲ ਵਿੱਚ ਕਿਹਾ ਜਾਂਦਾ ਸੀ ?

ਉੱਤਰ – ਰਿਗਵੈਦਿਕ ਕਾਲ ਵਿੱਚ

2. ਪੰਜਾਬ ਨੂੰ ਪੰਚਨਦ ਨਾਮ ਕਿਸ ਕਾਲ ਵਿੱਚ ਦਿੱਤਾ ਗਿਆ ?

ਉੱਤਰ – ਰਮਾਇਣ ਕਾਲ ਵਿੱਚ

3. ਸਿੰਧ ਘਾਟੀ ਨਾਲ ਸਬੰਧਤ ਅਵਸ਼ੇਸ਼ ਸਭ ਤੋਂ ਪਹਿਲਾਂ ਕਿਸ ਜਗਾ ਤੋਂ ਮਿਲੇ ?

ਉੱਤਰ – ਹੜੱਪਾ

4. ਸਿੰਧ ਘਾਟੀ ਸਭਿੱਅਤਾ ਦਾ ਖੇਤਰਫਲ ਕਿੰਨਾ ਹੈ ?

ਉੱਤਰ – 1260000 ਵਰਗ ਕਿਲੋਮੀਟਰ

5. ਹੜੱਪਾ ਦੀ ਖੁਦਾਈ ਕਿਸਨੇ ਅਤੇ ਕਦੋਂ ਕੀਤੀ ਸੀ ?

ਉੱਤਰ – ਦਯਾ ਰਾਮ ਸਾਹਨੀ ਨੇ 1921 ਵਿੱਚ

6. ਹੁਣ ਤੱਕ ਸਿੰਧ ਘਾਟੀ ਨਾਲ ਸਬੰਧਤ ਕਿੰਨੇ ਕੇਂਦਰਾਂ ਦੀ ਖੁਦਾਈ ਹੋ ਚੁੱਕੀ ਹੈ ?

ਉੱਤਰ – 1400 ਦੇ ਲਗਭਗ

7. ਸਿੰਧ ਘਾਟੀ ਨਾਲ ਸਬੰਧਤ ਕਿੰਨੇ ਕੇਂਦਰ ਭਾਰਤ ਵਿੱਚ ਸਥਿਤ ਹਨ ?

ਉੱਤਰ – 925

8. ਮੋਹਿੰਜੋਦੜੋ ਦੀ ਖੁਦਾਈ ਕਦੋਂ ਅਤੇ ਕਿਸਨੇ ਕਰਵਾਈ ?

ਉੱਤਰ – 1922 ਵਿੱਚ ਆਰ. ਡੀ. ਬੈਨਰਜੀ

9. ਮੋਹਿੰਜੋਦੜੋ ਸ਼ਬਦ ਦਾ ਕੀ ਅਰਥ ਹੈ ?


ਉੱਤਰ – ਮੁਰਦਿਆਂ ਦਾ ਥੇਹ 

**************************************************************************
                                               ਲਗਭਗ ਸੱਤ ਹਜਾਰ ਸਾਲ ਪਹਿਲਾਂ ਭਾਰਤੀ ਉੱਪ ਮਹਾਂਦੀਪ ਦੇ ਉੱਤਰ-ਪੱਛਮੀ ਭਾਗ ਵਿੱਚ ਇੱਕ ਮਹਾਨ ਸ਼ਹਿਰੀ ਨਾਗਰਿਕ ਸੱਭਿਅਤਾ ਦਾ ਜਨਮ ਹੋਇਆ ਜਿਸਨੂੰ ਸਿੰਧ ਘਾਟੀ ਦੀ ਸੱਭਿਅਤਾ ਕਿਹਾ ਜਾਂਦਾ ਹੈ । ਇਸ ਵਿੱਚ ਸਿੰਧ ਨਦੀ ਤੋਂ ਲੈ ਕਿ ਪ੍ਰਾਚੀਨ ਸਰਸਵਤੀ (ਅਧੁਨਿਕ ਨਾਮ ਘੱਗਰ) ਤੱਕ ਵਰਤਮਾਨ ਪਾਕਿਸਤਾਨ, ਪੰਜਾਬ, ਹਰਿਆਣਾ, ਰਾਜਸਥਾਨ, ਅਤੇ ਦੱਖਣੀ ਅਫਗਿਨਤਾਨ ਦੇ ਖੇਤਰ ਸ਼ਾਮਿਲ ਸਨ । ਇਹ ਮਿਸਰ ਦੀ ਸੱਭਿਅਤਾ ਨਾਲੋਂ 20 ਗੁਣਾ ਵੱਡੀ ਸੀ । ਤਿੰਨ ਹਜਾਰ ਈਸਵੀ ਪੂਰਵ ਇਹ ਸੱਭਿਅਤਾ ਉੱਨਤੀ ਦੇ ਸਿਖਰ ਤੇ ਸੀ । ਇਹ ਮੰਨਿਆ ਜਾਂਦਾ ਹੈ ਕਿ 1900 ਈਸਵੀ ਪੂਰਵ ਦੇ ਲਗਪਗ ਸਰਸਵਤੀ ਨਦੀ ਦੇ ਸੁੱਕ ਜਾਣ ਕਰਕੇ ਇਹ ਲੋਕ ਉੱਤਰੀ ਭਾਰਤ ਵਿੱਚ ਗੰਗਾ ਦੇ ਮੈਦਾਨਾਂ ਵਿੱਚ ਜਾ ਵਸੇ । 

                                            1921-22 ਈ. ਵਿੱਚ ਪਾਕਿਸਤਾਨ ਵਿੱਚ ਪੰਜਾਬ ਦੇ ਮਿੰਟਗੁਮਰੀ ਜਿਲ੍ਹੇ ਦੇ ਹੜੱਪਾ ਨਾਂ ਦੇ ਸਥਾਨ ਉੱਤੇ ਅਤੇ ਸਿੰਧ ਵਿੱਚ ਲੜਕਾਣਾ ਜਿਲ੍ਹੇ ਦੇ ਮੋਹਿੰਜੋਦੜੋ ਨਾਂ ਦੇ ਸਥਾਨ ਤੇ ਖੋਜ ਕਰਨ ਨਾਲ ਇਸ ਸਭਿੱਅਤਾ ਬਾਰੇ ਜਾਣਕਾਰੀ ਮਿਲੀ । ਇਸ ਦਾ ਸਿਹਰਾ ਆਰ.ਡੀ. ਬੈਨਰਜੀ ਅਤੇ ਦਯਾ ਰਾਮ ਸਾਹਨੀ ਨੂੰ ਜਾਂਦਾ ਹੈ । ਫਿਰ ਹੋਰ ਸਥਾਨਾਂ ਜਿਵੇਂ ਕਿ ਚੰਨਹੂਦੜੋ, ਰਾਜਸਥਾਨ ਵਿੱਚ ਕਾਲੀਬੰਗਾ, ਹਰਿਆਣੇ ਵਿੱਚ ਮਿਤਾਥਲ, ਬਨਾਵਾਲੀ, ਕੁਨਾਲ ਅਤੇ ਰਾਖੀਗੜ੍ਹੀ, ਗੁਜਰਾਤ ਵਿੱਚ ਲੋਥਲ, ਰੰਗਪੁਰ ਅਤੇ ਢੋਲੀਵੀਰਾ, ਪੰਜਾਬ ਵਿੱਚ ਕੋਟਲਾ ਨਿਹੰਗ ਖਾਂ, ਸੰਘੋਲ, ਅਤੇ ਰੋਹੀੜਾ ਵਿੱਚ ਵੀ ਇਸ ਸਭਿਅਤਾ ਦੇ ਅਵਸ਼ੇਸ ਮਿਲੇ ਹਨ । 

                                         ਇਸ ਸਭਿਅਤਾ ਦੀ ਖੁਦਾਈ ਤੋਂ ਪਤਾ ਚਲਦਾ ਹੈ ਕਿ ਇਸ ਸਮੇਂ ਦੇ ਨਗਰ ਪੂਰੀ ਤਰ੍ਹਾਂ ਨਾਲ ਯੋਜਨਾਬਧ ਤਰੀਕੇ ਨਾਲ ਵਸੇ ਹੋਏ ਸਨ । ਨਗਰ ਆਮ ਤੌਰ ਤੇ ਦੋ ਭਾਗਾਂ ਵਿੱਚ ਵੰਡੇ ਹੋਏ ਹੁੰਦੇ ਸਨ । ਉੱਪਰਲੇ ਭਾਗ ਵਿੱਚ ਸਰਵਜਨਕ ਭਵਨ ਅਤੇ ਸ਼ਾਸਕਾਂ ਦੇ ਮਹਿਲਨੁੰਮਾਂ ਘਰ ਹੁੰਦੇ ਸਨ ਅਤੇ ਹੇਠਲੇ ਭਾਗ ਵਿੱਚ ਆਮ ਲੋਕ ਰਹਿੰਦੇ ਸਨ । ਸੜਕਾਂ ਬਹੁਤ ਹੀ ਖੁਲੀਆਂ ਹੁੰਦੀਆਂ ਸਨ ਅਤੇ ਇਹ ਇੱਕ ਦੂਜੀ ਨੂੰ ਸਮਕੋਣ ਤੇ ਕਟਦੀਆਂ ਸਨ । ਇਸ ਸਮੇਂ ਦਾ ਸੀਵਰੇਜ ਪ੍ਰਬੰਧ ਦੇਖਕੇ ਸਾਨੂੰ ਅੱਜ ਦੇ ਸੀਵਰੇਜ ਪ੍ਰਬੰਧ ਦੀ ਗੱਲ ਕਰਦਿਆਂ ਸ਼ਰਮ ਮਹਿਸੂਸ ਹੁੰਦੀ ਹੈ ਕਿ ਉਸ ਸਮੇਂ ਦੇ ਲੋਕ ਸਾਡੇ ਨਾਲੋਂ ਕਿੰਨੇ ਉੱਨਤ ਸਨ । ਉਸ ਸਮੇਂ ਦੇ ਮਕਾਨ ਪੱਕੀਆਂ ਇੱਟਾਂ ਅਤੇ ਲੱਕੜ ਦੇ ਬਣੇ ਹੋਏ ਹੁੰਦੇ ਸਨ । ਹੜੱਪਾ ਵਿਖੇ ਇੱਕ ਵਿਸ਼ਾਲ ਗੁਦਾਮ ਮਿਲਿਆ ਹੈ । ਮੋਹਿੰਜੋਦੜੋ ਵਿਖੇ ਇੱਕ ਵਿਸ਼ਾਲ ਇਸ਼ਨਾਨ ਘਰ ਮਿਲਿਆ ਹੈ । ਇਸ ਦੀਆਂ ਇੱਟਾਂ ਇਸ ਪ੍ਰਕਾਰ ਲਗਾਈਆਂ ਗਈਆਂ ਹਨ ਕਿ ਪਾਣੀ ਦੀਵਾਰ ਦੇ ਅੰਦਰ ਨਹੀਂ ਜਾ ਸਕਦਾ । ਮੋਹਿੰਜੋਦੜੋ ਵਿਖੇ ਦੇਵੀ ਮਾਂ ਦੀ ਮੂਰਤੀ ਪ੍ਰਾਪਤ ਹੋਈ ਹੈ ਜਿਸਤੋਂ ਇਹਨਾਂ ਲੋਕਾਂ ਦੇ ਧਾਰਮਿਕ ਵਿਸ਼ਵਾਸਾਂ ਬਾਰੇ ਜਾਣਕਾਰੀ ਮਿਲਦੀ ਹੈ । ਇਸ ਸਮੇਂ ਸ਼ਿਵਲਿੰਗ ਦੀ ਪੂਜਾ ਵੀ ਕੀਤੀ ਜਾਂਦੀ ਸੀ । ਕੁੱਝ ਮੁਦਰਾਵਾਂ ਉੱਪਰ ਬੈਲ ਦੇ ਚਿੱਤਰ ਬਣੇ ਹੋਏ ਹਨ ਜਿਸਤੋਂ ਪਤਾ ਲਗਦਾ ਹੈ ਕਿ ਉਸ ਸਮੇਂ ਲੋਕ ਬੈਲ ਦੀ ਪੂਜਾ ਵੀ ਕਰਦੇ ਸਨ । ਖੁਦਾਈ ਤੋਂ ਪਤਾ ਲਗਦਾ ਹੈ ਕਿ ਉਸ ਸਮੇਂ ਲੋਕ ਤਾਂਬੇ ਦੀਆਂ ਵਸਤਾਂ ਜਿਵੇਂ ਕਿ ਤੱਕਲੇ, ਸੂਈਆਂ, ਮੱਛੀਆਂ ਫੜਨ ਵਾਲੇ ਕਾਂਟੇ, ਤੋਲਣ ਵਾਲੇ ਵੱਟੇ, ਅਤੇ ਸੋਨੇ ਚਾਂਦੀ ਦੇ ਗਹਿਣੇ ਵੀ ਵਰਤਦੇ ਸਨ । 

                                              ਇਹਨਾਂ ਲੋਕਾਂ ਦੀ ਕਲਾ ਵਿੱਚ ਵੀ ਦਿਲਚਸਪੀ ਸੀ । ਪੱਕੀ ਮਿੱਟੀ ਦੇ ਖਿਡੌਣੇ, ਪੱਥਰ ਅਤੇ ਧਾਂਤ ਦੀਆਂ ਮੂਰਤੀਆਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ । ਮੋਹਿੰਜੋਦੜੋ ਤੋਂ ਮਿਲੀ ਕਾਂਸੇ ਦੀ ਨਿਰਤਕੀ ਦੀ ਮੂਰਤੀ ਵੀ ਉਹਨਾਂ ਲੋਕਾਂ ਦੇ ਕਲਾ ਪ੍ਰੇਮ ਨੂੰ ਦਰਸਾਉਂਦੀ ਹੈ । 

ਮਹਾਨ ਸਿੰਧੂ ਘਾਟੀ ਦੀ ਸੱਭਿਅਤਾ ਦੇ ਖ਼ਤਮ ਹੋਣ ਦੇ ਪ੍ਰਮੁੱਖ ਤਿੰਨ ਕਾਰਨ ਮੰਨੇ ਜਾਂਦੇ ਹਨ :- 


1. ਯੁੱਧ 

2. ਮਹਾਂਮਾਰੀ 

3. ਵਾਤਾਵਰਨ ਤਬਦੀਲੀ 

                                             ਸਮਾਜਿਕ ਅਤੇ ਵਾਤਾਵਰਨ ਵਿੱਚ ਆਉਣ ਵਾਲੀ ਤਬਦੀਲੀ ਨੇ ਇਸ ਸੱਭਿਅਤਾ ਦੀ ਤਬਾਹੀ ਵਿੱਚ ਮੁੱਖ ਭੂਮਿਕਾ ਨਿਭਾਈ ਸੀ । ਮਾਹਰਾ ਦੇ ਅਨੁਸਾਰ ਇਸ ਸੱਭਿਅਤਾ ਦੇ ਅਵਸ਼ੇਸ਼ਾਂ ਦੀ ਜਾਂਚ ਕਰਨ ਮਗਰੋਂ ਇਹ ਸਿੱਟਾ ਕੱਢਿਆ ਹੈ । ਮਾਹਿਰਾਂ ਦੀ ਟੀਮ ਰਾਹੀਂ ਹੜੱਪਾ ਦੀ ਖੁਦਾਈ ਦੌਰਾਨ ਮਨੁੱਖੀ ਪਿੰਜਰਾਂ ਦੀ ਜਾਂਚ ਪੜਤਾਲ ਕੀਤੀ ਗਈ ਸੀ । ਇਸ ਤੋਂ ਪਤਾ ਲੱਗਾ ਕਿ ਮਹਾਂਮਾਰੀਆਂ ਨੇ ਇਸ ਸੱਭਿਅਤਾ ਨੂੰ ਤਬਾਹ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ । ਸਿੰਧੂ ਘਾਟੀ ਦੀ ਸੱਭਿਅਤਾ ਦਾ ਵਿਕਾਸ ਸ਼ਾਂਤੀ, ਸਹਿਜ ਤੇ ਸਮਾਨਤਾ ਦੇ ਸਿਧਾਂਤਾਂ ’ਤੇ ਹੋਇਆ । ਉਦੋਂ ਲੋਕਾਂ ਵਿੱਚ ਸਮਾਜਿਕ ਵਖਰੇਵੇਂ ਨਹੀਂ ਸਨ । ਹੌਲੀ-ਹੌਲੀ ਪਿਆਰ ਤੇ ਸ਼ਾਂਤੀ ਤੇ ਆਰਥਿਕਤਾ, ਸਮਾਜਿਕ ਤੇ ਮੌਸਮੀ ਤਬਦੀਲੀਆਂ ਨੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ। ਇਸ ਨਾਲ ਸੱਭਿਅਤਾ ਤਬਾਹੀ ਵੱਲ ਤੁਰਨੀ ਸ਼ੁਰੂ ਹੋ ਗਈ । ਸਮਾਜ ਵਿੱਚ ਇਨ੍ਹਾਂ ਮਾੜੀਆਂ ਗੱਲਾਂ ਦੇ ਆਉਣ ਦੇ ਨਾਲ-ਨਾਲ ਮਹਾਂਮਾਰੀਆਂ ਨੇ ਰਹਿੰਦੀ ਕਸਰ ਪੂਰੀ ਕਰ ਦਿੱਤੀ। ਇਸ ਤੋਂ ਪਹਿਲੀਆਂ ਖੋਜਾਂ ’ਚ ਕਿਹਾ ਗਿਆ ਸੀ ਕਿ ਵਾਤਾਵਰਨ ਦੀਆਂ ਤਬਦੀਲੀਆਂ ਦੀ ਮਾਰ ਨੂੰ ਇਹ ਸਭਿਅਤਾ ਝੱਲ ਨਹੀਂ ਸਕੀ ਤੇ ਤਬਾਹ ਹੋ ਗਈ । ਕੁਝ ਦਹਾਕਿਆਂ ਤੋਂ ਨਵੀਂ ਤਕਨੀਕ ਨਾਲ ਕੀਤੀ ਖੋਜ ਤੋਂ ਸੱਭਿਅਤਾ ਦੇ ਖ਼ਾਤਮੇ ਬਾਰੇ ਨਵੇਂ ਤੱਥ ਉਭਰੇ ਹਨ । ਸੱਭਿਅਤਾ ਜੋ ਸਾਂਝੀਵਾਲਤਾ ਦੇ ਨਾਲ ਖੜ੍ਹੀ ਹੋਈ ਸੀ, ਸਮਾਂ ਪੈਣ ਨਾਲ ਉਸ ’ਚ ਸੱਭਿਆਚਾਰਕ ਵਿਭਿੰਨਤਾਵਾਂ ਆ ਗਈਆਂ ਤੇ ਲੜਾਈਆਂ ਸ਼ੁਰੂ ਹੋ ਗਈਆਂ । ਸੱਭਿਅਤਾ ’ਚ ਕੋਹੜ ਤੇ ਟੀਬੀ ਫੈਲ ਗਈ। ਇਸ ਤੋਂ ਇਲਾਵਾ ਆਪਸੀ ਝਗੜਿਆਂ ਦੌਰਾਨ ਸਿਰ ’ਤੇ ਹਮਲਾ ਕਰਕੇ ਖੋਪੜੀ ਭੰਨਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਸੀ। 
***************************************************************************

10. ਸਿੰਕਦਰ ਨੇ ਪੰਜਾਬ ਤੇ ਹਮਲਾ ਕਦੋਂ ਕੀਤਾ ?

ਉੱਤਰ- 326 ਬੀ.ਸੀ. ਵਿੱਚ

11. ਸਿੰਕਦਰ ਨੇ ਪੰਜਾਬ ਉੱਪਰ ਕਿਸ ਰਸਤੇ ਤੋਂ ਹਮਲਾ ਕੀਤਾ ?

ਉੱਤਰ – ਸਿੰਕਦਰ ਯੂਨਾਨ ਤੋਂ ਚਲਕੇ ਖੈਬਰ ਦਰੇ ਰਾਹੀਂ ਪੰਜਾਬ ਉੱਪਰ ਹਮਲਾ ਕੀਤਾ, ਉਸ ਸਮੇਂ ਪੰਜਾਬ ਦਾ ਰਾਜਾ ਪੋਰਸ ਸੀ ।

12. ਸਿੰਕਦਰ ਦੇ ਗੁਰੂ ਦਾ ਨਾਮ ਕੀ ਸੀ ?

ਉੱਤਰ – ਅਰਸਤੂ

13. ਸਿਕੰਦਰ ਅਤੇ ਪੋਰਸ ਵਿਚਕਾਰ ਯੁੱਧ ਕਿਸ ਨਦੀ ਦੇ ਕਿਨਾਰੇ ਹੋਇਆ ਸੀ ?

ਉੱਤਰ – ਜਿਹਲਮ ਨਦੀ

14. ਸਿੰਕਦਰ ਨੇ ਪੰਜਾਬ ਵਿੱਚ ਕਿਸਨੂੰ ਆਪਣਾ ਪ੍ਰਤੀਨਿਧ ਨਿਯੁਕਤ ਕੀਤਾ ਸੀ ?

ਉੱਤਰ – ਫਿਲੀਪਸ ਨੂੰ

15. ਕਸ਼ਮੀਰ ਵਿੱਚ ਚੌਥੀ ਬੋਧ ਸਭਾ ਕਿਸਨੇ ਬੁਲਾਈ ?

ਉੱਤਰ – ਕਨਿਸ਼ਕ ਨੇ ( ਇਸ ਵਿੱਚ ਲਗਭਗ 500 ਭਿਕਸ਼ੂ ਸ਼ਾਮਿਲ ਹੋਏ ਸਨ )

16. ਫਿਰੋਜਸ਼ਾਹ ਤੁਗਲਕ ਨੇ ਸਿੰਚਾਈ ਲਈ ਕਿਹੜਾ ਮਹੱਤਵਪੂਰਨ ਕੰਮ ਕੀਤਾ ?

ਉੱਤਰ – ਨਹਿਰਾਂ ਦਾ ਨਿਰਮਾਣ ( ਫਿਰੋਜਸ਼ਾਹ ਤੁਗਲਕ ਨੇ 1309 ਤੋਂ 1388 ਈ.ਤੱਕ ਸ਼ਾਸਨ ਕੀਤਾ ਸੀ )

17. ਤਕਸ਼ਿਲਾ ਬਾਰੇ ਸੰਖੇਪ ਨੋਟ ਲਿਖੋ ।

ਉੱਤਰ – ਤਕਸ਼ਿਲਾ ਪਾਕਿਸਤਾਨ ਦੇ ਰਾਵਲਪਿੰਡੀ ਜਿਲ੍ਹੇ ਵਿੱਚ ਸਥਿਤ ਸਥਾਨ ਹੈ । ਕਿਸੇ ਸਮੇਂ ਤਕਸ਼ਿਲਾ ਸਿੱਖਿਆ ਦਾ ਪ੍ਰਮੁੱਖ ਕੇਂਦਰ ਹੋਇਆ ਕਰਦਾ ਸੀ । ਪ੍ਰਸਿੱਧ ਵਿਦਵਾਨ ਚਾਣਕਿਆ ਇੱਥੇ ਸਿੱਖਿਆ ਪ੍ਰਦਾਨ ਕਰਦਾ ਸੀ । ਇਹ ਸਥਾਨ ਹਿੰਦੂ ਅਤੇ ਬੁੱਧ ਧਰਮ ਦੋਵਾਂ ਧਰਮਾਂ ਦਾ ਲੋਕਾਂ ਲਈ ਇੱਕ ਖਾਸ ਕੇਂਦਰ ਸੀ । ਸੰਨ 405 ਈ, ਵਿੱਚ ਫਾਹੀਯਾਨ ਨੇ ਇਸ ਜਗ੍ਹਾ ਦੀ ਯਾਤਰਾ ਕੀਤੀ ਸੀ ।

Comments

Popular posts from this blog

Delhi Sultanate (ਦਿੱਲੀ ਸਲਤਨਤ)

Sikh Religion (Guru Nanak Dev Ji) ਸਿੱਖ ਧਰਮ ( ਗੁਰੂ ਨਾਨਕ ਦੇਵ ਜੀ)

Vedic Period Civilization ( ਵੈਦਿਕ ਸੱਭਿਅਤਾ)

Mughal Empire ( ਮੁਗਲ ਸਾਮਰਾਜ )

Punjab GK General Knowledge about

Guru Ramdas ji And Guru Arjan Dev ji (ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ)

History 600 BCE (ਬੁੱਧ ਅਤੇ ਜੈਨ ਧਰਮ ਸਮਾਂ)

Indian History 300 BC to 200 BC (ਭਾਰਤ ਦਾ ਇਤਿਹਾਸ 300 ਈ. ਪੂਰਵ ਤੋਂ 200 ਈ. ਪੂਰਵ ਤੱਕ )

Questions about Guru Angad Dev ji And Guru Amardas ji (ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਸਬੰਧੀ ਪ੍ਰਸ਼ਨ)

Gupt Samaraj (ਗੁਪਤ ਸਾਮਾਰਾਜ)