Questions about Guru Angad Dev ji And Guru Amardas ji (ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਸਬੰਧੀ ਪ੍ਰਸ਼ਨ)

Guru Angad Dev ji
ਜਨਮ ਸਾਖੀਆਂ ਦੇ ਆਧਾਰ ਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਜਾਨਣ ਲਈ ਇੱਥੇ ਕਲਿੱਕ ਕਰੋ - ਬਾਬਾ ਨਾਨਕ

ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰ ਦਾਸ ਜੀ ਸਬੰਧੀ ਪ੍ਰਸ਼ਨ ਉੱਤਰਸ੍ਰੀ ਗੁਰੂ ਅੰਗਦ ਦੇਵ ਜੀ

1.      ਸਿੱਖ ਧਰਮ ਵਿੱਚ ਗੁਰੂ ਅੰਗਦ ਦੇਵ ਜੀ ਕਿੰਨਵੇਂ ਗੁਰੂ ਸਨ?
a.      ਪਹਿਲੇ
b.      ਦੂਜੇ
c.       ਤੀਜੇ
d.      ਚੌਥੇ                   ਉੱਤਰ - b
2.      ਗੁਰੂ ਅੰਗਦ ਦੇਵ ਜੀ ਦੇ ਬਚਪਨ ਦਾ ਨਾਮ ਕੀ ਸੀ?
a.      ਭਾਈ ਜੇਠਾ
b.      ਗੁਰੂ ਅੰਗਦ ਦੇਵ ਜੀ
c.       ਸ੍ਰੀ ਚੰਦ
d.      ਭਾਈ ਲਹਿਣਾ                  ਉੱਤਰ - d
3.      ਗੁਰੂ ਅੰਗਦ ਦੇਵ ਜੀ ਦਾ ਜਨਮ ਕਿਸ ਸਥਾਨ ਤੇ ਹੋਇਆ?
a.      ਤਲਵੰਡੀ ਸਾਬੋ
b.      ਰਾਇ ਭੋਇ ਦੀ ਤਲਵੰਡੀ
c.       ਮੱਤੇ ਦੀ ਸਰਾਂ
d.      ਅੰਮ੍ਰਿਤਸਰ                     ਉੱਤਰ - c
4.      ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ?
a.      1469
b.      1539
c.       1504
d.      1699              ਉੱਤਰ -c
5.      ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀ?
a.      ਤੇਜਭਾਨ
b.      ਸੁੰਦਰ ਦਾਸ
c.       ਹਰਜੱਸ
d.      ਫੇਰੂਮਲ              ਉੱਤਰ -d
6.      ਗੁਰੂ ਅੰਗਦ ਦੇਵ ਜੀ ਦੀ ਮਾਤਾ ਦਾ ਨਾਮ  ਕੀ ਸੀ
a.      ਬੀਬੀ ਭਾਨੀ
b.      ਮਾਤਾ ਸਲੁੱਖਣੀ
c.       ਸਭਰਾਈ ਦੇਵੀ
d.      ਮਾਤਾ ਸੁੰਦਰੀ                  ਉੱਤਰ -c
7.      ਗੁਰੂ ਅੰਗਦ ਦੇਵ ਜੀ ਦਾ ਗੁਰੂ ਕਾਲ ਕੀ ਸੀ?
a.      1539-1551
b.      1469-1539
c.       1358-1469
d.      ਕੋਈ ਨਹੀਂ                       ਉੱਤਰ -a
8.      ਗੁਰੂ ਅੰਗਦ ਦੇਵ ਜੀ ਦੇ ਬੱਚਿਆਂ ਦਾ ਕੀ ਨਾਮ ਸੀ?
a.      ਰਾਜ ਮੱਲ ਅਤੇ ਬੀਬੀ ਭਾਨੀ
b.      ਦਾਤੂ ਅਤੇ ਦਾਸੂ
c.       ਬੀਬੀ ਅਮਰੋ ਅਤੇ ਬੀਬੀ ਅਣੋਖੀ
d.      ਆਪਸ਼ਨ ਬੀ ਅਤੇ ਸੀ                   ਉੱਤਰ -d
9.      ਗੁਰੂ ਨਾਨਕ ਦੇਵ ਜੀ ਨਾਲ ਗੁਰੂ ਅੰਗਦ ਦੇਵ ਜੀ ਦੀ ਪਹਿਲੀ ਮੁਲਾਕਾਤ ਕਿੱਥੇ ਹੋਈ ਸੀ?
a.      ਕਰਤਾਰਪੁਰ
b.      ਰਾਮਦਾਸਪੁਰ
c.       ਪਟਨਾ ਸਾਹਿਬ
d.      ਆਨੰਦਪੁਰ ਸਾਹਿਬ                       ਉੱਤਰ -a
10.  ਗੁਰਮੁੱਖੀ ਲਿਪੀ ਦੇ ਵਿਕਾਸ ਵਿੱਚ ਸਭ ਤੋਂ ਵੱਧ ਯੋਗਦਾਨ ਕਿਸ ਗੁਰੂ ਸਾਹਿਬ ਦਾ ਹੈ?
a.      ਗੁਰੂ ਨਾਨਕ ਦੇਵ ਜੀ
b.      ਗੁਰੂ ਅੰਗਦ ਦੇਵ ਜੀ
c.       ਗੁਰੂ ਰਾਮਦਾਸ ਜੀ
d.      ਗੁਰੂ ਅਰਜਨ ਦੇਵ ਜੀ                   ਉੱਤਰ -b
11.  ਗੁਰੂ ਅੰਗਦ ਦੇਵ ਜੀ ਨੇ ਕਿਸ ਤੋਂ ਜਨਮ ਸਾਖੀ ਲਿਖਵਾਈ?
a.      ਭਾਈ ਮਰਦਾਨਾ
b.      ਸੋਢੀ ਮਹਿਰਬਾਨ
c.       ਸੱਤਾ
d.      ਭਾਈ ਬਾਲਾ ਜੀ                ਉੱਤਰ -d
12.  ਗੁਰੂ ਅੰਗਦ ਦੇਵ ਜੀ ਦਾ ਸਮਕਾਲੀ ਮੁਗਲ ਬਾਦਸ਼ਾਹ ਕੌਣ ਸੀ?
a.      ਬਾਬਰ
b.      ਅਕਬਰ
c.       ਹੁੰਮਾਯੂ
d.      ਔਰੰਗਜੇਬ                      ਉੱਤਰ -c
13.  ਮੁਗਲ ਬਾਦਸ਼ਾਹ ਹੁੰਮਾਯੂ ਅਤੇ ਗੁਰੂ ਅੰਗਦ ਦੇਵ ਜੀ ਦੀ ਮੁਲਾਕਾਤ ਕਿਸ ਸਥਾਨ ਤੇ ਹੋਈ ਸੀ?
a.      ਗੋਇੰਦਵਾਲ
b.      ਕਰਤਾਪੁਰ
c.       ਹਰਿਦੁਆਰ
d.      ਸ੍ਰੀ ਮੁਕਤਸਰ ਸਾਹਿਬ                  ਉੱਤਰ -a
14.  ਗੋਇੰਦਵਾਲ ਦੀ ਸਥਾਪਨਾ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ?
a.      ਗੁਰੂ ਨਾਨਕ ਦੇਵ ਜੀ
b.      ਗੁਰੂ ਅੰਗਦ ਦੇਵ ਜੀ
c.       ਗੁਰੂ ਰਾਮਦਾਸ ਜੀ
d.      ਗੁਰੂ ਗੋਬਿੰਦ ਸਿੰਘ ਜੀ                   ਉੱਤਰ -b
15.  ਬਲਵੰਡ ਅਤੇ ਸੱਤਾ ਕੌਣ ਸਨ?
a.      ਗੁਰੂ ਘਰ ਦੇ ਰਾਗੀ
b.      ਸੂਫੀ ਸੰਤ
c.       ਹਿੰਦੂ ਧਰਮ ਦੇ ਵਿਦਵਾਨ
d.      ਫੌਜੀ                  ਉੱਤਰ -a
16.  ਆਦਿ ਗ੍ਰੰਥ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸ਼ਬਦ ਹਨ?
a.      75
b.      13
c.       15
d.      62                   ਉੱਤਰ -d
17.  ਗੁਰੂ ਅੰਗਦ ਦੇਵ ਜੀ ਦੇ ਸਮੇਂ ਸਿੱਖਾਂ ਦਾ ਪ੍ਰਸਿੱਧ ਕੇਂਦਰ ਕਿਹੜਾ ਸੀ?
a.      ਅੰਮ੍ਰਿਤਸਰ
b.      ਗੋਇੰਦਵਾਲ ਸਾਹਿਬ
c.       ਖੰਡੂਰ ਸਾਹਿਬ
d.      ਕੀਰਤਪੁਰ                      ਉੱਤਰ -c
18.  ਸਿੱਖ ਧਰਮ ਵਿੱਚ ਉਦਾਸੀ ਮੱਤ ਦਾ ਵਿਰੋਧ ਸਭ ਤੋਂ ਪਹਿਲਾਂ ਕਿਸ ਨੇ ਕੀਤਾ ਸੀ?
a.      ਸ੍ਰੀ ਚੰਦ
b.      ਗੁਰੂ ਨਾਨਕ ਦੇਵ ਜੀ
c.       ਗੁਰੂ ਅੰਗਦ ਦੇਵ ਜੀ
d.      ਗੁਰੂ ਅਮਰਦਾਸ ਜੀ                      ਉੱਤਰ -c
19.  ਗੁਰੂ ਅੰਗਦ ਦੇਵ ਜੀ ਨੇ ਕਿਸਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ?
a.      ਗੁਰੂ ਰਾਮਦਾਸ ਜੀ
b.      ਗੁਰੂ ਅਮਰਦਾਸ ਜੀ
c.       ਗੁਰੂ ਅਰਜਨ ਦੇਵ ਜੀ
d.      ਗੁਰੂ ਹਰਕ੍ਰਿਸ਼ਨ ਜੀ                      ਉੱਤਰ -b
20.  ਸਿੱਖ ਧਰਮ ਵਿੱਚ ਅਖਾੜੇ ਦਾ ਪ੍ਰਬੰਧ ਕਿਸਨੇ ਕੀਤਾ ਸੀ?
a.      ਗੁਰੂ ਨਾਨਕ ਦੇਵ ਜੀ
b.      ਗੁਰੂ ਅੰਗਦ ਦੇਵ ਜੀ
c.       ਗੁਰੂ ਅਰਜਨ ਦੇਵ ਜੀ
d.      ਗੁਰੂ ਅਮਰਦਾਸ ਜੀ                      ਉੱਤਰ -b
21.  ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅੰਗਦ ਦੇਵ ਜੀ ਨੇ ਕਿਹੜਾ ਮਹੱਤਵਪੂਰਨ ਕੰਮ ਕੀਤਾ?
a.      ਬਾਣੀ ਦੀ ਰਚਨਾ
b.      ਜਨਮ ਸਾਖੀਆਂ ਦੀ ਰਚਨਾ
c.       ਗੁਰਮੁੱਖੀ ਲਿਪੀ ਦਾ ਸੁਧਾਰ
d.      ਗੁਰੂ ਪ੍ਰੰਮਪਰਾ ਕਾਇਮ ਨੂੰ ਕਾਇਮ ਕਰਨਾ                  ਉੱਤਰ –c
22.  ਸਿੱਖ ਮਤ ਵਿੱਚ ਅਨੁਸ਼ਾਸਨ ਦੀ ਪਰੰਪਰਾ ਕਿਹੜੇ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ?
a.      ਗੁਰੂ ਨਾਨਕ ਦੇਵ ਜੀ
b.      ਗੁਰੂ ਅਰਜਨ ਦੇਵ ਜੀ
c.       ਗੁਰੂ ਅਮਰ ਦਾਸ ਜੀ
d.      ਗੁਰੂ ਅੰਗਦ ਦੇਵ ਜੀ                     ਉੱਤਰ -d
23.  ਸਭ ਤੋਂ ਪਹਿਲਾਂ ਕਿਹੜੇ ਗੁਰੂ ਸਾਹਿਬ ਨੇ ਗੁਰਮੁੱਖੀ ਲਿਪੀ ਵਿੱਚ ਉਪਦੇਸ਼ ਦਿੱਤਾ?
a.      ਗੁਰੂ ਨਾਨਕ ਦੇਵ ਜੀ
b.      ਗੁਰੂ ਅਰਜਨ ਦੇਵ ਜੀ
c.       ਗੁਰੂ ਅਮਰ ਦਾਸ ਜੀ
d.      ਗੁਰੂ ਅੰਗਦ ਦੇਵ ਜੀ                     ਉੱਤਰ –d
24.  ਗੁਰੂ ਅੰਗਦ ਦੇਵ ਜੀ ਜੋਤੀ ਜੋਤ ਕਦੋਂ ਸਮਾਏ?
a.      1551
b.      1563
c.       1552
d.      1562               ਉੱਤਰ -c
25.  ਗੁਰੂ ਅੰਗਦ ਦੇਵ ਜੀ ਕਿੱਥੇ ਜੋਤੀ ਜੋਤ ਸਮਾਏ ਸਨ?
a.      ਤਰਨਤਾਰਨ
b.      ਗੋਇੰਦਵਾਲ
c.       ਖੰਡੂਰ ਸਾਹਿਬ
d.      ਨਾਨਕਾਣਾ ਸਾਹਿਬ                       ਉੱਤਰ -c
************************************************************



ਗੁਰੂ ਅਮਰਦਾਸ ਜੀ
26.  ਸਿੱਖ ਪੰਥ ਦੇ ਤੀਸਰੇ ਗੁਰੂ ਕੌਣ ਸਨ?
a.      ਗੁਰੂ ਅਮਰਦਾਸ ਜੀ
b.      ਗੁਰੂ ਅੰਗਦ ਦੇਵ ਜੀ
c.       ਗੁਰੂ ਅਰਜਨ ਦੇਵ ਜੀ
d.      ਗੁਰੂ ਗੋਬਿੰਦ ਸਿੰਘ ਜੀ                   ਉੱਤਰ -a
27.  ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਹੋਇਆ ?
a.      1469
b.      1479
c.       1539
d.      1504               ਉੱਤਰ –b
28.  ਗੁਰੂ ਅਮਰਦਾਸ ਜੀ ਦਾ ਜਨਮ ਕਿਸ ਸਥਾਨ ਤੇ ਹੋਇਆ?
a.      ਰਾਇ ਭੋਇ ਦੀ ਤਲਵੰਡੀ
b.      ਬਾਸਰਕੇ (ਅੰਮ੍ਰਿਤਸਰ)
c.       ਖੰਡੂਰ ਸਾਹਿਬ
d.      ਦਮਦਮਾ ਸਾਹਿਬ             ਉੱਤਰ -b
29.  ਗੁਰੂ ਅਮਰਦਾਸ ਜੀ ਦੀ ਗੁਰਗੱਦੀ ਪ੍ਰਾਪਤ ਕਰਨ ਸਮੇਂ ਉਮਰ ਕਿੰਨੀ ਸੀ?
a.      70 ਸਾਲ
b.      73 ਸਾਲ
c.       63 ਸਾਲ
d.      83 ਸਾਲ                        ਉੱਤਰ -b
30.  ਬਾਉਲੀ ਤੋਂ ਕੀ ਭਾਵ ਹੈ?
a.      ਸੁੱਕ ਚੁੱਕੀ ਝੀਲ
b.      ਭਰੀ ਹੋਈ ਝੀਲ
c.       ਖੂਹ
d.      ਤਲਾਬ ਜਿਸ ਦੇ ਤਲ ਤੱਕ ਪੌੜੀਆਂ ਬਣੀਆਂ ਹੋਣ                     ਉੱਤਰ -d
31.  ਗੁਰੂ ਅਮਰਦਾਸ ਜੀ ਨੇ ਬਾਉਲੀ ਸਾਹਿਬ ਦੀ ਸਥਾਪਨਾ ਕਿੱਥੇ ਕਰਵਾਈ?
a.      ਗੋਇੰਦਵਾਲ
b.      ਕਰਤਾਰਪੁਰ
c.       ਅੰਮ੍ਰਿਤਸਰ
d.      ਲਾਹੌਰ               ਉੱਤਰ -a
32.  ਮੰਜੀ ਪ੍ਰਥਾ ਦੀ ਸਥਾਪਨਾ ਕਿਸ ਗੁਰੂ ਸਾਹਿਬ ਜੀ ਨੇ ਕੀਤੀ ਸੀ?
a.      ਗੁਰੂ ਨਾਨਕ ਦੇਵ ਜੀ
b.      ਗੁਰੂ ਗੋਬਿੰਦ ਸਿੰਘ ਜੀ
c.       ਗੁਰੁ ਅਮਰਦਾਸ ਜੀ
d.      ਗੁਰੂ ਅੰਗਦ ਦੇਵ ਜੀ                     ਉੱਤਰ -c
33.  ਮੰਜੀ ਪ੍ਰਥਾ ਦੀ ਹੇਠਲੀ ਸ਼ਾਖਾ ਨੂੰ ਕੀ ਕਿਹਾ ਜਾਂਦਾ ਸੀ?
a.      ਪਾਉੜੀ
b.      ਪੀੜ੍ਹੀ
c.       ਪਾਲਕੀ
d.      ਗੱਦੀ                 ਉੱਤਰ -b
34.  ਸਿੱਖ ਪੰਥ ਵਿੱਚ ਪਹਿਲਾ ਅੰਤਰਜਾਤੀ ਵਿਆਹ ਦਾ ਵਿਚਾਰ ਕਿਸ ਗੁਰੂ ਸਾਹਿਬ ਨੇ ਦਿੱਤਾ?
a.      ਗੁਰੂ ਨਾਨਕ ਦੇਵ ਜੀ
b.      ਗੁਰੂ ਗੋਬਿੰਦ ਸਿੰਘ ਜੀ
c.       ਗੁਰੁ ਅਮਰਦਾਸ ਜੀ
d.      ਗੁਰੂ ਅੰਗਦ ਦੇਵ ਜੀ                     ਉੱਤਰ -c
35.  ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਤੋਂ ਪਹਿਲਾਂ ਸਿੱਖ ਦੀਆਂ ਸਰਗਰਮੀਆਂ ਦਾ ਮੁੱਖ ਕੇਂਦਰ ਕਿੱਥੇ ਸੀ?
a.      ਗੋਇੰਦਵਾਲ
b.      ਕਰਤਾਰਪੁਰ
c.       ਅੰਮ੍ਰਿਤਸਰ
d.      ਲਾਹੌਰ               ਉੱਤਰ -a
36.  ਗੋਇੰਦਵਾਲ ਦੇ ਸਥਾਨ ਉੱਪਰ ਕਿਸ ਮੁਗਲ ਬਾਦਸ਼ਾਹ ਨਾਲ ਗੁਰੂ ਅਮਰਦਾਸ ਜੀ ਦੀ ਮੁਲਾਕਾਤ ਹੋਈ?
a.      ਬਾਬਰ
b.      ਹੰਮਾਯੂ
c.       ਅਕਬਰ
d.      ਸ਼ਾਹਜਹਾਂ                        ਉੱਤਰ -c
37.  ਆਨੰਦ ਸਾਹਿਬ ਬਾਣੀ ਦੀ ਰਚਨਾ ਕਿਸ ਗੁਰੂ ਸਾਹਿਬ ਜੀ ਦੁਆਰਾ ਕੀਤੀ ਗਈ ਸੀ?
a.      ਗੁਰੂ ਅਮਰਦਾਸ ਜੀ
b.      ਗੁਰੂ ਅੰਗਦ ਦੇਵ ਜੀ
c.       ਗੁਰੂ ਅਰਜਨ ਦੇਵ ਜੀ
d.      ਗੁਰੂ ਤੇਗ ਬਹਾਦਰ ਜੀ                  ਉੱਤਰ -a
38.  ਗੁਰੂ ਅਮਰਦਾਸ ਜੀ ਜੋਤੀ ਜੋਤ ਸਾਲ ਸਮਾਏ?
a.      1574 ਈਸਵੀ
b.      1554 ਈਸਵੀ
c.       1584 ਈਸਵੀ
d.      1564 ਈਸਵੀ                 ਉੱਤਰ -a
39.  ਕੜਾਹ ਪ੍ਰਸ਼ਾਦ ਦੀ ਪ੍ਰਥਾ ਕਿਸ ਗੁਰੂ ਸਾਹਿਬ ਜੀ ਨੇ ਸ਼ੁਰੂ ਕੀਤੀ?
a.      ਗੁਰੂ ਅਮਰਦਾਸ ਜੀ
b.      ਗੁਰੂ ਅੰਗਦ ਦੇਵ ਜੀ
c.       ਗੁਰੂ ਅਰਜਨ ਦੇਵ ਜੀ
d.      ਗੁਰੂ ਤੇਗ ਬਹਾਦਰ ਜੀ                  ਉੱਤਰ -a
40.  ਗੁਰੂ ਅਮਰਦਾਸ ਜੀ ਦੇ ਕਿੰਨ੍ਹੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ?
a.      709
b.      907
c.       879
d.      987                 ਉੱਤਰ –b
*******************************************************

Comments

Popular posts from this blog

Delhi Sultanate (ਦਿੱਲੀ ਸਲਤਨਤ)

Sikh Religion (Guru Nanak Dev Ji) ਸਿੱਖ ਧਰਮ ( ਗੁਰੂ ਨਾਨਕ ਦੇਵ ਜੀ)

Vedic Period Civilization ( ਵੈਦਿਕ ਸੱਭਿਅਤਾ)

Mughal Empire ( ਮੁਗਲ ਸਾਮਰਾਜ )

Punjab GK General Knowledge about

Guru Ramdas ji And Guru Arjan Dev ji (ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ)

History 600 BCE (ਬੁੱਧ ਅਤੇ ਜੈਨ ਧਰਮ ਸਮਾਂ)

Indian History 300 BC to 200 BC (ਭਾਰਤ ਦਾ ਇਤਿਹਾਸ 300 ਈ. ਪੂਰਵ ਤੋਂ 200 ਈ. ਪੂਰਵ ਤੱਕ )

Gupt Samaraj (ਗੁਪਤ ਸਾਮਾਰਾਜ)