ਭਾਰਤ ਵਿੱਚ ਧਾਰਮਿਕ ਵਿਕਾਸ

ਭਾਰਤ ਵਿੱਚ ਧਾਰਮਿਕ ਵਿਕਾਸ

                          ਇਸ ਲੇਖ ਵਿੱਚ ਅਸੀਂ ਮੱਧਕਾਲੀਨ ਯੁੱਗ ( 800-1200 ਈ.) ਦੌਰਾਨ ਉੱਤਪੰਨ ਹੋਏ ਵਿਸ਼ਵਾਸ ਪ੍ਰਥਾਵਾਂ, ਰੀਤੀ-ਰਿਵਾਜਾਂ, ਤੀਰਥ ਸਥਾਨਾਂ ਅਤੇ ਵੱਖ-ਵੱਖ ਧਾਰਮਕ ਸੰਪਰਦਾਵਾਂ ਦੇ ਵਿਕਾਸ ਬਾਰੇ ਚਰਚਾ ਕਰਾਂਗੇ
Indian Religion

                        ਉੱਤਰੀ ਭਾਰਤ ਵਿੱਚ ਧਾਰਮਿਕ ਪ੍ਰਣਾਲੀ ਅਤੇ ਸੰਪਰਦਾਵਾਂ ਦਾ ਵਿਕਾਸ – ਮੱਧ ਕਾਲੀਨ ਯੁੱਗ ਵਿੱਚ ਖਾਸ ਕਰਕੇ ਰਾਜਪੂਤ ਲੋਕ ਹਿੰਦੂ ਧਰਮ ਦੇ ਬਹੁਤ ਸਾਰੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ। ਇਸ ਕਰਕੇ ਰਾਜਪੂਤ ਸ਼ਾਸਕਾਂ ਦੇ ਰਾਜਕਾਲ ਸਮੇਂ ਹਿੰਦੂ ਧਰਮ ਨੇ ਬਹੁਤ ਉੱਨਤੀ ਕੀਤੀ। ਉੱਤਰੀ ਭਰਤ ਵਿੱਚ ਸ਼ੈਵ ਮਤ ਅਤੇ ਵੈਸ਼ਨਵ ਦੋਵੇਂ ਬਰੁਤ ਲੋਕ – ਪ੍ਰਿਯਾ ਸਨ. ਸ਼ੈਵ ਮਤ ਦੇ ਅਨੁਯਾਈ ਵਿਸ਼ਨੂੰ ਸ਼ਿਵ ਅਤੇ ਮਾਤਾ ਦੁਰਗਾ ਆਦਿ ਦੀ ਪੂਜਾ ਕਰਦੇ ਸਨ। ਵੈਸ਼ਨਵ ਮਤ ਦੇ ਅਨੁਯਾਈ ਦੇਵੀ ਪਾਰਵਤੀ, ਦੁਰਗਾ, ਲਕਸ਼ਮੀ, ਸਰਸਵਤੀ, ਚੰਡੀਕਾ ਅਤੇ ਅੰਬਿਕਾ ਆਦਿ ਦੀ ਪੂਜਾ ਕਰਦੇ ਸਨ। ਇਸ ਕਾਲ ਦੌਰਾਨ ਉੱਤਰੀ ਭਾਰਤ ਵਿੱਚ ਬੁੱਧ ਧਰਮ ਅਤੇ ਜੈਨ ਧਰਮ ਦਾ ਪ੍ਰਭਾਵ ਬਹੁਤ ਘੱਟ ਗਿਆ ਸੀ।
                       ਦੱਖਣੀ ਭਾਰਤ ਵਿੱਚ ਧਾਰਮਿਕ ਪ੍ਰਣਾਲੀ ਅਤੇ ਸੰਪਰਦਾਵਾਂ ਦਾ ਵਿਕਾਸ – ਮੱਧਕਾਲੀਨ ਕਾਲ ਦੌਰਾਨ ਦੱਖਣੀ ਭਾਰਤ ਵਿੱਚ ਜਿਆਦਾਤਰ ਲੋਕ ਹਿੰਦੂ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ। ਦੱਖਣੀ ਭਾਰਤ ਦੇ ਬਹੁਤ ਸਾਰੇ ਰਾਜੇ ਜੈਨ ਧਰਮ ਅਤੇ ਬੁੱਧ ਧਰਮ ਦੇ ਸਰਪ੍ਰਸਤ ਸਨ। ਇਸ ਸਮੇਂ ਦੌਰਾਨ ਭਾਰਤ ਵਿੱਚ ਇਸਲਾਮ ਧਰਮ ਅਤੇ ਈਸਾਈ ਧਰਮ ਵੀ ਪ੍ਰਚਲਿਤ ਸਨ। ਇਸ ਦੇ ਇਲਾਵਾ ਮੱਧਕਾਲੀਨ ਕਾਲ ਦੌਰਾਨ ਭਾਰਤ ਵਿੱਚ ਹੋਰ ਧਾਰਮਿਕ ਲਹਿਰਾਂ ਦਾ ਵੀ ਜਨਮ ਹੋਇਆ। ਇਹਨਾਂ ਧਾਰਮਿਕ ਲਹਿਰਾਂ ਦੀ ਅਗਵਾਈ ਅਲਵਾਰਾ ਅਤੇ ਨਾਇਨਾਰਾਂ ਨੇ ਕੀਤੀ। ਨਾਇਨਾਰ ਮਤ ਦੇ ਅਨੁਯਾਈ ਸ਼ਿਵਜੀ ਦੀ ਪ੍ਰਸੰਸਾ ਵਿੱਚ ਭਜਨ ਗਾ ਕੇ ਆਪਣੇ ਮਤ ਦਾ ਪ੍ਰਚਾਰ ਕਰਦੇ ਸਨ। ਅਲਵਾਰਾ ਮਤ ਦੇ ਅਨੁਯਾਈ ਭਗਤੀ ਗੀਤ ਗਾ ਕੇ ਵੈਸ਼ਨਵ ਮਤ ਦਾ ਪ੍ਰਚਾਰ ਕਰਦੇ ਸਨ। ਸਾਰੀਆਂ ਧਾਰਮਿਕ ਸੰਸਥਾਵਾਂ ਵਿੱਚੋਂ ਲਗਾਇਤ ਧਾਰਮਿਕ ਸੰਪਰਦਾਇ ਬਹੁਤ ਪ੍ਰਸਿੱਧ ਸੀ। ਇਸ ਧਾਰਮਿਕ ਸੰਪਰਦਾ ਦੇ ਲੋਕ ਸ਼ਿਵਲਿੰਗ ਦੀ ਪੂਜਾ ਕਰਦੇ ਸਨ। ਮੱਧ ਕਾਲ ਦੌਰਾਨ ਭਾਰਤ ਵਿੱਚ ਕੁਝ ਮਹਾਨ ਸੰਤ ਰਹਿੰਦੇ ਸਨ। ਇਹਨਾਂ ਵਿੱਚੋਂ ਸੰਕਰਾਚਾਰੀਆ ਬਹੁਤ ਪ੍ਰਸਿੱਧ ਸਨ। ਉਹਨਾਂ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਮੁਕਤੀ ਦੀ ਪ੍ਰਾਪਤੀ  ਲਈ ਗਿਆਨ ਮਾਰਗ ਸਭ ਤੋਂ ਚੰਗਾ ਹੈ। ਉਹਨਾਂ ਨੇ ਅਦਵੈਤ ਫਿਲਾਸਫੀ ਦਾ ਸੰਦੇਸ਼ ਦਿੱਤਾ, ਜਿਸ ਦਾ ਅਰਥ ਹੈ ਕਿ ਪ੍ਰਮਾਤਮਾ ਅਤੇ ਜੀਵ ਆਤਮਾ ਦੋਵੇਂ ਇੱਕ ਹੀ ਹਨ। ਮੱਧ ਕਾਲ ਦੌਰਾਨ ਦੱਖਣੀ ਭਾਰਤ ਵਿੱਚ ਰਾਮਾਨੁਜ ਵੀ ਭਗਤੀ ਲਹਿਰ ਦੇ ਮਹਾਨ ਸੰਤ ਸਨ। ਉਹ ਇੱਕ ਤਾਮਿਲ ਬ੍ਰਾਹਮਣ ਸਨ। ਉਹਨਾਂ ਨੇ ਆਪਣੇ ਚੇਲਿਆਂ ਨੂੰ ਭਗਤੀ ਮਾਰਗ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਜੋਰਦਾਰ ਸ਼ਬਦਾਂ ਵਿੱਚ ਕਿਹਾ ਕਿ ਪ੍ਰਮਾਤਮਾ ਦੀ ਭਗਤੀ ਕਰਨ ਲਈ ਪ੍ਰੇਮ ਅਤੇ ਸ਼ਰਧਾ ਦਾ ਹੋਣਾ ਬਹੁਤ ਜਰੂਰੀ ਹੈ।
                       ਮਾਧਵ ਦੱਖਣੀ ਭਾਰਤ ਵਿੱਚ ਕ੍ਰਿਸ਼ਨ ਦੀ ਭਗਤੀ ਦਾ ਪ੍ਰਚਾਰ ਕਰਨ ਵਾਲਿਆਂ ਵਿੱਚੋਂ ਇੱਕ ਸਨ। ਉਹਨਾਂ ਨੇ ਤੇਰਵੀਂ ਸਦੀ ਵਿੱਚ ਵੈਸ਼ਨਵ ਮਤ ਦਾ ਪ੍ਰਚਾਰ ਕੀਤਾ। ਉਹਨਾਂ ਨੇ ਲੋਕਾਂ ਨੂੰ ਪਵਿੱਤਰ ਜੀਵਨ ਬਤੀਤ ਕਰਨ ਦਾ ਉਪਦੇਸ਼ ਦਿੱਤਾ। ਦਿੱਲੀ ਸਲਤਨਤ ਕਾਲ ਸਮੇਂ ਧਾਰਮਿਕ ਪ੍ਰਣਾਲੀ ਅਤੇ ਸੰਪਰਦਾਵਾਂ ਦਾ ਵਿਕਾਸ (1206-1526ਈਸਵੀ) ਦਿੱਲੀ ਸਲਤਨਤ ਕਾਲ ਦੌਰਾਨ ਇਸਲਾਮ ਅਤੇ ਹਿੰਦੂ ਧਰਮ ਪ੍ਰਮੁੱਖ ਸਨ।
                     ਦਿੱਲੀ ਸਲਤਨਤ ਕਾਲ ਸਮੇਂ ਧਾਰਮਿਕ ਪ੍ਰਣਾਲੀ ਅਤੇ ਸੰਪਰਦਾਵਾਂ ਦਾ ਵਿਕਾਸ ( 1206-1526) – ਦਿੱਲੀ ਸਲਤਨਤ ਕਾਲ ਸਮੇਂ ਇਸਲਾਮ ਅਤੇ ਹਿੰਦੂ ਧਰਮ ਦੋ ਪ੍ਰਮੁੱਖ ਧਰਮ ਸਨ। ਇਹਨਾਂ ਦਾ ਵਿਸਤਾਰ ਸਾਹਿਤ ਵਰਨਣ ਇਸ ਤਰ੍ਹਾਂ ਹੈ –
ਇਸਲਾਮ ਧਰਮ
ਇਸਲਾਮ ਧਰਮ ਦੇ ਮੋਢੀ ਹਜਰਤ ਮੁਹੰਮਦ ਦਾ ਜਨਮ 570 ਈਸਵੀ ਵਿੱਚ ਮੱਕੇ ਵਿੱਚ ਹੋਇਆ। ਹਜਰਤ ਮੁਹੰਮਦ ਦੇ ਉੱਤਰਾਧਿਕਾਰੀਆਂ ਨੂੰ ਖਲੀਫਾ ਕਿਹਾ ਜਾਂਦਾ ਹੈ। ਭਾਰਤ ਵਿੱਚ ਇਸ ਧਰਮ ਦੀ ਸਥਾਪਨਾ 8ਵੀਂ ਸਦੀ ਵਿੱਚ ਸਿੰਧ ਵਿੱਚ ਹੋਈ। ਲਗਪਗ 10ਵੀਂ ਸਦੀ ਤੱਕ ਪੰਜਾਬ ਵਿੱਚ ਵੀ ਇਸ ਧਰਮ ਦਾ ਪ੍ਰਸਾਰ ਹੋ ਗਿਆ ਸੀ। ਇਸ ਸਮੇਂ ਇਸਲਾਮ ਧਰਮ ਉਲਮਾਂ ਅਤੇ ਸੂਫੀ ਦੋ ਸੰਪਰਦਾਵਾਂ ਵਿੱਚ ਵੰਡਿਆ ਹੋਇਆ ਸੀ।
1.     ਉਲਮਾਂ – ਇਹ ਮੁਸਲਮਾਨਾਂ ਦੇ ਧਾਰਮਿਕ ਨੇਤਾ ਸਨ। ਉਹ ਕੁਰਾਨ ਹਦੀਸ ਅਤੇ ਦੂਸਰੇ ਧਾਰਮਿਕ ਗ੍ਰੰਥ ਪੜ੍ਹਦੇ ਸਨ। ਉਹ ਮੁਸਲਮਾਨਾਂ ਨੂੰ ਧਾਰਮਿਕ ਅਤੇ ਪਵਿੱਤਰ ਜੀਵਨ ਬਤੀਤ ਕਰਨ ਦੀ ਸਿੱਖਿਆ ਦਿੰਦੇ ਸਨ।
2.     ਸੂਫੀ ਮਤ ਦੇ ਅਨੁਯਾਈ ਸਿਰਫ ਇੱਕ ਅੱਲਾ ਵਿੱਚ ਵਿਸ਼ਵਾਸ ਰੱਖਦੇ ਸਨ। ਉਹ ਅੱਲ੍ਹਾ ਦੇ ਬਿਨਾਂ ਕਿਸੇ ਹੋਰ ਪ੍ਰਮਾਤਮਾ ਦੀ ਪੂਜਾ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ। ਉਹ ਦੂਸਰੇ ਧਰਮਾਂ ਦਾ ਵੀ ਸਤਿਕਾਰ ਕਰਦੇ ਸਨ। ਉਹ ਜਾਤ ਪਾਤ ਦੇ ਵਿਰੁਧ ਸਨ।
ਹਿੰਦੂ ਧਰਮ
ਦਿੱਲੀ ਸਲਤਨਤ ਦੇ ਕਾਲ ਸਮੇਂ ਹਿੰਦੂ ਧਰਮ ਵਿੱਚ ਹੋਰ ਬਹੁਤ ਸਾਰੇ ਧਾਰਮਿਕ ਮਤ ਜਿਵੇਂ ਕਿ ਸ਼ੈਵ ਮਤ, ਵੈਸ਼ਨਵ ਮਤ ਅਤੇ ਜੋਗੀ ਆਦਿ ਉਤਪੰਨ ਹੋ ਗਏ ਸਨ।
1.     ਸ਼ੈਵ ਮਤ – ਭਾਰਤ ਵਿੱਚ ਸ਼ੰਕਰਾਚਾਰੀਆਂ ਨੇ 9ਵੀਂ ਸਦੀ ਵਿੱਚ ਸ਼ੈਵ ਮਤ ਦੀ ਸਥਾਪਨਾ ਕੀਤੀ। ਉਹਨਾਂ ਦੇ ਅਨੁਯਾਈਆਂ ਨੂੰ ਸ਼ੈਵ ਕਿਹਾ ਜਾਂਦਾ ਹੈ।
2.     ਵੈਸ਼ਨਵ ਮਤ – ਮੱਧਕਾਲੀਨ ਭਾਰਤ ਵਿੱਚ ਵੈਸ਼ਨਵ ਮਤ ਭਗਤੀ ਦਾ ਇੱਕ ਹੋਰ ਨਵਾਂ ਰੂਪ ਹੋਂਦ ਵਿੱਚ ਆਇਆ। ਇਸ ਮਤ ਦੇ ਅਨੁਯਾਈ ਭਗਵਾਨ ਵਿਸ਼ਨੂੰ ਜੀ ਦੇ ਅਵਤਾਰ ਸ਼੍ਰੀ ਰਾਮ ਚੰਦਰ ਜੀ ਅਤੇ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਕਰਦੇ ਸਨ। ਸ਼੍ਰੀ ਰਾਮ ਚੰਦਰ ਜੀ ਦੀ ਪੂਜਾ ਕਰਨ ਵਾਲਿਆਂ ਵਿੱਚੋਂ ਰਾਮਾਨੰਦ ਜੀ ਅਤੇ ਕ੍ਰਿਸ਼ਨ ਜੀ ਦੀ ਪੂਜਾ ਕਰਨ ਵਾਲਿਆਂ ਵਿੱਚੋਂ ਬੰਗਾਲ ਦੇ ਚੈਤੰਨਯ ਮਹਾਂਪ੍ਰਭੂ ਜੀ ਪ੍ਰਸਿੱਧ ਸਨ।
ਮੁਗਲਾਂ ਦੇ ਅਧੀਨ ਧਾਰਮਿਕ ਪ੍ਰਣਾਲੀ ਅਤੇ ਸੰਪਰਦਾਵਾਂ ਦਾ ਵਿਕਾਸ (1526-1707) – ਮੁਸਲਮਾਨ ਇਸਲਾਮ ਧਰਮ ਨੂੰ ਮੰਨਦੇ ਸਨ। ਉਹਨਾਂ ਦਾ ਰਾਜ ਪ੍ਰਬੰਧ ਇਸਲਾਮ ਦੇ ਸਿਧਾਂਤਾਂ ਤੇ ਆਧਾਰਤ ਸੀ। ਅਕਬਰ ਬਾਦਸ਼ਾਹ ਨੇ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਅਪਨਾਈ। ਉਸ ਨੇ ਗੈਰ-ਮੁਸਲਿਮ ਲੋਕਾਂ ਦੇ ਧਾਰਮਿਕ ਸਥਾਨਾਂ ਦੀ ਉਸਾਰੀ ਕਰਨ ਸੰਬੰਧੀ ਲਗਾਈਆਂ ਗਈਆਂ ਪਾਬੰਦੀਆਂ ਨੂੰ ਖਤਮ ਕਰ ਦਿੱਤਾ। ਇਹ ਵੀ ਕਿਹਾ ਜਾਂਦਾ ਹੈ ਕਿ ਬਾਦਸ਼ਾਹ ਅਕਬਰ ਨੇ ਅੰਮ੍ਰਿਤਸਰ ਦੀ ਯਾਤਰਾ ਕੀਤੀ ਅਤੇ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੂੰ ਮਿਲੇ। ਅਕਬਰ ਅਨੁਸਾਰ ਹਰੇਕ ਧਰਮ ਅੱਛਾ ਹੁੰਦਾ ਹੈ। ਉਹ ਸੂਫੀ ਸੰਤਾਂ ਦੇ ਉਦਾਰਵਾਦੀ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਸੰਨ 1575 ਈਸਵੀ ਵਿੱਚ ਫਤਿਹਪੁਰ ਸੀਕਰੀ ਵਿੱਚ ਇੱਕ ਇਬਾਤਖਾਨਾ ਬਣਾਇਆ। ਉੱਥੇ ਹਰ ਵੀਰਵਾਰ ਵਾਲੇ ਦਿਨ ਇੱਕ ਸਭਾ ਬਲਾਈ ਜਾਂਦੀ ਸੀ ਅਤੇ ਧਾਰਮਿਕ ਮਸਲਿਆਂ ਬਾਰੇ ਵਿਚਾਰ ਵਟਾਂਦਾਰਾ ਕੀਤਾ ਜਾਂਦਾ ਸੀ। ਉਸ ਦਾ ਵਿਚਾਰ ਸੀ ਕਿ ਸੱਚ ਨੂੰ ਕਿਸੇ ਤੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਉਸਨੇ ਵੱਖ ਵੱਖ ਧਰਮਾਂ ਦੇ ਪਾਰਸੀ, ਜੈਨ, ਹਿੰਦੂ ਅਤੇ ਇਸਾਈ ਵਰਗ ਦੇ ਲੋਕਾਂ ਲਈ ਇਬਾਦਤਖਾਨੇ ਦੇ ਦਰਵਾਜੇ ਖੋਲ ਦਿੱਤੇ ਸਨ। ਸੰਨ 1579 ਈਸਵੀ ਵਿੱਚ ਉਸਨੇ ਇੱਕ ਸ਼ਾਹੀ ਫਰਮਾਨ ਜਾਰੀ ਕੀਤਾ ਜਿਸ ਵਿੱਚ ਉਸਨੇ ਆਪਣੇ ਆਪ ਨੂੰ ਧਾਰਮਿਕ ਮਾਮਲਿਆਂ ਦਾ ਸਰੇਸ਼ਟ ਨਿਰਣਾਇਕ ਹੋਣ ਦਾ ਐਲਾਨ ਕੀਤਾ।
                ਅਕਬਰ ਨੇ ਸਾਰੇ ਧਰਮਾਂ ਦੇ ਮੁਢਲੇ ਸਿਧਾਤਾਂ ਨੂੰ ਇੱਕਠਾ ਕਰਕੇ ਇੱਕ ਨਵੇਂ ਵਿਸ਼ਵਾਸ ਦੀਨ ਏ ਇਲਾਹੀ ਦੀ ਨੀਂਹ ਰੱਖੀ। ਅਕਬਰ ਦੀ ਮੌਤ ਤੋਂ ਪਿੱਛੋ ਉਸ ਦੇ ਉਤਰਾਧਿਕਾਰੀ ਜਹਾਂਗੀਰ ਅਤੇ ਸ਼ਾਹ ਜਹਾਨ ਨੇ ਵੀ ਅਕਬਰ ਵਾਲੀ ਨੀਤੀ ਨੂੰ ਅਪਣਾਈ  ਰੱਖਿਆ। ਪਰੰਤੂ ਔਰੰਗਜੇਬ ਬਾਦਸ਼ਾਹ ਨੇ ਮੁਗਲ ਸਾਮਰਾਜ ਦੀ ਬਹੁ ਧਾਰਮਿਕ ਪ੍ਰਣਾਲੀ ਨੂੰ ਬਦਲ ਦਿੱਤਾ, ਜਿਸ ਦਾ ਮੁਗਲ ਸਾਮਰਾਜ ਤੇ ਬਹੁਤ ਬੁਰਾ ਅਸਰ ਪਿਆ।
ਸੂਫੀ ਲਹਿਰ
                ਸੂਫੀ ਮਤ ਇਸਲਾਮ ਧਰਮ ਦੀ ਇੱਕ ਹੋਰ ਸ੍ਰੇਣੀ ਸੀ। ਇਹਨਾਂ ਨੂੰ ਸ਼ੇਖ ਜਾਂ ਪੀਰ ਕਿਹਾ ਜਾਂਦਾ ਸੀ। ਇਸ ਕਾਲ ਦੌਰਾਨ ਉੱਤਰੀ ਭਾਰਤ ਵਿੱਚ ਸੂਫੀ ਮਤ ਦੇ ਬਹੁਤ ਸਾਰੇ ਸਿਲਸਿਲੇ ਸਥਾਪਤ ਹੋ ਗਏ ਸਨ। ਉਹਨਾਂ ਵਿੱਚੋਂ ਚਿਸ਼ਤੀ ਤੇ ਸੂਹਰਾਵਰਦੀ ਸਿਲਸਿਲੇ ਬਹੁਤ ਮਹੱਤਵਪੂਰਨ ਸਨ। ਅਜਮੇਰ ਵਿੱਚ ਖਵਾਜਾ ਮੁਈਨੁਦੀਨ ਚਿਸ਼ਤੀ ਨੇ ਚਿਸ਼ਤੀ ਸਿਲਸਿਲੇ ਅਤੇ ਮੁਲਤਾਨ ਵਿੱਚ ਮਖਦੂਮ ਬਹਾਉੱਦੀਨ ਜਕਰੀਆਂ ਨੇ ਸੂਹਰਾਵਰਦੀ ਸਿਲਸਿਲੇ ਦੀ ਨੀਂਹ ਰੱਖੀ। ਇਹਨਾਂ ਸਿਲਸਿਲਿਆਂ ਦੇ ਧਾਰਮਿਕ ਵਿਸ਼ਵਾਸ ਅਤੇ ਪੱਧਤੀਆਂ ਵੱਖ ਵੱਖ ਸਨ।
ਭਗਤੀ ਲਹਿਰ
                ਮੱਧਕਾਲੀਨ ਭਾਰਤ ਵਿੱਚ ਭਗਤੀ ਲਹਿਰ ਇੱਕ ਪ੍ਰਸਿੱਧ ਲਹਿਰ ਦੇ ਰੂਪ ਵਿੱਚ ਸ਼ੁਰੂ ਹੋਈ। ਇਸ ਲਹਿਰ ਦਾ ਪ੍ਰਮੁੱਖ ਉਦੇਸ਼ ਹਿੰਦੂ ਧਰਮ ਵਿੱਚ ਪ੍ਰਚਲਿਤ ਬੁਰਾਈਆਂ ਖਤਮ ਕਰਨਾ ਅਤੇ ਉਸਨੂੰ ਇਸਲਾਮ ਧਰਮ ਤੋਂ ਪੈਦਾ ਹੋਏ ਖਤਰੇ ਤੋਂ ਬਚਾਉਣਾ ਸੀ। ਇਸ ਲਹਿਰ ਦੇ ਪ੍ਰੁਮੁੱਖ ਸੰਤ – ਸੰਤ ਰਾਮਾਨਜ, ਸੰਤ ਰਾਮਾਨੰਦ, ਸੰਤ ਕਬੀਰ, ਸੰਤ ਨਾਮਦੇਵ, ਸੰਤ ਰਵੀਦਾਸ, ਚੈਤੰਨਯ ਮਹਾਂਪ੍ਰਭੂ ਅਤੇ ਮੀਰਾ ਬਾਈ ਆਦਿ ਸਨ।

Comments

Popular posts from this blog

Delhi Sultanate (ਦਿੱਲੀ ਸਲਤਨਤ)

Sikh Religion (Guru Nanak Dev Ji) ਸਿੱਖ ਧਰਮ ( ਗੁਰੂ ਨਾਨਕ ਦੇਵ ਜੀ)

Vedic Period Civilization ( ਵੈਦਿਕ ਸੱਭਿਅਤਾ)

Mughal Empire ( ਮੁਗਲ ਸਾਮਰਾਜ )

Punjab GK General Knowledge about

Guru Ramdas ji And Guru Arjan Dev ji (ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ)

History 600 BCE (ਬੁੱਧ ਅਤੇ ਜੈਨ ਧਰਮ ਸਮਾਂ)

Indian History 300 BC to 200 BC (ਭਾਰਤ ਦਾ ਇਤਿਹਾਸ 300 ਈ. ਪੂਰਵ ਤੋਂ 200 ਈ. ਪੂਰਵ ਤੱਕ )

Questions about Guru Angad Dev ji And Guru Amardas ji (ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਸਬੰਧੀ ਪ੍ਰਸ਼ਨ)

Gupt Samaraj (ਗੁਪਤ ਸਾਮਾਰਾਜ)