Vedic Period Civilization ( ਵੈਦਿਕ ਸੱਭਿਅਤਾ)

Vedic  Period Civilization

Vedic Period Civilization ( ਵੈਦਿਕ ਸੱਭਿਅਤਾ)



ਵੈਦਿਕ ਕਾਲ ਨਾਲ ਸਬੰਧਤ ਆਪਣੇ ਗਿਆਨ ਦੀ ਪਰਖ ਕਰੋ 

1. ਗਾਇਤਰੀ ਮੰਤਰ ਕਿਸ ਗਰੰਥ ਵਿੱਚ ਦਰਜ ਹੈ ?

ਉੱਤਰ – ਰਿਗਵੇਦ

2. ਗਾਇਤਰੀ ਮੰਤਰ ਵਿੱਚ ਕਿਸ ਦੇਵੀ/ਦੇਵਤਾ ਦੀ ਅਰਾਧਨਾ ਕੀਤੀ ਗਈ ਹੈ ?

ਉੱਤਰ – ਸਵਿੱਤਰੀ

3. ਰਿਗਵੇਦ ਵਿੱਚ ਕਿਸ ਦੇਵਤਾ ਨੂੰ ਮਹੱਤਵ ਦਿੱਤਾ ਹੈ ?

ਉੱਤਰ – ਵਰੁਣ

4. ਰਿਗਵੇਦ ਕਾਲ ਵਿੱਚ ਇੰਦਰ ਨੂੰ ਕਿਸ ਦਾ ਦੇਵਤਾ ਮੰਨਿਆ ਗਿਆ ਸੀ ?

ਉੱਤਰ – ਵਰਖਾ

5. ਰਿਗਵੈਦਿਕ ਕਾਲ ਵਿੱਚ ਯੋਗਾ ਨੂੰ ਕਿਸਨੇ ਪ੍ਰਚਲਿਤ ਕੀਤਾ ਸੀ ?

ਉੱਤਰ – ਪੰਤਾਜਲੀ

6. ਰਿਗਵੇਦ ਗ੍ਰੰਥ ਵਿੱਚ ਕਿੰਨੇ ਮੰਤਰ ਹਨ ?

ਉੱਤਰ – 1028

7. ਆਰੀਆ ਲੋਕ ਸਭ ਤੋਂ ਪਹਿਲਾਂ ਭਾਰਤ ਦੇ ਕਿਸ ਖੇਤਰ ਵਿੱਚ ਵਸੇ ?

ਉੱਤਰ – ਪੰਜਾਬ

8. ਵੇਦ ਸ਼ਬਦ ਦਾ ਕੀ ਮਤਲਬ ਹੈ ?

ਉੱਤਰ – ਗਿਆਨ

9. ਵਿਸ਼ਣੂ ਪੁਰਾਣ ਗ੍ਰੰਥ ਵਿੱਚ ਕਿਸ ਰਾਜਵੰਸ਼ ਦਾ ਵਰਨਣ ਹੈ ?

ਉੱਤਰ – ਮੌਰੀਆ ਵੰਸ਼

10. ਆਰੀਆ ਲੋਕ ਭਾਰਤ ਵਿੱਚ ਕਿੱਥੋਂ ਆਏ ?

ਉੱਤਰ – ਮੱਧ ਏਸ਼ੀਆ

11. ਯੁੱਧ ਦੀ ਸ਼ੁਰੂਆਤ ਵਿਅਕਤੀ ਦੇ ਮਨ ਵਿੱਚੋਂ ਹੁੰਦੀ ਹੈ – ਇਹ ਕਥਨ ਕਿਸ ਗ੍ਰੰਥ ਵਿੱਚ ਦਰਜ ਹੈ ?

ਉੱਤਰ – ਅਥਰਵੇਦ

12. ਵੇਦਾਂਤ ਦਾ ਦੂਜਾ ਨਾਮ ਕੀ ਹੈ ?

ਉੱਤਰ – ਉਪਨਿਸ਼ਦ

13. ਉਪਨਿਸ਼ਦਾਂ ਦੀ ਗਿਣਤੀ ਕਿੰਨੀ ਹੈ ?

ਉੱਤਰ – 108

14. ਵੈਦਿਕ ਕਾਲ ਵਿੱਚ ਲਗਾਨ ਇੱਕਠਾ ਕਰਨ ਦੀ ਪ੍ਰਣਾਲੀ ਨੂੰ ਕੀ ਕਿਹਾ ਜਾਂਦਾ ਸੀ ?

ਉੱਤਰ – ਬਾਲੀ

15. ਵੈਦਿਕ ਕਾਲ ਦੇ ਧਰਮ ਸ਼ਾਸਤਰ ਅਨੁਸਾਰ ਲਗਾਨ ਦੀ ਦਰ ਕੀ ਸੀ ?

ਉੱਤਰ – ਉਪਜ ਦਾ 1/6 ਹਿੱਸਾ

16. ਵੇਦਾਂ ਦੀ ਕੁੱਲ ਗਿਣਤੀ ਕਿੰਨੀ ਹੈ ?

ਉੱਤਰ – ਚਾਰ

17. ਚਾਰੇ ਵੇਦਾਂ ਦੇ ਨਾਮ ਦੱਸੋ ?

ਉੱਤਰ – ਰਿਗਵੇਦ, ਸਾਮਵੇਦ, ਯੁਜਰਵੇਦ, ਅਥਰਵੇਦ

18. ਆਰੀਆ ਲੋਕਾਂ ਦੇ ਦੋ ਮਹਾਂਕਾਵਿ ਦੇ ਨਾਮ ਦੱਸੋ ?

ਉੱਤਰ – ਰਮਾਇਣ ਅਤੇ ਮਹਾਂਭਾਰਤ

19. ਰਮਾਇਣ ਦਾ ਲੇਖਕ ਕੌਣ ਸੀ ?

ਉੱਤਰ – ਰਿਸ਼ੀ ਵਾਲਮਿਕੀ

20. ਮਹਾਂਭਾਰਤ ਦਾ ਲੇਖਕ ਕੌਣ ਸੀ ?

ਉੱਤਰ – ਰਿਸ਼ੀ ਵਿਆਸ

21. ਅਸ਼ਟਧਿਆਇ ਕਿਸ ਪ੍ਰਕਾਰ ਦੀ ਰਚਨਾ ਹੈ ਅਤੇ ਇਸਦਾ ਲੇਖਕ ਕੌਣ ਹੈ ?

ਉੱਤਰ – ਅਸ਼ਟਧਿਆਇ ਸੰਸਕ੍ਰਿਤ ਵਿਆਕਰਨ ਦੀ ਕਿਤਾਬ ਹੈ ਇਸਨੂੰ ਪਾਣਿਨੀ ਦੁਆਰਾ ਲਿਖਿਆ ਗਿਆ ਸੀ ।

22. ਰਿਗਵੇਦ ਗ੍ਰੰਥ ਦੀ ਰਚਨਾ ਕਿਸ ਨਦੀ ਦੇ ਕਿਨਾਰੇ ਹੋਈ ਸੀ ?

ਉੱਤਰ – ਸਰਸਵਤੀ ਨਦੀ ਦੇ ਕਿਨਾਰੇ

23. ਰਿਗਵੇਦ ਨੂੰ ਦਸ ਮੰਡਲਾਂ ਵਿੱਚ ਵੰਡਿਆ ਗਿਆ ਹੈ, ਇਹਨਾਂ ਵਿੱਚੋਂ ਸਭ ਤੋਂ ਪੁਰਾਣਾ ਮੰਡਲ ਕਿਹੜਾ ਹੈ ?

ਉੱਤਰ – ਦੂਜਾ ਅਤੇ ਸੱਤਵਾਂ ਮੰਡਲ

24. ਆਰੀਆ ਲੋਕਾਂ ਨੇ ਸਭ ਤੋਂ ਵੱਧ ਯੁੱਧ ਕਿਸ ਲਈ ਲੜੇ ?

ਉੱਤਰ – ਗਾਵਾਂ ਲਈ

25. ਵੈਦਿਕ ਕਾਲ ਵਿੱਚ ਪਰਿਵਾਰ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ ?

ਉੱਤਰ – ਗ੍ਰਹਿਪਤੀ

26. ਵੈਦਿਕ ਕਾਲ ਵਿੱਚ ਵੰਸ਼ ਤੋਂ ਕੀ ਭਾਵ ਸੀ ?

ਉੱਤਰ – ਵੈਦਿਕ ਕਾਲ ਵਿੱਚ ਕੁੱਝ ਪਿੰਡਾਂ ਦੇ ਸਮੂਹ ਨੂੰ ਵਿਸ਼ ਕਿਹਾ ਜਾਂਦਾ ਸੀ ।

27. ਵਿਸ਼ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ ?

ਉੱਤਰ – ਵਿਸ਼ਪਤੀ

28. ਵੈਦਿਕ ਕਾਲ ਵਿੱਚ ਸੈਨਾ ਦੇ ਮੁੱਖੀ ਨੂੰ ਕੀ ਕਿਹਾ ਜਾਂਦਾ ਸੀ ?

ਉੱਤਰ – ਸੈਨਾਨੀ

29. ਵੈਦਿਕ ਕਾਲ ਦੇ ਪ੍ਰਸਿੱਧ ਦੋ ਪ੍ਰੋਹਿਤਾ ਦੇ ਨਾਮ ਦੱਸੋ ?

ਉੱਤਰ – ਵਾਸ਼ਿਸਥਾ ਅਤੇ ਵਿਸ਼ਵਾਮਿੱਤਰਾ

30. ਵੈਦਿਕ ਕਾਲ ਵਿੱਚ ਸਭਾ ਨਾਮ ਦੀ ਸੰਸਥਾ ਕੀ ਸੀ ?

ਉੱਤਰ – ਇਹ ਸਿਆਣੇ ਲੋਕਾਂ ਦੀ ਇੱਕ ਸੰਸਥਾ ਹੁੰਦੀ ਸੀ ਜੋ ਕਿ ਸ਼ਾਸ਼ਨ ਪ੍ਰਬੰਧ ਚਲਾਉਣ ਲਈ ਰਾਜੇ ਨੂੰ ਸਲਾਹ ਦਿੰਦੀ ਸੀ ।

31. ਵੈਦਿਕ ਕਾਲ ਵਿੱਚ ਸੰਮਤੀ ਨਾਮ ਦੀ ਸੰਸਥਾ ਕੀ ਸੀ ?

ਉੱਤਰ - ਇਸ ਸੰਸਥਾ ਵਿੱਚ ਸਾਰੇ ਲੋਕ ਸ਼ਾਮਿਲ ਹੁੰਦੇ ਸਨ

32. ਵੈਦਿਕ ਲੋਕਾਂ ਦੇ ਪ੍ਰਮੁੱਖ ਦੇਵਤੇ ਕਿਹੜੇ ਸਨ ?

ਉੱਤਰ – ਇੰਦਰ ਅਤੇ ਵਰੁਣ

33. ਵੈਦਿਕ ਸਮਾਜ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਸੀ ?

ਉੱਤਰ - ਚਾਰ ਭਾਗ – 1 ਬ੍ਰਾਹਮਣ 2 ਵੈਸ਼ 3 ਖੱਤਰੀ 4 ਸ਼ੂਦਰ

34. ਆਰੰਭਿਕ ਵੈਦਿਕ ਕਾਲ ਦੀ ਸਮਾਂ ਸੀਮਾ ਕੀ ਹੈ ?

ਉੱਤਰ – 1500 ਬੀ.ਸੀ. ਤੋਂ ਲੈਕੇ 1000 ਬੀ.ਸੀ. ਤੱਕ

35. ਆਰੀਆ ਸ਼ਬਦ ਦਾ ਕੀ ਅਰਥ ਹੈ ?

ਉੱਤਰ – ਮਹਾਨ

36. ਭਾਰਤੀ ਆਰੀਆ ਲੋਕਾਂ ਦੀ ਭਾਸ਼ਾ ਕੀ ਸੀ ?

ਉੱਤਰ – ਸੰਸਕ੍ਰਿਤ

37. ਵੈਦਿਕ ਕਾਲ ਦਾ ਮੁੱਖ ਪਸ਼ੂ ਕਿਹੜਾ ਸੀ ?

ਉੱਤਰ – ਘੋੜਾ

38. सत्यमेव जयते ਸ਼ਬਦ ਕਿੱਥੋਂ ਲਿਆ ਗਿਆ ਸੀ ?

ਉੱਤਰ – ਮੰਡਕ ਉਪਨਿਸ਼ਦ ਤੋਂ

39. ਰਿਗਵੇਦ ਦਾ ਰਚਨਾ ਕਿਸ ਭਾਸ਼ਾ ਵਿੱਚ ਹੋਈ ਹੈ ?

ਉੱਤਰ – ਸੰਸਕ੍ਰਿਤ

40. ਵੈਦਿਕ ਸੱਭਿਅਤਾ ਕਿਸ ਤਰ੍ਹਾਂ ਦੀ ਸੱਭਿਅਤਾ ਸੀ ?
  ਉੱਤਰ – ਸ਼ਹਿਰੀ
------------------------------------------------------------------------------------------------------------------------
(ਵੈਦਿਕ ਕਾਲ ਬਾਰੇ ਵਿਸਥਾਰ ਨਾਲ ਪੜ੍ਹੋ)
ਵੈਦਿਕ ਕਾਲ


ਸੰਸਾਰ ਦੀਆਂ ਪੁਰਾਣੀਆਂ ਪੁਸਤਕਾਂ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਵਿੱਚ ਵੇਦਾਂ ਦਾ ਜਿਕਰ ਸਭ ਤੋਂ ਪਹਿਲਾਂ ਹੁੰਦਾ ਹੈ । ਵੇਦਾਂ ਦੀ ਗਿਣਤੀ ਚਾਰ ਹੈ 

1. ਰਿਗਵੇਦ

2. ਸਾਮਵੇਦ

3. ਯੁਜਰਵੇਦ

4. ਅਥਰਵੇਦ

ਰਿਗਵੇਦ ਦੁਨੀਆਂ ਦੀ ਸਭ ਤੋਂ ਪੁਰਾਣੀ ਪੁਸਤਕ ਹੈ । ਇਹ ਦੇਵਤਿਆਂ ਦੀ ਪ੍ਰਸੰਸਾ ਵਿੱਚ ਲਿਖੇ ਮੰਤਰਾਂ ਦਾ ਸਮੂਹ ਹੈ । ਰਿਗਵੇਦ ਦਾ ਲੇਖਕ ਕੋਈ ਇੱਕ ਵਿਅਕਤੀ ਨਹੀਂ ਹੈ । ਅਨੇਕਾਂ ਰਿਸ਼ੀਆਂ ਮੁਨੀਆਂ ਦੁਆਰਾ ਲਿਖੇ ਗਏ ਮੰਤਰ ਇਸ ਵਿੱਚ ਸ਼ਾਮਿਲ ਕੀਤੇ ਗਏ ਹਨ । ਵੇਦਾਂ ਤੋਂ ਇਲਾਵਾ ਇਸ ਕਾਲ ਵਿੱਚ ਹੋਰ ਵੀ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਗਈਆਂ ਹਨ । ਪਰ ਇਹ ਪੁਸਤਕਾਂ ਵੀ ਵੇਦਾਂ ਦੀ ਵਿਆਖਿਆ ਹੀ ਕਰਦੀਆਂ ਹਨ । ਇਹਨਾਂ ਨੂੰ ਬ੍ਰਾਹਮਣ, ਆਰਣਯਕ, ਸੂਤਰ ਅਤੇ ਉਪਨਿਸ਼ਦਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਵੈਦਿਕ ਕਾਲ ਨੂੰ ਆਰੀਆ ਕਾਲ ਵੀ ਕਿਹਾ ਜਾਂਦਾ ਹੈ । ਆਰੀਆ ਲੋਕਾਂ ਦੇ ਮੂਲ ਨਿਵਾਸ ਬਾਰੇ ਵਿਦਵਾਨਾਂ ਵਿੱਚ ਮਤਭੇਦ ਪਾਏ ਜਾਂਦੇ ਹਨ । ਜਿਆਦਾਤਰ ਵਿਦਵਾਨਾਂ ਦਾ ਵਿਚਾਰ ਹੈ ਕਿ ਆਰੀਆ ਲੋਕ ਮੱਥ ਏਸ਼ੀਆ ਤੋਂ ਭਾਰਤ ਆਏ ਸਨ । ਇਸ ਕਾਲ ਦੇ ਸਾਹਿਤ ਤੋਂ ਪਤਾ ਲਗਦਾ ਹੈ ਕਿ ਉਸ ਸਮੇਂ ਸਰਸਵਤੀ ਨਦੀ ਨੂੰ ਪਵਿੱਤਰ ਨਦੀ ਮੰਨਿਆ ਜਾਂਦਾ ਸੀ । ਵੈਦਿਕ ਕਾਲ ਵਿੱਚ ਪੰਜਾਬ ਨੂੰ ਸਪਤਸਿੰਧੂ ਕਿਹਾ ਜਾਂਦਾ ਸੀ । ਇਸਦਾ ਅਰਥ ਹੈ ਸੱਤ ਨਦੀਆਂ ਦਾ ਦੇਸ਼ । ਅਨੂੰ, ਯਦੂ, ਪੁਰੂ ਅਤੇ ਭਰਤ ਆਰੀਆ ਲੋਕਾਂ ਦੇ ਮੁੱਖ ਕਬੀਲੇ ਸਨ । ਹੌਲੀ ਹੌਲੀ ਵੱਡੇ ਰਾਜ ਹੋਂਦ ਵਿੱਚ ਆਏ । ਰਾਜਾ ਆਪਣੇ ਰਾਜ ਦਾ ਮੁੱਖੀ ਹੁੰਦਾ ਸੀ । ਉਸਦੀ ਸਹਾਇਤਾ ਲਈ ਸਭਾ ਅਤੇ ਸਮਿਤੀ ਨਾਮ ਦੀਆਂ ਦੋ ਸੰਸਥਾਵਾਂ ਹੁੰਦੀਆਂ ਸਨ । ਰਾਜੇ ਦੇ ਬਹੁਤ ਸਾਰੇ ਅਧਿਕਾਰੀ ਹੁੰਦੇ ਸਨ ਜਿੰਨਾਂ ਵਿੱਚੋਂ ਮੁੱਖ ਸਨ – 

1. ਪ੍ਰੋਹਿਤ ( ਧਾਰਮਿਕ ਨੇਤਾ ) 

2. ਸੈਨਾਨੀ ( ਸੈਨਾਪਤੀ ) 

3. ਗ੍ਰਾਮਣੀ ( ਪਿੰਡ ਦਾ ਮੁੱਖੀਆ) 

ਵੈਦਿਕ ਲੋਕਾਂ ਦੇ ਗਿਆਨ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ । ਉਹਨਾਂ ਲੋਕਾਂ ਨੂੰ ਬੀਜ ਗਣਿਤ, ਰੇਖਾ ਗਣਿਤ ਅਤੇ ਤਿਕੋਣ ਮਿਤੀ ਬਾਰੇ ਚੋਖਾ ਗਿਆਨ ਸੀ । ਇਹ ਲੋਕ ਗ੍ਰਹਿਆਂ ਦੀ ਗਤੀ, ਸੂਰਜ ਅਤੇ ਚੰਦਰਮਾ ਗ੍ਰਹਿਣ ਅਤੇ ਧਰਤੀ ਦੀ ਗਤੀ ਤੋਂ ਜਾਣੂ ਸਨ । ਮੈਡੀਕਲ ਦੇ ਖੇਤਰ ਵਿੱਚ ਵੀ ਇਹਨਾਂ ਲੋਕਾ ਨੂੰ ਬਹੁਤ ਗਿਆਨ ਸੀ । ਉਸ ਸਮੇਂ ਦੀ ਇੱਕ ਗੱਲ ਜਿਸ ਬਾਰੇ ਪਤਾ ਨਹੀਂ ਲੱਗ ਸਕਿਆ ਉਹ ਇਹ ਸੀ ਕਿ ਉਹ ਲੋਕ ਕਿਸੇ ਪ੍ਰਕਾਰ ਦੀ ਕਰੰਸੀ ਦੀ ਵਰਤੋਂ ਕਿਉਂ ਨਹੀਂ ਕਰਦੇ ਸਨ । ਇਸ ਦਾ ਤਰਕ ਇਹ ਵੀ ਦਿੱਤਾ ਜਾਂਦਾ ਹੈ ਕਿ ਉਸ ਸਮੇਂ ਵਸਤ ਵਟਾਂਦਰਾ ਪ੍ਰਣਾਲੀ ਪ੍ਰਚਲਿਤ ਹੋਵੇਗੀ । ਉਹਨਾਂ ਦਾ ਸਮਾਜ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਸੀ – 

1. ਬ੍ਰਾਹਮਣ 

2. ਖੱਤਰੀ 

3. ਵੈਸ਼ 

4. ਸ਼ੂਦਰ 

ਇਹ ਜਾਤੀ ਵੰਡ ਕੰਮ ਤੇ ਆਧਾਰਿਤ ਸੀ । ਬ੍ਰਾਹਮਣ ਦਾ ਕੰਮ ਸਿੱਖਿਆ ਸਬੰਧੀ ਸੀ ਅਤੇ ਖੱਤਰੀ ਲੋਕ ਸੈਨਿਕ ਵਰਗ ਨਾਲ ਸਬੰਧਤ ਹੁੰਦੇ ਸਨ । ਇਸੇ ਤਰ੍ਹਾਂ ਹੀ ਕਿਸਾਨ ਅਤੇ ਵਪਾਰੀ ਵੈਸ਼ ਵਰਗ ਵਿੱਚ ਆਉਂਦੇ ਸਨ । ਸ਼ੂਦਰ ਲੋਕ ਨੌਕਰ ਹੁੰਦੇ ਸਨ । ਸ਼ੁਰੂ ਵਿੱਚ ਲੋਕ ਆਪਣਾ ਕੰਮ ਬਦਲ ਕੇ ਆਪਣੀ ਜਾਤੀ ਬਦਲ ਲੈਦੇ ਸਨ ਪਰ ਹੌਲੀ ਹੌਲੀ ਇਸ ਸਿਸਟਮ ਵਿੱਚ ਕਠੋਰਤਾ ਆਉਂਦੀ ਗਈ । ਉਸ ਸਮੇਂ ਔਰਤਾਂ ਦੀ ਸਥਿਤੀ ਕਾਫੀ ਚੰਗੀ ਸੀ । ਔਰਤਾਂ ਨੂੰ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਸੀ ਅਤੇ ਉਹ ਆਪਣੀ ਮਰਜੀ ਨਾਲ ਵਿਆਹ ਕਰਵਾ ਸਕਦੀਆਂ ਸਨ । ਅਪਲਾ, ਘੋਸ਼ਾ ਅਤੇ ਵਿਸ਼ਵਰਾ ਉਸ ਕਾਲ ਦੀਆਂ ਪ੍ਰਸਿੱਧ ਔਰਤਾਂ ਸਨ । ਉਸ ਸਮੇਂ ਸ਼ਰਾਬ ਅਤੇ ਮੀਟ ਦੀ ਵਰਤੋਂ ਵੀ ਹੁੰਦੀ ਸੀ । ਵੈਦਿਕ ਲੋਕਾਂ ਦਾ ਧਰਮ ਵਿੱਚ ਬਹੁਤ ਵਿਸ਼ਵਾਸ ਸੀ । ਉਹਨਾਂ ਦੇ ਦੇਵਤਿਆਂ ਨੂੰ ਮੁੱਖ ਰੂਪ ਵਿੱਚ ਤਿੰਨ ਭਾਗਾਂ ਵਿੱਚ ਵੰਡ ਸਕਦੇ ਹਾਂ – 

1. ਧਰਤੀ ਦੇ ਦੇਵਤੇ (ਪ੍ਰਿਥਵੀ, ਅੱਗ, ਸੋਮ) 

2. ਆਕਾਸ਼ ਦੇ ਦੇਵਤੇ (ਇੰਦਰ) 

3. ਪੁਲਾੜ ਦੇ ਦੇਵਤੇ (ਵਰੁਣ, ਸੂਰਜ, ਵਿਸ਼ਨੂੰ) 

ਇਸ ਕਾਲ ਵਿੱਚ ਸਭ ਤੋਂ ਵੱਧ ਪੂਜਾ ਵਰੁਣ ਅਤੇ ਇੰਦਰ ਦੀ ਹੁੰਦੀ ਸੀ ।
.........................................................................................................


Comments

Popular posts from this blog

Delhi Sultanate (ਦਿੱਲੀ ਸਲਤਨਤ)

Sikh Religion (Guru Nanak Dev Ji) ਸਿੱਖ ਧਰਮ ( ਗੁਰੂ ਨਾਨਕ ਦੇਵ ਜੀ)

Mughal Empire ( ਮੁਗਲ ਸਾਮਰਾਜ )

Punjab GK General Knowledge about

Guru Ramdas ji And Guru Arjan Dev ji (ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ)

History 600 BCE (ਬੁੱਧ ਅਤੇ ਜੈਨ ਧਰਮ ਸਮਾਂ)

Indian History 300 BC to 200 BC (ਭਾਰਤ ਦਾ ਇਤਿਹਾਸ 300 ਈ. ਪੂਰਵ ਤੋਂ 200 ਈ. ਪੂਰਵ ਤੱਕ )

Questions about Guru Angad Dev ji And Guru Amardas ji (ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਸਬੰਧੀ ਪ੍ਰਸ਼ਨ)

Gupt Samaraj (ਗੁਪਤ ਸਾਮਾਰਾਜ)