Punjabi Current Affairs (ਪੰਜਾਬੀ ਕਰੰਟ ਅਫੇਅਰਜ਼)

Punjabi Current Affairs


ਜੂਨ (2019) ਮਹੀਨੇ ਦੇ ਚਲੰਤ ਮਸਲੇ ( Current Affairs of June 2019)


1. ਨਵੀਂ ਬਣੀ ਮੋਦੀ ਸਰਕਾਰ ਨੇ ਕੈਬਨਿਟ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ ਜਿਸ ਵਿੱਚ ਮਹੱਤਵਪੂਰਨ ਪੋਰਟਫੋਲੀਓ ਪ੍ਰਾਪਤ ਕਰਨ ਵਾਲੇ ਨਵੇਂ ਬਣੇ ਮੰਤਰੀਆਂ ਦੇ ਨਾਮ ਇਸ ਪ੍ਰਕਾਰ ਹਨ –

I. ਰਾਜਨਾਥ ਸਿੰਘ – ਰੱਖਿਆ ਮੰਤਰੀ

II. ਅਮਿਤ ਸ਼ਾਹ – ਗ੍ਰਹੀ ਮੰਤਰੀ

III. ਨਿਤਿਨ ਗਡਕਰੀ – ਸੜਕ ਤੇ ਆਵਾਜਾਈ ਮੰਤਰੀ

IV. ਸਦਾਨੰਦ ਗੌੜਾ – ਰਸਾਇਣ ਤੇ ਖਾਦਾਂ ਬਾਰੇ ਮੰਤਰੀ

V. ਨਿਰਮਲਾ ਸੀਤਾਰਮਨ – ਵਿੱਤ ਮੰਤਰੀ

VI. ਐੱਸ. ਜੈਸ਼ੰਕਰ – ਵਿਦੇਸ਼ ਮੰਤਰੀ

VII. ਰਾਮਵਿਲਾਸ ਪਾਸਵਾਨ – ਉਪਭੋਗਤਾ ਅਤੇ ਖੁਰਾਕ ਮੰਤਰੀ

VIII. ਰਵੀਸ਼ੰਕਰ ਪ੍ਰਸ਼ਾਦ – ਕਾਨੂੰਨ ਤੇ ਸੰਚਾਰ ਮੰਤਰੀ

IX. ਹਰਸਿਮਰਤ ਕੌਰ ਬਾਦਲ – ਫੂਡ ਪ੍ਰੋਸੈਸਿੰਗ ਮੰਤਰੀ

X. ਬਾਵਰਚੰਦ ਗਹਿਲੋਤ – ਸਮਾਜਿਕ ਨਿਆਂ ਤੇ ਸ਼ਸਕਤੀਕਰਨ ਮੰਤਰੀ

XI. ਨਰਿੰਦਰ ਸਿੰਘ ਤੋਮਰ – ਖੇਤੀ ਤੇ ਪੇਂਡੂ ਵਿਕਾਸ ਮੰਤਰੀ

XII. ਰਮੇਸ਼ ਪੋਖਰਿਆਲ – ਮਨੁੱਖੀ ਸਰੋਤ ਵਿਕਾਸ

XIII. ਅਰਜੁਨ ਮੁੰਡਾ – ਅਨੁਸੂਚਿਤ ਜਾਤੀ ਕਲਿਆਣ

XIV. ਸਮ੍ਰਿਤੀ ਇਰਾਨੀ – ਮਹਿਲਾ, ਬਾਲ ਵਿਕਾਸ ਅਤੇ ਕੱਪੜਾ ਮੰਤਰੀ

XV. ਡਾ. ਹਰਸ਼ਵਰਧਨ – ਸਿਹਤ, ਪਰਿਵਾਰ ਭਲਾਈ ਅਤੇ ਵਿਗਿਆਨ ਮੰਤਰੀ

XVI. ਪ੍ਰਕਾਸ਼ ਜਾਵੜੇਕਰ – ਵਾਤਾਵਰਣ, ਸੂਚਨਾ ਅਤੇ ਪ੍ਰਸਾਰਣ ਮੰਤਰੀ

XVII. ਪਿਊਸ਼ ਗੋਇਲ – ਰੇਲਵੇ, ਵਣਜ ਅਤੇ ਉਦਯੋਗ

XVIII. ਧਰਮੇਂਦਰ ਪ੍ਰਧਾਨ – ਪੈਟਰੋਲੀਅਮ, ਸਟੀਲ ਅਤੇ ਕੁਦਰਤੀ ਗੈਸ

XIX. ਮੁਖਤਾਰ ਅੱਬਾਸ ਨਕਵੀ – ਘੱਟ ਗਿਣਤੀ ਮਾਮਲੇ

XX. ਪ੍ਰਹਿਲਾਦ ਜੋਸ਼ੀ – ਸੰਸਦੀ ਕਾਰਜ, ਕੋਲਾ ਅਤੇ ਖਾਣ

XXI. ਮਹੇਂਦਰ ਨਾਥ ਪਾਂਡੇ – ਹੁਨਰ ਵਿਕਾਸ

XXII. ਅਰਵਿੰਦ ਸਾਵੰਤ – ਭਾਰੀ ਉਦਯੋਗ

XXIII. ਗਿਰੀਰਾਜ ਸਿੰਘ – ਪਸ਼ੂ ਪਾਲਣ, ਡੇਅਰੀ ਤੇ ਮੱਛੀ ਪਾਲਣ

XXIV. ਰਜੇਂਦਰ ਸਿੰਘ ਸ਼ੇਖਾਵਤ – ਜਲ ਸ਼ਕਤੀ ਮੰਤਰੀ

XXV. ਹਰਦੀਪ ਸਿੰਘ ਪੁਰੀ(ਰਾਜ ਸਭਾ ਮੈਂਬਰ) – ਸ਼ਹਿਰੀ ਵਿਕਾਸ ਤੇ ਹਵਾਬਾਜੀ ਮੰਤਰੀ 


ਇਹਨਾਂ ਮੰਤਰੀਆਂ ਵਿੱਚੋਂ ਸ੍ਰੀ ਰਾਮ ਵਿਲਾਸ ਪਾਸਵਾਨ ਸਭ ਤੋਂ ਵੱਡੀ ਉਮਰ ਦੇ ਮੰਤਰੀ ਹਨ । ਉਹਨਾਂ ਦੀ ਉਮਰ ਇਸ ਸਮੇਂ 73 ਸਾਲ ਹੈ । ਜਦਕਿ ਸਮ੍ਰਿਤੀ ਇਰਾਨੀ ਜੋ ਕਿ 43 ਸਾਲ ਦੇ ਹਨ ਸਭ ਤੋਂ ਜਵਾਨ ਮੰਤਰੀ ਹਨ । ਮੋਦੀ ਮੰਤਰੀ ਮੰਡਲ ਦੀ ਔਸਤ ਉਮਰ 60 ਸਾਲ ਹੈ ।

2. ਜਲ ਸੈਨਾ ਦੇ 24ਵੇਂ ਮੁੱਖੀ ਬਣੇ ਐਡਮਿਰਲ ਕਰਮਬੀਰ ਸਿੰਘ


ਪੰਜਾਬ ਦੇ ਜਲੰਧਰ ਜਿਲ੍ਹੇ ਨਾਲ ਸਬੰਧਤ ਸ. ਕਰਮਬੀਰ ਸਿੰਘ ਜਲ ਸੈਨਾ ਦੇ ਨਵੇਂ ਐਡਮਿਰਲ ਬਣ ਗਏ ਹਨ । ਉਹਨਾਂ ਨੇ ਐਡਮਿਰਲ ਸੁਨੀਲ ਲਾਂਬਾ ਦੀ ਜਗ੍ਹਾ ਅਹੁਦਾ ਸੰਭਾਲਿਆ ਹੈ । ਕੇਂਦਰ ਸਰਕਾਰ ਨੇ ਪਹਿਲਾਂ ਹੀ 23 ਮਾਰਚ ਨੂੰ ਇਹ ਐਲਾਨ ਕਰ ਦਿੱਤਾ ਸੀ ਕਿ ਨਵੇਂ ਜਲ ਸੈਨਾ ਮੁੱਖੀ ਸ. ਕਰਮਬੀਰ ਸਿੰਘ ਹੋਣਗੇ । ਉਹਨਾਂ ਦੀ ਨਿਯੁਕਤੀ ਦੇ ਖਿਲਾਫ ਮਿਲਟਰੀ ਕੋਰਟ ਵਿੱਚ ਵਾਈਸ ਐਡਮਿਰਲ ਬਿਮਲ ਸ਼ਰਮਾ ਨੇ ਅਪੀਲ ਦਾਇਰ ਕੀਤੀ ਸੀ । ਫਿਰ ਵੀ ਸਰਕਾਰ ਨੇ ਉਹਨਾਂ ਨੂੰ ਇਸ ਅਹੁਦਾ ਦਾ ਕਾਰਜਭਾਰ ਸੰਭਾਲਣ ਲਈ ਕਿਹਾ ਹੈ । ਇਸ ਅਪੀਲ ਦੀ ਅਗਲੀ ਸੁਣਵਾਈ 17 ਜੁਲਾਈ 2019 ਨੂੰ ਹੋਣੀ ਹੈ ।

3. ਜਮਾਨਤ ਲਈ ਯੂ.ਕੇ. ਹਾਈ ਕੋਰਟ ਪੁਹੰਚੇ ਨੀਰਵ ਮੋਦੀ ( ਨੀਰਵ ਮੋਦੀ ਭਾਰਤੀ ਬੈਂਕਾਂ ਦੇ 9 ਹਜਾਰ ਕਰੋੜ ਲੈ ਕੇ ਫਰਾਰ ਹੋਇਆ ਹੀਰਿਆਂ ਦਾ ਵਪਾਰੀ ਹੈ ।

4. ਐਡੀਲੇਡ ਤੋਂ ਪੰਜਾਬੀ ਮੂਲ ਦੇ ਸ੍ਰੀ ਕੇ.ਡੀ. ਸਿੰਘ ਨੂੰ ਆਰਥਿਕ ਸੇਵਾਵਾਂ ਲਈ ਆਸਟ੍ਰੇਲੀਆ ਦੀ ਇੱਕ ਸੰਸਥਾ ਮੈਰਗੈਜ ਐਂਡ ਫਾਈਨਾਂਸ ਐਸੋਸੀਏਸ਼ਨ ਆਫ ਸਾਊਥ ਆਸਟ੍ਰੇਲੀਆ ਵੱਲੋਂ 2019 ਦੇ ਬੈਸਟ ਐਵਾਰਡ ਨਾਲ ਸਨਮਾਨਿਤ ਕੀਤਾ ਹੈ ।

5. ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ GSP ਵਪਾਰਕ ਪ੍ਰੋਗਰਾਮ ਤਹਿਤ ਭਾਰਤ ਨੂੰ ਦਿੱਤਾ ਤਰਜੀਹੀ ਰਾਸ਼ਟਰ ਦਾ ਦਰਜਾ ਖਤਮ

GSP ਤੋਂ ਭਾਵ ਹੈ ਜਨਰਲਾਈਜ਼ਡ ਸਿਸਟਮ ਆਫ ਪ੍ਰੈਫ਼ਰੈਂਸਜ਼ । ਇਹ ਅਮਰੀਕਾ ਵੱਲੋਂ ਹੋਰ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਤਰਜੀਹ ਤੇ ਆਧਾਰਿਤ ਇੱਕ ਪੁਰਾਣੀ ਪ੍ਰਣਾਲੀ ਹੈ । ਇਸਦੀ ਸ਼ੁਰੂਆਤ 1976 ਵਿੱਚ ਵਿਕਾਸਸ਼ੀਲ ਦੇਸ਼ਾਂ ਨੂੰ ਆਪਣੀ ਵਿਕਾਸ ਦਰ ਵਧਾਉਣ ਵਿੱਚ ਮੱਦਦ ਕਰਨ ਲਈ ਅਮਰੀਕਾ ਵੱਲੋਂ ਕੀਤੀ ਗਈ ਸੀ । ਇਹ ਦਰਜਾ ਪ੍ਰਾਪਤ ਦੇਸ਼ਾਂ ਨੂੰ ਬਿਨਾਂ ਕੋਈ ਟੈਕਸ ਦਿੱਤੇ ਅਮਰੀਕਾ ਤੋਂ ਮਾਲ ਬਰਾਮਦ ਕਰਨ ਦੀ ਸਹੂਲਤ ਮਿਲਦੀ ਹੈ । ਸੰਨ 2017 ਵਿੱਚ ਭਾਰਤ ਨੇ ਇਸ ਸਕੀਮ ਤਹਿਤ ਅਮਰੀਕਾ ਤੋਂ 5.7 ਅਰਬ ਡਾਲਰ ਦਾ ਮਾਲ ਬਰਾਮਦ ਕੀਤਾ ਸੀ ।

6. ਜਸਵੀਰ ਸਿੰਘ ਗੜ੍ਹੀ ਪੰਜਾਬ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਨਿਯੁਕਤ

7. ਡੀ ਡੇਅ – ਇਸ ਸਾਲ ਡੀ ਡੇਅ ਦੀ 75 ਵਰ੍ਹੇਗੰਢ ਮੌਕੇ ਲੰਡਨ ਵਿਖੇ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਦਿੱਤੀ ਗਈ ਇਸ ਵਿੱਚ ਟਰੰਪ ਅਤੇ ਮਹਾਰਾਣੀ ਐਲਿਜਾਬੈੱਥ ਸਮੇਤ 16 ਦੇਸ਼ਾਂ ਦੇ ਮੁੱਖੀਆਂ ਨੇ ਭਾਗ ਲਿਆ ।
ਡੀ ਡੇਅ ਦੂਜੇ ਵਿਸ਼ਵ ਯੁੱਧ ਦਾ ਉਹ ਅਪ੍ਰੇਸ਼ਨ ਸੀ ਜਿਸ ਤਹਿਤ 5 ਜੂਨ 1944 ਦੇ ਦਿਨ ਨਾਜੀਆਂ ਖਿਲਾਫ ਵੱਖ ਵੱਖ ਦੇਸ਼ਾਂ ਦੇ ਲਗਭਗ 156000 ਫੌਜੀਆਂ ਨੇ ਹਮਲਾ ਕਰਨ ਲਈ ਦਿਨ ਮਿਥਿਆ ਸੀ ਪਰ ਮੌਸਮ ਦੀ ਖਰਾਬੀ ਕਾਰਨ ਇਹ ਹਮਲਾ 6 ਜੂਨ ਨੂੰ ਕੀਤਾ ਗਿਆ ਸੀ ।

8. ਥੈਰੇਸਾ ਮੇਅ ਵੱਲੋਂ ਅਸਤੀਫਾ – ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਬ੍ਰੈਗਜਿਟ ਸਮਝੌਤੇ ਨੂੰ ਸਿਰੇ ਚਾੜ੍ਹਣ ਵਿੱਚ ਨਾਕਾਮ ਰਹਿਣ ਕਾਰਨ ਸੱਤਾਧਾਰੀ ਪਾਰਟੀ ਕੰਜ਼ਰਵੇਟਿਵ ਦੀ ਆਗੂ ਵਜੋਂ ਰਸਮੀ ਤੌਰ ਤੇ ਅਸਤੀਫਾ ਦਿੱਤਾ ।
9. ਦੇਸ਼ ਅੰਦਰ ਬੀ.ਐੱਸ. 4 ਦੀ ਥਾਂ 1 ਅਪ੍ਰੈਲ 2020 ਤੋਂ ਚੱਲਣਗੇ ਬੀ. ਐੱਸ. 6 ਇੰਜਣਾਂ ਵਾਲੇ ਵਾਹਨ ।

10. ਭਾਰਤੀ ਮੂਲ ਦੇ ਸਿੱਖ ਵਿਗਿਆਨੀ ਹਰਮੀਤ ਸਿੰਘ ਮਲਿਕ ਦੀ ਅਮਰੀਕਾ ਵਿੱਚ ਨੈਸ਼ਨਲ ਅਕੈਡਮੀ ਆਫ ਸਾਇੰਸ ਲਈ ਚੋਣ ।

11. ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤੀਰ ਅੰਦਾਜ ਹਰਵਿੰਦਰ ਸਿੰਘ ਨੇ ਕੀਤਾ ਟੋਕੀਓ ਉਲੰਪਿਕ ਲਈ ਕੁਆਲੀਫਾਈ ।

12. ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਬਤਰਾ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਮੈਂਬਰ ਚੁਣੇ ਗਏ ਹਨ । ਉਹ ਇਸ ਪਦਵੀ ਨੂੰ ਹਾਸਿਲ ਕਰਨ ਵਾਲੇ ਪਹਿਲੇ ਭਾਰਤੀ ਹਨ, ਉਸ ਨੂੰ 62 ਵਿਚੋਂ 58 ਵੋਟਾਂ ਮਿਲੀਆਂ । ਉਹ ਨੈਸ਼ਨਲ ਓਲੰਪਿਕ ਕਮੇਟੀ ਦਾ ਮੁਖੀ ਹੈ ਅਤੇ ਅੰਤਰਰਾਸ਼ਟਰੀ ਫੈਡਰੇਸ਼ਨ ਨਾਲ ਸਬੰਧਤ ਹੈ ।


13. ਸਾਮੰਤ ਗੋਇਲ ਦੀ ਚੋਣ ਨਵੇਂ ਰਾਅ ਮੁੱਖੀ ਵਜੋਂ ਹੋਈ ਹੈ, ਅਰਵਿੰਦ ਕੁਮਾਰ ਨੂੰ ਆਈ.ਬੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ - ਨਰੇਂਦਰ ਮੋਦੀ ਸਰਕਾਰ ਨੇ 26 ਜੂਨ, 2019 ਨੂੰ ਸੀਨੀਅਰ ਆਈ.ਪੀ.ਐਸ. ਅਧਿਕਾਰੀ ਸਾਮੰਤ ਗੋਇਲ ਨੂੰ ਨਵੇਂ ਖੋਜ ਅਤੇ ਵਿਸ਼ਲੇਸ਼ਣ ਵਿੰਗ (RAW) ਦੇ ਮੁਖੀ ਵਜੋਂ ਨਿਯੁਕਤ ਕੀਤਾ ਹੈ । ਇੱਕ ਹੋਰ ਕਦਮ ਵਿੱਚ ਸਰਕਾਰ ਨੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਅਰਵਿੰਦ ਕੁਮਾਰ ਨੂੰ ਇੰਟੈਲੀਜੈਂਸ ਬਿਊਰੋ (I.B.) ਦੇ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਨਿਯੁਕਤੀ ਕਮੇਟੀ (ACC) ਨੇ ਇਹਨਾਂ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ।

14. ਹਰਿਆਣਾ ਸਰਕਾਰ ਨੇ “ਜਲ ਹੀ ਜੀਵਨ ਹੈ” ਸਕੀਮ ਸ਼ੁਰੂ ਕੀਤੀ – ਇਸ ਸਕੀਮ ਤਹਿਕ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਪ੍ਰਤੀ ਜਾਗਰੂਕ ਕਰਕੇ ਪਾਣੀ ਦੀ ਬੱਚਤ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ।

15. ਅਮੇਜਨ ਇੰਡੀਆ ਦੇ ਮੁਖੀ ਅਮਿਤ ਅਗਰਵਾਲ ਆਈ.ਏ.ਐਮ.ਏ.ਆਈ. ਦੇ ਚੇਅਰਮੈਨ ਵਜੋਂ ਨਿਯੁਕਤ - ਅਮਿਤ ਅਗਰਵਾਲ, ਅਮੇਜਨ ਇੰਡੀਆ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੂੰ ਇੰਟਰਨੈਟ ਅਤੇ ਮੋਬਾਈਲ ਐਸੋਸੀਏਸ਼ਨ ਆਫ ਇੰਡੀਆ (ਆਈਏਐਮਏਆਈ) ਦੇ ਨਵੇਂ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ਹੈ । ਉਹ ਰਾਜਨ ਆਨੰਦਨ ਦੀ ਜਗਾ ਕੰਮ ਕਰਨਗੇ । ਉਹ ਗੂਗਲ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ (ਐੱਮ ਡੀ) ਸਨ ।

16. ਦਿ ਟ੍ਰਿਬਿਊਨ ਨਿਊਜ਼ ਸਰਵਿਸ ਦੀ ਰਚਨਾ ਖਹਿਰਾ ਨੇ ਸਾਲ 2019 ਦਾ ‘ਪੱਤਰਕਾਰ ਆਫ ਦਾ ਯੀਆਰ’ ਐਵਾਰਡ ਜਿੱਤਿਆ - ਦਿ ਟ੍ਰਿਬਿਊਨ ਨਿਊਜ਼ ਸਰਵਿਸ ਦੀ ਰਚਨਾ ਖਹਿਰਾ ਨੇ ਸਾਲ 2019 ਦੀ ਭਾਰਤੀ ਜਰਨਿਲਿਸਟ ਪੱਤਰਕਾਰ ਦੀ ਐਕਸੀਲੈਂਸ ਲਈ Red Ink ਪੁਰਸਕਾਰ ਜਿੱਤਿਆ । ਉਹ ਫਿਲਹਾਲ 'ਦਿ ਹਫਿੰਗਟਨ ਪੋਸਟ' ਲਈ ਕੰਮ ਕਰ ਰਹੀ ਹੈ ।

17. ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ, 100 ਸਭ ਤੋਂ ਪ੍ਰਭਾਵਸ਼ਾਲੀ ਔਰਤਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਬ੍ਰਿਟੇਨ-ਭਾਰਤ ਦੇ ਸਬੰਧਾਂ ਨੂੰ ਅੱਗੇ ਵਧਾਇਆ ਹੈ ।

18. ਆਇਰਲੈਂਡ 2030 ਤੋਂ ਪੈਟਰੋਲ ਅਤੇ ਡੀਜ਼ਲ ਕਾਰਾਂ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ ।
19. ਓਮ ਬਿਰਲਾ ਨੂੰ 17 ਵੀਂ ਲੋਕ ਸਭਾ ਦੀ ਸਪੀਕਰ ਚੁਣਿਆ ਗਿਆ ਹੈ ।
20. ਫੇਸਬੁੱਕ ਨੇ ਡਿਜੀਟਲ ਮੁਦਰਾ ਲਾਂਚ ਕੀਤੀ - ਫੇਸਬੁਕ ਨੇ ਆਪਣੀ ਡਿਜੀਟਲ ਮੁਦਰਾ 'ਲਿਬਰਾ' ਖੋਲ੍ਹਿਆ, ਜੋ ਬਲਕਚੈਨ ਤਕਨਾਲੋਜੀ ਦੁਆਰਾ ਦੁਨੀਆ ਭਰ ਦੇ ਉਪਭੋਗਤਾਵਾਂ ਲਈ ਚਲਾਇਆ ਗਿਆ ਹੈ ।

Comments

Popular posts from this blog

Delhi Sultanate (ਦਿੱਲੀ ਸਲਤਨਤ)

Sikh Religion (Guru Nanak Dev Ji) ਸਿੱਖ ਧਰਮ ( ਗੁਰੂ ਨਾਨਕ ਦੇਵ ਜੀ)

Vedic Period Civilization ( ਵੈਦਿਕ ਸੱਭਿਅਤਾ)

Mughal Empire ( ਮੁਗਲ ਸਾਮਰਾਜ )

Punjab GK General Knowledge about

Guru Ramdas ji And Guru Arjan Dev ji (ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ)

History 600 BCE (ਬੁੱਧ ਅਤੇ ਜੈਨ ਧਰਮ ਸਮਾਂ)

Indian History 300 BC to 200 BC (ਭਾਰਤ ਦਾ ਇਤਿਹਾਸ 300 ਈ. ਪੂਰਵ ਤੋਂ 200 ਈ. ਪੂਰਵ ਤੱਕ )

Questions about Guru Angad Dev ji And Guru Amardas ji (ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਸਬੰਧੀ ਪ੍ਰਸ਼ਨ)

Gupt Samaraj (ਗੁਪਤ ਸਾਮਾਰਾਜ)