HARSHVARDHAN, CHALUKYA AND PALLAVAS (ਹਰਸ਼ਵਰਧਨ ਚਾਲੂਕਿਆ ਅਤੇ ਪੱਲਵ)
Harshvardhan ਹਰਸ਼ਵਰਧਨ ਚਾਲੂਕਿਆ ਅਤੇ ਪੱਲਵ ਗੁਪਤ ਸਾਮਰਾਜ ਦੇ ਪਤਨ ਤੋਂ ਬਾਅਦ ਉੱਤਰੀ ਭਾਰਤ ਕਈ ਛੋਟੇ ਛੋਟੇ ਰਾਜਾਂ ਵਿੱਚ ਵੰਡਿਆਂ ਗਿਆ। ਕਾਨੌਜ ਦੇ ਮੌਖਰੀ, ਮਗਧ ਦੇ ਪਰਵਰਤੀ, ਗੁਜਰਾਤ ਦੇ ਮੈਤਰਕ, ਅਤੇ ਬੰਗਾਲ ਦਾ ਸ਼ਸ਼ਾਕ ਇਹਨਾਂ ਵਿੱਚੋਂ ਪ੍ਰਮੁੱਖ ਸਨ। ਇਹਨਾਂ ਵਿਚੋਂ ਇੱਕ ਪ੍ਰਮੁੱਖ ਵੰਸ਼ ਪੁਸ਼ਿਆਭੂਤੀ ਸੀ, ਜਿਨ੍ਹਾਂ ਨੇ ਅੱਜ ਕੱਲ੍ਹ ਦੇ ਹਰਿਆਣੇ ਦੇ ਕਰੂਕਸ਼ੇਤਰ ਇਲਾਕੇ ਵਿੱਚ ਆਪਣਾ ਰਾਜ ਸ਼ੁਰੂ ਕੀਤਾ ਸੀ। ਇਹਨਾਂ ਦੀ ਰਾਜਧਾਨੀ ਸਥਾਨੇਸ਼ਵਰ (ਵਰਤਮਾਨ ਥਾਨੇਸਰ) ਸੀ । ਪੁਸ਼ਿਆਭੂਤੀ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਹਰਸ਼ਵਰਧਨ ਸੀ। ਉਹ ਆਪਣੇ ਵੱਡੇ ਭਰਾ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਗੱਦੀ ਤੇ ਬੈਠਾ ਸੀ। ਇਹ ਗੱਲ 606 ਈਸਵੀਂ ਸੰਨ ਦੀ ਹੈ। ਹਰਸ਼ਵਰਧਨ ਦੇ ਵੱਡੇ ਭਰਾ ਦਾ ਨਾਮ ਰਾਜਵਰਧਨ ਅਤੇ ਉਸ ਦੇ ਜੀਜੇ ਦਾ ਨਾਮ ਗ੍ਰਹਿਵਰਧਨ ਸੀ ਜੋ ਕਿ ਮੌਖਰੀ ਵੰਸ਼ ਦਾ ਰਾਜਾ ਸੀ। ਹਰਸ਼ਵਰਧਨ ਨੇ ਰਾਜ ਗੱਦੀ ਉੱਤੇ ਬੈਠਕੇ ਆਪਣੀ ਰਾਜਧਾਨੀ ਕੰਨੋਜ ਬਣਾ ਲਈ। ਉਹ ਦੋਨਾਂ ਰਾਜਾ...